356.98 ਸਕੇਅਰ ਫੁੱਟ ਏਰੀਆ ‘ਚ ਬਣਾਇਆ ਮੋਜੇਕ
ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਗੋਲਡਨ ਜੁਬਲੀ ਬਰਥ-ਡੇ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੱਖ-ਵੱਖ ਅੰਦਾਜ਼ ‘ਚ ਮਨਾ ਰਹੇ ਹਨ ਇਸੇ ਲੜੀ ‘ਚ ਪ੍ਰਸ਼ੰਸਕਾਂ ਨੇ ਸ਼ੁੱਕਰਵਾਰ ਲਾਰਜੈਸਟ ਕੈਂਡੀ ਮੋਜੇਕ ਤਿਆਰ ਕੀਤਾ ਹੈ। ਪ੍ਰਸ਼ੰਸਕਾਂ ਨੇ 356.98 ਸਕੇਅਰ ਫੁੱਟ ਏਰੀਏ ‘ਚ 1,00,062 ਕੈਂਡੀਜ ਦੀ ਵਰਤੋਂ ਕਰਦਿਆਂ ‘Happy Birthday to Dr. Saint MSG’ ਲਿਖ ਕੇ ਡਾ. ਐੱਮਐੱਸਜੀ ਨੂੰ ਅਵਤਾਰ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੋਜਕ ਪੁਸ਼ਪਾ ਇੰਸਾਂ ਨੇ ਦੱਸਿਆ ਕਿ ਡਾ. ਐੱਮਐੱਸਜੀ ਦੇ 50ਵੇਂ ਬਰਥ ਡੇ ‘ਤੇ 75 ਪ੍ਰ੍ਰਸ਼ੰਸਕਾਂ ਨੇ 356.98 ਸਕੇਅਰ ਫੁੱਟ ਆਕਾਰ ਦੀ ਕੈਂਡੀ ਮੋਜੇਕ ਬਣਾਇਆ ਹੈ ਸਵੇਰੇ 6:30 ਵਜੇ ਤੋਂ 11:30 ਵਜੇ ਤੱਕ ਪ੍ਰਸੰਸਕਾਂ ਨੇ ਇਸ ਨੂੰ ਅੰਤਿਮ ਰੂਪ ਦਿੱਤਾ। ਇਸ ‘ਚ ਔਰੇਂਜ, ਵਾਈਟ ਤੇ ਗਰੀਨ ਰੰਗ ਦੀ ਕੈਂਡੀਜ਼ ਦੀ ਵਰਤੋਂ ਕੀਤੀ ਗਈ ਹੈ। ਪ੍ਰਸੰਸਕਾਂ ਨੇ ਮੋਜੇਕ ‘ਚ ‘ਹੈਪੀ ਬਰਥ-ਡੇ ਟੂ ਸੇਂਟ ਡਾ. ਐੱਮਐੱਸਜੀ’ ਲਿਖ ਕੇ ਅਵਤਾਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪੁਸ਼ਪਾ ਇੰਸਾਂ ਨੇ ਦੱਸਿਆ ਕਿ ਲਾਰਜੇਸਟ ਕੈਂਡ ਮੋਜੇਕ ਦੇ ਇਸ ਨਵੇਂ ਵਿਸ਼ਵ ਰਿਕਾਰਡ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਦਰਜ ਕਰਨ ਲਈ ਭੇਜਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਮੋਜੇਕ ਬਣਾਉਣ ਤੋਂ ਬਾਅਦ ਕੈਂਡੀ ਨੂੰ ਸਾਧ-ਸੰਗਤ ‘ਚ ਵੰਡਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।