ਲਾਕਡਾਊਨ ਦੀ ਮਿਹਨਤ ‘ਤੇ ਪਾਣੀ ਨਾ ਫ਼ੇਰ ਦੇਵੇ ਸ਼ਰਾਬ

ਲਾਕਡਾਊਨ ਦੀ ਮਿਹਨਤ ‘ਤੇ ਪਾਣੀ ਨਾ ਫ਼ੇਰ ਦੇਵੇ ਸ਼ਰਾਬ

ਸਮੁੱਚੇ ਸੰਸਾਰ ‘ਚ ਅੱਜ-ਕੱਲ੍ਹ ਮਨੁੱਖੀ  ਸੱਭਿਅਤਾ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਗਏ ਕੋਰੋਨਾ ਵਾਇਰਸ ਦੀ ਗੰਭੀਰ ਬਿਮਾਰੀ ਦੇ ਆਫ਼ਤਕਾਲ ਦਾ ਬੇਹੱਦ ਸੰਵੇਦਨਸ਼ੀਲ ਦੌਰ ਚੱਲ ਰਿਹਾ ਹੈ ਦੇਸ਼ ‘ਚ ਵੀ ਅੰਕੜਿਆਂ ਅਨੁਸਾਰ 10 ਮਈ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 63 ਦੇ ਕਰੀਬ ਪਹੁੰਚ ਗਈ ਹੈ, ਨਾਲ ਹੀ ਦੇਸ਼ ‘ਚ 2109 ਮਰੀਜ਼ਾਂ ਦੀ ਮੌਤ ਕੋਰੋਨਾ ਵਾਇਰਸ ਦੇ ਚੱਲਦਿਆਂ ਹੋ ਗਈ ਹੈ

ਦੇਸ਼ ‘ਚ ਕੋਰੋਨਾ ਵਾਇਰਸ ਸਰਕਾਰ ਦੀ ਲਾਕਡਾਊਨ ਕੀ ਕਵਾਇਦ ਚੱਲਣ ਤੋਂ ਬਾਅਦ ਵੀ ਹਾਲੇ ਤੱਕ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ, ਉਹ ਹਾਲੇ ਤੱਕ ਤਾਂ ਦਿਨ-ਪ੍ਰਤੀਦਿਨ ਵਧਦਾ ਜਾ ਰਿਹਾ ਹੈ, ਪਰ ਚੰਗੀ ਗੱਲ ਇਹ ਹੈ ਕਿ ਦੇਸ਼ ‘ਚ ਸਥਿਤੀ ਹਾਲੇ ਤੱਕ ਪੂਰੀ ਤਰ੍ਹਾਂ ਕੰਟਰੋਲ ‘ਚ ਹੈ ਭਿਆਨਕ ਆਫ਼ਤ ਦੇ ਮੱਦੇਨਜ਼ਰ ਬਚਾਅ ਲਈ ਦੇਸ਼ ‘ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਸੰਕ੍ਰਮਣ ਨੂੰ ਦੇਖਦੇ ਹੋਏ, ਗ੍ਰਹਿ ਮੰਤਰਾਲੇ ਵੱਲੋਂ 17 ਮਈ ਤੱਕ ਲਾਕਡਾਊਨ ਵਧਾਉਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਸੀ

ਲੋਕਾਂ ਨੂੰ ਗੇੜਬੱਧ ਤਰੀਕੇ ਨਾਲ ਕੁਝ ਮਿਲਣ ਵਾਲੀ ਛੋਟ ਨਾਲ ਲਾਕਡਾਊਨ-3 ਦਾ ਸਮਾਂ 4 ਮਈ ਤੋਂ ਸ਼ੁਰੂ ਹੋ ਗਿਆ ਹੈ ਲੋਕਾਂ ਨੂੰ ਮਿਲਣ ਵਾਲੀ ਇਸ ਛੋਟ ‘ਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ‘ਚ ਗਰੀਨ-ਓਰੇਂਜ-ਰੈੱਡ ਸਾਰੇ ਜੋਨਾਂ ‘ਚ ਕੁਝ ਸ਼ਰਤਾਂ ਨਾਲ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਮਨਜ਼ੂਰੀ ਦੇ ਆਧਾਰ ‘ਤੇ ਜਦੋਂ 4 ਮਈ ਨੂੰ ਸ਼ਰਾਬ ਦੇ ਠੇਕੇ ਖੁੱਲ੍ਹੇ ਤਾਂ ਉੱਥੇ ਸ਼ਰਾਬ ਖਰੀਦਣ ਲਈ ਇਕੱਠੀ ਭੀੜ ਦਾ ਜਮਾਵੜਾ ਸੋਸ਼ਲ ਡਿਸਟੈਂਸਿੰਗ ਦੇ ਬਣਾਏ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਇਆ

ਦੇਸ਼ ਦੇ ਵੱਖ-ਵੱਖ ਜਨਪਦਾਂ ਤੋਂ ਆਈਆਂ ਤਸਵੀਰਾਂ ਅਨੁਸਾਰ ਜ਼ਿਆਦਾਤਰ ਠੇਕਿਆਂ ‘ਤੇ ਕਈ-ਕਈ ਕਿਲੋਮੀਟਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ, ਕੁਝ ਥਾਵਾਂ ‘ਤੇ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਹਲਕੇ ਬਲ ਪ੍ਰਯੋਗ ਦੀ ਵਰਤੋਂ ਕਰਨੀ ਪਈ ਬੇਕਾਬੂ ਭਾਰੀ ਭੀੜ ਦੇ ਰੂਪ ‘ਚ ਦੇਸ਼ ‘ਚ ਲਾਕਡਾਊਨ ਤੋਂ ਬਾਅਦ ਖੁੱਲ੍ਹੇ ਸ਼ਰਾਬ ਦੇ ਠੇਕਿਆਂ ‘ਤੇ ਲੋਕਾਂ ਦੀ ਸ਼ਰਾਬ ਪ੍ਰਤੀ ਦੀਵਾਨਗੀ ਸਪੱਸ਼ਟ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਲਾਕਡਾਊਨ ‘ਚ 45 ਦਿਨ ਦੇ ਲੰਮੇ ਵਕਫ਼ੇ ਤੱਕ ਬੰਦ ਰਹਿਣ ਤੋਂ ਬਾਅਦ ਵੀ ਲੋਕਾਂ ਦੀ ਸ਼ਰਾਬ ਪੀਣ ਦੀ ਆਦਤ ਨਹੀਂ ਗਈ, ਉਹ ਡਾਕਟਰਾਂ ਦੇ ਨਾਲ-ਨਾਲ ਇੱਕ ਆਦਮੀ ਨੂੰ ਵੀ ਹੈਰਾਨ ਕਰਦੀ ਹੈ

ਪਰ ਕੋਰੋਨਾ ਸਮੇਂ ‘ਚ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੇ ਚੱਲਦਿਆਂ ਜਿਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ, ਉਹ ਸਥਿਤੀ ਦੇਸ਼ ਅਤੇ ਸਮਾਜ ਲਈ ਬਹੁਤ ਹੀ ਚਿੰਤਾਜਨਕ ਹੈ, ਇਹ ਇੱਕ ਗਲਤੀ ਆਉਣ ਵਾਲੇ ਸਮੇਂ ‘ਚ ਦੇਸ਼ ਦੇ ਲੋਕਾਂ ਦੇ ਜੀਵਨ ‘ਤੇ ਬਹੁਤ ਭਾਰੀ ਪੈ ਸਕਦੀ ਹੈ

ਉਂਜ ਵੀ ਸਾਡੇ ਲੋਕਾਂ ਦੇ ਸਾਹਮਣੇ ਅਤੇ ਸਰਕਾਰ ਦੇ ਸਾਹਮਣੇ ਕੋਰੋਨਾ ਸਮੇਂ ‘ਚ ਲਾਪਰਵਾਹੀ ਦੇ ਚੱਲਦਿਆਂ ਜਬਰਦਸਤ ਖਮਿਆਜਾ ਭੋਗਣ ਦੀਆਂ ਉਦਾਹਰਨਾਂ ਸੰਸਾਰ ਦੇ ਵੱਖ-ਵੱਖ ਦੇਸ਼ਾਂ ‘ਚ ਭਰੀਆਂ ਪਈਆਂ ਹਨ ਪਰ ਸ਼ਰਾਬ ਦੇ ਠੇਕਿਆਂ ‘ਤੇ ਉਮੜੀ ਭੀੜ ਦੇ ਹਾਲਾਤ ਦੇਖ ਕੇ ਲੱਗਦਾ ਹੈ, ਕਿ ਦੇਸ਼ ਦੀ ਜਨਤਾ ਨੇ ਉਨ੍ਹਾਂ ਹਾਲਾਤਾਂ ਤੋਂ ਕੋਈ ਸਬਕ ਲਿਆ ਹੈ ਜਿਸ ਤਰ੍ਹਾਂ ਅਮਰੀਕਾ, ਯੂਰਪ, ਇਟਲੀ, ਜਰਮਨੀ ਅਤੇ ਰੂਸ ਆਦਿ ਦੇਸ਼ਾਂ ‘ਚ ਕੋਰੋਨਾ ਦਾ ਭਿਆਨਕ ਵਾਰ ਜਾਰੀ ਹੈ ਉਸ ਸਮੇਂ ਦੇਸ਼ ‘ਚ ਮਾਲੀਆ ਵਧਾਉਣ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫੈਸਲਾ ਬਿਲਕੁਲ ਵੀ ਸਹੀ ਨਜ਼ਰ ਨਹੀਂ ਆਉਂਦਾ

ਬਹੁਤ ਸਾਰੇ ਲੋਕਾਂ ਕੋਲ ਰਾਸ਼ਨ ਤੱਕ ਲਈ ਪੈਸੇ ਨਹੀਂ ਹਨ, ਉਨ੍ਹਾਂ ਦਾ ਪਰਿਵਾਰ ਢਿੱਡ ਭਰਨ ਲਈ ਸਰਕਾਰ ਜਾਂ ਦਾਨੀ ਸੱਜਣਾਂ ‘ਤੇ ਨਿਰਭਰ ਹੈ ਅਤੇ ਉਹ ਸ਼ਰਾਬ ਦੇ ਠੇਕੇ ਖੁੱਲ੍ਹਣ ਦੀ ਖ਼ਬਰ ਸੁਣਦੇ ਹੀ ਸਵੇਰੇ ਜਾ ਕੇ ਹੀ ਸ਼ਰਾਬ ਖਰੀਦਣ ਲਈ ਲਾਈਨ ‘ਚ ਲੱਗ ਗਏ, ਇਹ ਸਥਿਤੀ ਕਿਸੇ ਵੀ ਪਰਿਵਾਰ ਲਈ ਠੀਕ ਨਹੀਂ ਹੈ ਇਸ ਦੇ ਚੱਲਦਿਆਂ ਦੇਸ਼ ‘ਚ ਪਰਿਵਾਰਕ ਹਿੰਸਾ, ਹਾਦਸੇ ਅਤੇ ਅਪਰਾਧਾਂ ‘ਚ ਜਬਰਦਸਤ ਵਾਧਾ ਹੋਵੇਗਾ ਦੇਸ਼ ਨੀਤੀ ਘਾੜਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਸ਼ਰਾਬ ਦੇ ਠੇਕੇ ਖੋਲ੍ਹ ਕੇ ਲਾਕਡਾਊਨ ਵਧਾਉਣ ਦੀ ਇਹ ਕਵਾਇਦ, ਆਫ਼ਤ ਦੇ ਸਮੇਂ ‘ਚ ਲੋਕਾਂ ਨੂੰ ਬਿਮਾਰ ਕਰਕੇ ਦੇਸ਼ ਦੇ ਲਾਕਡਾਊਨ ‘ਤੇ ਉਲਟਾ ਭਾਰੀ ਬੋਝ ਨਾ ਪਾ ਦੇਵੇ

ਕੋਰੋਨਾ ਦੇ ਇਸ ਬੇਹੱਦ ਖ਼ਤਰਨਾਕ ਸਮੇਂ ‘ਚ ਸਰਕਾਰ ਦਾ ਇਹ ਫੈਸਲਾ ਲੋਕਾਂ ਦੀ ਭਿਆਨਕ ਲਾਪਰਵਾਹੀ ਦੇ ਚੱਲਦਿਆਂ ਭਿਆਨਕ ਭੁੱਲ ਸਾਬਤ ਹੋ ਸਕਦਾ ਹੈ ਸਰਕਾਰ ਨੂੰ ਸਮਾਂ ਰਹਿੰਦੇ ਸੋਚਣਾ ਹੋਵੇਗਾ ਕਿ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਜਲਦਬਾਜ਼ੀ ਖ਼ਤਰਨਾਕ ਕੋਰੋਨਾ ਵਾਇਰਸ ਸੰਕ੍ਰਮਣ ਦੇ ਸਮੇਂ ‘ਚ ਦੇਸ਼ ‘ਚ ਬਹੁਤ ਚੰਗੇ ਢੰਗ ਨਾਲ ਚੱਲ ਰਹੀ ਲਾਕਡਾਊਨ ਦੀ ਸਾਰੀ ਕਵਾਇਦ ‘ਤੇ ਪਾਣੀ ਨਾ ਫੇਰ ਦੇਵੇ ਆਫ਼ਤ ਦੇ ਸਮੇਂ ‘ਚ ਸਰਕਾਰ ਦੀ ਇਹ ਇੱਕ ਭੁੱਲ ਹਿੰਦੁਸਤਾਨ ਦੀ ਜਨਤਾ ਨੂੰ ਕਦੇ ਨਾ ਭੁੱਲ ਸਕਣ ਵਾਲੇ ਅਜਿਹੇ ਡੂੰਘੇ ਜਖ਼ਮ ਨਾ ਦੇ ਜਾਵੇ

ਜਿਨ੍ਹਾਂ ਦੀ ਭਰਪਾਈ ਕਰਨਾ ਬੇਹੱਦ ਮੁਸ਼ਕਲ ਹੋ ਜਾਵੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਕੇ ਸ਼ਰਾਬ ਪੀਣ ਲਈ ਉਤਾਵਲੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਜਦੋਂ 45 ਦਿਨ ਤੱਕ ਬਿਨਾਂ ਸ਼ਰਾਬ ਦੇ ਜ਼ਿੰਦਾ ਰਹੇ ਤਾਂ ਥੋੜ੍ਹਾ ਹੌਂਸਲਾ ਰੱਖ ਕੇ ਸਰਕਾਰ ਦਾ ਸਹਿਯੋਗ ਕਰਨ ‘ਚ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋ ਜਾਂਦਾ ਸਰਕਾਰ ਆਖ਼ਰ ਕੀ-ਕੀ ਕਰੇ ਉਹ ਲੋਕਾਂ ਦੀ ਰੋਟੀ ਦਾ ਜੁਗਾੜ ਕਰੇ ਜਾਂ ਸ਼ਰਾਬੀਆਂ ਲਈ ਲਾਈਨ ਵੀ ਪੁਲਿਸ ਦੀ ਦੇਖ-ਰੇਖ ‘ਚ ਡੰਡੇ ਦੇ ਜ਼ੋਰ ‘ਤੇ ਲਵਾਵੇ, ਕੀ ਦੇਸ਼ ‘ਚ ਰਹਿਣ ਵਾਲੇ ਲੋਕਾਂ ਦੀ ਕੋਈ ਜਿੰਮੇਵਾਰੀ ਨਹੀਂ ਹੈ?

ਸਾਨੂੰ ਸਾਰਿਆਂ ਨੂੰ ਠੰਢੇ ਦਿਮਾਗ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਦੇਸ਼ਾਂ ‘ਚ ਇਹ ਖ਼ਤਰਨਾਕ ਕੋਰੋਨਾ ਵਾਇਰਸ ਆਇਆ ਹੈ, Àੁੱਥੇ ਲਾਸ਼ਾਂ ਨੂੰ ਲੈਣ ਲਈ ਉਨ੍ਹਾਂ ਦੇ ਪਰਿਵਾਰ ਤੱਕ ਤਿਆਰ ਨਹੀਂ ਹਨ, ਲਾਸ਼ਾਂ ‘ਤੇ ਫੁੱਲ ਚੜ੍ਹਾਉਣ ਵਾਲੇ ਲੋਕ ਵੀ ਨਹੀਂ ਮਿਲ ਰਹੇ ਹਨ ਉੱਥੇ ਲਾਸ਼ਾਂ ਦੇ ਅੰਤਿਮ ਸਸਕਾਰ ਕਰਨ ਲਈ ਮੁਰਦਾਘਰਾਂ ‘ਚ ਲਾਸ਼ਾਂ ਦੀ ਲੰਮੀ ਵੇਟਿੰਗ ਚੱਲ ਰਹੀ ਹੈ ਪਰ ਅਸੀਂ ਲੋਕ ਹਾਂ ਕਿ ਸਰਕਾਰ ਸਾਡੀ ਭਲਾਈ ਲਈ ਜ਼ਰਾ ਜਿਹੀ ਢਿੱਲ ਦੇਵੇ ਤਾਂ ਅਸੀਂ ਨਿਯਮ, ਕਾਇਦੇ ਅਤੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਬੇਹੱਦ ਕਾਹਲੇ ਪੈ ਜਾਂਦੇ ਹਾਂ ਦੋਸਤੋ!

ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਦੇਸ਼ ਹਿੱਤ ‘ਚ ਖੁਦ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਕੋਰੋਨਾ ਦੇ ਇਸ ਆਫ਼ਤ ਸਮੇਂ ‘ਚ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਜਿਉਂ ਦੀ ਤਿਉਂ ਪਾਲਣਾ ਕਰਕੇ ਜੀਵਨ ਨੂੰ ਸੁਰੱਖਿਅਤ ਕਰੀਏ ਇਸ ਭਿਆਨਕ ਆਫ਼ਤ ਦੇ ਸਮੇਂ ‘ਚ ਹੋਰ ਦੇਸ਼ਾਂ ‘ਚ ਕੀਤੀ ਗਈ ਗਲਤੀ ਨੂੰ ਨਾ ਦੁਹਰਾਈਏ, ਸਮਾਂ ਰਹਿੰਦੇ ਚੌਕਸ ਹੋ ਕੇ ਜਿੰਮੇਵਾਰ ਨਾਗਰਿਕ ਬਣ ਕੇ ਹੋਰ ਦੇਸ਼ਾਂ ਦੇ ਕੋਰੋਨਾ ਸਮੇਂ ‘ਚ ਭਿਆਨਕ ਇਤਿਹਾਸ ਤੋਂ ਸਬਕ ਲੈ ਕੇ ਸੁਧਰ ਜਾਈਏ ਨਹੀਂ ਤਾਂ ਇੱਕ ਭਿਆਨਕ ਭੁੱਲ ਦੇ ਚੱਲਦਿਆਂ ਉਹ ਭਿਆਨਕ ਦਿਨ ਦੂਰ ਨਹੀਂ ਹੈ ਜਦੋਂ ਇੱਕ ਹੀ ਪਲ ‘ਚ ਲਾਸ਼ਾਂ ਨੂੰ ਗਿਣਨਾ ਅਸੰਭਵ ਹੋ ਸਕਦਾ ਹੈ

ਸਰਕਾਰ ਨੇ ਅਤੇ ਅਸੀਂ ਸਾਰੇ ਲੋਕਾਂ ਨੇ ਹਾਲੇ ਤੱਕ ਦੇਸ਼ ‘ਚ ਮਿਹਨਤ ਕਰਕੇ ਪੂਰਨ ਹੌਂਸਲੇ ਦਾ ਸਬੂਤ ਦਿੰਦੇ ਹੋਏ ਘਾਤਕ ਕੋਰੋਨਾ ਵਾਇਰਸ ਦੇ ਸੰਕ੍ਰਮਣ ‘ਤੇ ਬਹੁਤ ਹੀ ਚੰਗੇ ਢੰਗ ਨਾਲ ਕੰਟਰੋਲ ਬਣਾ ਕੇ ਰੱਖਿਆ ਹੈ, ਉਸ ਮਿਹਨਤ ‘ਤੇ ਸ਼ਰਾਬ ਪੀਣ ਦੇ ਉਤਾਵਲੇਪਣ ਜਾਂ ਹੋਰ ਕਿਸੇ ਹਰਕਤ ਨਾਲ ਆਪਣੇ ਹੀ ਹੱਥਾਂ ਨਾਲ ਪਾਣੀ ਫੇਰਨ ਦਾ ਕੰਮ ਨਾ ਕਰੀਏ ਬੇਵਜ੍ਹਾ ਘਰੋਂ ਬਾਹਰ ਨਾ ਜਾਈਏ ਜਿਆਦਾ ਤੋਂ ਜਿਆਦਾ ਸਮਾਂ ਘਰ ‘ਚ ਰਹੀਏ ਖੁਦ ਸੁਰੱਖਿਅਤ ਰਹੀਏ ਅਤੇ ਆਪਣਿਆਂ ਨੂੰ ਸੁਰੱਖਿਅਤ ਰੱਖੀਏ
ਦੀਪਕ ਕੁਮਾਰ ਤਿਆਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।