ਵਿਗਿਆਨ ਤੇ ਆਧੁਨਿਕਤਾ ਦੇ ਬਾਵਜ਼ੂਦ ਭਾਰਤੀ ਸਮਾਜ ਦਾ ਢਾਂਚਾ ਬੁਰੀ ਤਰ੍ਹਾਂ ਦੂਸ਼ਿਤ ਤੇ ਵਿਗੜਦਾ ਜਾ ਰਿਹਾ ਹੈ ਸਮਾਜਿਕ ਤੌਰ ’ਤੇ ਮਨੁੱਖ ਆਦਰਸ਼ਹੀਣ ਹੋਇਆ ਕੁਰਾਹੇ ਪੈ ਰਿਹਾ ਹੈ। ਹੇਠਲੇ ਪੱਧਰ ’ਤੇ ਕਤਲੇਆਮ, ਲੁੱਟਖੋਹ, ਠੱਗੀਆਂ, ਚੋਰੀਆਂ ਦਾ ਸਿਲਸਿਲਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਓਧਰ ਰਾਹ ਜਾਂਦੀਆਂ ਔਰਤਾਂ ਤੋਂ ਮੋਬਾਇਲ ਫੋਨ ਤੇ ਗਹਿਣੇ ਝਪਟਣੇ, ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀਆਂ, 500-700 ਰੁਪਏ ਲਈ ਕਤਲ ਅਤੇ ਘਰਾਂ ’ਚ ਇਕੱਲੇ ਰਹਿ ਰਹੇ ਬਜ਼ੁਰਗਾਂ ਦੇ ਕਤਲ ਚਿੰਤਾਜਨਕ ਹਨ। ਆਂਢ-ਗੁਆਂਢ ਦੇ ਛੋਟੇ-ਛੋਟੇ ਬੱਚਿਆਂ ਦੀ ਲੜਾਈ ’ਚ ਵੱਡਿਆਂ ਵੱਲੋਂ ਇੱਕ-ਦੂਜੇ ’ਤੇ ਹਿੰਸਕ ਹਮਲੇ ਭਾਰਤੀ ਸਮਾਜ ਦੀ ਤਸਵੀਰ ਹੀ ਨਹੀਂ ਹਨ। (Society)
ਇਹ ਵੀ ਪੜ੍ਹੋ : IND vs BAN: ਬੰਗਲਾਦੇਸ਼ ਨੂੰ ਹਰਾ ਭਾਰਤ ਦਾ ਸੁਪਰ-8 ‘ਚ ਜਿੱਤ ਦਾ ਸਿਲਸਿਲਾ ਬਰਕਰਾਰ
ਸਾਧਾਰਨ ਜਿਹੇ ਲੋਕ ਪੇਸ਼ੇਵਰ ਅਪਰਾਧੀਆਂ ਵਾਂਗ ਅਪਰਾਧਾਂ ਨੂੰ ਅੰਜ਼ਾਮ ਦੇ ਰਹੇ ਹਨ ਸਿੱਧੇ-ਸਾਦੇ ਨਜ਼ਰ ਆਉਂਦੇ ਲੋਕ ਪੈਸੇ ਖਾਤਰ ਪੇਪਰ ਲੀਕ ਵਰਗੇ ਕਾਂਡਾਂ ’ਚ ਸ਼ਾਮਲ ਹੋ ਰਹੇ ਹਨ ਬੇਰੁਜ਼ਗਾਰੀ ਤੇ ਪੈਸੇ ਦਾ ਲੋਭ ਇੱਕ-ਦੂਜੇ ’ਚ ਰਲ-ਮਿਲ ਗਏ ਹਨ। ਓਧਰ ਸਿਆਸੀ ਮੰਚ ’ਤੇ ਇੱਕ-ਦੂਜੇ ’ਤੇ ਦੋਸ਼ ਲਾਉਣ ਦੀ ਪ੍ਰਵਿਰਤੀ ਇੰਨੀ ਭਾਰੂ ਹੋ ਚੁੱਕੀ ਹੈ ਕਿ ਨਕਾਰਾਤਮਕਤਾ ਦੇ ਜ਼ਿਕਰ ’ਚ ਆਦਰਸ਼ ਧੁੰਦਲੇ ਹੋ ਰਹੇ ਹਨ ਅਲੋਚਨਾ ਨੇ ਨਿੰਦਿਆ ਦਾ ਰੂਪ ਲੈ ਲਿਆ ਹੈ ਅਸਲ ’ਚ ਸਮਾਜਿਕ ਪਤਨ ਦਾ ਵੱਡਾ ਕਾਰਨ ਭਾਰਤੀ ਸੱਭਿਆਚਾਰ ਤੇ ਆਧੁਨਿਕਤਾ ਦਰਮਿਆਨ ਪੈਦਾ ਹੋ ਰਿਹਾ ਪਾੜਾ ਹੈ ਸਮਾਜ ਤੋਂ ਲੈ ਕੇ ਰਾਜਨੀਤਿਕ ਖੇਤਰ ਤੱਕ ਆਦਰਸ਼ਾਂ ਦੀ ਪਹਿਰੇਦਾਰੀ ਜ਼ਰੂਰੀ ਹੈ ਜਦੋਂ ਇਮਾਨਦਾਰੀ, ਭਰੋਸਾ, ਸੱਚਾਈ, ਨੈਤਿਕਤਾ ਵਰਗੇ ਮੁੱਲ ਸਮਾਜ ਦੀ ਬੁਨਿਆਦ ਬਣਨਗੇ ਉਦੋਂ ਹੀ ਭੌਤਿਕ ਤਰੱਕੀ ਸਾਰਥਕ ਬਣੇਗੀ। (Society)