Credit Card Tips Punjabi: ਅੱਜ ਦੇ ਸਮੇਂ ’ਚ ਕੇ੍ਰਡਿਟ ਕਾਰਡ ਲੋਕਾਂ ਦੀ ਜ਼ਰੂਰਤ ਬਣ ਗਿਆ ਹੈ। ਬਹੁਤ ਘੱਟ ਹੀ ਲੋਕ ਅਜਿਹੇ ਹੋਣਗੇ ਜੋ ਕੇ੍ਰਡਿਟ ਕਾਰਡ ਦੀ ਵਰਤੋਂ ਨਹੀਂ ਕਰਦੇ ਹਨ। ਕੇ੍ਰਡਿਟ ਕਾਰਡ ਹੋਣ ਦੇ ਕਈ ਫਾਇਦੇ ਹਨ। ਪੈਸਾ ਨਾ ਹੋਣ ’ਤੇ ਵੀ ਤੁਸੀਂ ਕੇ੍ਰਡਿਟ ਕਾਰਡ ਤੋਂ ਸ਼ਾਪਿੰਗ ਅਤੇ ਕੋਈ ਵੀ ਪੇਮੈਂਟ ਕਰ ਸਕਦੇ ਹੋ।
Credit Card Tips Punjabi
ਐਨਾ ਹੀ ਨਹੀਂ ਕੇ੍ਰਡਿਟ ਕਾਰਡ ਤੋਂ ਪੈਮੇਂਟ ਕਰਨ ’ਤੇ ਤੁਹਾਨੂੰ ਕਈ ਆਫਰਾਂ ਅਤੇ ਡਿਸਕਾਊਂਟ ਦਾ ਵੀ ਫਾਇਦਾ ਮਿਲਦਾ ਹੈ। ਕਈ ਲੋਕ ਇੱਕ ਤੋਂ ਜ਼ਿਆਦਾ ਕੇ੍ਰਡਿਟ ਕਾਰਡ ਦੀ ਵਰਤੋਂ ਕਰਦੇ ਹਨ ਪਰ ਜੇਕਰ ਤੁਸੀਂ ਇੱਕ ਤੋਂ ਜ਼ਿਆਦਾ ਕੇ੍ਰਡਿਟ ਕਾਰਡ ਦੀ ਵਰਤੋਂ ਕਰ ਰਹੋ ਹੋ, ਤਾਂ ਤੁਹਾਨੂੰ ਆਪਣਾ ਚੰਗਾ ਕੇ੍ਰਡਿਟ ਸਕੋਰ ਬਣਾਈ ਰੱਖਣ ਲਈ ਕੁਝ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਆਓ! ਜਾਣਦੇ ਹਾਂ ਇਨ੍ਹਾਂ ਗੱਲਾਂ ਬਾਰੇ।
Read Also : UPI Payments: ਪੇਟੀਐਮ ਨਾਲ ਜੁੜਿਆ ਨਵਾਂ ਅਪਡੇਟ, ਕੀ ਤੁਸੀਂ ਵੀ ਕਰਦੇ ਹੋ Paytm Payment?
ਕੇ੍ਰਡਿਟ ਕਾਰਡ ਦੀ ਲਿਮਟ ਦਾ ਰੱਖੋ ਧਿਆਨ: ਜੇਕਰ ਤੁਹਾਡੇ ਇੱਕ ਤੋਂ ਜ਼ਿਆਦਾ ਕੇ੍ਰਡਿਟ ਕਾਰਡ ਹਨ, ਤਾਂ ਤੁਹਾਨੂੰ ਆਪਣੇ ਹਰ ਕੇ੍ਰਡਿਟ ਕਾਰਡ ਦੀ ਲਿਮਟ ਬਾਰੇ ਪਤਾ ਹੋਣਾ ਚਾਹੀਦਾ ਹੈ। ਕੇ੍ਰਡਿਟ ਕਾਰਡ ਦੀ ਲਿਮਟ ਦੀ 30 ਫੀਸਦੀ ਵਰਤੋਂ ਕਰਕੇ ਤੁਸੀਂ ਆਪਣਾ ਕੇ੍ਰਡਿਟ ਸਕੋਰ ਚੰਗਾ ਬਣਾਈ ਰੱਖ ਸਕਦੇ ਹੋ।
ਡਿਊ ਡੇਟ ਤੋਂ ਪਹਿਲਾਂ ਕਰੋ ਬਿੱਲ ਪੇਮੈਂਟ: ਕਈ ਸਾਰੇ ਕੇ੍ਰਡਿਟ ਕਾਰਡ ਹੋਣ ’ਤੇ ਤੁਹਾਡੇ ਲਈ ਕੇ੍ਰਡਿਟ ਕਾਰਡ ਦਾ ਬਿੱਲ ਡਿਊ ਡੇਟ ਤੋਂ ਪਹਿਲਾਂ ਭਰਨਾ ਮੁਸ਼ਕਿਲ ਹੋ ਸਕਦਾ ਹੈ। ਅਜਿਹੇ ’ਚ ਸਾਰੇ ਕੇ੍ਰਡਿਟ ਕਾਰਡ ਦੀ ਬਿੱਲ ਪੇਮੈਂਟ ਡੇਟ ਦਾ ਧਿਆਨ ਰੱਖੋ ਅਤੇ ਬਿੱਲ ਸਮੇਂ ’ਤੇ ਭਰੋ। ਤੁਸੀਂ ਚਾਹੋ ਤਾਂ ਬਿੱਲ ਪੇਮੈਂਟ ਲਈ ਆਟੋ ਪੇ ਦੀ ਵਰਤੋਂ ਕਰ ਸਕਦੇ ਹੋ।
ਕੇ੍ਰਡਿਟ ਕਾਰਡ ਦਾ ਬੈਲੇਂਸ ਘੱਟ ਰੱਖੋ: ਜੇਕਰ ਤੁਸੀਂ ਕਾਰਡ ਦੀ ਲਿਮਟ ਦਾ ਜ਼ਿਆਦਾਤਰ ਹਿੱਸਾ ਵਰਤਦੇ ਹੋ, ਤਾਂ ਬੈਂਕ ਨੂੰ ਇਹ ਸ਼ੰਦੇਸ਼ ਮਿਲ ਸਕਦਾ ਹੈ ਕਿ ਤੁਸੀਂ ਆਪਣੇ ਵਿੱਤੀ ਪ੍ਰਬੰਧਨ ’ਚ ਅਸਮਰੱਥ ਹੋ। ਇਹ ਤੁਹਾਡੇ ਕੇ੍ਰਡਿਟ ਸਕੋਰ ਨੂੰ ਘੱਟ ਕਰ ਸਕਦਾ ਹੈ। ਇਸ ਲਈ, ਜਿੰਨਾ ਸੰਭਵ ਹੋਵੇ, ਆਪਣੇ ਕ੍ਰੇਡਿਟ ਕਾਰਡ ’ਤੇ ਬੈਲੇਂਸ ਘੱਟ ਰੱਖੋ। ਮਹੀਨੇ ਦੇ ਅੰਤ ’ਚ ਆਪਣੇ ਕੇ੍ਰਡਿਟ ਕਾਰਡ ਦੇ ਬਕਾਏ ਨੂੰ ਜਲਦੀ ਨਾਲ ਚੁਕਤਾ ਕਰਨਾ ਵੀ ਤੁਹਾਡੇ ਲਈ ਫਾਇਦੇਮੰਦ ਹੋਵੇਗਾ।