ਆਪਣੇ ਮਾਤਾ-ਪਿਤਾ ਦੀ ਗੱਲ ਦਾ ਬੁਰਾ ਨਾ ਮੰਨਿਆ ਕਰੋ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮਾਂ-ਬਾਪਾ ਨੇ ਥੋੜਾ ਜਿਹਾ ਕੁਝ ਕਹਿ ਦਿੱਤਾ ਤਾਂ ਗੁੱਸਾ ਆ ਜਾਂਦਾ ਹੈ ਅਤੇ ਕਿਸੇ ਹੋਰ ਪਰਿਵਾਰ ਵਾਲੇ ਨੇ ਕੁਝ ਕਹਿ ਦਿੱਤਾ ਤਾਂ ਗੁੱਸਾ ਆਉਣਾ ਤਾਂ ਸੁਭਾਵਿਕ ਹੈ ਤਾਂ ਇਸ ਨੂੰ ਕੰਟਰੋਲ ਕਰੋ ਤੁਸੀਂ ਮਾਂ-ਬਾਪ ਨੇ ਤੁਹਾਨੂੰ ਜਨਮ ਦਿੱਤਾ ਹੈ, ਉਨ੍ਹਾਂੰ ਦੀ ਗੱਲ ਨੂੰ ਇੰਨਾ ਬੁਰਾ ਨਾ ਮੰਨਿਆ ਕਰੋ, ਬੁਰੀ ਨਾ ਮਨਾਇਆ ਕਰੋ ਕਿਉਂਕਿ ਤੁਸੀਂ ਇੱਕ ਉਦਾਹਰਣ ਦੇ ਤੌਰ ’ਤੇ ਬੱਚਿਓ ਧਿਆਨ ਨਾਲ ਸੁਣਨਾ, ਇੱਕ ਇੱਟ ਲੈ ਲਓ, ਉਹ ਤਿੰਨ ਕਿੱਲੋ ਦੀ ਹੋਵੇਗੀ, ਢਾਈ ਕਿੱਲੋ ਦੀ ਹੋਵੇਗੀ, ਚਾਰ ਕਿੱਲੋ ਦੀ , ਜਿੰਨੀ ਵੀ ਕੀ ਤੁਸੀਂ ਉਸ ਨੂੰ ਢਿੱਡ ਨਾਲ ਬੰਨ੍ਹ ਕੇ ਤਿੰਨ-ਚਾਰ ਦਿਨ ਸੌਂ ਸਕਦੇ ਹੋ?
ਨਹੀਂ ਸੌਂ ਸਕਦੇ ਨਾ, ਕਿਉਂਕਿ ਕਰਵਟ ਬਦਲੋਗੇ, ਅਜਿਹਾ ਕਰੋਗੇ ਅਤੇ ਇੱਟ ਦਰਦ ਕਰੇਗੀ ਨਹੀਂ ਸੌਂ ਸਕਦੇ ਜ਼ਰਾ ਸੋਚੋ ਮਾਂ ਨੇ 9 ਮਹੀਨੇ ਗਰਭ ’ਚ ਰੱਖਿਆ ਹੈ, ਜੇਕਰ 9 ਮਹੀਨੇ ਗਰਭ ’ਚ ਰੱਖਦੀ ਹੈ, ਉਹ ਥੋੜਾ ਜਿਹਾ ਵੀ ਤੁਹਾਨੂੰ ਟੋਕ ਦਿੰਦੀ ਹੈ ਤਾਂ ਤੁਸੀਂ ਇੰਨਾ ਬੁਰਾ ਕਿਵੇਂ ਮੰਨਦੇ ਹੋ? ਤੁਸੀਂ ਤਿੰਨ ਦਿਨ ਇੱਕ ਇੱਟ ਨਹੀਂ ਰੱਖ ਸਕੇ ਅਤੇ ਉਨ੍ਹਾਂ ਨੇ ਤੁਹਾਨੂੰ 9 ਮਹੀਨੇ ਗਰਭ ’ਚ ਰੱਖਿਆ ਹੈ, ਇੰਨਾ ਤਾਂ ਉਨ੍ਹਾਂ ਦਾ ਹੱਕ ਬਣਦਾ ਹੈ, ਇੰਨਾ ਤਾਂ ਫਰਜ਼ ਬਣਦਾ ਹੈ ਬਾਪ ਨੇ ਤੁਹਾਨੂੰ ਰਸਤਾ ਵਿਖਾਇਆ, ਜ਼ਿੰਦਗੀ ਜਿਉਣ ਦੀ ਕਲਾ ਸਿਖਾਈ, ਪੜ੍ਹਾਈ ’ਚ ਲਾਇਆ, ਤੁਸੀਂ ਜਾਣਾ ਵੀ ਨਹੀਂ ਚਾਹੁੰਦੇ ਸਨ ਤਾਂ ਉਨ੍ਹਾਂ ਨੇ ਸਿਖਾਇਆ, ਕਿ ਨਹੀਂ ਬੇਟਾ ਜ਼ਰੂਰ ਜਾਣਾ ਹੈ ਕਿਸ ਲਈ? ਤਾਂ ਆਉਣ ਵਾਲਾ ਸਮਾਂ, ਆਉਣ ਵਾਲੀ ਤੁਹਾਡੀ ਜ਼ਿੰਦਗੀ ਬਹੁਤ ਹੀ ਚੰਗੀ ਹੋਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ