ਘੁਮੰਡ ਨਾ ਕਰੋ
ਚਵਾਂਗਤਸੂ ਫਕੀਰ ਇੱਕ ਹਨ੍ਹੇਰੀ ਰਾਤ ’ਚ ਸ਼ਮਸ਼ਾਨਘਾਟ ਵਿਚੋਂ ਲੰਘ ਰਹੇ ਸਨ ਉਹ ਸ਼ਮਸ਼ਾਨਘਾਟ ਸ਼ਾਹੀ ਖਾਨਦਾਨ ਦਾ ਸੀ ਅਚਾਨਕ ਉਨ੍ਹਾਂ ਦਾ ਪੈਰ ਇੱਕ ਆਦਮੀ ਦੀ ਖੋਪੜੀ ਨੂੰ ਲੱਗ ਗਿਆ ਚਵਾਂਗਤਸੂ ਘਬਰਾ ਗਿਆ ਉਨ੍ਹਾਂ ਨੇ ਉਹ ਖੋਪੜੀ ਚੁੱਕੀ ਅਤੇ ਘਰ ਲਿਆ ਕੇ ਉਸ ਦੇ ਅੱਗੇ ਹੱਥ-ਪੈਰ ਜੋੜਨ ਲੱਗੇ ਕਿ ਮੈਨੂੰ ਮੁਆਫ਼ ਕਰ ਦਿਓ ਉਸ ਦੇ ਮਿੱਤਰ ਇਕੱਠੇ ਹੋ ਗਏ ਅਤੇ ਕਹਿਣ ਲੱਗੇ, ‘‘ ਪਾਗਲ ਹੋ ਗਏ ਹੋ, ਇਸ ਖੋਪੜੀ ਤੋਂ ਮੁਆਫ਼ੀ ਮੰਗਦੇ ਹੋ?’’
ਚਵਾਂਗਤਸੂ ਨੇ ਉੱਤਰ ਦਿੱਤਾ, ‘‘ਇਹ ਵੱਡੇ ਆਦਮੀ ਦੀ ਖੋਪੜੀ ਹੈ ਇਹ ਸਿੰਘਾਸਣ ’ਤੇ ਬੈਠ ਚੁੱਕੀ ਹੈ ਮੈਂ ਮੁਆਫੀ ਇਸ ਲਈ ਮੰਗ ਰਿਹਾ ਹਾਂ ਕਿਉਂਕਿ ਇਹ ਆਦਮੀ ਅੱਜ ਜਿਉਂਦਾ ਹੁੰਦਾ ਅਤੇ ਮੇਰਾ ਪੈਰ ਉਸ ’ਤੇ ਸਿਰ ’ਤੇ ਲੱਗ ਜਾਂਦਾ ਤਾਂ ਪਤਾ ਨਹੀਂ ਮੇਰੀ ਕੀ ਹਾਲਤ ਕਰਦਾ? ਇਹ ਦਾ ਖੁਸ਼ਕਿਸਮਤੀ ਹੈ ਕਿ ਇਹ ਆਦਮੀ ਜਿਉਂਦਾ ਨਹੀਂ ਹੈ, ਪਰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ’’
ਮਿੱਤਰਾਂ ਨੇ ਕਿਹਾ, ‘‘ਤੁਸੀਂ ਵੀ ਨਾ ਪਾਗਲ ਹੋ!’’
ਚਵਾਂਗਤਸੂ ਨੇ ਕਿਹਾ, ‘‘ਮੈਂ ਪਾਗਲ ਨਹੀਂ ਹਾਂ, ਮੈਂ ਤਾਂ ਇਸ ਮਰੇ ਹੋਏ ਆਦਮੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਸ ਖੋਪੜੀ ਨੂੰ ਤੂੰ ਸੋਚਦਾ ਸੀ, ਸਿੰਘਾਸਣ ’ਤੇ ਬੈਠੀ ਹੈ ਉਹ ਲੋਕਾਂ ਦੀ, ਇੱਕ ਫਕੀਰ ਦੀ ਠੋ੍ਹਕਰ ਖਾ ਰਹੀ ਹੈ ਅਤੇ ‘ਹਾਏ’ ਵੀ ਨਹੀਂ ਕਰ ਸਕਦੀ ਕਿੱਥੇ ਗਿਆ ਤੇਰਾ ਸਿੰਘਾਸਣ? ਕਿੱਥੇ ਗਿਆ ਤੇਰਾ ਹੰਕਾਰ?’’
ਕਿੰਨਾ ਸੋਹਣਾ ਜਵਾਬ ਸੀ ਚਵਾਂਗਤਸੂ ਫਕੀਰ ਦਾ ਆਦਮੀ ਨੂੰ ਕਦੇ ਵੀ ਅਹੁਦੇ ਅਤੇ ਨਾਂਅ ਦਾ ਘੁਮੰਡ ਨਹੀਂ ਕਰਨਾ ਚਾਹੀਦਾ ਘੁਮੰਡ ਦਾ ਅੰਤ ਮਾੜਾ ਹੁੰਦਾ ਹੈ ਇਸ ਲਈ ਆਦਮੀ ਨੂੰ ਹਮੇਸ਼ਾ ਇਨਸਾਨੀ ਗੁਣਾਂ ਨੂੰ ਧਾਰਨ ਕਰਦੇ ਹੋਏ ਆਪਣੀ ਜਿੰਦਗੀ ਬਤੀਤ ਕਰਨੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ