ਝੋਨੇ ਦੀ ਸਿੱਧੀ ਬਿਜਾਈ (Direct sowing of paddy )
ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਫਬਿਜਾਈ ਨੂੰ ਉਤਸ਼ਾਹਿਤ ਕਰਨ ਲਈ 1500 ਰੁਪਏ ਦੀ ਵਿੱਤੀ ਮੱਦਦ ਦੇਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਸਿੱਧੀ ਬਿਜਾਈ(Direct sowing of paddy) ਕਰਨ ਵਾਲੇ ਕਿਸਾਨਾਂ ਨੂੰ 20 ਮਈ ਤੋਂ ਝੋਨਾ ਲਾਉਣ ਦੀ ਖੁੱਲ੍ਹ ਦਿੱਤੀ ਹੈ ਝੋਨੇ ਦੀ ਕੱਦੂ ਵਾਲੀ ਰਵਾਇਤੀ ਬਿਜਾਈ ਲਈ 10 ਜੂਨ ਦਾ ਸਮਾਂ ਤੈਅ ਹੈ ਬਿਨਾਂ ਸ਼ੱਕ ਸਰਕਾਰ ਨੇ ਧਰਤੀ ਹੇਠਲੇ ਪਾਣੀ ਨਾਲ ਨਜਿੱਠਣ ਲਈ ਵਧੀਆ ਫੈਸਲੇ ਲਏ ਹਨ ਹੁਣ ਕਿਸਾਨਾਂ ਲਈ ਵੀ ਜ਼ਰੂਰੀ ਹੈ ਕਿ ਇਸ ਮੋਰਚੇ ’ਤੇ ਪਹਿਰਾ ਦੇਣ ਪੰਜਾਬ ’ਚ ਸਿੱਧੀ ਬਿਜਾਈ ਕੀਤੀ ਜਾਂਦੀ ਹੈ ।
ਪਰ ਇਹਨਾਂ ਦੀ ਗਿਣਤੀ ਤੇ ਰਕਬਾ ਬਹੁਤ ਥੋੜ੍ਹਾ ਹੈ ਕਾਫ਼ੀ ਕਿਸਾਨਾਂ ਨੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਹਨ ਕਿ ਸਿੱਧੀ ਬਿਜਾਈ ਨਾਲ ਲਾਗਤ ਖਰਚੇ ਵੀ ਘਟੇ ਹਨ ਬਿਨਾਂ ਸ਼ੱਕ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਦੀ ਬਹੁਤ ਵੱਡੀ ਸਮੱਸਿਆ ਹੈ ਨਵੀਂ ਮਸ਼ੀਨਰੀ ਕਾਰਨ
ਆਮ ਘਰੇਲੂ ਵਰਤੋਂ ਲਈ ਵੀ ਪਾਣੀ ਬਹੁਤ ਵੱਡੀ ਮਾਤਰਾ ’ਚ ਕੱਢਿਆ ਜਾ ਰਿਹਾ ਹੈ ਨਲਕਿਆਂ ਦੀ ਥਾਂ ’ਤੇ ਘਰ-ਘਰ ਮੱਛੀ ਮੋਟਰਾਂ ਹਨ ਸਿਰਫ਼ ਝੋਨੇ ਦੀ ਖੇਤੀ ਹੀ ਵੱਡੀ ਸਮੱਸਿਆ ਨਹੀਂ ਹੈ ਸਗੋਂ ਘਰੇਲੁੂ ਖਪਤ ਦੌਰਾਨ ਅਸਲ ਖਪਤ ਤੋਂ 10-20 ਗੁਣਾਂ ਪਾਣੀ ਫਾਲਤੂ ਵਹਾਇਆ ਜਾ ਰਿਹਾ ਹੈ ਵਧ ਰਹੀ ਆਬਾਦੀ ਦੀਆਂ ਜ਼ਰੂਰਤਾਂ ਤੇ ਜਿਆਦਾ ਗਰਮ ਮੌਸਮ ਕਾਰਨ ਵੀ ਪਾਣੀ ਦੀ ਖਪਤ ਵਧ ਰਹੀ ਹੈ ਕਿਸਾਨਾਂ ਦੇ ਨਾਲ-ਨਾਲ ਘਰੇਲੂ ਖਪਤਕਾਰਾਂ ਨੂੰ ਪਾਣੀ ਦੀ ਵਰਤੋਂ ਸਬੰਧੀ ਜਿੰਮੇਵਾਰੀ ਪ੍ਰਤੀ ਸੁਚੇਤ ਕਰਨਾ ਪਵੇਗਾ
ਜਿੱਥੋਂ ਤੱਕ ਝੋਨੇ ਦੀ ਬਿਜਾਈ ਦਾ ਸਬੰਧ ਹੈ ਹੋਰਨਾਂ ਫਸਲਾਂ ਦੀ ਖੇਤੀ ਵਧਾਉਣ ਲਈ ਵੀ ਯਤਨ ਕਰਨੇ ਪੈਣਗੇ ਮੱਕੀ, ਦਾਲਾਂ ਤੇ ਸਬਜ਼ੀਆਂ ਦਾ ਸੁਚੱਜਾ ਮੰਡੀ ਪ੍ਰਬੰਧ ਕੀਤਾ ਜਾਵੇ ਤਾਂ ਕਿਸਾਨ ਝੋਨੇ ਤੋਂ ਕਿਨਾਰਾ ਕਰ ਸਕਦੇ ਹਨ ਅਸਲ ’ਚ ਹੁਣ?ਸਿੱਧੀ ਬਿਜਾਈ ਝੋਨੇ ਦੀ ਖੇਤੀ ਦਾ ਪੁੱਠਾ ਗੇਅਰ ਲਾਉਣ ਦੀ ਜ਼ਰੂਰਤ ਹੈ ਇਸ ਵਾਸਤੇ ਸਰਕਾਰ ਨੂੰ ਵੱਡੇ ਫੈਸਲੇ ਲੈਣੇ ਪੈਣਗੇ ਅਸਲ ’ਚ ਝੋਨਾ ਹੀ ਘਟਣਾ ਚਾਹੀਦਾ ਹੈ ।
ਬਦਲਵੀਆਂ ਫਸਲਾਂ ਹੀ ਕਿਸਾਨਾਂ ਨੂੰ ਖੁਸ਼ਹਾਲ ਕਰ ਸਕਦੀਆਂ ਹਨ ਕਿਸਾਨਾਂ ਨੂੰ ਵੀ ਇਸ ਮਾਮਲੇ ’ਚ ਸਿਰਫ਼ ਸਰਕਾਰਾਂ ਵੱਲ ਵੇਖਣ ਦੀ ਬਜਾਇ ਆਪਣੇ ਪੱਧਰ ’ਤੇ ਬਦਲਵੀਆਂ ਫਸਲਾਂ ਵੱਲ ਜਾਣ ਦੀ ਜ਼ਰੂਰਤ ਹੈ ਮਾਝੇ ਤੇ ਦੁਆਬੇ ਦੇ ਕਿਸਾਨਾਂ ਨੇ ਆਲੂਆਂ ਤੇ ਹੋਰ ਸਬਜ਼ੀਆਂ ਦੀ ਬਿਜਾਈ ਕੇਂਦਰ ਜਾਂ ਸੂਬਾ ਸਰਕਾਰਾਂ ਦੇ ਕਹਿਣ ’ਤੇ ਨਹੀਂ ਕੀਤੀ ਮਾਲਵੇ ਦੇ ਕਿਸਾਨਾਂ ਨੂੰ ਵੀ ਕਣਕ-ਝੋਨੇ ’ਚੋਂ ਨਿੱਕਲਣ ਲਈ ਕੁਝ ਹੱਦ ਯਤਨ ਜ਼ਰੂਰ ਕਰਨੇ ਚਾਹੀਦੇ ਹਨ ਜ਼ਮਾਨਾ ਬਦਲ ਗਿਆ ਹੈ ਫਲਾਂ ਤੇ ਸਬਜੀਆਂ ਦੀ ਮੰਡੀ ਵਧੀ ਹੈ ਕਿਸਾਨ ਸਮੇਂ ਦੀ ਨਬਜ਼ ਨੂੰ ਪਛਾਣਨ ਸਰਕਾਰ ਬਦਲਵੀਆਂ ਫਸਲਾਂ ਬੀਜਣ ਵਾਲੇ ਕਿਸਾਨਾਂ ਦੀ ਬਾਂਹ ਫੜੇ ਤੇ ਇਸ ਸਬੰਧੀ ਠੋਸ ਨੀਤੀਆਂ ਘੜੀਆਂ ਜਾਣ ।
ਨਲਕਿਆਂ ਦੀ ਥਾਂ ’ਤੇ ਘਰ-ਘਰ ਮੱਛੀ ਮੋਟਰਾਂ ਹਨ ਸਿਰਫ਼ ਝੋਨੇ ਦੀ ਖੇਤੀ ਹੀ ਵੱਡੀ ਸਮੱਸਿਆ ਨਹੀਂ ਹੈ ਸਗੋਂ ਘਰੇਲੁੂ ਖਪਤ ਦੌਰਾਨ ਅਸਲ ਖਪਤ ਤੋਂ 10-20 ਗੁਣਾਂ ਪਾਣੀ ਫਾਲਤੂ ਵਹਾਇਆ ਜਾ ਰਿਹਾ ਹੈ ਵਧ ਰਹੀ ਆਬਾਦੀ ਦੀਆਂ ਜ਼ਰੂਰਤਾਂ ਤੇ ਜਿਆਦਾ ਗਰਮ ਮੌਸਮ ਕਾਰਨ ਵੀ ਪਾਣੀ ਦੀ ਖਪਤ ਵਧ ਰਹੀ ਹੈ ਕਿਸਾਨਾਂ ਦੇ ਨਾਲ-ਨਾਲ ਘਰੇਲੂ ਖਪਤਕਾਰਾਂ ਨੂੰ ਪਾਣੀ ਦੀ ਵਰਤੋਂ ਸਬੰਧੀ ਜਿੰਮੇਵਾਰੀ ਪ੍ਰਤੀ ਸੁਚੇਤ ਕਰਨਾ ਪਵੇਗਾ ਜਿੱਥੋਂ ਤੱਕ ਝੋਨੇ ਦੀ ਬਿਜਾਈ ਦਾ ਸਬੰਧ ਹੈ ਹੋਰਨਾਂ ਫਸਲਾਂ ਦੀ ਖੇਤੀ ਵਧਾਉਣ ਲਈ ਵੀ ਯਤਨ ਕਰਨੇ ਪੈਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ