ਜ਼ਿਲ੍ਹਾ ਫਾਜ਼ਿਲਕਾ ਦੇ ਹੜ੍ਹ ਪੀੜਤਾਂ ਨੂੰ ਡੇਰਾ ਸੱਚਾ ਸੌਦਾ ਨੇ ਵੰਡੀ ਰਾਹਤ ਸਮੱਗਰੀ

Punjab Flood
Punjab Flood: ਜ਼ਿਲ੍ਹਾ ਫਾਜ਼ਿਲਕਾ ਦੇ ਹੜ੍ਹ ਪੀੜਤਾਂ ਨੂੰ ਡੇਰਾ ਸੱਚਾ ਸੌਦਾ ਨੇ ਵੰਡੀ ਰਾਹਤ ਸਮੱਗਰੀ

ਰਾਹਤ ਸਮੱਗਰੀ ਵਾਲੇ ਵਾਹਨਾਂ ਨੂੰ ਨਾਇਬ ਤਹਿਸੀਲਦਾਰ ਮੈਡਮ ਅਰਾਧਨਾ ਖੋਸਲਾ ਨੇ ਦਿਖਾਈ ਹਰੀ ਝੰਡੀ | Punjab Flood

Punjab Flood: ਫਾਜ਼ਿਲਕਾ (ਸੱਚ ਕਹੂੰ ਟੀਮ)। ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਵੱਡੀ ਗਿਣਤੀ ਜ਼ਿਲ੍ਹਿਆਂ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਰਾਹਤ ਸਮੱਗਰੀ ਲਗਾਤਾਰ ਵੰਡੀ ਜਾ ਰਹੀ ਹੈ। ਇਸੇ ਕੜੀ ਤਹਿਤ ਅੱਜ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਪਹੁੰਚ ਕੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਰਾਹਤ ਸਮੱਗਰੀ ਵੰਡਣ ਦਾ ਕੰਮ ਸ਼ੁਰੂ ਹੋ ਗਿਆ ਹੈ।

ਫਾਜ਼ਿਲਕਾ : ਪਿੰਡ ਮੁਹਾਰ ਜਮਸੇਰ ਵਿਖੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ।

ਰਾਹਤ ਸਮੱਗਰੀ ਲਿਜਾਣ ਵਾਲੀਆਂ 33 ਟਰਾਲੀਆਂ ਨੂੰ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਫਾਜ਼ਿਲਕਾ ਤੋਂ ਨਾਇਬ ਤਹਿਸੀਲਦਾਰ ਫਾਜ਼ਿਲਕਾ ਮੈਡਮ ਅਰਾਧਨਾ ਖੋਸਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰਾਹਤ ਸਮੱਗਰੀ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਕਰੀਬ 500 ਸੇਵਾਦਾਰਾਂ ਵੱਲੋਂ ਲੋੜਵੰਦਾਂ ਨੂੰ ਉਨ੍ਹਾਂ ਤੱਕ ਪੁੱਜ ਕੇ ਵੰਡਿਆ ਜਾਵੇਗਾ।

Punjab Flood

ਵੇਰਵਿਆਂ ਮੁਤਾਬਿਕ ਪੰਜਾਬ ਭਰ ’ਚ ਪਏ ਭਾਰੀ ਮੀਹਾਂ ਤੋਂ ਬਾਅਦ ਜਿਆਦਾਤਰ ਸਰਹੱਦੀ ਜਿਲੇ੍ਹ ਹੜ੍ਹਾਂ ਦੀ ਮਾਰ ਹੇਠ ਹਨ। ਪਿਛਲੇ ਦਿਨਾਂ ਦੌਰਾਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਰਧਾਲੂਆਂ ਨੂੰ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਡਟਣ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਦੇ ਸੰਦੇਸ਼ ਤੋਂ ਤੁਰੰਤ ਬਾਅਦ ਸੇਵਾਦਾਰ ਰਾਹਤ ਸਮੱਗਰੀ ਲੈ ਕੇ ਪ੍ਰਭਾਵਿਤ ਜਿਲ੍ਹਿਆਂ ’ਚ ਡਟੇ ਹੋਏ ਹਨ।

Read Also : ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਤੇ ਇਨਸਾਨੀਅਤ ਦੀ ਸਾਂਝ ਵੰਡ ਰਹੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Punjab Flood

ਜ਼ਿਲ੍ਹਾ ਫਾਜ਼ਿਲਕਾ ’ਚ ਰਾਹਤ ਟੀਮਾਂ ਦੀ ਅਗਵਾਈ ਕਰ ਰਹੇ ਸੱਚੇ ਨਿਮਰ ਸੇਵਾਦਾਰ (ਸਟੇਟ ਕਮੇਟੀ ਸੇਵਾਦਾਰ) ਗੁਰਮੇਲ ਸਿੰਘ ਇੰਸਾਂ, ਨੱਥਾ ਸਿੰਘ ਇੰਸਾਂ, ਸੁਭਾਸ਼ ਸੁਖੀਜਾ ਇੰਸਾਂ ਅਤੇ ਵਨੀਤ ਇੰਸਾਂ ਆਦਿ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਤਰਫੋਂ ਘਰੇਲੂ ਰਸੋਈ ਦੀ ਵਰਤੋਂ ਦਾ ਸਮਾਨ ਜਿਵੇਂ ਚਾਹ, ਖੰਡ, ਆਟਾ, ਲੂਣ, ਮਿਰਚ, ਤੇਲ, ਹਲਦੀ, ਦਵਾਈਆਂ ਆਦਮੀਆਂ ਲਈ ਤੇ ਪਸ਼ੂਆਂ ਲਈ, ਤਰਪਾਲਾਂ, ਮੱਛਰਦਾਨੀਆਂ, ਮੱਛਰ ਤੋਂ ਬਚਾਅ ਲਈ ਦਵਾਈਆਂ, ਪਸ਼ੂਆਂ ਲਈ ਚਾਰੇ ਵਜੋਂ ਵਰਤਿਆਂ ਜਾਂਦਾ ਅਚਾਰ ਆਦਿ ਹੈ, ਨੂੰ ਲੋੜਵੰਦਾਂ ਤੱਕ ਸੇਵਾਦਾਰਾਂ ਵੱਲੋਂ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਇਸ ਤੋਂ ਪਹਿਲਾਂ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਆਦਿ ਜਿਲਿਆਂ ਦੇ ਹੜ੍ਹ ਪੀੜ੍ਹਤਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਚੁੱਕੀ ਹੈ। Punjab Flood

ਰਾਹਤ ਸਮੱਗਰੀ ਵੰਡਣ ਲਈ ਡੇਰਾ ਸੱਚਾ ਸੌਦਾ ਦਾ ਧੰਨਵਾਦ : ਨਾਇਬ ਤਹਸੀਲਦਾਰ

ਇਸ ਮੌਕੇ ਰਾਹਤ ਸਮੱਗਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਨਾਇਬ ਤਹਿਸੀਲਦਾਰ ਮੈਡਮ ਅਰਾਧਨਾ ਖੋਸਲਾ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਹੜ੍ਹ ਪੀੜਤਾਂ ਲਈ ਜੋ ਰਾਹਤ ਸਮੱਗਰੀ ਰਾਸ਼ਨ, ਤਰਪਾਲਾਂ, ਪਸ਼ੂਆਂ ਲਈ ਖੁਰਾਕ ਵੰਡੀ ਜਾ ਰਹੀ ਹੈ, ਇਸ ਕਾਰਜ ਲਈ ਉਹ ਡੇਰਾ ਸੱਚਾ ਸੌਦਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।