ਡੇਂਗੂ/ਮਲੇਰੀਆ ਪੀੜ੍ਹਤਾਂ ਲਈ ਫਰਿਸ਼ਤੇ ਬਣ ਰਹੇ ਡੇਰਾ ਸ਼ਰਧਾਲੂ

Walfare Work
ਮਾਨਸਾ : ਖੂਨਦਾਨ ਕਰਦੇ ਹੋਏ ਖੂਨਦਾਨੀ।

ਤਿੰਨ ਮਰੀਜ਼ਾਂ ਦੇ ਇਲਾਜ ’ਚ ਖੂਨਦਾਨ ਕਰਕੇ ਕੀਤੀ ਮੱਦਦ | Walfare Work

ਮਾਨਸਾ (ਸੁਖਜੀਤ ਮਾਨ)। Walfare Work: 17 ਨਵੰਬਰ ਇੰਨ੍ਹੀਂ ਦਿਨੀਂ ਡੇਂਗੂ ਨੇ ਆਪਣਾ ਕਹਿਰ ਵਰ੍ਹਾਇਆ ਹੋਇਆ ਹੈ ਡੇਂਗੂ ਦੇ ਇਸ ਦੌਰ ’ਚ ਇਲਾਜ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਜ਼ਿਆਦਾ ਲੋੜ ਪੈਣ ’ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮੇਂ ਸਿਰ ਖੂਨਦਾਨ ਕਰਕੇ ਇਲਾਜ ’ਚ ਮੱਦਦ ਕਰ ਰਹੇ ਹਨ, ਬਲਾਕ ਮਾਨਸਾ ਦੇ ਖੂਨਦਾਨੀਆਂ ਵੱਲੋਂ ਲਗਾਤਾਰ ਖੂਨਦਾਨ ਕੀਤਾ ਜਾ ਰਿਹਾ ਹੈ। ਵੇਰਵਿਆਂ ਮੁਤਾਬਿਕ ਪਿੰਡ ਬੁਢਲਾਡਾ (ਮਾਨਸਾ) ਤੋਂ ਸਰਕਾਰੀ ਹਸਪਤਾਲ ’ਚ ਦਾਖਲ ਮਰੀਜ਼ ਜਿਸ ਦੇ ਸੈੱਲ ਘਟੇ ਹੋਏ ਸੀ, ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪੈਣ ’ਤੇ ਸਾਹਿਲ ਜ਼ਿੰਦਲ ਬਲਾਕ ਬਰੇਟਾ ਵੱਲੋਂ ਮਾਨਸਾ ਪੁੱਜ ਕੇ ਖਨਦਾਨ ਕੀਤਾ ਗਿਆ।

ਇਹ ਖਬਰ ਵੀ ਪੜ੍ਹੋ : ਇਹ ਜ਼ਿਲ੍ਹੇ ਦੀ ਧੀ ਨੇ ਜਿੱਤਿਆ ਮਿਸ ਪੰਜਾਬਣ ਦਾ ਖਿਤਾਬ

ਇਸੇ ਤਰ੍ਹਾਂ ਭੀਖੀ ਤੋਂ ਇੱਕ ਨੌਜਵਾਨ ਜੋ ਡੇਂਗੂ ਪੀੜ੍ਹਤ ਹੋਣ ਕਰਕੇ ਮਾਨਸਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਸੀ, ਇਲਾਜ ਦੌਰਾਨ ਖੂਨ ਦੀ ਲੋੜ ਪਈ ਤਾਂ ਪਰਿਵਾਰਕ ਮੈਂਬਰਾਂ ਨੇ ਡੇਰਾ ਸੱਚਾ ਸੌਦਾ ’ਚ ਸੰਪਰਕ ਕੀਤਾ ਤਾਂ ਗੌਰਵ ਇੰਸਾਂ ਵਾਸੀ ਮਾਨਸਾ ਨੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ’ਚ ਖੂਨਦਾਨ ਕੀਤਾ, ਇਸ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦੇ ਪਿੰਡ ਅਲੀਸ਼ੇਰ ਖੁਰਦ ਤੋਂ ਅਮੀਨੀਆ ਪੀੜ੍ਹਤ ਮਰੀਜ਼ ਨੂੰ ਇਲਾਜ ਮੌਕੇ ਖੂਨ ਦੀ ਲੋੜ ਪੈਣ ’ਤੇ ਭੀਖੀ ਬਲਾਕ ਤੋਂ ਮਾਨਸਾ ਆ ਕੇ ਮਨੀਸ਼ ਬੱਤਰਾ ਤੇ ਸਰਜੰਟ ਇੰਸਾਂ ਨੇ ਸਿਵਲ ਹਸਪਤਾਲ ਦੇ ਬਲੱਡ ਬੈਂਕ ’ਚ ਖੂਨਦਾਨ ਕਰਕੇ ਮਰੀਜ਼ ਦੀ ਇਲਾਜ ’ਚ ਮੱਦਦ ਕੀਤੀ ਸਾਰੇ ਹੀ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। Walfare Work