ਗੋਤਾਖੋਰ ਦੀ ਦਮ ਘੁਟਣ ਕਾਰਨ ਮੌਤ

Due, The, Death, Diver

ਗੁਫਾ ‘ਚ ਫਸੇ ਬੱਚਿਆਂ ਤੱਕ ਗਿਆ ਸੀ ਆਕਸੀਜਨ ਪਹਿਚਾਉਣ | Diver

ਬੈਂਕਾਕ, (ਏਜੰਸੀ)। ਥਾਈਲੈਂਡ ਦੀ ਥਾਮ ਲੁਆਂਗ ਗੁਫਾ ‘ਚ 13 ਦਿਨ ਤੋਂ ਫਸੇ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਮੁੰਦਰੀ ਫੌਜ ਦੇ ਇੱਕ ਗੋਤਾਖੋਰ ਦੀ ਅੱਜ ਮੌਤ ਹੋ ਗਈ 38 ਸਾਲ ਦੇ ਇਸ ਜਵਾਨ ਦਾ ਨਾਂਅ ਸਮਨ ਗੁਨਾਨ ਹੈ ਉਸ ਨੂੰ ਅੰਦਰੋਂ-ਅੰਦਰ ਆਕਸੀਜਨ ਸਿਲੰਡਰ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਅਫਸਰਾਂ ਮੁਤਾਬਕ, ਸਮਨ ਬੱਚਿਆਂ ਨੂੰ ਜ਼ਰੂਰੀ ਮਾਤਰਾ ‘ਚ ਆਕਸੀਜਨ ਮੁਹੱਈਆ ਕਰਵਾਉਣ ਤੋਂ ਬਾਅਦ ਜਦੋਂ ਗੁਫਾ ‘ਚੋਂ ਬਾਹਰ ਆ ਰਿਹਾ ਸੀ ਉਦੋਂ ਉਸ ਦੇ ਸਿਲੰਡਰ ‘ਚ ਆਕਸੀਜਨ ਗੈਸ ਖਤਮ ਹੋ ਗਈ। (Diver)

ਕੁਝ ਦੇਰ ਬਾਅਦ ਦਮ ਘੁਟਣ ਕਾਰਨ ਉਸਦੀ ਮੌਤ ਹੋ ਗਈ ਇਸ ਦਰਮਿਆਨ ਉਸ ਦੇ ਸਾਥੀਆਂ ਨੇ ਸਮਨ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਗੁਫਾ ‘ਚ ਅੰਡਰ-18 ਫੁੱਟਬਾਲ ਟੀਮ ਦੇ 11 ਤੋਂ 16 ਸਾਲ ਦੇ 12 ਬੱਚਿਆਂ ਦੇ ਨਾਲ 25 ਸਾਲ ਦੇ ਕੋਚ ਫਸੇ ਹਨ ਗੁਨਾਨ ਪਿਛਲੇ ਦੋ ਹਫਤਿਆਂ ਤੋਂ ਰੈਸਕਿਊ ਅਪਰੇਸ਼ਨ ‘ਚ ਲੱਗਿਆ ਹੋਇਆ ਸੀ ਅਫਸਰਾਂ ਨੇ ਗੁਫਾ ‘ਚ ਆਕਸੀਜਨ ਦੀ ਘਟਦੀ ਜਾ ਰਹੀ ਮਾਤਰਾ ਸਬੰਧੀ ਚਿੰਤਾ ਪ੍ਰਗਟਾਈ ਹੈ ਇੱਕ ਅਫਸਰ ਨੇ ਦੱਸਿਆ ਕਿ ਰੈਸਕਿਊ ਅਪਰੇਸ਼ਨ ‘ਚ ਲਗਭਗ 1000 ਵਿਅਕਤੀਆਂ ਦੀ ਟੀਮ ਕੰਮ ਕਰ ਰਹੀ ਹੈ ਇਸ ਨਾਲ ਗੁਫਾ ‘ਚ ਆਕਸੀਜਨ ਦੀ ਮਾਤਰਾ ਘੱਟ ਹੋ ਸਕਦੀ ਹੈ ਤੇ ਪ੍ਰੇਸ਼ਾਨੀ ਵਧ ਸਕਦੀ ਹੈ।

ਪਾਣੀ ਕੱਢਣ ਲਈ ਵਿਛਾਈਆਂ ਗਈਆਂ ਪਾਈਪਾਂ | Diver

ਬੱਚਿਆਂ ਨੂੰ ਕੱਢਣ ਲਈ 4 ਕਿੱਲੋਮੀਟਰ ਏਰੀਏ ‘ਚ ਪਾਈਪਾਂ ਲਾਈਆਂ ਗਈਆਂ ਹਨ ਇੱਕ ਕਿਮੀ. ਤੱਕ ਇਨ੍ਹਾਂ ਨੂੰ ਲਾ ਵੀ ਦਿੱਤਾ ਗਿਆ ਹੈ ਫੌਜ ਦੀ ਕੋਸ਼ਿਸ਼ ਹੈ ਕਿ ਸਕੂਬਾ ਗਿਅਰ ਦੀ ਵਰਤੋਂ ਕੀਤੇ ਬਗੈਰ ਬੱਚਿਆਂ ਨੂੰ ਬਾਹਰ ਕੱਢ ਲਿਆ ਜਾਵੇ ਪਹਿਲਾਂ ਬੱਚਿਆਂ ਨੂੰ ਡੂੰਘੇ ਪਾਣੀ ‘ਚ ਸਾਹ ਲੈਣ ਦਾ ਤਰੀਕਾ ਸਿਖਾ ਕੇ ਬਾਹਰ ਕੱਢਣ ਦੀ ਯੋਜਨਾ ਸੀ, ਪਰ ਇਸ ‘ਚ ਕਾਫੀ ਖ਼ਤਰਾ ਹੈ ਬਚਾਅ ਮੁਹਿੰਮ ਪੂਰੀ ਹੋਣ ਤੱਕ ਫੌਜ ਦੇ ਜਵਾਨ ਬੱਚਿਆਂ ਦੇ ਨਾਲ ਹੀ ਰਹਿਣਗੇ।