ਕੀ ਤੁਹਾਡੇ ਬੱਚੇ ਵੀ ਦੇਖਦੇ ਨੇ ਹਰ ਸਮੇਂ ਮੋਬਾਇਲ ਤਾਂ ਹੋ ਜਾਓ ਸਾਵਧਾਨ!

Children Care

ਪਹਿਲਾਂ ਆਮ ਲੋਕ ਇਹੀ ਗੱਲਾਂ ਕਰਿਆ ਕਰਦੇ ਸਨ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ। ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਉੁਸ ਹਿਸਾਬ ਨਾਲ ਵਿਗਿਆਨੀ ਉਹੋ-ਜਿਹੀਆਂ ਚੀਜ਼ਾਂ ਤਿਆਰ ਕਰਨ ਲੱਗ ਜਾਂਦੇ ਹਨ। ਇਹ ਗੱਲ ਤਾਂ ਬਹੁਤ ਚੰਗੀ ਹੈ ਪਰ ਇਸ ਦਾ ਦੂਜਾ ਪਾਸਾ ਇਹ ਹੈ ਕਿ ਜਿਹੜੀ ਚੀਜ਼ ਦਾ ਦਾਇਦਾ ਹੁੰਦਾ ਹੈ, ਉਸ ਦੇ ਕੁਝ ਨੁਕਸਾਨ ਵੀ ਜ਼ਰੂਰ ਹੁੰਦੇ ਹਨ। ਅੱਜ ਜੋ ਵੀ ਚੀਜ਼ਾਂ ਅਸੀਂ ਆਪਣੇ ਆਸੇ-ਪਾਸੇ ਵੇਖਦੇ ਹਾਂ ਉਹ ਸਭ ਸਾਇੰਸ ਦੀ ਕਾਢ ਹਨ। ਪਰ ਜੋ ਚੀਜ਼ ਅੱਜ ਸਾਨੂੰ ਸਭ ਤੋਂ ਜ਼ਿਆਦਾ ਨੁਕਸਾਨਦੇਹ ਸਾਬਿਤ ਹੋ ਰਹੀ ਹੈ ਉਹ ਹੈ ਮੋਬਾਈਲ। ਜੋ ਹਰ ਬੰਦੇ ਦੇ ਹੱਥ ਵਿੱਚ ਆ ਗਿਆ ਹੈ। Children Care

ਬੇਸ਼ੱਕ ਇਸ ਦੇ ਫ਼ਾਇਦੇ ਵੀ ਬਹੁਤ ਸਾਰੇ ਹਨ ਪਰ ਨੁਕਸਾਨ ਉਸ ਤੋਂ ਵੀ ਜ਼ਿਆਦਾ ਹਨ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਜਿਆਦਾ ਹਾਨੀਕਾਰਕ ਸਾਬਿਤ ਹੋ ਰਿਹਾ ਹੈ ਇਹ ਮੋਬਾਇਲ। ਬੱਚੇ ਜੰਮਦੇ ਹੀ ਆਪਣੇ ਹੱਥ ਖਿਡੌਣਿਆਂ ਦੀ ਥਾਂ ਮੋਬਾਇਲਾਂ ਨੂੰ ਪਾ ਰਹੇ ਹਨ। ਦੂਜੇ ਪਾਸੇ ਮਾਵਾਂ ਵੀ ਆਪਣਾ ਦੁੱਧ ਪਿਲਾਉਣ ਦੀ ਥਾਂ ਬਣਾਉਟੀ ਦੁੱਧ ਨੂੰ ਪਹਿਲ ਦੇ ਰਹੀਆਂ ਹਨ। ਪਹਿਲਾਂ ਆਮ ਹੀ ਲੋਕ ਗੱਲ ਕਰਿਆ ਕਰਦੇ ਸਨ ਕਿ ਮਾਂ ਵੀ ਓਨਾ ਚਿਰ ਬੱਚੇ ਨੂੰ ਦੁੱਧ ਨਹੀਂ ਦਿੰਦੀ, ਜਿੰਨਾ ਚਿਰ ਬੱਚਾ ਰੋਂਦਾ ਨਹੀਂ। ਹੁਣ ਉਹੀ ਬੱਚਾ ਜਦੋਂ ਰੋਣ ਲੱਗ ਜਾਂਦਾ ਹੈ ਤਾਂ ਮਾਂ ਝੱਟ ਦੁੱਧ ਦੀ ਬੋਤਲ ਦੇਣ ਤੋਂ ਪਹਿਲਾਂ ਮੋਬਾਇਲ ਉਸ ਨੂੰ ਫੜਾ ਦਿੰਦੀ ਹੈ।

Children Care

ਬੱਚੇ ਵੀ ਉਸ ਨਾਲ ਖੇਡਣ ਲੱਗ ਜਾਂਦੇ ਹਨ। ਬੱਸ ਇਹੀ ਆਦਤਾਂ ਬੱਚਿਆਂ ਦਾ ਨੁਕਸਾਨ ਕਰ ਰਹੀਆਂ ਹਨ। ਜਿਸ ਕਰਕੇ ਅੱਜ-ਕੱਲ੍ਹ ਬੱਚੇ ਮਾਵਾਂ ਨਾਲੋਂ ਜ਼ਿਆਦਾ ਪਿਆਰ ਮੋਬਾਇਲਾਂ ਨੂੰ ਕਰਨ ਲੱਗ ਪਏ ਹਨ। ਜਿਸ ਦਾ ਖਮਿਆਜ਼ਾ ਬਹੁਤ ਸਾਰੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਨਿੱਕੇ-ਨਿੱਕੇ ਬੱਚੇ ਐਨਕਾਂ ਲਾਉਣ ਲਈ ਮਜ਼ਬੂਰ ਹੋ ਰਹੇ ਹਨ। ਵੱਡੇ-ਵੱਡੇ ਨੰਬਰਾਂ ਦੀਆਂ ਐਨਕਾਂ ਲਾਈ ਫਿਰਦੇ ਹਨ। ਹੁਣ ਪਹਿਲਾਂ ਵਾਂਗ ਪੜ੍ਹਾਈ ਵੀ ਲਗਨ ਨਾਲ ਨਹੀਂ ਕਰਦੇ। ਵੇਖਣ ਤੇ ਸੁਣਨ ਵਿੱਚ ਇਹ ਆ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਨੈੱਟ ਦੀ ਵਰਤੋਂ ਵੀ ਬੱਚੇ ਹੀ ਕਰਦੇ ਹਨ।

Read Also : IMD Weather Update : ਕੁਦਰਤੀ ਕਰੋਪੀ, ਖਤਰਾ ਅਜੇ ਟਲਿਆ ਨਹੀਂ, ਮੌਸਮ ਵਿਭਾਗ ਦੀ ਚੇਤਾਵਨੀ, ਸੂਕਲ-ਕਾਲਜ ਕਰਨੇ ਪਏ ਬੰਦ

ਮੋਬਾਇਲ ਕੰਪਨੀਆਂ ਦੇ ਮਾਲਕ ਹਰ ਰੋਜ਼ ਲੋਕਾਂ ਨੂੰ ਭਰਮਾਉਣ ਵਾਸਤੇ ਕੁਝ ਨਾ ਕੁਝ ਲਾਲੀਪੌਪ ਦੇਣ ਵਿਚ ਕਸਰ ਨਹੀਂ ਛੱਡ ਰਹੇ। ਸਾਨੂੰ ਉਨ੍ਹਾਂ ਤੋਂ ਸੁਚੇਤ ਹੋਣ ਦੀ ਬਹੁਤ ਜਿਆਦਾ ਲੋੜ ਹੈ। ਮਾਵਾਂ ਦਾ ਫਰਜ਼ ਬਣਦਾ ਹੈ ਕਿ ਆਪਣਾ ਫਰਜ਼ ਨਿਭਾਉਣ। ਆਪਣੇ ਬੱਚਿਆਂ ਨੂੰ ਪੂਰਾ-ਪੂਰਾ ਬਣਦਾ ਪਿਆਰ ਦੇਣ। ਮੋਬਾਇਲਾਂ ਤੋਂ ਛੁਟਕਾਰਾ ਪਾਉਣ ਦੀ ਖੇਚਲ ਕਰਨ। ਨਹੀਂ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਅੰਨ੍ਹੀਆਂ ਹੋ ਜਾਣਗੀਆਂ। ਸਿਹਤ ਪੱਖੋਂ ਵੀ ਕਮਜ਼ੋਰ ਹੋ ਜਾਣਗੀਆਂ। ਅੱਜ ਲੋੜ ਹੈ ਬੱਚਿਆਂ ਹੱਥੋਂ ਮੋਬਾਇਲ ਖੋਹ ਕੇ ਉਨ੍ਹਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੀ।

ਸੂਬੇਦਾਰ ਜਸਵਿੰਦਰ ਸਿੰਘ

LEAVE A REPLY

Please enter your comment!
Please enter your name here