ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਸ਼ਿਵਾਜੀ ਨਗਰ, ਇਸਲਾਮਗੰਜ, ਹਰਗੋਬਿੰਦ ਨਗਰ ’ਚੋਂ ਲੰਘਦੇ ਗੰਦੇ ਨਾਲੇ ਨੂੰ ਪੱਕਾ ਕਰਨ ਦੇ ਪ੍ਰੋਜੈਕਟ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਕਾਰਨ ਨਾਲੇ ਦੇ ਨਾਲ ਲੰਘਦੀ ਸੀਵਰੇਜ ਲਾਈਨ ਨਾਲ ਜੁੜਿਆ ਮੈਨਹੋਲ ਫਟ ਗਿਆ, ਜਿਸ ਕਾਰਨ ਰਾਮ ਨਗਰ, ਧਰਮਪੁਰਾ ਦੇ ਨਾਲ ਲੱਗਦੇ ਇਲਾਕਿਆਂ ਦੀਆਂ ਗਲੀਆਂ ਤੇ ਸੜਕਾਂ ਪਾਣੀ ਨਾਲ ਭਰ ਗਈਆਂ। ਪਾਣੀ ਦਾ ਪੱਧਰ ਵਧਦਾ ਵੇਖ ਕੇ ਲੋਕਾਂ ’ਚ ਹੰਗਾਮਾਂ ਹੋ ਗਿਆ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਮੌਕੇ ’ਤੇ ਪਹੁੰਚੇ ਤੇ ਨਗਰ ਨਿਗਮ ਦੀ ਟੀਮ ਨੂੰ ਬੁਲਾਇਆ।
ਇਹ ਖਬਰ ਵੀ ਪੜ੍ਹੋ : Taj Mahal: ਤਾਜ ਮਹਿਲ ਨੂੰ ਮੀਂਹ ਨਾਲ ਨੁਕਸਾਨ… ਮੁੱਖ ਗੁੰਬਦ ਤੋਂ ਬਾਅਦ ਮੀਨਾਰ ’ਚ ਨਮੀ ਦਾ ਖਤਰਾ
ਹਾਲਾਂਕਿ ਨਾਲੇ ’ਚ ਜਮ੍ਹਾਂ ਹੋਈ ਗੈਸ ਦੇ ਨਿਕਾਸ ਲਈ ਪ੍ਰਬੰਧ ਨਾ ਹੋਣ ਕਾਰਨ ਸੀਵਰੇਜ ਲਾਈਨ ਫਟਣ ਦੀ ਚਰਚਾ ਹੈ, ਪਰ ਓ. ਐਂਡ ਐਮ. ਸੈੱਲ ਦੇ ਕਰਮਚਾਰੀ ਕਹਿ ਰਹੇ ਹਨ ਕਿ ਸੀਵਰੇਜ ਬਲਾਕ ਹੈ, ਸਮੱਸਿਆ ਦੇ ਹੱਲ ਦੇ ਨਾਂਅ ’ਤੇ ਸੜਕ ਨੂੰ ਤੋੜਨਾ ਪਿਆ ਤੇ ਜੈਟਿੰਗ ਤੇ ਸੁਪਰ ਸਕਸ਼ਨ ਮਸ਼ੀਨਾਂ ਮੰਗਵਾਈਆਂ ਗਈਆਂ, ਪਰ ਦੇਰ ਰਾਤ ਤੱਕ ਸੀਵਰੇਜ ਬਲਾਕੇਜ ਦਾ ਪੁਆਇੰਟ ਨਹੀਂ ਮਿਲਿਆ, ਜਿਸ ਕਾਰਨ ਇਲਾਕੇ ’ਚ ਰਹਿਣ ਵਾਲੇ ਲੋਕਾਂ ਤੇ ਰਾਹਗੀਰਾਂ ਨੂੰ ਚਾਰੇ ਪਾਸੇ ਗੰਦਾ ਸੀਵਰੇਜ ਪਾਣੀ ਇਕੱਠਾ ਹੋਣ ਕਾਰਨ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। Ludhiana News