ਗਠਜੋੜ ਦੀ ਰਾਜਨੀਤੀ ਵਿਚ ਬੇਭਰੋਸਗੀ ਕੋਈ ਨਵੀਂ ਗੱਲ ਨਹੀਂ ਹੈ ਗਠਜੋੜ ਵਿਚ ਜਦੋਂ ਵੱਡੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲ ਜਾਂਦਾ ਹੈ ਤਾਂ ਛੋਟੀਆਂ ਪਾਰਟੀਆਂ ਦੀ ਸਰਕਾਰ ਵਿਚ ਹਿੱਸੇਦਾਰੀ ਨਾ-ਮਾਤਰ ਜਾਂ ਸੰਕੇਤਿਕ ਹੀ ਹੋ ਕੇ ਰਹਿ ਜਾਂਦੀ ਹੈ, ਇਸ ਸਥਿਤੀ ਵਿਚ ਛੋਟੀਆਂ ਪਾਰਟੀਆਂ ਦਾ ਕੋਈ ਵੱਸ ਵੀ ਨਹੀਂ ਚਲਦਾ ਅਤੇ ਉਹ ਨਾ ਹੀ ਕੋਈ ਦਬਾਅ ਪਾ ਸਕਦੀਆਂ ਹਨ ਰਾਸ਼ਟਰੀ ਜਨਤੰਤਰਿਕ ਗਠਜੋੜ (ਐਨਡੀਏ) ਦੀ ਘਟਕ ਪਾਰਟੀ ਜੇਡੀਯੂ ਨੇ ਜ਼ਰੂਰ ਐਨਡੀਏ ਨੂੰ ਅੱਖਾਂ ਵਖਾਉਣ ਦੀ ਹਿੰਮਤ ਕੀਤੀ ਹੈ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਐਨਡੀਏ ਘਟਕ ਪਾਰਟੀਆਂ ਨੂੰ ਮੰਤਰੀ ਮੰਡਲ ਵਿਚ ਇੱਕ-ਇੱਕ ਸੀਟ ਦੇਣ ਦਾ ਫੈਸਲਾ ਹੋਇਆ, ਜਿਸਨੂੰ ਸਾਰਿਆਂ ਨੇ ਸਵੀਕਾਰ ਕੀਤਾ ਜਾਂ ਸਵੀਕਾਰ ਕਰਨਾ ਪਿਆ ਕੁਝ ਨੇ ਇਸ ਉਮੀਦ ਦੇ ਨਾਲ ਕਿ ਭਵਿੱਖ ਵਿਚ ਮੰਤਰੀ ਮੰਡਲ ਦੇ ਵਿਸਥਾਰ ਦੇ ਸਮੇਂ ਉਨ੍ਹਾਂ ਨੂੰ ਹੋਰ ਤਵੱਜੋ ਮਿਲੇਗੀ ਪਰ ਜੇਡੀਯੂ ਮੁਖੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਇਹ ਸਵੀਕਾਰ ਨਹੀਂ ਸੀ ਕੇਂਦਰੀ ਮੰਤਰੀ ਮੰਡਲ ਵਿਚ ਸੰਕੇਤਿਕ ਤੌਰ ‘ਤੇ ਸ਼ਾਮਲ ਹੋਣਾ ਨਿਤਿਸ਼ ਕੁਮਾਰ ਨੂੰ ਪ੍ਰਵਾਨ ਨਹੀਂ ਸੀ ਅਤੇ ਭਵਿੱਖ ਵਿਚ ਮੋਦੀ ਸਰਕਾਰ-2 ਵਿਚ ਸ਼ਾਮਲ ਨਾ ਹੋਣ ਦਾ ਐਲਾਨ ਕਰਕੇ ਉਨ੍ਹਾਂ ਆਪਣੀ ਭੜਾਸ ਕੱਢੀ ਇੰਨਾ ਹੀ ਨਹੀਂ ਅਫ਼ਰਾ-ਤਫ਼ਰੀ ਵਿਚ ਬਿਹਾਰ ਮੰਤਰੀ ਮੰਡਲ ਦਾ ਵਿਸਥਾਰ ਕਰਕੇ ਜੇਡੀਯੂ ਦੇ ਖਾਤੇ ਦੀਆਂ ਮੰਤਰੀ ਮੰਡਲ ਦੀਆਂ ਸਾਰੀਆਂ ਸੀਟਾਂ ਨੂੰ ਤਾਂ ਭਰ ਲਿਆ ਗਿਆ ਪਰ ਭਾਜਪਾ ਕੋਟੇ ਦੀਆਂ ਦੋ ਸੀਟਾਂ ਨੂੰ ਖਾਲੀ ਰੱਖ ਕੇ ਭਾਜਪਾ ਨੂੰ ਸਖ਼ਤ ਸੰਕੇਤ ਦਿੱਤਾ ਹੈ ਮੰਤਰੀ ਮੰਡਲ ਵਿਚ 8 ਨਵੇਂ ਮੰਤਰੀਆਂ ਨੂੰ ਸ਼ਾਮਲ ਕਰਕੇ ਜੇਡੀਯੂ ਦੇ 21 ਮੰਤਰੀਆਂ ਦਾ ਕੋਟਾ ਹੁਣ ਪੂਰਾ ਹੋ ਗਿਆ ਹੈ ਪਰ ਭਾਜਪਾ ਦੇ 2 ਮੰਤਰੀਆਂ ਦੀ ਥਾਂ ਹਾਲੇ ਵੀ ਖਾਲੀ ਹੈ ਬਿਹਾਰ ਵਿਚ ਸੀਟਾਂ ਦੇ ਹਿਸਾਬ ਨਾਲ 36 ਮੰਤਰੀ ਬਣਾਏ ਜਾ ਸਕਦੇ ਹਨ ਹੁਣੇ ਹਾਲ ਵਿਚ ਹੋਈਆਂ ਚੋਣਾਂ ਵਿਚ ਬਿਹਾਰ ਦੇ 3 ਕੈਬਨਿਟ ਮੰਤਰੀ ਸਾਂਸਦ ਬਣ ਗਏ ਸਨ ਇਸ ਲਈ ਇਹ ਵਿਸਥਾਰ ਤਾਂ ਹੋਣਾ ਹੀ ਸੀ ਪਰ ਮੰਤਰੀ ਮੰਡਲ ਦੇ ਵਿਸਥਾਰ ਦੀ ਟਾਈਮਿੰਗ ਨੂੰ ਲੈ ਕੇ ਸਵਾਲ ਉੱਠਣੇ ਸੁਭਾਵਿਕ ਹੈ ਕੇਂਦਰੀ ਮੰਤਰੀ ਮੰਡਲ ਦੇ ਗਠਨ ਦੇ ਮਾਤਰ 3 ਦਿਨ ਬਾਅਦ ਹੀ ਬਿਹਾਰ ਮੰਤਰੀ ਮੰਡਲ ਦਾ ਵਿਸਥਾਰ ਕਰਕੇ ਨਿਤਿਸ਼ ਕੁਮਾਰ ਜ਼ਰੂਰ ਹੀ ਭਾਜਪਾ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਹਨ, ਜੋ ਬਿਹਾਰ ਦੀ ਰਾਜਨੀਤੀ ਦੀ ਦਿਸ਼ਾ ਤੈਅ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।