Diplomatic : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ-ਯੂਕਰੇਨ ਦੇ ਜੰਗ ਦੌਰਾਨ ਯੂਕਰੇਨ ਦਾ ਦੌਰਾ ਕਰਕੇ ਇਹ ਦਰਸਾ ਦਿੱਤਾ ਹੈ ਕਿ ਭਾਰਤ ਦੀਆਂ ਗੁੱਟਨਿਰਲੇਪ ਅਤੇ ਅਮਨ ਪਸੰਦ ਨੀਤੀਆਂ ਦੇ ਨਾਲ ਆਪਣੀ ਕੂਟਨੀਤਿਕ ਮਜ਼ਬੂਤੀ ਬਰਕਰਾਰ ਰੱਖਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੈਲੇਂਸਕੀ ਅਤੇ ਨਰਿੰਦਰ ਮੋਦੀ ਦੀ ਮੁਲਾਕਾਤ ਦੌਰਾਨ ਮਾਨਵਤਾ ਪ੍ਰਤੀ ਮਾਹੌਲ ਵੀ ਪੈਦਾ ਹੋਇਆ।
ਜੰਗ ਦੀ ਤਬਾਹੀ ਵੇਖ ਕੇ ਪ੍ਰਧਾਨ ਮੰਤਰੀ ਦੇ ਚਿਹਰੇ ’ਤੇ ਮਨੁੱਖਤਾ ਪ੍ਰਤੀ ਦਰਦ ਸਾਫ ਨਜ਼ਰ ਆ ਰਿਹਾ ਸੀ। ਪ੍ਰਧਾਨ ਮੰਤਰੀ ਨੇ ਜੈਲੇਂਸਕੀ ਦੇ ਮੋਢੇ ’ਤੇ ਹੱਥ ਰੱਖ ਕੇ ਦੋਸਤੀ ਤੇ ਨਿਰਪੱਖਤਾ ਨੂੰ ਸਾਬਤ ਕੀਤਾ ਹੈ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਰੂਸ ਦਾ ਦੌਰਾ ਕਰ ਚੁੱਕੇ ਹਨ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਉਹਨਾਂ ਦਾ ਜੱਫੀ ਪਾ ਕੇ ਮਿਲਣਾ ਪੂਰੀ ਦੁਨੀਆ ’ਚ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਜੈਲੇਂਸਕੀ ਨੇ ਭਾਰਤ ਪ੍ਰਤੀ ਨਾਖੁਸ਼ੀ ਜਾਹਿਰ ਕੀਤੀ ਸੀ, ਅਮਰੀਕਾ ਤੇ ਉਸ ਦੇ ਸਾਥੀ ਮੁਲਕ ਵੀ ਭਾਰਤ ਪ੍ਰਤੀ ਤੜਿੰਗ ਸਨ।
ਇਹ ਬਹਾਦਰੀ ਭਾਰਤ ਦੇ ਹਿੱਸੇ ਆਈ ਹੈ ਕਿ ਰੂਸ ਨਾਲ ਨੇੜਤਾ ਦੇ ਬਾਵਜ਼ੂਦ ਯੂਕਰੇਨ ਦਾ ਚੱਲ ਰਹੀ ਜੰਗ ’ਚ ਦੌਰਾ ਕਰਨਾ। ਭਾਰਤ ਨੇ ਰੂਸ ਤੇ ਯੂਕਰੇਨ ਨੂੰ ਇਹ ਨਸੀਹਤ ਦੇਣ ’ਚ ਕੋਈ ਕਸਰ ਨਹੀਂ ਛੱਡੀ ਕਿ ਜੰਗ ਮਨੁੱਖਤਾ ਖਿਲਾਫ ਹੈ। ਜੰਗ ’ਚ ਲੱਖਾਂ ਨਿਰਦੋਸ਼-ਬੱਚਿਆਂ ਬਜ਼ੁਰਗਾਂ ਤੇ ਔਰਤਾਂ ਦੀ ਮੌਤ ਦੇ ਗੁਨਾਹ ਦੀ ਜਿੰਮੇਵਾਰੀ ਤੋਂ ਕੋਈ ਵੀ ਮੁਲਕ ਮੂੰਹ ਨਹੀਂ ਮੋੜ ਸਕਦਾ। ਭਾਰਤ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਉਹ ਰੂਸ ਤੇ ਅਮਰੀਕਾ ਵਰਗੇ ਮੁਲਕਾਂ ਨਾਲ ਬਰਾਬਰੀ ਦੇ ਸਬੰਧ ਰੱਖ ਕੇ ਜੰਗ ਦੀ ਸਮਾਪਤੀ ਲਈ ਗੱਲਬਾਤ ਕਰਵਾਉਣ ਦੀ ਵੀ ਸਮਰੱਥਾ ਰੱਖਦਾ ਹੈ।
Read Also : Murder: ਵੱਡੀ ਵਾਰਦਾਤ, ਔਰਤ ਦਾ ਬੇਰਹਿਮੀ ਨਾਲ ਕਤਲ
ਭਾਰਤ ਨੇ ਭਾਵੇਂ ਰਸਮੀ ਤੌਰ ’ਤੇ ਵਿਚੋਲਗੀ ਦਾ ਐਲਾਨ ਨਹੀਂ ਕੀਤਾ ਪਰ ਪ੍ਰਧਾਨ ਮੰਤਰੀ ਦਾ ਦੌਰਾ ਆਪਣੇ-ਆਪ ’ਚ ਇਹ ਸੰਦੇਸ਼ ਦੇ ਰਿਹਾ ਹੈ ਕਿ ਉਹ ਤੁਰਕੀ ਤੇ ਚੀਨ ਨਾਲੋਂ ਵੀ ਕਿਤੇ ਅੱਗੇ ਹੈ। ਸ਼ੁਰੂਆਤੀ ਦੌਰ ’ਚ ਤੁਰਕੀ ਤੇ ਚੀਨ ਦਾ ਨਾਂਅ ਵਿਚੋਲਗੀ ਬਣੀ ਸਾਹਮਣੇ ਆਇਆ ਸੀ ਫਿਰ ਦੋਵਾਂ ਦੇਸ਼ਾਂ ਦੀ ਸਰਗਰਮੀ ਨਜ਼ਰ ਨਹੀਂ ਆਈ।