Punjab: ਸਰੀਰਦਾਨੀ ਗੁਰਦੇਵ ਕੌਰ ਇੰਸਾਂ ਨਮਿੱਤ ਹੋਈ ਨਾਮ ਚਰਚਾ

Lambi News
Punjab: ਸਰੀਰਦਾਨੀ ਗੁਰਦੇਵ ਕੌਰ ਇੰਸਾਂ ਨਮਿੱਤ ਹੋਈ ਨਾਮ ਚਰਚਾ

ਨਾਮ ਚਰਚਾ ਦੀ ਸਮਾਪਤੀ ’ਤੇ ਪਰਿਵਾਰ ਨੂੰ ਕੀਤਾ ਸਨਮਾਨਿਤ

  • ਪਰਿਵਾਰ ਨੇ ਪੰਜ ਜਰੂਰਤਮੰਦਾਂ ਨੂੰ ਦਿੱਤਾ ਰਾਸ਼ਨ | Lambi News

ਡੱਬਵਾਲੀ/ਲੰਬੀ (ਮੇਵਾ ਸਿੰਘ)। Lambi news: ਸਰੀਰਦਾਨੀ ਗੁਰਦੇਵ ਕੌਰ ਇੰਸਾਂ ਧਰਮ ਪਤਨੀ ਸਰੀਰਦਾਨੀ ਬਲਦੇਵ ਸਿੰਘ ਇੰਸਾਂ ਵਾਸੀ ਪਿੰਡ ਚੰਨੂ, ਬਲਾਕ ਲੰਬੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਮਿੱਤ ਬਲਾਕ ਪੱਧਰੀ ਨਾਮ ਚਰਚਾ ਐੱਮਐੱਸਜੀ ਡੇਰਾ ਸੱਚਾ ਮਾਨਵਤਾ ਤੇ ਭਲਾਈ ਕੇਂਦਰ ਡੱਬਵਾਲੀ (ਹਰਿਆਣਾ) ਵਿਖੇ ਸਮੂਹ ਪਰਿਵਾਰ ਤੇ ਰਿਸ਼ਤੇਦਾਰਾਂ ਵੱਲੋਂ ਕਰਵਾਈ ਗਈ। ਉਹ ਪਿਛਲੇ ਦਿਨੀਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ। ਨਾਮ ਚਰਚਾ ਦੀ ਸਮਾਪਤੀ ’ਤੇ ਪੰਜਾਬ ਦੇ 85 ਮੈਂਬਰ ਜਗਦੇਵ ਸਿੰਘ ਇੰਸਾਂ, ਅਮਨਦੀਪ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਭੈਣ ਮਨਜੀਤ ਕੌਰ ਇੰਸਾਂ 85 ਮੈਂਬਰ।

Read This : Akhand Sumiran: ਅਖੰਡ ਸਿਮਰਨ ਮੁਕਾਬਲੇ ’ਚ ਬਲਾਕ ਅੰਬਾਲਾ ਸ਼ਹਿਰ ਪਹਿਲੇ ਸਥਾਨ ’ਤੇ

ਬਲਾਕ ਲੰਬੀ ਦੇ ਪ੍ਰੇਮੀ ਸੇਵਕ ਗੁਰਮੇਜ ਸਿੰਘ ਇੰਸਾਂ ਤੇ ਸਮੂਹ ਜ਼ਿੰਮੇਵਾਰਾਂ ਸਮੇਤ ਡੱਬਵਾਲੀ ਬਲਾਕ ਦੇ ਸਮੂਹ ਜ਼ਿੰਮੇਵਾਰਾਂ ਨੇ ਸਰੀਰਦਾਨੀ ਦੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮੂਹ ਪਰਿਵਾਰ ’ਚ ਸਰੀਰਦਾਨੀ ਗੁਰਦੇਵ ਕੌਰ ਇੰਸਾਂ ਦੀਆਂ ਬੇਟੀਆਂ ਸ਼ਿੰਦਰਪਾਲ ਕੌਰ ਇੰਸਾਂ, ਕਰਮਜੀਤ ਕੌਰ ਇੰਸਾਂ ਤੇ ਕਰਮਜੀਤ ਕੌਰ ਰਾਣੀ ਇੰਸਾਂ ਤੇ ਸਮੂਹ ਪਰਿਵਾਰ ਨੇ ਸਰੀਰਦਾਨੀ ਦੀ ਯਾਦ ’ਚ ਮਾਨਵਤਾ ਤੇ ਸਮਾਜ ਭਲਾਈ ਦੀ ਸੇਵਾ ਪ੍ਰਮਾਰਥੀ ਸੇਵਾ ਤੇ 5 ਜਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੀ ਦਿੱਤਾ ਗਿਆ। Lambi news

ਇਸ ਤੋਂ ਪਹਿਲਾਂ ਬਲਾਕ ਪੱਧਰੀ ਨਾਮ ਚਰਚਾ ਦੀ ਸ਼ੁਰੂਆਤ ਬਲਾਕ ਡੱਬਵਾਲੀ ਦੇ ਪ੍ਰੇਮੀ ਸੇਵਕ ਗੋਬਿੰਦ ਇੰਸਾਂ ਨੇ ਪਵਿੱਤਰ ਨਾਅਰਾ ਬੋਲਕੇ ਕੀਤੀ। ਸਤਿਸੰਗੀ ਪ੍ਰੇਮੀਆਂ ਨੇ ਡੇਰਾ ਸੱਚਾ ਸੌਦਾ ਸਰਸਾ ਦੇ ਪਵਿੱਤਰ ਗਰੰਥਾਂ ’ਚੋਂ ਸ਼ਬਦਬਾਣੀ ਰਾਹੀਂ ਕੁੱਲ ਮਾਲਕ ਦੀ ਮਹਿਮਾ ਦਾ ਜੱਸ ਗਾਇਆ ਤੇ ਸੰਤਾਂ-ਮਹਾਤਮਾਵਾਂ ਦੇ ਅਨਮੋਲ ਬਚਨ ਵੀ ਪੜ੍ਹਕੇ ਸੁਣਾਏ ਗਏ। ਇਸ ਮੌਕੇ ਵਿਛੜੀ ਆਤਮਾ ਨੂੰ ਵੱਡੀ ਗਿਣਤੀ ’ਚ ਬਲਾਕ ਲੰਬੀ ਦੀ ਸਮੂਹ ਸਾਧ-ਸੰਗਤ, ਸੇਵਾਦਾਰਾਂ, ਜ਼ਿੰਮੇਵਾਰਾਂ, ਡੱਬਵਾਲੀ ਸ਼ਹਿਰ ਦੇ ਬਲਾਕ ਦੇ ਵੱਖ-ਵੱਖ ਪਿੰਡਾਂ ਪਿੰਡ ਮਸੀਤਾਂ ਤੇ ਸ੍ਰੀ ਜਲਾਲਆਣਾ ਸਾਹਿਬ ਤੋਂ ਵੀ ਪਹੁੰਚਕੇ ਸਾਧ-ਸੰਗਤ ਤੇ ਰਿਸ਼ਤੇਦਾਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। Lambi news

ਇਸ ਮੌਕੇ ਬਲਾਕ ਮਸੀਤਾਂ, ਬਲਾਕ ਡੱਬਵਾਲੀ ਦੇ ਸਮੂਹ ਜ਼ਿੰਮੇਵਾਰਾਂ, 85 ਮੈਂਬਰ ਸਾਹਿਬਾਨ, ਪ੍ਰੇਮੀ ਸੰਮਤੀ ਰਹਿਮਤ ਕਲੌਨੀ ਜੋਨ ਨੰ:6 ਬਲਾਕ ਕਲਿਆਣ ਨਗਰ, ਲੰਗਰ ਸੰਮਤੀ ਸਰਸਾ, ਸੇਵਾਦਾਰ ਮੱਖਣ ਸਿੰਘ, ਪ੍ਰੇਮੀ ਸੰਮਤੀ ਪਿੰਡ ਸ੍ਰੀ ਜਲਾਲਆਣਾ ਸਾਹਿਬ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਸ਼ੋਕ ਸੰਦੇਸ਼ ਭੇਜੇ ਗਏ। ਇਸ ਮੌਕੇ ਗੁਰਮੇਜ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਾਕ ਲੰਬੀ, ਪ੍ਰੇਮੀ ਟਹਿਲ ਸਿੰਘ ਇੰਸਾਂ, ਸੁਖਬੀਰ ਸਿੰਘ ਇੰਸਾਂ, ਨਿਰਮਲ ਸਿੰਘ ਪ੍ਰੇਮੀ ਸੇਵਕ ਚੰਨੂ ਆਦਿ ਵੀ ਹਾਜ਼ਰ ਸਨ। Lambi news