Development vs Agriculture: ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ ਤੇ ਵੱਡੇ ਪੱਧਰ ’ਤੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਵੇਲੇ ਹੜ੍ਹ ਆਏ ਹੋਏ ਨੇ। ਹੜ੍ਹਾਂ ਕਾਰਨ ਜਿੱਥੇ ਕਿਸਾਨਾਂ ਦੀ ਲੱਖਾਂ ਏਕੜ ਫ਼ਸਲ ਨੁਕਸਾਨੀ ਗਈ ਹੈ, ਉੱਥੇ ਹੀ ਜ਼ਮੀਨ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਕਈ ਥਾਵਾਂ ’ਤੇ ਤਾਂ ਵੱਡੀਆਂ-ਵੱਡੀਆਂ ਇਮਾਰਤਾਂ ਢਹਿ ਚੁੱਕੀਆਂ ਨੇ। ਕੁਦਰਤ ਦਾ ਦਿੱਤਾ ਹੋਇਆ ਖ਼ਜ਼ਾਨਾ ਹਵਾ, ਪਾਣੀ ਆਦਿ ਸਭ ਕੁੱਝ ਮਨੁੱਖ ਨੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੁਦਰਤ ਦੁਆਰਾ ਬਣਾਈ ਗਈ ਚੀਜ਼ ਨੂੰ, ਜਦੋਂ ਵੀ ਮਨੁੱਖ ਨੇ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਦਾ ਨੁਕਸਾਨ ਮਨੁੱਖ ਨੂੰ ਹੀ ਹੋਇਆ ਹੈ।
ਇਹ ਖਬਰ ਵੀ ਪੜ੍ਹੋ : Legal News: ਫ਼ਰੀਦਕੋਟ ’ਚ ਰਾਸ਼ਟਰੀ ਲੋਕ ਅਦਾਲਤ ਦੌਰਾਨ 11627 ਕੇਸਾਂ ਦਾ ਨਿਪਟਾਰਾ
ਭਾਰਤ ਸਮੇਤ ਦੁਨੀਆ ਦੇ ਅਣਗਿਣਤ ਦੇਸ਼ਾਂ ਵਿੱਚ ਇਸ ਵੇਲੇ ਜ਼ਮੀਨੀ ਰਕਬਾ ਘਟ ਰਿਹਾ ਹੈ ਅਤੇ ਪਾਣੀ ਦਾ ਖੇਤਰ ਵਧ ਰਿਹਾ ਹੈ। ਦਿਨ-ਪ੍ਰਤੀਦਿਨ ਧਰਤੀ ਸੁੰਗੜਦੀ ਜਾ ਰਹੀ ਹੈ। ਲੋਕਾਈ ਦੀ ਔਸਤਨ ਉਮਰ ਘਟਦੀ ਜਾ ਰਹੀ ਹੈ, ਕਿਉਂਕਿ ਰਸਾਇਣਿਕ ਦਵਾਈਆਂ ਤੇ ਹੋਰ ਮਾਨਸਿਕ ਤਣਾਅ ਕਾਰਨ ਇਸ ਵੇਲੇ ਖੇਤੀ ਜਿੱਥੇ ਘਾਟੇ ਦਾ ਸੌਦਾ ਮੰਨੀ ਜਾ ਰਹੀ ਹੈ ਹਰ ਸਾਲ ਲੱਖਾਂ ਕਿਸਾਨ ਦੁਨੀਆ ਭਰ ਦੇ ਵਿੱਚ ਖੇਤੀ ਨੂੰ ਤਿਆਗ ਰਹੇ ਨੇ ਵੱਡੇ ਪੱਧਰ ’ਤੇ ਅੱਜ ਦੀ ਪੀੜ੍ਹੀ ਜਿੱਥੇ ਖੇਤੀ ਕਰਨਾ ਨਹੀਂ ਚਾਹੁੰਦੀ, ਉੱਥੇ ਹੀ ਸਾਜਿਸ਼ ਦੇ ਤਹਿਤ ਨੌਜਵਾਨਾਂ ਨੂੰ ਖੇਤੀ ਤੋਂ ਬਾਹਰ ਕਰਨ ਵਾਸਤੇ, ਉਨ੍ਹਾਂ ਨੂੰ ਵੱਖੋ -ਵੱਖ ਤੌਰ-ਤਰੀਕੇ ਦੱਸੇ ਜਾ ਰਹੇ ਨੇ। Development vs Agriculture
ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀਆਂ ਪੈਲ਼ੀਆਂ ’ਤੇ ਹੀ ਪੈ ਰਿਹਾ ਹੈ। ਦੁਨੀਆ ਭਰ ਵਿੱਚ ਖੇਤ ਸੁੰਗੜ ਰਹੇ ਹਨ ਅਤੇ ਕਿਸਾਨ ਬੁੱਢੇ ਹੋ ਰਹੇ ਹਨ। ਵਿਸ਼ਵ ਪੱਧਰ ’ਤੇ ਕਿਸਾਨਾਂ ਦੀ ਔਸਤ ਉਮਰ 55 ਸਾਲ ਹੈ, ਜੋ ਕਿ ਕੰਮ ਕਰਨ ਵਾਲੀ ਅਬਾਦੀ ਦੀ ਸੇਵਾਮੁਕਤੀ ਦੀ ਉਮਰ ਦੇ ਨੇੜੇ ਹੈ। ਇਸ ਦੇ ਨਾਲ ਹੀ, ਨੌਜਵਾਨਾਂ ਵਿੱਚ ਖੇਤੀ ਨੂੰ ਪੇਸ਼ੇ ਵਜੋਂ ਅਪਣਾਉਣ ਦੀ ਦਿਲਚਸਪੀ ਘਟ ਰਹੀ ਹੈ। ਅੰਤਰਰਾਸ਼ਟਰੀ ਕਿਰਤ ਸੰਗਠਨ ਦੇ ਅੰਕੜਿਆਂ ਅਨੁਸਾਰ, 1991 ਵਿੱਚ, ਖੇਤੀਬਾੜੀ ਖੇਤਰ ਦੁਨੀਆ ਭਰ ਵਿੱਚ ਕੁੱਲ ਰੁਜ਼ਗਾਰ ਦਾ ਲਗਭਗ 43 ਪ੍ਰਤੀਸ਼ਤ ਸੀ। 2023 ਵਿੱਚ, ਇਹ ਘਟ ਕੇ 26 ਪ੍ਰਤੀਸ਼ਤ ਹੋ ਗਿਆ ਹੈ। ਜੇਕਰ ਕਿਸਾਨ ਖੇਤੀ ਕਰਨਾ ਛੱਡ ਦੇਵੇਗਾ। Development vs Agriculture
ਤਾਂ ਦੇਸ਼ ਖਾਵੇਗਾ ਕਿੱਥੋਂ? ‘ਡਾਊਨ-ਟੂ-ਅਰਥ’ ਵਿੱਚ ਛਪੀ ਇੱਕ ਰਿਪੋਰਟ ਕਹਿੰਦੀ ਹੈ ਕਿ ਇਸ ਸਦੀ ਦੇ ਅੰਤ ਤੱਕ ਵੱਡੀ ਪੱਧਰ ’ਤੇ ਖੇਤ ਉੱਜੜ ਜਾਣਗੇ। ਮਨੁੱਖ ਦਾ ਸ਼ਹਿਰਾਂ ਵੱਲ ਰੁਖ਼ ਕਰਨਾ ਅਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਉਸਾਰਨਾ, ਜਿੱਥੇ ਮਨੁੱਖ ਦੇ ਲਈ ਹੀ ਖ਼ਤਰਾ ਬਣ ਚੁੱਕਾ ਹੈ, ਉੱਥੇ ਹੀ ਹਵਾ, ਪਾਣੀ ਅਤੇ ਧਰਤੀ ਨਾਲ ਵੀ ਵੱਡੇ ਪੱਧਰ ’ਤੇ ਖਿਲਵਾੜ ਹੋ ਰਿਹਾ ਹੈ। ਕਿਹਾ ਜਾਂਦਾ ਹੈ ਕਿ ਜ਼ਮੀਨ ਦਾ ਮਾਲਕ ਹੋਣਾ ਧਰਤੀ ਦੇ ਇੱਕ ਹਿੱਸੇ ਦੇ ਮਾਲਕ ਹੋਣ ਦੇ ਬਰਾਬਰ ਹੈ। ਖੇਤੀ ਸਿੱਧੇ ਤੌਰ ’ਤੇ ਜਲਵਾਯੂ ਨਾਲ ਜੁੜੀ ਹੋਈ ਹੈ ਅਤੇ ਜਲਵਾਯੂ ਪਰਿਵਰਤਨ ਨੇ ਫ਼ਸਲੀ ਚੱਕਰ ਨੂੰ ਵਿਗਾੜ ਦਿੱਤਾ ਹੈ। ਅਜਿਹੇ ਸਮੇਂ ਜਦੋਂ ਆਬਾਦੀ ਵਾਧੇ ਅਤੇ ਖਪਤ ਕਾਰਨ ਭੋਜਨ ਦੀ ਮੰਗ ਵਧ ਰਹੀ ਹੈ।
ਖੇਤੀ ਦੀਆਂ ਆਪਣੀਆਂ ਸੀਮਾਵਾਂ ਹਨ। ਇਹ ਇੱਕ ਕਿਰਤ-ਆਧਾਰਤ ਕੰਮ ਹੈ, ਜਿਸ ਨੂੰ ਅੱਜ ਦੀ ਵੱਡੀ ਗਿਣਤੀ ਵਿੱਚ ਨੌਜਵਾਨ ਪੀੜ੍ਹੀ ਅਪਣਾਉਣਾ ਨਹੀਂ ਚਾਹੁੰਦੀ। ਇਸ ਦਾ ਮਤਲਬ ਹੈ ਕਿ ਸਾਡੇ ਭੋਜਨ ਉਤਪਾਦਨ ਦਾ ਇਹ ਪੇਸ਼ਾ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਸੰਕਟ ਦੇ ਕੇਂਦਰ ਵਿੱਚ ਜ਼ਮੀਨ ਦੀ ਉਪਲੱਬਧਤਾ ਮੁੱਖ ਹੈ। ਅਜੋਕੇ ਸਮੇਂ ਵਿੱਚ, ਧਰਤੀ ਦੇ ਲਗਭਗ ਇੱਕ ਤਿਹਾਈ ਹਿੱਸੇ ਦੀ ਵਰਤੋਂ ਖੇਤੀਬਾੜੀ ਲਈ ਕੀਤੀ ਜਾਂਦੀ ਹੈ, ਅਤੇ ਇਹ ਵਿਸਥਾਰ ਹਜ਼ਾਰਾਂ ਸਾਲਾਂ ਵਿੱਚ ਹੋਇਆ ਹੈ। ‘ਆਵਰ ਵਰਲਡ ਇਨ ਡੇਟਾ’ ਵਿਖੇ ਵਿਗਿਆਨ ਆਊਟਰੀਚ ਦੀ ਡਿਪਟੀ ਐਡੀਟਰ ਅਤੇ ਮੁਖੀ, ਹੰਨਾਹ ਰਿਚੀ ਨੇ ਵਿਸ਼ਵ ਖੇਤੀਬਾੜੀ ਜ਼ਮੀਨ ਨਾਲ ਸਬੰਧਿਤ ਡੇਟਾ ਦਾ ਵਿਸ਼ਲੇਸ਼ਣ ਕੀਤਾ ਹੈ। ਉਹ ਕਹਿੰਦੀ ਹੈ, ‘ਖੇਤੀ ਜ਼ਮੀਨ ਦਾ ਇਹ ਵਿਸਥਾਰ ਹੁਣ ਹੌਲੀ-ਹੌਲੀ ਖ਼ਤਮ ਹੋ ਰਿਹਾ ਹੈ।
ਹਾਲ ਹੀ ਦੇ ਸਾਲਾਂ ਵਿੱਚ ਵਿਸ਼ਵ ਭਰ ਵਿੱਚ ਖੇਤੀਬਾੜੀ ਜ਼ਮੀਨ ਦੀ ਵਰਤੋਂ ਘਟਣੀ ਸ਼ੁਰੂ ਹੋ ਗਈ ਹੈ।’ ਅਜਿਹੀ ਸਥਿਤੀ ਵਿੱਚ, ਦੁਨੀਆ ਦੀ ਖੇਤੀਬਾੜੀ ਦਾ ਭਵਿੱਖ ਕੀ ਹੋਵੇਗਾ? ਦੁਨੀਆ ਵਿੱਚ ਕੁੱਲ ਖੇਤਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਭਵਿੱਖ ਬਾਰੇ ਅੰਕੜਿਆਂ ਦੀ ਘਾਟ ਹੈ। ਭਾਰਤ ਦੀ 2011 ਦੀ ਜਨਗਣਨਾ ਅਨੁਸਾਰ, ਔਸਤਨ, ਹਰ ਰੋਜ਼ ਲਗਭਗ 2,000 ਕਿਸਾਨ ਖੇਤੀਬਾੜੀ ਛੱਡ ਰਹੇ ਹਨ। ਪਾਠਕਾਂ ਨੂੰ ਸਾਫ਼ ਸ਼ਬਦਾਂ ਵਿੱਚ ਦੱਸੀਏ ਤਾਂ, ਜਰਨਲ ਨੇਚਰ ਸਸਟੇਨੇਬਿਲਟੀ ਵਿੱਚ ਪ੍ਰਕਾਸ਼ਿਤ ਅਧਿਐਨ ਅਨੁਸਾਰ, ਦੁਨੀਆ ਵਿੱਚ ਖੇਤੀਬਾੜੀ ਜ਼ਮੀਨ ਦੀ ਗਿਣਤੀ 2020 ਵਿੱਚ 616 ਮਿਲੀਅਨ ਤੋਂ ਘਟ ਕੇ 2100 ਵਿੱਚ 272 ਮਿਲੀਅਨ ਰਹਿ ਜਾਵੇਗੀ। Development vs Agriculture
ਇਸ ਦਾ ਕਾਰਨ ਹੈ ਕਿ ਜਿਵੇਂ-ਜਿਵੇਂ ਕਿਸੇ ਦੇਸ਼ ਦੀ ਆਰਥਿਕਤਾ ਵਧਦੀ ਹੈ, ਲੋਕ ਸ਼ਹਿਰਾਂ ਵੱਲ ਪਰਵਾਸ ਕਰਦੇ ਹਨ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਖੇਤੀ ਲਈ ਘੱਟ ਲੋਕ ਰਹਿ ਜਾਂਦੇ ਹਨ। ਜੇਕਰ ਵੇਖਿਆ ਜਾਵੇ ਤਾਂ ਇਹ ਰਿਪੋਰਟਾਂ ਬੇਹੱਦ ਖ਼ਤਰਨਾਕ ਹਨ। ਜਿਸ ਤਰੀਕੇ ਦੇ ਨਾਲ ਮਨੁੱਖ ਤਰੱਕੀ ਤੇ ਵਿਕਾਸ ਦੇ ਨਾਂਅ ’ਤੇ ਪੌਣ, ਪਾਣੀ, ਹਵਾ ਆਦਿ ਸਭ ਦਾ ਖਿਲਵਾੜ ਕਰ ਰਿਹਾ ਹੈ, ਰੁੱਖਾਂ ਦੀ ਦਿਨ-ਦਿਹਾੜੇ ਕਟਾਈ ਕਰ ਰਿਹਾ ਹੈ, ਉਸ ਤੋਂ ਸਾਫ਼ ਨਜ਼ਰੀ ਆਉਂਦਾ ਹੈ ਕਿ, ਮਨੁੱਖ ਇਸ ਵੇਲੇ ਇੱਕ ਹੈਵਾਨਬਣ ਗਿਆ ਹੈ, ਜਿਸ ਨੂੰ ਆਪਣਾ ਅਤੇ ਆਉਣ ਵਾਲੀ ਪੀੜ੍ਹੀ ਦਾ ਕੁੱਝ ਵੀ ਵਿਖਾਈ ਨਹੀਂ ਦੇ ਰਿਹਾ। Development vs Agriculture
ਆਰਥਿਕ ਵਿਕਾਸ ਦੇ ਨਾਂਅ ’ਤੇ ਵਾਹੀਯੋਗ ਜ਼ਮੀਨਾਂ ਐਕਵਾਇਰ ਵੱਡੇ-ਵੱਡੇ ਕਾਰਖ਼ਾਨੇ, ਫ਼ੈਕਟਰੀਆਂ ਅਤੇ ਹੋਰ ਸੁਸਾਇਟੀਆਂ, ਕਾਲੋਨੀਆਂ, ਨਵੇਂ ਸ਼ਹਿਰ ਉਸਾਰਨ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ। ਜਿਸ ਹਿਸਾਬ ਨਾਲ ਮਨੁੱਖ ਇਸ ਵੇਲੇ ਤਰੱਕੀ ਅਤੇ ਵਿਕਾਸ ਦੇ ਨਾਂਅ ’ਤੇ ਪਹਾੜਾਂ, ਜ਼ਮੀਨ, ਪਾਣੀ, ਧਰਤੀ ਆਦਿ ਸਭ ਨਾਲ ਖਿਲਵਾੜ ਕਰ ਰਿਹਾ ਹੈ, ਉਸ ਤੋਂ ਇਹੀ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਬੇਹੱਦ ਹੀ ਖ਼ਤਰਨਾਕ ਹੋਵੇਗਾ। ਭਾਵੇਂ ਕਿ ਅਸੀਂ ਇਸ ਧਰਤੀ ’ਤੇ ਨਹੀਂ ਰਹਾਂਗੇ। Development vs Agriculture
ਪਰ ਅਗਲੀਆਂ ਪੀੜ੍ਹੀਆਂ ਸਾਨੂੰ ਜ਼ਰੂਰ ਲਾਹਨਤਾਂ ਪਾਉਣਗੀਆਂ ਕਿ, ਅਸੀਂ ਅਗਲੀ ਪੀੜ੍ਹੀ ਲਈ ਕੀ ਕੁੱਝ ਕਰਕੇ ਗਏ ਹਾਂ? ਦੁਨੀਆ ਭਰ ਵਿੱਚ ਜਿਸ ਤਰੀਕੇ ਦੇ ਨਾਲ ਵਿਕਾਸ ਦੇ ਨਾਂਅ ’ਤੇ ਜ਼ਮੀਨਾਂ ਨੂੰ ਖ਼ਤਮ ਕਰਨ ਦੀ ਹੋੜ ਲੱਗੀ ਹੋਈ ਹੈ, ਉਸ ਤੋਂ ਇਹੀ ਲੱਗਦਾ ਹੈ ਕਿ ਅਗਲਾ ਸਮਾਂ ਭਿਆਨਕ ਤਾਂ ਹੋਵੇਗਾ ਹੀ, ਸਗੋਂ ਨਾਲ ਹੀ ਮਨੁੱਖ ਰੋਟੀ ਨੂੰ ਵੀ ਤਰਸੇਗਾ। ਜਿਸ ਤਰੀਕੇ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹੈ, ਕੁਦਰਤ ਵੀ ਹੁਣ ਬਦਲਾ ਲੈ ਰਹੀ ਹੈ। ਬਹੁਤ ਹੀ ਥਾਵਾਂ ’ਤੇ ਬੱਦਲ ਫਟ ਰਹੇ ਨੇ, ਹੜ੍ਹ ਆ ਰਹੇ ਨੇ, ਲੋਕ ਮਰ ਰਹੇ ਨੇ। ਜੇਕਰ ਜਲਦੀ ਹੀ ਇਹ ਸਭ ਨਾ ਰੋਕਿਆ ਗਿਆ ਤਾਂ ਇਹ ਸਾਡੇ ਸਭਨਾਂ ਲਈ ਹੋਰ ਵੀ ਖ਼ਤਰਨਾਕ ਹੋਵੇਗਾ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਮੋ. 95698-20314
ਗੁਰਪ੍ਰੀਤ