Animal Welfare: ਡੇਰਾ ਸ਼ਰਧਾਲੂਆਂ ਨੇ ਬੇਜ਼ੁਬਾਨ ਜ਼ਖ਼ਮੀ ਪਸ਼ੂ ਦਾ ਇਲਾਜ ਕਰਵਾ ਕੇ ਗਊਸ਼ਾਲਾ ਪਹੁੰਚਾਇਆ

Animal Welfare
ਭਾਦਸੋਂ : ਅਵਾਰਾ ਘੁੰਮ ਰਹੇ ਬੇਜੁਬਾਨ ਜਖਮੀ ਪਸ਼ੂ ਗਊਸ਼ਾਲਾ ਵਿਖੇ ਪਹੁੰਚਾਉਂਦੇ ਹੋਏ ਡੇਰਾ ਸ਼ਰਧਾਲੂ। ਤਸਵੀਰ: ਸੁਸ਼ੀਲ ਕੁਮਾਰ

Animal Welfare: (ਸੁਸ਼ੀਲ ਕੁਮਾਰ) ਭਾਦਸੋਂ। ਅੱਜ ਦੇ ਸਮੇਂ ਵਿੱਚ ਜਦੋਂ ਕੋਈ ਆਪਣਿਆਂ ਦੀ ਸਾਰ ਨਹੀਂ ਲੈਂਦਾ ਉਥੇ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਦਿਨ-ਰਾਤ ਲੱਗੇ ਹੋਏ ਹਨ ਐਸੀ ਹੀ ਮਿਸਾਲ ਭਾਦਸੋਂ ਸ਼ਹਿਰ ਵਿਖੇ ਵੇਖਣ ਨੂੰ ਮਿਲੀ। ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਜਖਮੀ ਪਸ਼ੂ ਦਾ ਇਲਾਜ ਕਰਕੇ ਗਊਸ਼ਾਲਾ ਭੇਜਿਆ।

ਇਹ ਵੀ ਪੜ੍ਹੋ: Smartphone: ਸਮਾਰਟਫੋਨ ਬਾਰੇ ਇਨ੍ਹਾਂ ਅਫਵਾਹਾਂ ਤੋਂ ਰਹੋ ਸਾਵਧਾਨ! ਕਦੇ ਨਾ ਕਰੋ ਇਹ ਗਲਤੀਆਂ

ਜਾਣਕਾਰੀ ਅਨੁਸਾਰ ਅੱਜ ਸਵੇਰੇ ਅਵਾਰਾ ਘੁੰਮ ਰਹੇ ਬੇਜ਼ੁਬਾਨ ਪਸ਼ੂ ਜਖਮੀ ਹਾਲਤ ਵਿੱਚ ਇਧਰ-ਉਧਰ ਭਟਕ ਰਿਹਾ ਸੀ ਜਦੋਂ ਭਾਦਸੋਂ ਦੇ ਡੇਰਾ ਸ਼ਰਧਾਲੂ ਅਮਰੀਕ ਸਿੰਘ ਭੰਗੂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਡੇਰਾ ਸ਼ਰਧਾਲੂ ਪ੍ਰਸ਼ੋਤਮ ਇੰਸਾਂ ਪਟਵਾਰੀ,ਹੰਸ ਰਾਜ ਲਾਲਾ,ਕਰਮਜੀਤ ਇੰਸਾ, ਸਮਾਜ ਸੇਵੀ ਡਾਕਟਰ ਸੋਨੂੰ ਭਾਦਸੋਂ ਅਤੇ ਗਾਊਸ਼ਾਲਾ ਭਾਦਸੋਂ ਦੇ ਕਰਮਚਾਰੀ ਦੀ ਮੱਦਦ ਨਾਲ ਅਵਾਰਾ ਘੁੰਮ ਰਹੇ ਬੇਜ਼ੁਬਾਨ ਜਖਮੀ ਪਸ਼ੂ ਦੇ ਸਿਰ ਦੇ ਉਤੇ ਚੱਲ ਰਹੇ ਬਹੁਤ ਜ਼ਿਆਦਾ ਕੀੜੇ ਦਵਾਈਆਂ ਦੀ ਮੱਦਦ ਨਾਲ ਸਾਫ ਕਰਕੇ ਉਸ ਬੇਜ਼ੁਬਾਨ ਪਸ਼ੂ ਨੂੰ ਗਊਸ਼ਾਲਾ ਭਾਦਸੋਂ ਵਿਖੇ ਪਹੁੰਚਾਇਆ ਗਿਆ।