Fatehgarh Sahib News: ਫ਼ਤਹਿਗੜ੍ਹ ਸਾਹਿਬ (ਅਨਿਲ ਲੁਟਾਵਾ) ਆਲ ਇੰਡੀਆ ਕਾਂਗਰਸ ਕਮੇਟੀ ਦੇ ਆਹਵਾਨ ਤੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੱਦੇ ਅਨੁਸਾਰ, ਅੱਜ ਦੇਸ਼- ਪੱਧਰੀ ਰੋਸ ਮੁਹਿੰਮ ਦੇ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਜਿਲ੍ਹਾ ਪ੍ਧਾਨ ਡਾ.ਸਿਕੰਦਰ ਸਿੰਘ ਦੀ ਅਗਵਾਈ ਹੇਠ ਤੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਰਹਿਨੁਮਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਚੋਣ ਕਮਿਸ਼ਨ ਨਾਲ ਮਿਲ ਕੀਤੀ ਗਈ ਵੋਟ ਚੌਰੀ ਅਤੇ ਲੋਕਤੰਤਰ ਦੇ ਕਤਲ ਦੇ ਖ਼ਲਾਫ਼ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ।
ਇਹ ਮਾਰਚ ਦੇਰ ਸ਼ਾਮ ਨੂੰ ਡੀਸੀ ਕੰਪਲੈਕਸ ਤੋ ਸ਼ੁਰੂ ਹੋ ਕੇ,ਬਾਬਾ ਬੰਦਾ ਸਿੰਘ ਬਹਾਦਰ ਚੌਕ ਨੂੰ ਹੁੰਦੇ ਹੋਏ ਸਰਹਿੰਦ ਮੰਡੀ ਤੱਕ ਸ਼ਾਂਤੀਪੂਰਵਕ ਤਰੀਕੇ ਨਾਲ ਕੱਢਿਆ ਗਿਆ। ਮਾਰਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆ ਤੇ,ਵਰਕਰਾ ਨੇ ਹੱਥਾਂ ਵਿੱਚ ਮੋਮਬੱਤੀਆਂ, ਬੈਨਰ ਫੜ ਕੇ ਸ਼ਾਮਲ ਹੋਏ।
Fatehgarh Sahib News
ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵੋਟ ਅਧਿਕਾਰ ਹਰ ਨਾਗਰਿਕ ਦਾ ਸਭ ਤੋਂ ਵੱਡਾ ਸੰਵਿਧਾਨਕ ਹਥਿਆਰ ਹੈ ਅਤੇ ਲੋਕਤੰਤਰ ਦੀ ਬੁਨਿਆਦ ਹੈ। ਇਸ ਹੱਕ ਦੀ ਚੋਰੀ ਕੇਵਲ ਕਿਸੇ ਰਾਜਨੀਤਿਕ ਪਾਰਟੀ ਖ਼ਿਲਾਫ਼ ਨਹੀਂ, ਸਗੋਂ ਪੂਰੇ ਦੇਸ਼ ਦੇ ਲੋਕਾਂ ਖ਼ਲਾਫ਼ ਗੰਭੀਰ ਸਾਜ਼ਿਸ਼ ਹੈ। ਉਨ੍ਹਾਂ ਨੇ ਮੋਦੀ ਸਰਕਾਰ ’ਤੇ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ, ਆਵਾਜ਼ ਉਠਾਉਣ ਵਾਲਿਆਂ ਨੂੰ ਦਬਾਉਣ ਅਤੇ ਤਾਨਾਸ਼ਾਹੀ ਢੰਗ ਨਾਲ ਰਾਜ ਕਰਨ ਦੇ ਦੋਸ਼ ਲਗਾਏ। Fatehgarh Sahib News
Read Also : ਪੀਐਮ ਮੋਦੀ ਨੇ ਪਾਕਿਸਤਾਨ ਬਾਰੇ ਕੀਤਾ ਵੱਡਾ ਐਲਾਨ, ਟਰੰਪ ਪਰੇਸ਼ਾਨ!
ਉਨ੍ਹਾਂ ਨੇ ਕਿਹਾ ਕਿ “ਤੁਹਾਡੇ ਵੋਟ ਦੀ ਚੋਰੀ…ਤੁਹਾਡੇ ਅਧਿਕਾਰ ਦੀ ਚੋਰੀ, ਤੁਹਾਡੀ ਪਹਿਚਾਣ ਦੀ ਚੋਰੀ ਹੈ। ‘‘ਵੋਟ ਸਿਰਫ਼ ਇੱਕ ਕਾਗਜ਼ ਦਾ ਟੁਕੜਾ ਨਹੀਂ, ਸਗੋਂ ਲੋਕਾਂ ਦੀ ਆਵਾਜ਼, ਤਾਕਤ ਅਤੇ ਆਪਣੇ ਭਵਿੱਖ ਦਾ ਫ਼ੈਸਲਾ ਕਰਨ ਦਾ ਅਧਿਕਾਰ ਹੈ। ਜਦੋਂ ਇਹ ਚੋਰੀ ਹੁੰਦੀ ਹੈ, ਤਾਂ ਲੋਕਤੰਤਰ ਦੀ ਜੜ੍ਹ ’ਤੇ ਵਾਰ ਹੁੰਦਾ ਹੈ ਅਤੇ ਆਮ ਨਾਗਰਿਕ ਦੀ ਪਹਿਚਾਣ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਆਗੂਆ ਨੇ ਕਿਹਾ ਕਿ ਦੇਸ਼ ਦਾ ਹਰ ਜ਼ਿੰਮੇਵਾਰ ਨਾਗਰਿਕ ਅੱਜ ਲੋਕਤੰਤਰ ਦੀ ਰੱਖਿਆ ਲਈ ਖੜ੍ਹਾ ਹੋਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਚੋਣੀ ਡਾਕਾਧੜੀ ਜਾਂ ਲੋਕ ਵਿਰੋਧੀ ਸਾਜ਼ਿਸ਼ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਦੀ ਰੱਖਿਆ ਅਤੇ ਸੰਵਿਧਾਨ ਦੀ ਮਰਯਾਦਾ ਬਚਾਉਣ ਲਈ ਹਮੇਸ਼ਾਂ ਅੱਗੇ ਰਹੇਗੀ ਅਤੇ ਹਰ ਤਰ੍ਹਾਂ ਦੀ ਅਨਿਆਇਕ ਅਤੇ ਤਾਨਾਸ਼ਾਹੀ ਕਾਰਵਾਈ ਦਾ ਡੱਟ ਕੇ ਮੁਕਾਬਲਾ ਕਰੇਗੀ।
ਇਸ ਮੌਕੇ ਕੋਆਡੀਨੇਟਰ ਗੁਰਦੀਪ ਸਿੰਘ ਉਡਸਰ,ਹਰਿੰਦਰ ਸ਼ਰਮਾ ਤੇ ਸੀਨੀਅਰ ਲੀਡਰਸ਼ਿਪ,ਜਿਲ੍ਹਾ ਕਾਂਗਰਸ ਦੇ ਆਹੁਦੇਦਾਰ,ਬਲਾਕ ਕਾਂਗਰਸ ਪ੍ਰਧਾਨ,ਕੌਂਸਲਰ ,ਪਿੰਡਾਂ ਅਤੇ ਸ਼ਹਿਰਾਂ ਦੇ ਪਾਰਟੀ ਆਗੂ, ਯੂਥ ਕਾਂਗਰਸ, ਮਹਿਲ਼ਾ ਕਾਂਗਰਸ, ਸੇਵਾ ਦਲ ਅਤੇ ਹੋਰ ਫਰੰਟਲ ਸੰਗਠਨਾਂ ਦੇ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਰਹੇ।