ਡੇਰਾ ਸ਼ਰਧਾਲੂ ਪਰਿਵਾਰ ਨੇ ਖੂਨਦਾਨ ਕਰਕੇ ਦਿੱਤੀ ਆਪਣੇ ਸੱਚਖੰਡ ਵਾਸੀ ਪਿਤਾ ਨੂੰ ਸਰਧਾਂਜ਼ਲੀ

ਡੇਰਾ ਸ਼ਰਧਾਲੂ ਪਰਿਵਾਰ ਨੇ ਖੂਨਦਾਨ ਕਰਕੇ ਦਿੱਤੀ ਆਪਣੇ ਸੱਚਖੰਡ ਵਾਸੀ ਪਿਤਾ ਨੂੰ ਸਰਧਾਂਜ਼ਲੀ

ਬਰਨਾਲਾ, (ਜਸਵੀਰ ਸਿੰਘ ਗਹਿਲ) ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ‘ਤੇ ਚਲਦਿਆਂ ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਗਹਿਲ ਦੇ ਇੱਕ ਡੇਰਾ ਸਰਧਾਲੂ ਪਰਿਵਾਰ ਨੇ ਆਪਣਾ ਖੂਨ ਮਾਨਵਤਾ ਭਲਾਈ ਲਈ ਦਾਨ ਕਰਕੇ ਸੱਚਖੰਡ ਵਾਸੀ ਆਪਣੇ ਬਜ਼ੁਰਗਾਂ ਨੂੰ ਸਰਧਾਂਜਲੀ ਦਿੰਦਿਆਂ ਸਮਾਜ ਨੂੰ ਇੱਕ ਵੱਖਰੀ ਸੇਧ ਦੇਣ ਦਾ ਉਪਰਾਲਾ ਕੀਤਾ ਹੈ।

ਜਾਣਕਾਰੀ ਮੁਤਾਬਕ ਦਰਬਾਰ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਹਰਪ੍ਰਕਾਸ਼ ਸਿੰਘ ਉਰਫ਼ ਭੋਲਾ ਇੰਸਾਂ ਦੇ ਪਿਤਾ ਜਰਨੈਲ ਸਿੰਘ ਇੰਸਾਂ ਪਿਛਲੇ ਦਿਨੀ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਅਚਾਨਕ ਹੀ ਕੁੱਲ ਮਾਲਕ ਦੇ ਚਰਨਾਂ ‘ਚ ਜਾ ਸੱਚਖੰਡ ਜਾ ਬਿਰਾਜੇ ਸਨ। ਜਿਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਰਿਵਾਰ ਨੇ ਫ਼ਾਲਤੂ ਦੇ ਰੀਤੀ- ਰਿਵਾਜ਼ਾਂ ਨੂੰ ਤਿਆਗਦਿਆਂ ਆਪਣਾ ਦੋ ਯੂਨਿਟ ਖੂਨ ਦਾਨ ਕਰਕੇ ਨਾ ਸਿਰਫ਼ ਫ਼ਜੂਲ ਖਰਚੀ ਤੋਂ ਬਚਣ ਦਾ ਸੱਦਾ ਦਿੱਤਾ ਸਗੋਂ ਖੂਨ ਨਾ ਮਿਲਣ ਦੀ ਵਜ਼ਾ ਨਾਲ ਦੁਨੀਆਂ ਤੋਂ ਜਾਣ ਵਾਲੀਆਂ ਜਾਨਾਂ ਨੂੰ ਬਚਾਉਣ ਦੇ ਉਪਰਾਲੇ ‘ਚ ਵੀ ਆਪਣਾ ਸ਼ਲਾਘਾਯੋਗ ਯੋਗਦਾਨ ਪਾਇਆ ਹੈ।

ਭੋਲਾ ਇੰਸਾਂ ਅਨੁਸਾਰ ਖੁਸ਼ੀ/ਗਮੀ ਦੇ ਮੌਕੇ ‘ਤੇ ਸਮਾਜ ਨੂੰ ਸੇਧ ਦੇਣ ਤੇ ਸਮਾਜ ਦੇ ਭਲੇ ਦੇ ਕਾਰਜ਼ ਕਰਨ ਦੀ ਮਹਾਨ ਪ੍ਰੇਰਣਾ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ।

ਸ਼ਰਧਾਂਜਲੀ ਦੇਣ ਦਾ ਢੰਗ ਕਾਬਿਲੇ ਤਾਰੀਫ਼

ਇਸ ਮੌਕੇ ਹਾਜ਼ਰ ਜ਼ਿਮੇਵਾਰ ਸੇਵਾਦਾਰ ਸੁਖਦੇਵ ਸਿੰਘ ਇੰਸਾਂ ਪੱਖੋਂ, ਮਾਸਟਰ ਮੇਹਰ ਸਿੰਘ ਇੰਸਾਂ ਦੀਵਾਨਾ ਤੇ ਅਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਡੇਰਾ ਸਰਧਾਲੂ ਆਪਣੀ ਖੁਸ਼ੀ/ ਗਮੀ ਦੇ ਮੌਕਿਆਂ ‘ਤੇ ਮਾਨਵਤਾ ਨੂੰ ਸੇਧ ਦੇਣ ਵਾਲੇ ਕਾਰਜ਼ਾਂ ਨੂੰ ਅੰਜਾਮ ਦੇਣ ਲਈ ਤਤਪਰ ਰਹਿੰਦੇ ਹਨ। ਜਿਸ ਦੀ ਪ੍ਰੇਰਣਾਂ ਇਨ੍ਹਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲਦੀ ਹੈ।

ਉਨ੍ਹਾਂ ਕਿਹਾ ਕਿ ਭੋਲਾ ਇੰਸਾਂ ਨੇ ਆਪਣੇ ਸੱਚਖੰਡ ਵਾਸੀ ਪਿਤਾ ਜਰਨੈਲ ਸਿੰਘ ਇੰਸਾਂ ਨੂੰ ਆਪਣਾ ਤੇ ਆਪਣੀ ਪਤਨੀ ਦਾ ਇੱਕ-ਇੱਕ ਯੂਨਿਟ ਖੂਨ ਦਾਨ ਕਰਕੇ ਸਰਧਾਂਜ਼ਲੀ ਦੇਣ ਦਾ ਅਪਣਾਇਆ ਢੰਗ ਕਾਬਿਲੇ ਤਾਰੀਫ਼ ਹੈ। ਜਿਸ ਤੋਂ ਹਰ ਇੱਕ ਨੂੰ ਪ੍ਰੇਰਣਾ ਲੈਣ ਦੀ ਲੋੜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।