ਵਿਦੇਸ਼ੀ ਧਰਤੀ ’ਤੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਦੀ ਧੁੰਮ, ਸਰਕਾਰ ਨੇ ਦਿੱਤਾ ਇਸ ਸਨਮਾਨ

UK News Today
UK News Today: ਵਿਦੇਸ਼ੀ ਧਰਤੀ ’ਤੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਦੀ ਧੁੰਮ, ਸਰਕਾਰ ਨੇ ਦਿੱਤਾ ਇਸ ਸਨਮਾਨ

UK News Today: ਵਰਿੰਗਟਨ ਦੀ ਮੇਅਰ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਸੰਗਠਨ ਦੇ ਮੈਂਬਰਾਂ ਨੂੰ ਕੀਤਾ ਸਨਮਾਨਿਤ

UK News Today: ਮੈਨਚੇਸਟਰ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਦੇਸ਼-ਵਿਦੇਸ਼ ਵਿਚ 167 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਸਮੇਂ-ਸਮੇਂ ’ਤੇ ਦੇੇਸ਼-ਵਿਦੇਸ਼ ਵਿਚ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਸੰਗਠਨ ਦੇ ਸੇਵਾਦਾਰਾਂ ਨੂੰ ਉਨ੍ਹਾਂ ਦੇ ਮਾਨਵਤਾ ਭਲਾਈ ਕਾਰਜਾਂ ਰਾਹੀਂ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਸਨਮਾਨਿਤ ਕੀਤਾ ਜਾਂਦਾ ਹੈ।

‘ਕਮਿਊਨਿਟੀ ਚੈਂਪੀਅਨ’ ਐਵਾਰਡ ਪੂਜਨੀਕ ਗੁਰੂ ਜੀ ਨੂੰ ਸਮਰਪਿਤ : ਸਾਧ-ਸੰਗਤ | UK News Today

ਇਸੇ ਲੜੀ ਤਹਿਤ ਇੰਗਲੈਂਡ (ਯੂ. ਕੇ.) ਦੇ ਸ਼ਹਿਰ ਵਰਿੰਗਟਨ ਵਿਚ ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ ਵੱਲੋਂ ਕਰਵਾਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਵਰਿੰਗਟਨ ਦੀ ਮੇਅਰ ਮੈਡਮ ਵੈਂਡੀ ਜੋਹਨਸਨ ਵੱਲੋਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਨੂੰ ‘ਕਮਿਊਨਿਟੀ ਚੈਂਪੀਅਨ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਰਿੰਗਟਨ ਮੇਅਰ ਤੋਂ ਇਲਾਵਾ ਮੈਡਮ ਸਾਰਾ ਹਾਲ (ਮੈਂਬਰ ਪਾਰਲੀਮੈਂਟ ਵਰਿੰਗਟਨ ਸਾਊਥ), ਸੁਮਿਤ ਤੁਲੀ (ਲੇਬਰ ਪਾਰਟੀ ਦੇ ਮੈਂਬਰ ਬੀਏਐਮਈ ਅਫਸਰ) ਤੇ ਹੋਰ ਕਈ ਪਤਵੰਤੀਆਂ ਸ਼ਖਸੀਅਤਾਂ ਹਾਜ਼ਰ ਸਨ।

Read Also : ‘‘ਬੇਟਾ, ਸੇਵਾ ਅਤੇ ਸਿਮਰਨ ਕਰੋ, ਲੱਤ ਨਾ ਕਟਵਾਉਣਾ’’: ਪੂੁਜਨੀਕ ਪਰਮ ਪਿਤਾ ਜੀ 

ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੀ ਵਰਦੀ ਵਿਚ ਸਜੇ ਸੇਵਾਦਾਰਾਂ ਨੇ ਸਨਮਾਨ ਹਾਸਿਲ ਕੀਤਾ। ਸੇਵਾਦਾਰਾਂ ਨੇ ਦੱਸਿਆ ਕਿ ਇਹ ਐਵਾਰਡ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਨੂੰ ਉਨ੍ਹਾਂ ਦੇ ਮਾਨਵਤਾ ਭਲਾਈ ਦੇ ਕਾਰਜਾਂ ਲਈ ਪ੍ਰਸੰਸਾ ਵਜੋਂ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਧ-ਸੰਗਤ ਨੇ ਇੰਗਲੈਂਡ ਵਿਚ ਵੱਡੀ ਪੱਧਰ ’ਤੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਾਏ, ਜਰੂਰਤਮੰਦਾਂ ਲਈ ਖ਼ੂਨਦਾਨ ਕੀਤਾ, ਸਫਾਈ ਅਭਿਆਨ ਚਲਾਏ, ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਅਤੇ ਫੂਡ ਬੈਂਕ ਤਹਿਤ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਸੇਵਾਦਾਰ 2025 ਵਿਚ ਵੱਡੀ ਪੱਧਰ ’ਤੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਾਉਣ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ।

ਐਵਾਰਡ ਪ੍ਰਾਪਤ ਕਰਨ ਉਪਰੰਤ ਸੇਵਾਦਾਰਾਂ ਨੇ ਕਿਹਾ ਕਿ ਇਹ ਜੋ ਅੱਜ ਸਨਮਾਨ ਮਿਲਿਆ ਹੈ ਅਸੀਂ ਇਸ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਮਰਪਿਤ ਕਰਦੇ ਹਾਂ ਜਿਨ੍ਹਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸੇਵਾਦਾਰ ਨਿਰੰਤਰ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਲੱਗੇ ਹੋਏ। ਉਨ੍ਹਾਂ ਕਿਹਾ ਕਿ ਇਹ ਐਵਾਰਡ ਹਾਸਲ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਨਾਲ ਉਨ੍ਹਾਂ ਦੀ ਜਿੰਮੇਵਾਰੀ ਹੋਰ ਵੀ ਵਧ ਗਈ ਅਤੇ ਸਾਧ-ਸੰਗਤ ਅੱਗੇ ਤੋਂ ਜਿਆਦਾ ਸਪੀਡ ਨਾਲ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾਵੇਗੀ।

ਆਮ ਲੋਕਾਂ ’ਚ ਵੀ ਲਾਈ ਸੇਵਾ ਦੀ ਚਿਣਗ | UK News Today

ਸੇਵਾਦਾਰਾਂ ਨੇ ਦੱਸਿਆ ਕਿ ਸਨਮਾਨ ਹਾਸਿਲ ਕਰਨ ਉਪਰੰਤ ਉੱਥੇ ਹਾਜ਼ਿਰ ਹੋਰ ਬਹੁਤ ਸਾਰੇ ਆਮ ਲੋਕਾਂ ਨੇ ਵੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਤੋਂ ਸੇਵਾ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਾਧ-ਸੰੰਗਤ ਨਾਲ ਮਿਲ ਕੇ ਸੇਵਾ ਕਾਰਜਾਂ ਵਿਚ ਹਿੱਸਾ ਲੈਣ ਦੀ ਇੱਛਾ ਜਾਹਿਰ ਕੀਤੀ।

LEAVE A REPLY

Please enter your comment!
Please enter your name here