45 ਸਾਲ ਦੇ ਧਾਮੀ ਉੱਤਰਾਖੰਡ ਦੇ ਸਭ ਤੋਂ ਯੁਵਾ ਸੀਐਮ ਬਣੇ

ਸਹੁੰ ਚੁੱਕ ਸਮਾਗਮ: ਸਤਪਾਲ ਮਹਾਰਾਜ ਅਤੇ ਧਨ ਸਿੰਘ ਰਾਵਤ ਸਮੇਤ 11 ਵਿਧਾਇਕ ਬਣੇ ਮੰਤਰੀ

ਏਜੰਸੀ ਨਵੀਂ ਦਿੱਲੀ। ਉੱਤਰਾਖੰਡ ਦੇ 45 ਸਾਲ ਦੇ ਪੁਸ਼ਕਰ ਸਿੰਘ ਧਾਮੀ ਨੇ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਉਹ ਸੂਬੇ ਦੇ 11ਵੇਂ ਮੁੱਖ ਮੰਤਰੀ ਬਣ ਗਏ ਹਨ ਰਾਜਪਾਲ ਬੇਬੀ ਰਾਨੀ ਮੌਰਿਆ ਨੇ ਰਾਜ ਭਵਨ ’ਚ ਪੁਸ਼ਕਰ ਸਿੰਘ ਧਾਮੀ ਦੇ ਨਾਲ-ਨਾਲ ਕਈ ਹੋਰ ਵਿਧਾਇਕਾਂ ਨੂੰ ਸਹੁੰ ਦਿਵਾਈ ਸਤਪਾਲ ਮਹਾਰਾਜ, ਹਰਕ ਸਿੰਘ ਰਾਵਤ ਨੇ ਵੀ ਸਹੁੰ ਚੁੱਕੀ ਲਈ ਹੈ ਬੰਸੀਧਰ, ਯਸਪਾਲ ਆਰਿਆ, ਬਿਸ਼ਨ ਸਿੰਘ ਨੂੰ ਵੀ ਰਾਜਪਾਲ ਨੇ ਮੰਤਰੀ ਅਹੁਦੇ ਦੀ ਸਹੁੰ ਦਿਵਾਈ ਹੈ ਉੱਥੇ ਸੁਬੋਧ, ਉਨਿਆਲ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਰਾਜਪਾਲ ਨੇ ਅਰਵਿੰਦ ਪਾਂਡੇ, ਗਣੇਸ਼ ਜੋਸ਼ੀ ਨੂੰ ਵੀ ਮੰਤਰੀ ਅਹੁਦੇ ਦੀ ਸਹੁੰ ਦਿਵਾਈ।

ਇਸ ਤੋਂ ਇਲਾਵਾ ਰੇਖਾ ਆਰਿਆ, ਡਾ. ਧਨ ਸਿੰਘ ਰਾਵਤ, ਯਤੀਸ਼ਵਰਾਲੰਦ ਵੀ ਮੰਤਰੀ ਬਣਾਏ ਗਏ ਹਨ ਧਾਮੀ ਦੇ ਨਾਂਅ ਦਾ ਐਲਾਨ ਸ਼ਨਿੱਚਰਵਾਰਨ ਨੂੰ ਦੇਹਰਾਦੂਨ ’ਚ ਹੋਈ ਭਾਜਪਾ ਦੇ ਵਿਧਾਇਕ ਦਲ ਦੀ ਮੀਟਿੰਗ ’ਚ ਕੀਤਾ ਗਿਆ ਸੀ ਹਾਲਾਂਕਿ ਉਨ੍ਹਾਂ ਦੇ ਮੁੱਖ ਮੰਤਰੀ ਬਣਾਏ ਜਾਣ ਕਾਰਨ ਕਈ ਭਾਜਪਾ ਆਗੂਆਂ ’ਚ ਨਰਾਜ਼ਗੀ ਦੀ ਵੀ ਗੱਲਾਂ ਸਾਹਮਣੇ ਆਈਆਂ ਸਨ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਸੀ ਕਿ ਐਤਵਾਰ ਸਵੇਰ ਤੋਂ ਹੀ ਇਸ ਮਾਮਲੇ ’ਤੇ ਬੰਦ ਕਮਰੇ ’ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਅਜਿਹੀ ਚਰਚਾ ਸੀ ਕਿ ਪਾਰਟੀ ਦਾ ਇੱਕ ਧੜਾ ਪੁਸ਼ਕਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਨਰਾਜ਼ ਹੈ ਹਾਲਾਂਕਿ ਭਾਜਪਾ ਵਿਧਾਇਕਾਂ ਨੇ ਇਸ ਗੱਲ ਨੂੰ ਨਕਾਰ ਦਿੱਤਾ ਸੀ।

ਕਈ ਘੰਟਿਆਂ ਤੱਕ ਸੂਬਾ ਪ੍ਰਧਾਨ ਦੇ ਘਰ ਚੱਲੀਆਂ ਮੀਟਿੰਗਾਂ

ਪੁਸ਼ਕਰ ਸਿੰਘ ਧਾਮੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਦੇਹਰਾਦੂਨ ’ਚ ਭਾਜਪਾ ਸੂਬਾ ਪ੍ਰਧਾਨ ਮਦਨ ਮੋਹਨ ਕੌਸ਼ਿਕ ਦੇ ਘਰ ਮੀਟਿੰਗਾਂ ਦਾ ਦੌਰ ਕਾਫੀ ਦੇਰ ਤੱਕ ਚਲਦਾ ਰਿਹਾ ਜਾਣਕਾਰੀ ਅਨੁਸਾਰ ਸਵੇਰੇ ਲਗਭਗ 11 ਵਜੇ ਤੋਂ ਲਗਾਤਾਰ ਮੀਟਿੰਗ ਚੱਲ ਰਹੀਆਂ ਸਨ ਵਿਧਾਇਕਾਂ ਦਾ ਆਉਣਾ-ਜਾਣਾ ਲੱਗਾ ਰਿਹਾ ਉੱਥੇ ਦੂਜੇ ਪੁਸ਼ਕਰ ਸਿੰਘ ਧਾਮੀ ਨੇ ਸੀਨੀਅਰ ਆਗੂ ਸਤਪਾਲ ਮਹਾਰਾਜ ਨਾਲ ਵੀ ਮੁਲਾਕਾਤ ਕੀਤੀ ਸੀ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਨਰਾਜ਼ ਆਗੂਆਂ ’ਚ ਸਤਪਾਲ ਮਹਾਰਾਜ ਦੇ ਹੀ ਨਾਂਅ ਸੀ, ਲਿਹਾਜਾ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪੁਸ਼ਕਰ ਸਿੰਘ ਧਾਮੀ ਨੇ ਉਨ੍ਹਾਂ ਨਾਲ ਜਾ ਕੇ ਮੁਲਾਕਾਤ ਕੀਤੀ।

ਕਾਂਗਰਸ ਨੇ ਕਿਹਾ, ਭਾਜਪਾ ਦੀ ਧੜੇਬੰਦੀ ਆਈ ਸਾਹਮਣੇ

ਮੁੱਖ ਮੰਤਰੀ ਬਦਲਣ ’ਤੇ ਕਾਂਗਰਸ ਨੇ ਭਾਜਪਾ ’ਤੇ ਨਿਸ਼ਾਨਾ ਵਿੰਨਿ੍ਹਆ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਪ੍ਰੀਤਮ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਉੱਤਰਾਖੰਡ ਅੰਦਰ ਸਿਆਸੀ ਅਸਥਿਰਤਾ ਫੈਲਾਉਣ ਦਾ ਕੰਮ ਕੀਤਾ ਹੈ ਅਤੇ ਲੋਕਾਂ ਦੇ ਜਖ਼ਮਾਂ ’ਤੇ ਮੱਲ੍ਹਮ ਦੀ ਜਗ੍ਹਾ ਲੂਣ ਛਿੜਕ ਦਿੱਤਾ ਹੇ ਉਨ੍ਹਾਂ ਨੇ ਕਿਹਾ ਕਿ ਅਸੀਂ ਸਵੀਕਾਰ ਕਰਦੇ ਹਾਂ ਕਿ 5 ਸਾਲ ਪਹਿਲਾਂ 2016 ’ਚ ਇਸੇ ਤਰੀਕੇ ਨਾਲ ਘਟਨਾਕ੍ਰ ਸਾਡੀ ਪਾਰਟੀ ’ਚ ਹੋਇਆ ਸੀ ਜਦੋਂ ਸਾਡੇ ਬਹੁਤ ਸਾਰੇ ਸਾਥੀ ਸਾਨੂੰ ਛੱਡ ਕੇ ਵੱਖ ਹੋੲ ਸਨ ਭਾਜਪਾ ਨੇ ਜਿਸ ਤਰ੍ਹਾਂ ਉਨ੍ਹਾਂ ਸਾਥੀਆਂ ਦੀ ਅਗਵਾਈ ਨੂੰ ਆਹਤ ਕੀਤਾ ਹੈ ਉਸ ਨਾਲ ਅੱਜ ਉਹ ਤਮਾਮ ਸਾਥੀ ਦੁਖੀ ਹਨ ਇਸ ਲਈ ਨਵੇਂ ਮੁੱਖ ਮੰਤਰੀ ਦੇ ਬਣਨ ’ਤੇ ਭਾਜਪਾ ’ਚ ਧੜੇਬੰਦੀ ਸਾਹਮਣੇ ਆ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।