(ਅਸ਼ਵਨੀ ਚਾਵਲਾ) ਚੰਡੀਗੜ। ਪ੍ਰਸਿੱਧ ਈਐਨਟੀ ਸਪੈਸ਼ਲਿਸਟ ਡਾ ਨਰੇਸ਼ ਕੁਮਾਰ ਪਾਂਡਾ ਨੇ ਮੈਕਸ ਹਸਪਤਾਲ ਮੋਹਾਲੀ ਵਿਖੇ ਡਾਇਰੈਕਟਰ ਈਐਨਟੀ ਵਿਭਾਗ ਵਜੋਂ ਜੁਆਇਨ ਕੀਤਾ ਹੈ। ਡਾ. ਪਾਂਡਾ ਕੋਲ ਪੀਜੀਆਈਐਮਈਆਰ, ਚੰਡੀਗੜ੍ਹ ਵਿੱਚ ਕੰਮ ਕਰਨ ਦਾ 37 ਸਾਲਾਂ ਦਾ ਤਜ਼ਰਬਾ ਹੈ, ਜਿੱਥੇ ਉਨ੍ਹਾਂ 20 ਸਾਲ ਵਿਭਾਗ ਦੇ ਮੁਖੀ ਵਜੋਂ ਵੀ ਸੇਵਾ ਕੀਤੀ। ਉਹ ਪੀਜੀਆਈਐਮਈਆਰ, ਚੰਡੀਗੜ੍ਹ ਦੇ ਸਾਬਕਾ ਡੀਨ ਅਕਾਦਮਿਕ ਵੀ ਹਨ। Chandigarh News
ਇਹ ਵੀ ਪੜ੍ਹੋ: Paris Olympics: ਕਾਂਸੀ ਤਮਗਾ ਜੇਤੂ ਅਮਨ ਨੇ ਕੀਤਾ ਸਨਸਨੀਖੇਜ਼ ਖੁਲਾਸਾ! ਉਹ ਵੀ ਹੋ ਸਕਦੇ ਸੀ ਡਿਸਕੁਆਲੀਫਾਈ!
ਡਾ. ਪਾਂਡਾ ਕੋਲ 600 ਤੋਂ ਵੱਧ ਕੋਕਲੀਅਰ ਇਮਪਲਾਂਟ ਸਰਜਰੀਆਂ ਕਰਨ ਦਾ ਤਜ਼ਰਬਾ ਹੈ। ਉਨ੍ਹਾਂ ਦੀ ਦਿਲਚਸਪੀ ਦੇ ਖੇਤਰਾਂ ਵਿੱਚ ਕੋਕਲੀਅਰ ਇਮਪਲਾਂਟੇਸ਼ਨ ਅਤੇ ਹੋਰ ਓਟੌਲੋਜੀਕਲ ਪ੍ਰਕਿਰਿਆਵਾਂ, ਸਿਰ ਅਤੇ ਗਰਦਨ (ਕਿਲੋ ਥਾਇਰਾਇਡ ਅਤੇ ਪੈਰੋਟਿਡ ਸਰਜਰੀ), ਐਂਡੋਸਕੋਪਿਕ ਸਾਈਨਸ ਸਰਜਰੀ, ਟ੍ਰਾਂਸੋਰਲ ਰੋਬੋਟਿਕ ਸਰਜਰੀ ਅਤੇ ਰੁਟੀਨ ਸਰਜਰੀ ਸ਼ਾਮਲ ਹਨ। ਉਨਾਂ ਨੇ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਾਪਤੀਆਂ ਹਨ। ਉਨ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ 425 ਤੋਂ ਵੱਧ ਪ੍ਰਕਾਸ਼ਨਾਂ ਦੇ ਨਾਲ ਕਈ ਖੋਜਾਂ ਕੀਤੀਆਂ ਹਨ।