ਨਾਮ ਚਰਚਾ ਦੌਰਾਨ ਹੜ੍ਹ ਪੀੜਤਾਂ ਦੀ ਮੱਦਦ ਲਈ ਸਾਧ-ਸੰਗਤ ਨੂੰ ਕੀਤਾ ਪ੍ਰੇਰਿਤ

Flood Victims

ਭਾਦਸੋਂ (ਸੁਸ਼ੀਲ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਬਲਾਕ ਭਾਦਸੋਂ ਦੀ ਨਾਮ ਚਰਚਾ ਪਿੰਡ ਨਾਨੋਵਾਲ ਦੀ ਸਾਧ-ਸੰਗਤ ਵੱਲੋਂ ਬੜੀ ਕਰਵਾਈ ਗਈ। ਬਲਾਕ ਪ੍ਰੇਮੀ ਸੇਵਕ ਦੀਪਕ ਇੰਸਾਂ ਨੇ ਨਾਅਰਾ ਲਾ ਕੇ ਨਾਮ ਚਰਚਾ ਦੀ ਕਾਰਵਾਈ ਸ਼ੁਰੂ ਕੀਤੀ। ਕਵੀਰਾਜਾਂ ਵੱਲੋਂ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦਬਾਣੀ ਕੀਤੀ ਗਈ ਅਤੇ ਉਸ ਤੋਂ ਬਾਅਦ ਪੰਦਰਾਂ ਮੈਬਰ ਜਸਵੰਤ ਸਿੰਘ ਇੰਸਾਂ ਨੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ ।

ਨਾਮ ਚਰਚਾ ਦੌਰਾਨ 15 ਮੈਂਬਰ ਗੁਰਜੰਟ ਸਿੰਘ ਇੰਸਾਂ ਨੇ ਮਾਨਵਤਾ ਭਲਾਈ ਦੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਮਾਨਵਤਾ ਭਲਾਈ ਦੇ ਕੰਮਾਂ ਪਰਮਾਰਥੀ ਕਾਰਜਾਂ ਅਤੇ ਪੂਜਨੀਕ ਗੁਰੂ ਜੀ ਵੱਲੋਂ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਸੱਚ ਕਹੂੰ ਅਖਬਾਰ ਤੇ ਸੱਚੀ ਸਿਕਸ਼ਾ ਨੂੰ ਘਰ-ਘਰ ਲਵਾਉਣ ਲਈ ਵੀ ਸਮੂਹ ਸਾਧ-ਸੰਗਤ ਨੂੰ ਬੇਨਤੀ ਕੀਤੀ।

Flood Victims

ਨਾਮ ਚਰਚਾ ਦੁਰਾਨ ਨਾਨੋਵਾਲ ਦੀ ਸਾਧ-ਸੰਗਤ ਵੱਲੋਂ ਸੰਗਤ ਦੇ ਲਈ ਠੰਢੇ ਜਲ ਦੀ ਛਬੀਲ ਲਾਈ ਗਈ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਸਮੂਹ ਪੰਦਰਾਂ ਮੈਂਬਰ, ਸ਼ਾਹ ਸਤਿਨਾਮ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ, ਸਮੂਹ ਪਿੰਡਾਂ ਦੇ ਪ੍ਰੇਮੀ ਸੇਵਕ ਤੇ ਬਲਾਕ ਭਾਦਸੋਂ ਦੀ ਵੱਡੀ ਗਿਣਤੀ ਵਿਚ ਸਾਧ-ਸੰਗਤ ਹਾਜ਼ਰ ਸੀ।