ਮਨੋਰੰਜਨ ਨੂੰ ਘਾਤਕ ਨਾ ਬਣਾਓ
ਦੇਸ਼ ਅੰਦਰ ਮਨੋਰੰਜਨ ਲਈ ਮੋਬਾਇਲ ਫੋਨ ਦੀ ਹੱਦੋਂ ਵੱਧ ਵਰਤੋਂ ਖਤਰਨਾਕ ਰੂਪ ਧਾਰਨ ਕਰ ਰਹੀ ਹੈ ਓਟੀਟੀ ਵਰਗੇ ਪਲੇਟਫਾਰਮਾਂ ’ਤੇ ਵੈੱਬ ਸੀਰੀਜ਼ ਨੇ ਮਨੋਰੰਜਨ ਦੀ ਸਰਥਿਕਤਾ ’ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ ਦਿਲਚਸਪੀ ਲਈ ਅੱਠ-ਅੱਠ ਘੰਟੇ ਲਗਾਤਾਰ ਵੈੱਬ ਸੀਰੀਜ਼ ਵੇਖਣ ਕਾਰਨ ਮਨੁੱਖੀ ਸੁਭਾਅ ’ਚ ਵਧ ਰਿਹਾ ਗੁੱਸਾ, ਚਿੜਚਿੜਾਪਣ, ਰਿਸ਼ਤਿਆਂ ਤੇ ਜਿੰਮੇਵਾਰੀ ਪ੍ਰਤੀ ਲਾਪਰਵਾਹੀ ਇੱਕ ਵੱਡੀ ਸਮੱਸਿਆ ਬਣ ਰਹੀ ਹੈ ਇਸ ਘਾਤਕ ਰੁਝਾਨ ਨੇ ਮਨੁੱਖ ਦੀ ਸਮਾਜਿਕ ਪ੍ਰਾਣੀ ਦੇ ਰੂਪ ’ਚ ਬਣੀ ਪਛਾਣ ਨੂੰ ਕਮਜ਼ੋਰ ਕਰ ਦਿੱਤਾ ਹੈ ਮਨੁੱਖ ਸਿਰਫ਼ ਆਪਣੇ-ਆਪ ਤੱਕ ਸੀਮਿਤ ਹੋ ਗਿਆ ਹੈ
ਉਸ ਦੀ ਆਪਣੇ ਬਜ਼ੁਰਗਾਂ ਪ੍ਰਤੀ ਸਤਿਕਾਰ, ਜਿੰਮੇਵਾਰੀ, ਛੋਟਿਆਂ ਨਾਲ ਪਿਆਰ ਤੇ ਤਿਆਗ ਦੀ ਭਾਵਨਾ ਦਾ ਕਮਜ਼ੋਰ ਜਾਂ ਖਤਮ ਹੋਣ ਦਾ ਖਤਰਾ ਬਣ ਗਿਆ ਵੈੱਬ ਸੀਰੀਜ ਦੀਆਂ ਦਿਲਚਸਪ ਕਹਾਣੀਆਂ ਦਾ ਸਿਖਰ (ਕਲਾਈਮੈਕਸ) ਵੇਖਣ ਲਈ ਵਿਅਕਤੀ ਵੱਲੋਂ ਪਰਿਵਾਰਾਂ ਦੇ ਬਿਮਾਰਾਂ ਤੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਸਲ ’ਚ ਓਟੀਟੀ ਪਲੇਟਫਾਰਮਾਂ ਦਾ ਰੁਝਾਨ ਕੋਵਿਡ-19 ਮਹਾਂਮਾਰੀ ਦੌਰਾਨ ਵਧਿਆ ਹੈ
ਸਿਨੇਮਾਘਰਾਂ ’ਚ ਪਾਬੰਦੀਆਂ ਕਾਰਨ ਲੋਕ ਮਨੋਰੰਜਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਓਟੀਟੀ ਵੱਲ ਮੁੜ ਪਏ ਦੂਜੇ-ਪਾਸੇ ਸਕੂਲ ਬੰਦ ਹੋਣ ਕਾਰਨ ਆਨਲਾਈਨ ਪੜ੍ਹਾਈ ਨੇ ਨਿੱਕੇ-ਨਿੱਕੇ ਬੱਚਿਆਂ ਦੇ ਹੱਥ ’ਚ ਮੋਬਾਇਲ ਫੋਨ ਫੜਾ ਦਿੱਤੇ ਪੜ੍ਹਾਈ ਦੇ ਬਹਾਨੇ ਹੱਥ ਆਏ ਫੋਨ ਕਾਰਨ ਬੱਚਿਆਂ ਨੂੰ ਬੇਲਗਾਮ ਮਨੋਰੰਜਨ ਨੇ ਆਪਣੇ ਲਪੇਟੇ ’ਚ ਲੈ ਲਿਆ ਹੈ ਬੱਚੇ ਪੜ੍ਹਾਈ ਛੱਡ ਵੈੱਬ ਸੀਰੀਜ ’ਚ ਉਲਝ ਗਏ ਜਿਸ ਨਾਲ ਬੇਅਰਾਮੀ, ਅਨੀਂਦਰਾ, ਅਸਹਿਣਸ਼ੀਲਤਾ ਵਰਗੀਆਂ ਸਮੱਸਿਆਵਾਂ ਨੇ ਮਨੁੱਖ ਦੀ ਮਾਨਸਿਕਤਾ ’ਚ ਵਿਗਾੜ ਲੈ ਆਂਦਾ ਇਸ ਮਸਲੇ ਦਾ ਹੱਲ ਸਰਕਾਰੀ ਪੱਧਰ ’ਤੇ ਘੱਟ ਅਤੇ ਪਰਿਵਾਰਕ ਤੇ ਸਮਾਜਿਕ ਪੱਧਰ ’ਤੇ ਜ਼ਿਆਦਾ ਹੋ ਸਕਦਾ ਹੈ
ਸਭ ਤੋਂ ਪਹਿਲਾਂ ਤਾਂ ਮਾਪਿਆਂ ਜਾਂ ਵੱਡਿਆਂ ਨੂੰ ਖੁਦ ਇਸ ਬਿਮਾਰੀ ’ਚੋਂ ਨਿੱਕਲਣਾ ਪਵੇਗਾ ਘਰ ’ਚ ਮੇਲ-ਮਿਲਾਪ, ਇਕੱਠੇ ਬੈਠ ਕੇ ਰੋਟੀ ਖਾਣ, ਪਰਿਵਾਰਕ ਗੱਲਾਂ ਕਰਨ ਦਾ ਮਾਹੌਲ ਪੈਦਾ ਕਰਨਾ ਪਵੇਗਾ ਇਸ ਕਾਰਜ ਵਾਸਤੇ ਘਰ ’ਚ ਧਾਰਮਿਕ ਮਾਹੌਲ ਪੈਦਾ ਕਰਨ ਲਈ ਅਰਦਾਸ ਕਰਨੀ ਤੇ ਸ਼ਬਦਬਾਣੀ ਕਰਨੀ ਚਾਹੀਦੀ ਹੈ
ਮਾਪੇ ਬੱਚਿਆਂ ਨੂੰ ਚੰਗੀਆਂ ਆਦਤਾਂ ਗ੍ਰਹਿਣ ਕਰਨ ਦੀ ਪ੍ਰੇਰਨਾ ਦੇਣ ਦੇ ਨਾਲ-ਨਾਲ ਬੱਚਿਆਂ ਦੇ ਵਿਹਾਰ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਪਰ ਇਹ ਧਮਕਾਊ ਤਰੀਕੇ ਨਾਲ ਨਹੀਂ ਸਗੋਂ ਦੋਸਤਾਨਾ ਵਿਹਾਰ ਕਰਕੇ ਹੀ ਸੰਭਵ ਹੈ ਬੱਚਿਆਂ ਨੂੰ ਖੇਡਣ ਲਈ ਵੀ ਪ੍ਰੇਰਿਤ ਕੀਤਾ ਜਾ ਸਕਦਾ ਹੈ ਤਾਂ ਕਿ ਉਹ ਸਿਰਫ਼ ਮੋਬਾਇਲ ਫੋਨ ਨੂੰ ਹੀ ਮਨੋਰੰਜਨ ਨਾ ਮੰਨਣ ਖੇਡਾਂ ਆਪਣੇ-ਆਪ ’ਚ ਸਰੀਰਕ ਕਸਰਤ ਦੇ ਨਾਲ-ਨਾਲ ਮਨੋਰੰਜਨ ਵੀ ਕਰਦੀਆਂ ਹਨ ਬੱਚਿਆਂ ਨੂੰ ਪੁਰਾਤਨ ਸਮੇਂ ਵਾਂਗ ਕਹਾਣੀਆਂ ਸੁਣਾਉਣ ਦਾ ਮਾਹੌਲ ਵੀ ਬਣਾਉਣਾ ਚਾਹੀਦਾ ਹੈ ਇਹ ਕਾਰਜ ਔਖਾ ਜ਼ਰੂਰ ਹੈ ਪਰ ਅਸੰਭਵ ਨਹੀਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ