ਕਾਂਗਰਸ ਦੇ ਵਿਵੇਕ ਦੀ ਪਰਖ਼ ਹੈ ਪ੍ਰਧਾਨ ਦੀ ਚੋਣ

Discretion, Congress, Election, President

ਲੋਕ ਸਭਾ ਚੋਣਾਂ ‘ਚ ਭਾਰੀ ਹਾਰ ਤੋਂ ਬਾਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਸਬੰਧੀ ਅਜੇ ਕੋਈ ਫੈਸਲਾ ਨਹੀਂ ਹੋ ਸਕਿਆ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸਤੀਫ਼ਾ ਵਾਪਸ ਲੈਣ ਤੋਂ ਨਾਂਹ ਕਰਨ ਤੋਂ ਬਾਦ ਸੋਨੀਆ ਗਾਂਧੀ ਨੂੰ ਹੀ ਅੰਤਰਿਮ ਪ੍ਰਧਾਨ ਬਣਾਇਆ  ਗਿਆ ਹੈ ਪ੍ਰਧਾਨਗੀ ਦੇ ਫੈਸਲੇ ‘ਚ ਹੋ ਰਹੀ ਦੇਰੀ ਕਾਂਗਰਸ ਲਈ ਕਾਫ਼ੀ ਮੁਸ਼ਕਲ ਬਣ ਸਕਦੀ ਹੈ ਕਿਉਂਕਿ ਹਰਿਆਣਾ, ਝਾਰਖੰਡ ਤੇ ਮਹਾਂਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਇਨ੍ਹਾਂ ਤਿੰਨਾਂ ਰਾਜਾਂ ‘ਚ ਹੀ ਭਾਜਪਾ ਦੀ ਸਰਕਾਰ ਹੈ ਕਾਂਗਰਸ ਕੋਲ ਨਿਰਾਸ਼ਾ ‘ਚੋਂ ਨਿੱਕਲਣ ਲਈ ਵਿਧਾਨ ਸਭਾ ਚੋਣਾਂ ਦਾ ਇੱਕ ਹੋਰ ਮੌਕਾ ਹੈ ਕਸ਼ਮੀਰ ਤੋਂ ਧਾਰਾ 370 ਹਟਾਉਣ ਨਾਲ ਭਾਜਪਾ ਹੋਰ ਮਜ਼ਬੂਤ ਸਥਿਤੀ ‘ਚ ਨਜ਼ਰ ਆ ਰਹੀ ਹੈ ਅਜਿਹੇ ਹਲਾਤਾਂ ‘ਚ ਕਾਂਗਰਸ ਨੂੰ ਕਿਸੇ ਮਜ਼ਬੂਤ ਆਗੂ ਦੀ ਜ਼ਰੂਰਤ ਹੈ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਮੇਤ ਕਈ ਹੋਰ ਆਗੂ ਚਾਹੁੰਦੇ ਹਨ ਕਿ ਪਾਰਟੀ ਦੀ ਕਮਾਨ ਕਿਸੇ ਨੌਜਵਾਨ ਨੂੰ ਸੌਂਪੀ ਜਾਵੇ ਇਸੇ ਕਾਰਨ ਹੀ ਅਜੇ ਵੀ ਰਾਹੁਲ ਨੂੰ ਹੀ ਪ੍ਰਧਾਨ ਰੱਖਣ ਦੀ ਮੰਗ ਉੱਠ ਰਹੀ ਹੈ ਵਿਰੋਧੀ ਧਿਰ ਤੋਂ ਬਿਨਾਂ ਲੋਕਤੰਤਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ  ਕਾਂਗਰਸ ਨੇ ਅੱਧੀ ਸਦੀ ਤੋਂ ਵੱਧ ਸਮਾਂ ਕੇਂਦਰ ‘ਚ ਸਰਕਾਰ ਚਲਾਈ ਹੈ ਤੇ ਸੂਬਿਆਂ ‘ਚ ਵੀ ਕਦੇ ਕਾਂਗਰਸ ਦਾ ਬੋਲਬਾਲਾ ਰਿਹਾ ਹੈ ।

ਨਹਿਰੂ ਗਾਂਧੀ ਪਰਿਵਾਰ ਜਿੱਥੇ ਕਾਂਗਰਸ ਲਈ ਊਰਜਾ ਦਾ ਸਰੋਤ ਰਿਹਾ ਹੈ, ਉੱਥੇ ਪਾਰਟੀ ‘ਤੇ ਪਰਿਵਾਰਵਾਦ ਦੇ ਵੀ ਦੋਸ਼ ਲੱਗ ਰਹੇ ਹਨ ਰਾਹੁਲ ਗਾਂਧੀ ਵੱਲੋਂ ਅਸਤੀਫ਼ਾ ਤੇ ਸੋਨੀਆ ਵੱਲੋਂ ਸਿਰਫ਼ ਅੰਤਰਿਮ ਪ੍ਰਧਾਨ ਬਣਨ ਦੇ ਫੈਸਲੇ ਰਾਹੀਂ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਾਰਟੀ ਕੋਲ ਹੋਰ ਵੀ ਲੀਡਰ ਹਨ ਪਰ ਲੱਗਦਾ ਹੈ ਕਿ ਪਾਰਟੀ ਆਗੂ ਅਜੇ ਵੀ ਨਹਿਰੂ ਗਾਂਧੀ ਵਰਗੇ ਆਗੁਆਂ ਨੂੰ ਆਪਣਾ ਆਦਰਸ਼ ਮੰਨ ਰਹੇ ਹਨ ਪਾਰਟੀ ਅੰਦਰਲਾ ਇਹ ਦਵੰਦ ਹੀ ਅਜੇ ਨਵੇਂ ਪ੍ਰਧਾਨ ਦੀ ਚੋਣ ‘ਚ ਅੜਿੱਕਾ ਬਣ ਰਿਹਾ ਹੈ ਦਰਅਸਲ ਕਾਂਗਰਸ ਨੂੰ ਨਵੇਂ ਹਾਲਾਤਾਂ ‘ਚ ਨਵੀਂ ਕਾਰਜਸ਼ੈਲੀ ਅਪਣਾਉਣ ਦੀ ਲੋੜ ਹੈ ਪਾਰਟੀ ‘ਚ ਅੰਦਰੂਨੀ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਾਲੀ ਗੱਲ ਹੈ ਪਾਰਟੀ ਕੋਲ ਵੱਡਾ ਸੰਗਠਨ ਹੈ ਜਿਸ ਨੂੰ ਨਵੀਂ ਦ੍ਰਿਸ਼ਟੀ ਨਾਲ ਵੇਖਣ ਤੇ ਬਦਲਣ ਦੀ ਜ਼ਰੂਰਤ ਹੈ ਇਸ ਤਰ੍ਹਾਂ ਹੀ ਲੋਕ ਸਭਾ ‘ਚ ਅਧੀਰ ਰੰਜਨ ਨੂੰ ਸੰਸਦੀ ਦਲ ਦਾ ਆਗੂ ਬਣਾਉਣ ‘ਤੇ ਵੀ ਸਵਾਲ ਉੱਠ ਰਹੇ ਹਨ ਰੰਜਨ ਦੇ ਵਿਵਾਦ ਭਰੇ ਬਿਆਨਾਂ ਕਾਰਨ ਪਾਰਟੀ ਨੂੰ ਦੋ ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਕਿ ਮਨੀਸ਼ ਤਿਵਾੜੀ ਸਮੇਤ ਕਈ ਹੋਰ ਕਾਬਲ ਆਗੁ ਵੀ ਮੌਜ਼ੂਦ ਹਨ ਕਾਂਗਰਸੀ ਆਗੂ ਹੀ ਰੰਜਨ ਦੀ ਜਗ੍ਹਾ ਸ਼ਸ਼ੀ ਥਰੂਰ ਨੂੰ ਲਾਉਣ ਦੀ ਮੰਗ ਕਰ ਰਹੇ ਹਨ ਦਰਅਸਲ ਪਾਰਟੀ ‘ਚ ਫੈਸਲੇ ਲੈਣ ਦੀ ਪ੍ਰਕਿਰਿਆ ਲੰਮੀ ਹੋਣ ਕਾਰਨ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ ਜਦੋਂਕਿ  ਤੇਜ਼ੀ ਨਾਲ ਫੈਸਲੇ ਲੈਣ ਕਾਰਨ ਭਾਜਪਾ ਅੱਗੇ ਵਧ ਰਹੀ ਹੈ ਕੁੱਲ ਮਿਲਾ ਕੇ ਇਹ ਸਮਾਂ ਕਾਂਗਰਸ ਦੇ ਵਿਵੇਕ ਦੀ ਪਰਖ ਦਾ ਹੈ ਕਿ ਇੱਕੋ ਵੇਲੇ ਰਾਹੁਲ ਗਾਂਧੀ ਵਰਗੇ ਆਗੂ ਦੇ ਅਸਤੀਫ਼ੇ ਤੋਂ ਬਾਦ ਪਰਿਵਾਰਵਾਦ ਦੇ ਦੋਸ਼ਾਂ ਤੋਂ ਬਚਣਾ ਤੇ ਨਵੇਂ ਆਗੂ ਦੀ ਚੋਣ ਕਰਨੀ ਖਾਸਕਰ ਉਦੋਂ ਜਦੋਂ ਹੋਰ ਵੱਡੇ ਨੇਤਾ ਵੀ ਆਪਣੀ ਨਿਮਰਤਾ ਜਾਂ ਕਿਸੇ ਵੀ ਕਾਰਨ ਆਪਣੇ-ਆਪ ਨੂੰ ਪ੍ਰਧਾਨ ਲਈ ਦੌੜ ‘ਚੋਂ ਬਾਹਰ ਦੱਸ ਰਹੇ ਹੋਣ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।