Health News: ਸਾਵਧਾਨ! ਕੀ ਤੁਸੀਂ ਵੀ ਖਾਂਦੇ ਹੋ ਡਾਕਟਰ ਦੀ ਸਲਾਹ ਤੋਂ ਬਿਨਾ ਦਵਾਈ, ਡਰਾਉਣੀ ਖੋਜ ਆਈ ਸਾਹਮਣੇ

Health News
Health News: ਸਾਵਧਾਨ! ਕੀ ਤੁਸੀਂ ਵੀ ਖਾਂਦੇ ਹੋ ਡਾਕਟਰ ਦੀ ਸਲਾਹ ਤੋਂ ਬਿਨਾ ਦਵਾਈ, ਡਰਾਉਣੀ ਖੋਜ ਆਈ ਸਾਹਮਣੇ

Health News: ਐਂਟੀਬਾਇਓਟਿਕ (Antibiotic) ਦਾ ਅਸਰ ਨਾ ਹੋਣ ਕਾਰਨ 2022 ਵਿੱਚ ਹੋਈਆਂ 30 ਲੱਖ ਤੋਂ ਵੱਧ ਬੱਚਿਆਂ ਦੀਆਂ ਮੌਤਾਂ

  • Health News: ਇੱਕ ਕੌਮਾਂਤਰੀ ਅਧਿਐਨ ’ਚ ਕੀਤਾ ਦਾਅਵਾ | Antibiotic

Health News: ਨਵੀਂ ਦਿੱਲੀ (ਏਜੰਸੀ)। ਇੱਕ ਨਵੇਂ ਕੌਮਾਂਤਰੀ ਅਧਿਐਨ ਅਨੁਸਾਰ 2022 ਵਿੱਚ ਦੁਨੀਆ ਭਰ ਵਿੱਚ 30 ਲੱਖ ਤੋਂ ਵੱਧ ਬੱਚਿਆਂ ਦੀ ਮੌਤ ਉਨ੍ਹਾਂ ਲਾਗਾਂ ਕਾਰਨ ਹੋਈ, ਜਿਨ੍ਹਾਂ ’ਤੇ ਐਂਟੀਬਾਇਓਟਿਕਸ ਦਵਾਈ ਅਸਰ ਨਹੀਂ ਕਰ ਸਕੀ ਇਸ ਸਥਿਤੀ ਨੂੰ ਐਂਟੀਮਾਈਕਰੋਬਾਇਲ ਰੇਜ਼ਿਸਟੈਂਸ (ਏਐੱਮਆਰ) ਕਿਹਾ ਜਾਂਦਾ ਹੈ। ਇਹ ਅਧਿਐਨ ਆਸਟਰੀਆ ਦੇ ਵਿਯੇਨਾ ਸ਼ਹਿਰ ਵਿੱਚ ‘ਈਐੱਸਸੀਐੱਮਆਈਡੀ ਗਲੋਬਲ 2025’ ਪ੍ਰੋਗਰਾਮ ਦੌਰਾਨ ਪੇਸ਼ ਕੀਤਾ ਗਿਆ। ਇਸ ਵਿੱਚ ਦੱਖਣ-ਪੂਰਬੀ ਏਸ਼ੀਆ ਅਤੇ ਅਫਰੀਕਾ ਵਰਗੇ ਖੇਤਰਾਂ ਵਿੱਚ ਬੱਚਿਆਂ ਦੇ ਇਲਾਜ ਵਿੱਚ ਇਸ ਗੰਭੀਰ ਸਮੱਸਿਆ ਬਾਰੇ ਚਿੰਤਾ ਪ੍ਰਗਟ ਕੀਤੀ ਗਈ। Antibiotic

ਜਦੋਂ ਸਰੀਰ ਵਿੱਚ ਲਾਗ ਪੈਦਾ ਕਰਨ ਵਾਲੇ ਬੈਕਟੀਰੀਆ ਐਂਟੀਬਾਇਓਟਿਕਸ ਦਾ ਜਵਾਬ ਦੇਣਾ ਬੰਦ ਕਰ ਦਿੰਦੇ ਹਨ, ਤਾਂ ਇਸ ਸਥਿਤੀ ਨੂੰ ਏਐੱਮਆਰ ਕਿਹਾ ਜਾਂਦਾ ਹੈ। ਇਹ ਬੱਚਿਆਂ ਲਈ ਖਾਸ ਤੌਰ ’ਤੇ ਖ਼ਤਰਨਾਕ ਹੈ ਕਿਉਂਕਿ ਉਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੈ ਅਤੇ ਨਵੀਆਂ ਦਵਾਈਆਂ ਉਨ੍ਹਾਂ ਲਈ ਆਸਾਨੀ ਨਾਲ ਉਪਲਬਧ ਨਹੀਂ ਹੋ ਪਾਉਂਦੀ। 2022 ਵਿੱਚ ਇਕੱਲੇ ਦੱਖਣ-ਪੂਰਬੀ ਏਸ਼ੀਆ ਵਿੱਚ 7.5 ਲੱਖ ਬੱਚੇ ਅਤੇ ਅਫਰੀਕਾ ਵਿੱਚ ਲਗਭਗ 6.6 ਲੱਖ ਬੱਚਿਆਂ ਦੀ ਮੌਤ ਏਐੱਮਆਰ ਨਾਲ ਸਬੰਧਤ ਪੇਚੀਦਗੀਆਂ ਕਾਰਨ ਹੋਈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ‘ਵਾਚ ਐਂਡ ਰਿਜ਼ਰਵ’ ਵਾਲੀ ਐਂਟੀਬਾਇਓਟਿਕਸ ਦਵਾਈ ਸ਼ੁਰੂਆਤੀ ਇਲਾਜ ਲਈ ਨਹੀਂ ਹਨ। Health News

ਬਹੁਤ ਸਾਰੇ ਮਾਮਲਿਆਂ ਵਿੱਚ ‘ਵਾਚ’ ਅਤੇ ‘ਰਿਜ਼ਰਵ’ ਸ਼੍ਰੇਣੀ ਦੇ ਐਂਟੀਬਾਇਓਟਿਕਸ ਵਰਤੇ ਗਏ ਸਨ, ਜੋ ਆਮ ਤੌਰ ’ਤੇ ਗੰਭੀਰ ਅਤੇ ਵਿਸ਼ੇਸ਼ ਮਾਮਲਿਆਂ ਲਈ ਰੱਖੇ ਜਾਂਦੇ ਹਨ। ਖੋਜਕਾਰਾਂ ਅਨੁਸਾਰ ਇਹਨਾਂ ਨੂੰ ਸ਼ੁਰੂ ਵਿੱਚ ਇਲਾਜ ਲਈ ਨਹੀਂ ਦਿੱਤਾ ਜਾਣਾ ਚਾਹੀਦਾ। ਇਨ੍ਹਾਂ ਦੀ ਵਰਤੋਂ ਸਿਰਫ਼ ਉਹਨਾਂ ਲੋਕਾਂ ਵੱਲੋਂ ਹੀ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੂੰ ਇਹਨਾਂ ਦੀ ਸੱਚਮੁੱਚ ਲੋੜ ਹੈ, ਤਾਂ ਜੋ ਇਹ ਦਵਾਈਆਂ ਪ੍ਰਭਾਵਸ਼ਾਲੀ ਰਹਿਣ ਅਤੇ ਬੈਕਟੀਰੀਆ ਇਹਨਾਂ ਦੇ ਵਿਰੁੱਧ ਵਿਰੋਧ ਪੈਦਾ ਨਾ ਕਰਨ।

Health News

ਇਸ ਦੇ ਉਲਟ, ‘ਐਕਸੈਸ’ ਵਾਲੇ ਐਂਟੀਬਾਇਓਟਿਕਸ ਆਸਾਨੀ ਨਾਲ ਉਪਲਬਧ ਹੁੰਦੇ ਹਨ ਅਤੇ ਆਮ ਲਾਗਾਂ ਦੇ ਇਲਾਜ ਲਈ ਵਰਤੇ ਜਾਂਦੇ ਹਨ ਕਿਉਂਕਿ ਇਨ੍ਹਾਂ ਵਿੱਚ ਬੈਕਟੀਰੀਆ ਵਿੱਚ ਪ੍ਰਤੀਰੋਧ ਵਿਕਸਤ ਹੋਣ ਦਾ ਜੋਖਮ ਘੱਟ ਹੁੰਦਾ ਹੈ। 2019 ਅਤੇ 2021 ਵਿਚਕਾਰ ਦੱਖਣ-ਪੂਰਬੀ ਏਸ਼ੀਆ ਵਿੱਚ ‘ਵਾਚ’ ਦਵਾਈਆਂ ਦੀ ਵਰਤੋਂ ਵਿੱਚ 160% ਅਤੇ ਅਫਰੀਕਾ ਵਿੱਚ 126% ਦਾ ਵਾਧਾ ਹੋਇਆ। ਇਸੇ ਦੌਰਾਨ ‘ਰਿਜ਼ਰਵ’ ਦਵਾਈਆਂ ਦੀ ਵਰਤੋਂ ਵਿੱਚ ਵੀ ਕ੍ਰਮਵਾਰ 45% ਅਤੇ 125% ਦਾ ਵਾਧਾ ਹੋਇਆ। ਦੁਨੀਆ ਭਰ ਵਿੱਚ 30 ਲੱਖ ਬੱਚਿਆਂ ਦੀ ਮੌਤ ਵਿੱਚੋਂ 20 ਲੱਖ ਇਨ੍ਹਾਂ ਦੋ ਕਿਸਮਾਂ ਦੀਆਂ ਦਵਾਈਆਂ ਦੀ ਵਰਤੋਂ ਨਾਲ ਜੁੜੀਆਂ ਹੋਈਆਂ ਸਨ। ਅਧਿਐਨ ਦੇ ਸਹਿ-ਲੇਖਕ, ਪ੍ਰੋਫੈਸਰ ਜੋਸਫ਼ ਹਾਰਵੈਲ ਕਹਿੰਦੇ ਹਨ ਕਿ ਇਨ੍ਹਾਂ ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ, ਖਾਸ ਕਰਕੇ ਸਹੀ ਨਿਗਰਾਨੀ ਤੋਂ ਬਿਨਾਂ, ਭਵਿੱਖ ਵਿੱਚ ਇੱਕ ਵੱਡਾ ਖ਼ਤਰਾ ਪੈਦਾ ਕਰ ਸਕਦੀ ਹੈ।

ਜੇਕਰ ਬੈਕਟੀਰੀਆ ਇਨ੍ਹਾਂ ਦਵਾਈਆਂ ਦਾ ਜਵਾਬ ਦੇਣਾ ਬੰਦ ਕਰ ਦਿੰਦੇ ਹਨ, ਤਾਂ ਸਾਡੇ ਕੋਲ ਇਲਾਜ ਦੇ ਬਹੁਤ ਘੱਟ ਬਦਲ ਬਚਣਗੇ। ਇਹ ਸਮੱਸਿਆ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੋਰ ਵੀ ਗੰਭੀਰ ਹੈ ਜਿੱਥੇ ਹਸਪਤਾਲਾਂ ਵਿੱਚ ਭੀੜ-ਭੜੱਕੇ, ਸਫ਼ਾਈ ਦੀ ਘਾਟ ਅਤੇ ਲਾਗ ਰੋਕਥਾਮ ਉਪਾਵਾਂ ਦੀ ਘਾਟ ਕਾਰਨ ਬੈਕਟੀਰੀਆ ਆਸਾਨੀ ਨਾਲ ਫੈਲ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਵਿੱਚ ਦਵਾਈਆਂ ਦੇ ਪ੍ਰਭਾਵ ਦੀ ਨਿਗਰਾਨੀ ਅਤੇ ਉਨ੍ਹਾਂ ਦੀ ਵਰਤੋਂ ਨੂੰ ਕੰਟਰੋਲ ਕਰਨ ਦੀ ਪ੍ਰਣਾਲੀ ਵੀ ਬਹੁਤ ਕਮਜ਼ੋਰ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ, ਵਿਸ਼ਵਵਿਆਪੀ ਅਤੇ ਖੇਤਰੀ ਪੱਧਰ ’ਤੇ ਤੇਜ਼ੀ ਨਾਲ ਇਕੱਠੇ ਕੰਮ ਕਰਨ ਦੀ ਲੋੜ ਹੈ, ਨਹੀਂ ਤਾਂ ਇਲਾਜ ਅਸਫਲ ਹੋ ਸਕਦਾ ਹੈ ਅਤੇ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।

ਡਾਕਟਰ ਦੀ ਨਿਗਰਾਨੀ ਤੋਂ ਬਿਨਾ ਦਵਾਈ ਖਾਣਾ ਖਤਰਨਾਕ

ਇਨ੍ਹਾਂ ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ, ਖਾਸ ਕਰਕੇ ਸਹੀ ਨਿਗਰਾਨੀ ਤੋਂ ਬਿਨਾਂ ਭਵਿੱਖ ਵਿੱਚ ਇੱਕ ਵੱਡਾ ਖ਼ਤਰਾ ਪੈਦਾ ਕਰ ਸਕਦੀ ਹੈ। ਜੇਕਰ ਬੈਕਟੀਰੀਆ ਇਨ੍ਹਾਂ ਦਵਾਈਆਂ ਦਾ ਜਵਾਬ ਦੇਣਾ ਬੰਦ ਕਰ ਦਿੰਦੇ ਹਨ, ਤਾਂ ਸਾਡੇ ਕੋਲ ਇਲਾਜ ਦੇ ਬਹੁਤ ਘੱਟ ਵਿਕਲਪ ਬਚਣਗੇ। ਇਹ ਸਮੱਸਿਆ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੋਰ ਵੀ ਗੰਭੀਰ ਹੈ, ਜਿੱਥੇ ਹਸਪਤਾਲਾਂ ਵਿੱਚ ਭੀੜ-ਭੜੱਕੇ, ਸਫ਼ਾਈ ਦੀ ਘਾਟ ਅਤੇ ਲਾਗ ਰੋਕਥਾਮ ਉਪਾਵਾਂ ਦੀ ਘਾਟ ਕਾਰਨ ਬੈਕਟੀਰੀਆ ਆਸਾਨੀ ਨਾਲ ਫੈਲ ਜਾਂਦੇ ਹਨ।

-ਪ੍ਰੋਫੈਸਰ ਜੋਸਫ਼ ਹਾਰਵੈਲ, ਅਧਿਐਨ ਦੇ ਸਹਿ-ਲੇਖਕ