Fossil Fuel: ਜੈਵਿਕ ਬਾਲਣ ਦੇ ਮੁੱਦੇ ’ਤੇ ਛਾਈ ਨਿਰਾਸ਼ਾ

Fossil Fuel
Fossil Fuel: ਜੈਵਿਕ ਬਾਲਣ ਦੇ ਮੁੱਦੇ ’ਤੇ ਛਾਈ ਨਿਰਾਸ਼ਾ

Fossil Fuel: ਅੱਜ ਕੱਲ੍ਹ ਕਸ਼ਅਪ ਸਾਗਰ ਦੇ ਪੱਛਮੀ ਤੱਟ ’ਤੇ ਸਥਿਤ ਅਜ਼ਰਬੈਜਾਨ ਦੀ ਰਾਜਧਾਨੀ ਬਾਕੂ ’ਚ ਜੈਵਿਕ ਬਾਲਣ ਉਤਸਰਜਨ ’ਤੇ ਰੋਕ ਲਾਉਣ ਲਈ ਕਾਪ-29 ਸਿਖਰ ਸੰਮੇਲਨ ਚੱਲ ਰਿਹਾ ਹੈ ਇਸ ਦੇਸ਼ ’ਚ ਇਹ ਸੰਮੇਲਨ ਇਸ ਲਈ ਕਰਵਾਇਆ ਗਿਆ ਹੈ, ਕਿਉਂਕਿ ਇੱਥੇ ਤਾਪਮਾਨ ’ਚ ਲਗਾਤਾਰ ਵਾਧਾ ਅਤੇ ਹਿੰਮਖੰਡਾਂ ਦੇ ਪਿਘਲਣ ਕਾਰਨ ਤੱਟੀ ਬਸਤੀਆਂ ਦੇ ਡੁੱਬਣ ਅਸ਼ੰਕਾ ਜਤਾਈ ਜਾ ਰਹੀ ਹੈ ਇਸ ਨਾਲ ਇੱਥੋਂ ਦਾ ਬੰਦਰਗਾਹ, ਤੇਲ ਕੱਢਣ ਦੇ ਖੇਤਰ ਅਤੇ ਤੱਟੀ ਬਸਤੀਆਂ ਕਈ ਕਿਲੋਮੀਟਰ ਤੱਕ ਡੁੱਬਣ ਦਾ ਖਤਰਾ ਹੈ ਇਹ ਖਤਰਾ ਉਦੋਂ ਹੋਰ ਵਧ ਗਿਆ, ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੁਣੇ ਗਏ ਸਨ।

ਇਹ ਵੀ ਪੜ੍ਹੋ : ਜੀਵ-ਆਤਮਾ ਲਈ ਪ੍ਰਭੂ-ਪ੍ਰੇਮ ਹੀ ਸਭ ਕੁਝ : Saint Dr. MSG

ਟਰੰਪ ਜੈਵਿਕ ਬਾਲਣ ਦੇ ਮਜ਼ਬੂਤ ਹਮਾਇਤੀ ਰਹੇ ਹਨ ਇਸ ਲਈ ਉਹ ਵਾਤਾਵਰਨ ਸੰਕਟ ਨੂੰ ਕੋਈ ਗੰਭੀਰ ਖਤਰਾ ਨਹੀਂ ਮੰਨਦੇ, ਸਗੋਂ ਇਸ ਨੂੰ ਵਾਤਾਵਰਨ ਮਾਹਿਰਾਂ ਵੱਲੋਂ ਖੜਾ ਕੀਤਾ ਗਿਆ ਇੱਕ ‘ਹਉੂਆ’ ਕਰਾਰ ਦਿੰਦੇ ਹਨ ਟਰੰਪ ਅਤੇ ਉਨ੍ਹਾਂ ਦੇ ਹਮਾਇਤੀ ਆਗੂਆਂ ਦਾ ਸਮੁੂਹ ਜਿਆਦਤਰ ਜੈਵਿਕ ਬਾਲਣ ਦੀ ਪੈਦਾਵਰ ਵਧਾਉਣ ਦੀ ਵਕਾਲਤ ਕਰਦਾ ਰਿਹਾ ਹੈ ਇਸ ਵਿਚਕਾਰ, ਬ੍ਰਾਜੀਲ ’ਚ ਸੰਪੰਨ ਦੇਸ਼ਾਂ ਦੇ ਸੰਗਠਨ ਜੀ-20 ਦੀ ਬੈਠਕ ’ਚ ਵੀ ਜਲਵਾਯੂ ਸੰਕਟ ਨਾਲ ਨਿਪਟਣ ਲਈ ਪੂੰਜੀਪਤੀ ਦੇਸ਼ਾਂ ਤੋਂ ਆਰਥਿਕ ਮੱਦਦ ਦੀ ਅਪੀਲ ਦਾ ਕੋਈ ਠੋਸ ਨਤੀਜਾ ਨਿਕਲਦਾ ਨਹੀਂ ਦਿਖ ਰਿਹਾ ਹੈ ਅਜਿਹੇ ’ਚ ਬਾਕੂ ਸੰਮੇਲਨ ’ਚ ਭਰਪੂਰ ਨਿਰਾਸ਼ਾ ਕਾਰਨ ਦੁਨੀਆ ਦੀ ਹੋਂਦ ’ਤੇ ਮੰਡਰਾ ਰਹੇ ਬਹੁਪੱਖੀ ਖਤਰਿਆਂ ਨਾਲ ਨਿਪਟਣ ਦੀਆਂ ਉਮੀਦਾਂ ਘੱਟ ਹੁੰਦੀਆਂ ਜਾ ਰਹੀਆਂ ਹਨ। Fossil Fuel

ਜਲਵਾਯੂ ਸੰਮੇਲਨ ਕਾਪ-29 ’ਚ ਵਾਤਵਰਨ ਵਿਗਿਆਨੀ ਕੋਲਾ, ਤੇਲ ਅਤੇ ਗੈਸ ਵਰਗੇ ਜੈਵਿਕ ਬਾਲਣ ਦੀ ਵਰਤੋਂ ਨੂੰ ਹੌਲੀ ਹੌਲੀ ਖਤਮ ਕਰਨ ਦੀ ਪੈਰਵੀਂ ਕਰ ਰਹੇ ਹਨ, ਤਾਂ ਕਿ ਵਿਸ਼ਵੀ ਤਾਪਮਾਨ ਵਾਧੇ ਨੂੰ 1. 5 ਡਿਗਰੀ ਸੈਲਸੀਅਸ ਤੱਕ ਸੀਮਿਤ ਕੀਤਾ ਜਾ ਸਕੇ ਕਈ ਦੇਸ਼ਾਂ ਨੇ 2030 ਤੱਕ ਨਵੀਨੀਕਰਨ ਊਰਜਾ ਦੀ ਵਰਤੋਂ ਨੂੰ ਤਿੰਨ ਗੁਣਾਂ ਵਧਾਉਣ ਦੇ ਸੁਝਾਅ ਦਿੱਤੇ ਹਨ ਇਸ ਤਹਿਤ ਅਕਾਸ਼ੀ ਊਰਜਾ ਦੇ ਮੁੱਖ ਸਰੋਤਾਂ ਜਿਵੇਂ ਸੂਰਜ, ਹਵਾ ਅਤੇ ਪਾਣੀ ਨਾਲ ਬਿਜਲੀ ਦੀ ਪੈਦਾਵਰ ਕਰਨ ਦੀ ਗੱਲ ਕਹੀ ਗਈ ਹੈ ਇਸ ਸਬੰਧ ’ਚ ਪ੍ਰੇਰਨਾ ਲੈਣ ਲਈ ਉਰੂਗਵੇ ਦੀ ਉਦਾਹਰਨ ਪੇਸ਼ ਕੀਤੀ ਗਈ, ਜੋ ਆਪਣੀ 98 ਫੀਸਦੀ ਊਰਜਾ ਇਨ੍ਹਾਂ ਸਰੋਤਾਂ ਤੋਂ ਪ੍ਰਾਪਤ ਕਰਦਾ ਹੈ ਪਰ ਇਹ ਇੱਕ ਅਪਵਾਦ ਹੈ ਹਕੀਕਤ ਇਹ ਹੈ ਕਿ ਰੂਸ-ਯੂਕਰੇਨ ਅਤੇ ਇਜਰਾਇਲ-ਹਮਾਸ ਵਿਚਕਾਰ ਚੱਲ ਰਹੇ। Fossil Fuel

ਭਿਆਨਕ ਜੰਗ ਕਾਰਨ ਕੋਲਾ ਵਰਗੇ ਜੈਵਿਕ ਬਾਲਣ ’ਚ ਊਰਜਾ ਪੈਦਾਵਰ ’ਚ ਵਾਧਾ ਹੋਇਆ ਹੈ ਇੱਥੋਂ ਤੱਕ ਕਿ ਜਿਹੜੇ ਕੋਲਾ ਯੰਤਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਉਨ੍ਹਾਂ ਦੀ ਵਰਤੋਂ ਫਿਰ ਤੋਂ ਸ਼ੁਰੂ ਹੋ ਗਈ ਹੈ 2018 ਇੱਕ ਅਜਿਹਾ ਸਾਲ ਸੀ ਜਦੋਂ ਭਾਰਤ ਅਤੇ ਚੀਨ ’ਚ ਕੋਲੇ ਨਾਲ ਬਿਜਲੀ ਪੈਦਾਵਰ ’ਚ ਕਮੀ ਦਰਜ ਕੀਤੀ ਗਈ ਸੀ ਇਸ ਦੇ ਨਤੀਜੇ ਵਜੋਂ ਭਾਰਤ ਪਹਿਲੀ ਵਾਰ ਇਸ ਸਾਲ ਦੇ ‘ਜਲਵਾਯੂ ਪਰਿਵਤਰਨ ਪ੍ਰਦਰਸ਼ਨ ਸੂਚਅੰਕ’ ’ਚ ਸਿਖਰ ਦਸ ਦੇਸ਼ਾਂ ’ਚ ਸ਼ਾਮਲ ਹੋਇਆ ਉਥੇ, ਅਮਰੀਕਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ’ਚ ਸ਼ਾਮਲ ਹੋਇਆ ਸਪੇਨ ਦੀ ਰਾਜਧਾਨੀ ਮੈਡ੍ਰਿਡ ’ਚ ਕਰਵਾਏ ਕਾਪ-25 ਜਲਵਾਯੂ ਪਰਿਵਤਰਨ ਸੰਮੇਲਲ ’ਚ ਇਹ ਰਿਪੋਰਟ ਜਾਰੀ ਕੀਤੀ ਗਈ ਸੀ।

ਰਿਪੋਰਟ ਅਨੁਸਾਰ, 57 ਉਚ ਕਾਰਬਨ ਨਿਕਾਸੀ ਵਾਲੇ ਦੇਸ਼ਾਂ ’ਚੋਂ 31 ਦੇਸ਼ਾਂ ’ਚ ਨਿਕਾਸੀ ਪੱਧਰ ਘੱਟ ਹੋਣ ਦਾ ਰੁਝਾਨ ਦਰਜ ਕੀਤਾ ਗਿਆ ਇਨ੍ਹਾਂ ਦੇਸ਼ਾਂ ਨਾਲ 90 ਫੀਸਦੀ ਕਾਰਬਨ ਨਿਕਾਸੀ ਹੁੰਦੀ ਰਹੀ ਹੈ ਇਸ ਸੂਚਕਅੰਕ ਨੇ ਇਹ ਵੀ ਚਿੰਨਹਿਤ ਕੀਤਾ ਕਿ ਕੋਲੇ ਦੀ ਖਪਤ ’ਚ ਕਮੀ ਦੇ ਨਾਲ-ਨਾਲ ਵਿਸ਼ਵੀ ਪੱਧਰ ’ਤੇ ਕਾਰਬਨ ਉਤਸ਼ਰਜਨ ’ਚ ਬਦਲਾਅ ਦਿਖਣ ਲੱਗਿਆ ਹੈ ਇਸ ਸੂਚਅੰਕ ’ਚ ਚੀਨ ’ਚ ਵੀ ਮਾਮੂਲੀ ਸੁਧਾਰ ਹੋਇਆ ਸੀ, ਜਿਸ ਕਾਰਨ ਉਹ ਤੀਹਵੇਂ ਸਥਾਨ ’ਤੇ ਰਿਹਾ ਜੀ-20 ਦੇਸ਼ਾਂ ’ਚ ਬ੍ਰਿਟੇਨ ਸੱਤਵੇਂ ਅਤੇ ਭਾਰਤ ਨੂੰ ਨੌਵੀਂ ਉਚ ਸ੍ਰੇਣੀ ਪ੍ਰਾਪਤ ਹੋਈ ਜਦੋਂ ਕਿ ਆਸਟਰੇਲੀਆ 61ਵੇਂ ਅਤੇ ਸਾਊਦੀ ਅਰਬ 56ਵੇਂ ਸਥਾਨ ’ਤੇ ਰਹੇ ਅਮਰੀਕਾ ਖਰਾਬ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ’ਚ ਇਸ ਲਈ ਸ਼ਾਮਲ ਹੋਇਆ, ਕਿਉਂਕਿ ਉਸ ਨੇ ਜਲਵਾਯੂ ਪਰਿਵਰਤਨ ਦੀ ਗੰਭੀਰਤਾ ਨੂੰ ਨਕਾਰਦੇ ਹੋਏ। Fossil Fuel

ਇਸ ਸਮਝੌਤੇ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਨ, ਜਿਨ੍ਹਾਂ ਦੇ ਸ਼ਾਸਨਕਾਲ ’ਚ ਕਾਰਬਨ ਨਿਕਾਸੀ ’ਤੇ ਕੰਟਰੋਲ ਲਈ ਕੋਈ ਯਤਨ ਨਹੀਂ ਕੀਤੇ ਗਏ ਦੁਨੀਆ ’ਚ ਲਗਭਗ 37 ਫੀਸਦੀ ਬਿਜਲੀ ਦੀ ਪੈਦਾਵਰ ਨਿਕਾਸੀ ਥਰਮਲ ਪਾਵਰ ਪਲਾਂਟਸ ’ਚ ਕੀਤਾ ਜਾਂਦਾ ਹੈ ਇਨ੍ਹਾਂ ਪਲਾਂਟਾਂ ਦੀਆਂ ਭੱਠੀਆਂ ’ਚ ਕੋਲੇ ਨੂੰ ਬਾਲ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ ਵਰਤਮਾਨ ’ਚ ਦੋ ਵੱਡੀਆਂ ਜੰਗਾਂ ’ਤੇ ਨਿਰਭਰਤਾ ਫਿਰ ਤੋਂ ਵਧ ਰਹੀ ਹੈ ਫਰਵਰੀ 2022 ’ਚ ਭਾਰਤ ’ਚ ਕੋਲਾ ਸੰਕਟ ਦੌਰਾਨ ਐਨਟੀਪੀਸੀ ਨੇ ਆਸਟਰੇਲੀਆ ਤੋਂ ਕੋਲਾ ਖਰੀਦਿਆ 2019 ਤੱਕ ਯੁਰਪ ’ਚ ਕੇਵਲ 20ਫੀਸਦੀ ਬਿਜਲੀ ਦੀ ਪੈਦਾਵਰ ਕੋਲੇ ਨਾਲ ਹੁੰਦੀ ਸੀ, ਅਤੇ ਬਾਕੀ ਊਰਜਾ ਦੀ ਪੂਰਤੀ ਗੈਸ ਨਾਲ ਕੀਤੀ ਜਾਂਦੀ ਸੀ। Fossil Fuel

ਪਰ ਰੂਸ-ਯੁਕਰੇਨ ਜੰਗ ਕਾਰਨ ਗੈਸ ਸਪਲਾਈ ਬੰਦ ਹੋਣ ਨਾਲ ਇਟਲੀ, ਜਰਮਨੀ, ਨੀਦਰਲੈਂਡ ਅਤੇ ਆਸਟ੍ਰੀਆ ਨੂੰ ਕੋਲੇ ’ਤੇ ਨਿਰਭਰ ਰਹਿਣਾ ਪਿਆ ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ 2022-23 ’ਚ ਯੂਰਪ ’ਚ ਕੋਲੇ ਨਾਲ ਬਿਜਲੀ ਪੈਦਾਵਰ 7-10 ਫੀਸਦੀ ਤੱਕ ਵਧੇਗਾ, ਅਤੇ ਵਿਸ਼ਵੀ ਕੋਲਾ ਖਪਤ 8 ਅਰਬ ਟਨ ਤੱਕ ਪਹੁੰਚ ਸਕਦੀ ਹੈ ਗਲੋਬਲ ਕਾਰਬਨ ਬਜਟ 2024 ਦੀ ਰਿਪੋਰਟ ਅਨੁਸਾਰ 2024 ’ਚ ਕਾਰਬਨ ਡਾਇਅਕਸਾਈਡ ਨਿਕਾਸੀ 41.6 ਅਰਬ ਟਨ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਇਹ ਸਾਲ ਰਿਕਾਰਡ ਗਰਮ ਹੋ ਸਕਦਾ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੈਵਿਕ ਬਾਲਣ ਨਾਲ ਨਿਕਾਸੀ ਤਾਪਮਾਨ ਵਾਧੇ ਦਾ ਮੁੱਖ ਕਾਰਨ ਹੈ ਜੇਕਰ ਤਾਪਮਾਨ ਨੂੰ ਉਦਯੋਗਿਕ ਯੁੱਗ ਤੋਂ ਪਹਿਲਾਂ ਦੇ ਪੱਧਰ ਤੋਂ 1.5 ਡਿਗਰੀ ਸੈਲਸੀਅਸ ਤੱਕ ਸੀਮਿਤ ਰੱਖਣਾ ਹੈ।

ਤਾਂ 43ਫੀਸਦੀ ਤੱਕ ਨਿਕਾਸੀ ’ਚ ਕਮੀ ਲਿਆਉਣੀ ਹੋਵੇਗੀ ਹਲਾਂਕਿ, ਗਰੀਨ ਹਾਊਸ ਗੈਸਾਂ ਦੀ ਨਿਕਾਸੀ ’ਚ ਕਟੌਤੀ ਦੇ ਯਤਨ ਨਾਕਫੀ ਹਨ ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ, ਯੋਜਨਾਵਾਂ ਦੀ ਸਫਲਤਾ ਲਈ ਜਿੰਨੀ ਆਰਥਿਕ ਮੱਦਦ ਦੀ ਜ਼ਰੂਰਤ ਹੈ, ਉਹ ਵਰਤਮਾਨ ਸਹਾਇਤਾ ਤੋਂ 10-18 ਗੁਣਾਂ ਜਿਆਦਾ ਹੈ ਜੈਵਿਕ ਬਾਲਣ ’ਤੇ ਨਿਰਭਰਤਾ ਘਟਾਉਣ ਲਈ ਜੀਵਨਸ਼ੈਲੀ ਅਤੇ ਊਰਜਾ ਸਰੋਤਾਂ ’ਚ ਬਦਲਾਅ ਜ਼ਰੂਰੀ ਹੈ ਜੇਕਰ ਇਹ ਨਾ ਕੀਤਾ ਗਿਆ, ਤਾਂ ਤਾਪਮਾਨ ਵਾਧੇ ਕਾਰਨ ਸੋਕਾ, ਹੜ੍ਹ ਅਤੇ ਸਮੁੰਦਰ ਪੱਧਰ ’ਚ ਵਾਧੇ ਵਰਗੇ ਸੰਕਟ ਮਨੁੱਖੀ ਹੋਂਦ ’ਤੇ ਗੰਭੀਰ ਖਤਰਾ ਬਣ ਸਕਦੇ ਹਨ। Fossil Fuel

ਇਹ ਲੇਖਕ ਦੇ ਆਪਣੇ ਵਿਚਾਰ ਹਨ
ਪ੍ਰਮੋਦ ਭਾਰਗਵ