Barnala Police News: ਗ੍ਰਿਫ਼ਤਾਰ ਵਿਅਕਤੀਆਂ ਪਾਸੋਂ 2 ਕਿੱਲੋ 7 ਗ੍ਰਾਮ ਹੈਰੋਇਨ ਤੇ 9 ਐੱਮਐੱਮ ਵਿਦੇਸ਼ੀ ਪਿਸਤੌਲ ਬਰਾਮਦ
Barnala Police News: ਬਰਨਾਲਾ (ਜਸਵੀਰ ਗਹਿਲ)। ਬਰਨਾਲਾ ਪੁਲਿਸ ਨੇ ਨਾਸਾ ਤਸਕਰੀ ਦੀ ਇੱਕ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮਾਮਲੇ ਚ ਗ੍ਰਿਫਤਾਰ ਵਿਅਕਤੀਆਂ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ ਹਨ। ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਇਸ ਗਰੁੱਪ ਵਿੱਚ ਤਿੰਨ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ। ਜਿਨਾਂ ਦੀ ਪਹਿਚਾਨ ਗਗਨਦੀਪ ਸਿੰਘ ਗਗਨ ਵਾਸੀ ਮਦੀ ਜਿਲਾ ਬਰਨਾਲਾ, ਰਾਜਦੀਪ ਸਿੰਘ ਉਰਫ ਘੋਗਾ ਵਾਸੀ ਫਾਜ਼ਲਕਾ ਤੇ ਸਾਰਜ ਸਿੰਘ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ।
ਉਹਨਾਂ ਇਹ ਵੀ ਦੱਸਿਆ ਕਿ ਗਿਰਫਤਾਰ ਕੀਤੇ ਵਿਅਕਤੀਆਂ ਪਾਸੋਂ ਦੋ ਕਿਲੋ 700 ਗ੍ਰਾਮ ਹੈਰੋਇਨ 9ਐਮ ਗਲੋਕ ਪਿਸਤੌਲ ਗ੍ਰਾਮ ਹੋਇਆ ਹੈ। ਉਹਨਾਂ ਦੱਸਿਆ ਕਿ ਗਗਨਦੀਪ ਸਿੰਘ ਉਰਫ ਗਗਨ ਪਾਸੋਂ ਕੀਤੀ ਗਈ ਪੁਸ ਦੇ ਅਧਾਰ ਤੇ ਅਤੇ ਇਲੈਕਟਰੋਨਿਕ ਸਬੂਤਾਂ ਦੇ ਅਧਾਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਰੋ ਦੀਆਂ ਤਾਰਾਂ ਪਾਕਿਸਤਾਨੀ ਆਈਐਸ ਆਈ ਨਾਲ ਜੁੜੀਆਂ ਹੋਈਆਂ ਹਨ।
Read Also : ਆਖਰ ਕਿਉਂ ਲੱਗੇ ‘ਮਾਰਕੀਟ ਵਿਕਾਊ ਹੈ’ ਅਤੇ ‘ਦੁਕਾਨ ਵਿਕਾਊ ਹੈ’ ਦੇ ਪੋਸਟਰ?, ਜਾਣੋ ਪੂਰਾ ਮਾਮਲਾ
ਅਸੀਂ ਦੇਖ ਮਾਮਲੇ ਵਿੱਚ ਫਰੀਦਕੋਟ ਜੇਲ ਵਿੱਚ ਬੰਦ ਸੀ ਇਥੇ ਉਸ ਦੀ ਪਹਿਚਾਣ ਜੱਜ ਸਿੰਘ ਉਰਫ ਜੱਜੀ ਨਾਲ ਹੋਈ। ਜੱਜੀ ਦੇ ਅੱਗੇ ਆਈਐਸ ਆਈ ਏਜੰਟ ਨਾਲ ਸੰਪਰਕ ਵਿੱਚ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ














