ਹੜ੍ਹ ਪੀੜਤਾਂ ਦੀ ਸਹਾਇਤਾ ਲਈ ਡਟੇ ਡੇਰਾ ਸ਼ਰਧਾਲੂ

Dera Pilgrims, Assist Flood Victims

ਸ਼ਾਹਕੋਟ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਜੈਤੋ ਦੇ ਸੇਵਾਦਾਰ | Dera Devotes

ਸ਼ਾਹਕੋਟ (ਸੱਚ ਕਹੂੰ ਨਿਊਜ਼)। ਹੜ੍ਹਾਂ ਦੀ ਮਾਰ ਝੱਲ ਰਹੇ ਜਲੰਧਰ ਇਲਾਕੇ ਦੇ ਲੋਕਾਂ ਦੀ ਸਹਾਇਤਾ ਲਈ ਡੇਰਾ ਸੱਚਾ ਸੌਦਾ ਦੇ ਬਲਾਕ ਜੈਤੋ ਦੇ ਸ਼ਰਧਾਲੂਆਂ ਨੇ ਹੱਥ ਅੱਗੇ ਵਧਾਇਆ ਹੈ ਵੱਡੀ ਗਿਣਤੀ ’ਚ ਡੇਰਾ ਸ਼ਰਧਾਲੂ ਇਹਨਾਂ ਹੜ੍ਹ ਪੀੜਤਾਂ ਲਈ ਲੋੜੀਂਦੀ ਸਮੱਗਰੀ ਲੈ ਕੇ ਇਹਨਾਂ ਦੇ ਦਰਾਂ ’ਤੇ ਜਾ ਕੇ ਵੰਡ ਰਹੇ ਹਨ ਜਾਣਕਾਰੀ ਅਨੁਸਾਰ ਪੰਜਾਬ ਦੇ ਵੱਡੀ ਗਿਣਤੀ ਸਤਲੁਜ ਨਾਲ ਲਗਦੇ ਇਲਾਕਿਆਂ ’ਚ ਬੀਤੇ ਦਿਨਾਂ ਤੋਂ ਆਏ ਹੜ੍ਹ ਕਾਰਨ ਜਿੱਥੇ ਖੇਤਾਂ ’ਚ ਪਾਣੀ ਭਰ ਗਿਆ ਉਥੇ ਲੋਕਾਂ ਦੇ ਘਰ ’ਚ ਪਾਣੀ ਦੀ ਮਾਰ ਹੇਠ ਆ ਗਏ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰ ਵੀ ਖਾਲੀ ਕਰਨ ਪਏ ਹਨ ਖੇਤ ਅਤੇ ਘਰ ਪਾਣੀ ਦੀ ਮਾਰ ਹੇਠ ਆਉਣ ਕਾਰਨ ਇਹਨਾਂ ਲੋਕਾਂ ਨੂੰ ਖਾਣ-ਪੀਣ ਲਈ ਲੋੜੀਂਦਾ ਸਮਾਨ ਵੀ ਮੁਸ਼ਕਲ ਨਾਲ ਮੁਹੱਈਆ ਹੋ ਰਿਹਾ ਹੈ। (Dera Devotes)

ਇਹਨਾਂ ਹੜ੍ਹ ਪੀੜਤਾਂ ਦੀ ਸਾਰ ਲੈਂਦਿਆਂ ਬਲਾਕ ਜੈਤੋ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਲੰਧਰ ਦੇ ਸ਼ਾਹਕੋਟ ਇਲਾਕੇ ਦੇ ਹੜ੍ਹ ਪੀੜਤ ਲਗਭਗ ਪਰਿਵਾਰਾਂ ਲਈ ਲੋੜੀਂਦੀ ਸਮੱਗਰੀ ਲੈ ਕੇ ਉਹਨਾਂ ਦੇ ਦਰਾਂ ’ਤੇ ਪਹੁੰਚੇ ਸੇਵਾਦਾਰਾਂ ਵੱਲੋਂ ਪਿੰਡ ਚੱਕ ਮਨਾਲਾ, ਭਾਨੇ ਵਾਲਾ, ਮੰਡੀ ਚੱਲਿਆ ਤੇ ਜਾਨੀ ਵਿੱਚ ਰਾਹਤ ਸਮੱਗਰੀ ਵੰਡੀ ਇਸ ਰਾਹਤ ਸਮੱਗਰੀ ਵਿੱਚ ਆਟਾ, ਦਾਲ, ਆਚਾਰ, ਬਿਸਕੁੱਟ, ਚਾਹ, ਖੰਡ, ਮੋਮਬੱਤੀਆਂ, ਰਸ, ਪੀਣ ਲਈ ਪਾਣੀ ਅਤੇ ਤਰਪਾਲਾਂ ਸਨ ਇਸ ਰਾਹਤ ਕਾਰਜ ਦੀ ਅਗਵਾਈ 25 ਮੈਂਬਰ ਰਾਕੇਸ਼ ਕੁਮਾਰ, ਰਾਜਵਿੰਦਰ ਸਿੰਘ, 15 ਮੈਂਬਰ ਨਛੱਤਰ ਸਿੰਘ ਤੇ ਬਲਾਕ ਭੰਗੀਦਾਸ ਬਿੱਟੂ ਸ਼ਰਮਾ, ਮਲਕੀਤ ਸਿੰਘ, ਬਲਵੀਰ ਦਾਸ ਤੇ ਬਲਰਾਜ ਸਿੰਘ ਨੇ ਕੀਤੀ ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਮੱਤੇਵਾੜਾ ’ਚ ਵੀ ਡੇਰਾ ਸ਼ਰਧਾਲੂਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ ਤੇ ਮੱਤੇਵਾੜਾ ਦੇ ਜੰਗਲਾਤ ਕੰਪਲੈਕਸ ’ਚ ਪੈਂਦੇ ਪਿੰਡ ਗੜੀ ਫਾਜ਼ਲ ’ਚ ਪਏ ਪਾੜ ਨੂੰ ਪੂਰਨ ਲਈ ਵੱਡੀ ਗਿਣਤੀ ਡੇਰਾ ਸ਼ਰਧਾਲੂ ਡਟੇ ਹੋਏ ਹਨ। (Dera Devotes)