ਬੇਹੂਦਾ ਨਾ ਹੋਵੇ ਵਿਰੋਧ
ਮਲੋਟ (ਪੰਜਾਬ) ’ਚ ਇੱਕ ਭਾਜਪਾ ਵਿਧਾਇਕ ਨਾਲ ਕੁਝ ਕਿਸਾਨਾਂ ਵੱਲੋਂ ਕੀਤੀ ਗਈ ਕੁੱਟਮਾਰ ਤੇ ਕੱਪੜੇ ਪਾੜਨੇ ਸ਼ਰਮਨਾਕ ਘਟਨਾ ਹੈ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਤੇ ਕਿਸਾਨ ਆਗੂਆਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਇਸ ਤੋਂ ਪਹਿਲਾਂ ਵੀ ਇੱਕ ਭਾਜਪਾ ਆਗੂ ਦੇ ਘਰ ਅੱਗੇ ਗੋਹੇ ਦਾ ਢੇਰ ਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਦਰਅਸਲ ਵਿਰੋਧ ਕਰਨ ਅਤੇ ਆਪਣੀਆਂ ਮੰਗਾਂ ਦੇ ਹੱਕ ’ਚ ਤਰਕ ਦੇਣ ਦਾ ਸਾਰਿਆਂ ਨੂੰ ਅਧਿਕਾਰ ਹੈ ਪਰ ਵਿਰੋਧ ਦਾ ਤਰੀਕਾ ਸ਼ਾਂਤਮਈ ਤੇ ਸੱਭਿਅਕ ਹੀ ਹੋਣਾ ਚਾਹੀਦਾ ਹੈ ਵਿਰੋਧ ਦੇ ਨਾਂਅ ’ਤੇ ਕਿਸੇ ਦੀ ਬੇਇੱਜ਼ਤੀ ਨਹੀਂ ਕੀਤੀ ਜਾਣੀ ਚਾਹੀਦੀ ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ ਕਿਸਾਨ ਅੰਦੋਲਨ ਨੇ ਜੇਕਰ ਹਰਮਨਪਿਆਰਤਾ ਹਾਸਲ ਕੀਤੀ ਹੈ ਤਾਂ ਉਸ ਦੀ ਇੱਕੋ-ਇੱਕ ਵਜ੍ਹਾ ਅਮਨ-ਸ਼ਾਂਤੀ ਤੇ ਅਨੁਸ਼ਾਸਨ ਹੈ
ਕਿਸਾਨ ਆਗੂਆਂ ਨੇ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਹਰ ਮੌਕੇ ਅੰਦੋਲਨਕਾਰੀਆਂ ਨੂੰ ਲੋਕਤੰਤਰ , ਮਾਨਵਅਧਿਕਾਰਾਂ ਤੇ ਵਿਚਾਰਾਂ ਦੀ ਲੜਾਈ ਦਾ ਪਾਠ ਪੜ੍ਹਾਇਆ ਹੈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਤਾਂ ਦੋ ਸ਼ਬਦਾਂ ’ਚ ਹੀ ਇਹ ਕਹਿ ਕੇ ਗੱਲ ਮੁਕਾ ਦਿੱਤੀ ਸੀ ਕਿ ਇਹ ਅੰਦੋਲਨ ਹੈ ਜੰਗ ਨਹੀਂ ਹੈ ਲੋਕਤੰਤਰ ’ਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਕਿਸਾਨ ਆਗੂਆਂ ਨੇ ਭਾਜਪਾ ਆਗੂਆਂ ਦਾ ਵਿਰੋਧ ਕਰਨ ਤੇ ਉਹਨਾਂ ਦੇ ਘਰਾਂ ਅੱਗੇ ਧਰਨੇ ਦੇਣ ਦਾ ਸੱਦਾ ਦਿੱਤਾ ਸੀ, ਕਿਸੇ ’ਤੇ ਹਮਲਾ ਕਰਨ ਲਈ ਨਹੀਂ ਕਿਹਾ ਸੀ
ਇੱਥੇ ਵੀ ਅੰਦੋਲਨਕਾਰੀਆਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਕੋਈ ਅੰਦੋਲਨ ਵਿਚਾਰਧਾਰਾ ਨਾਲ ਹੀ ਅੱਗੇ ਵਧਦਾ ਹੈ ਰਾਜਨੀਤਿਕ ਵਿਰੋਧ ਜਾਇਜ਼ ਹੈ ਪਰ ਇਹ ਰਾਜਨੀਤਿਕ ਦੁਸ਼ਮਣੀ ’ਚ ਨਹੀਂ ਬਦਲਣਾ ਚਾਹੀਦਾ ਕੇਰਲ ਤੇ ਬੰਗਾਲ ਦੀਆਂ ਮਾੜੀਆਂ ਮਿਸਾਲਾਂ ਅਸੀਂ ਵੇਖ ਚੁੱਕੇ ਹਾਂ
ਜਿੱਥੇ ਸੈਂਕੜੇ ਸਿਆਸੀ ਵਰਕਰ ਇੱਕ-ਦੂਜੇ ਦਾ ਖੂਨ ਵਹਾ ਚੁੱਕੇ ਹਨ ਕਿਸਾਨ ਅੰਦੋਲਨ ਦਾ ਸਿੱਧਾ ਸਬੰਧ ਕੇਂਦਰ ਸਰਕਾਰ ਨਾਲ ਹੈ ਇਸ ਸੰਘਰਸ਼ ਨੂੰ ਸੂਬਿਆਂ ’ਚ ਹਿੰਸਕ ਬਣਾਉਣਾ ਜਾਇਜ਼ ਨਹੀਂ ਹੈ ਦੂਜੇ ਪਾਸੇ ਭਾਜਪਾ ਵਿਧਾਇਕਾਂ ਨੂੰ ਪੂਰੇ ਸੰਜਮ ਤੇ ਜਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਕਿਸੇ ਦੀ ਭਾਵਨਾ ਨੂੰ ਠੇਸ ਨਾ ਪੁੱਜੇ ਹਰ ਕਿਸੇ ਨੂੰ ਜਿੰਮੇਵਾਰੀ ਨਾਲ ਗੱਲ ਕਹਿਣੀ ਚਾਹੀਦੀ ਹੈ ਤੇ ਦੂਜਿਆਂ ਦੇ ਸਤਿਕਾਰ ਦਾ ਖਿਆਲ ਰੱਖਣਾ ਚਾਹੀਦਾ ਹੈ ਉਂਜ ਵੀ ਇਹ ਮਾਮਲਾ ਜਦੋਂ ਕਿਸਾਨਾਂ ਤੇ ਕੇਂਦਰ ਦੇ ਪੱਧਰ ਦਾ ਹੈ ਤਾਂ ਹੇਠਲੇ ਆਗੂਆਂ ਨੂੰ ਗੰਭੀਰ ਮੁੱਦੇ ’ਤੇ ਬਿਆਨਬਾਜੀ ਪੂਰੀ ਜਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ ਜ਼ਿਆਦਾ ਗੱਲ ਪਾਰਟੀ ਦੇ ਬੁਲਾਰੇ ’ਤੇ ਹੀ ਛੱਡਣੀ ਚਾਹੀਦੀ ਹੈ ਸਮਾਜ ’ਚ ਅਮਨ-ਅਮਾਨ ਤੇ ਭਾਈਚਾਰੇ ਨੂੰ ਕਾਇਮ ਰੱਖਣਾ ਸਭ ਦੀ ਜ਼ਿੰਮੇਵਾਰੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.