ਡੇਰਾ ਸ਼ਰਧਾਲੂ ਧਰਤੀ ਦੇ ਹਰ ਕੋਨੇ ’ਚ ਕਰ ਰਹੇ ਨੇ ਮਨੁੱਖਤਾ ਦੀ ਸੇਵਾ

ਸਾਧ-ਸੰਗਤ ਇੰਗਲੈਂਡ (ਯੂ.ਕੇ.) ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਬਣ ਰਹੇ ਨੇ ਪ੍ਰੇਰਣਾਸਰੋਤ

ਲੰਡਨ, (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਦੇਸ਼-ਵਿਦੇਸ਼ ’ਚ 142 ਮਾਨਵਤਾ ਭਲਾਈ ਦੇ ਕਾਰਜ ਬੜੇ ਹੀ ਉਤਸ਼ਾਹ ਨਾਲ ਕੀਤੇ ਜਾ ਰਹੇ ਹਨ ਸਾਧ-ਸੰਗਤ ਇੰਗਲੈਂਡ (ਯੂ. ਕੇ.) ਵੱਲੋਂ ਇਨ੍ਹਾਂ ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ ਜ਼ਿੰਮੇਵਾਰ ਸੇਵਾਦਾਰਾਂ ਵੱਲੋਂ ਜਿਵੇਂ ਹੀ ਸਾਧ-ਸੰਗਤ ਨੂੰ ਕਿਸੇ ਮਾਨਵਤਾ ਭਲਾਈ ਦੇ ਕਾਰਜ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਮਾਨਵਤਾ ਦੇ ਪੁਜਾਰੀ ਇਹ ਸੇਵਾਦਾਰ ਮੀਲਾਂ ਦੀ ਦੂਰੀ ਤੈਅ ਕਰਕੇ ਬੜੀ ਸ਼ਿੱਦਤ ਨਾਲ ਆਪਣਾ ਸਹਿਯੋਗ ਦੇਣ ਲਈ ਪੁੱਜ ਜਾਂਦੇ ਹਨ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਲਾਈਵ ਪ੍ਰੋਗਰਾਮ ਦੌਰਾਨ ਸਾਧ-ਸੰਗਤ ਇੰਗਲੈਂਡ ਦੇ ਜ਼ਿੰਮੇਵਾਰ ਸੇਵਾਦਾਰਾਂ ਨੇ ਪੂਜਨੀਕ ਗੁਰੂ ਜੀ ਨੂੰ ਪਿਛਲੇ 5 ਸਾਲਾਂ ਦੌਰਾਨ ਕੀਤੇ ਗਏ ਮਾਨਵਤਾ ਭਲਾਈ ਦੇ ਕਾਰਜਾਂ ਅਤੇ ਮਿਲੇ ਪ੍ਰਸੰਸਾ ਪੱਤਰਾਂ ਬਾਰੇ ਦੱਸਿਆ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਹੋਰ ਹਿੰਮਤ ਨਾਲ ਅੱਗੇ ਤੋਂ ਵਧ-ਚੜ੍ਹ ਕੇ ਇਨ੍ਹਾਂ ਮਾਨਵਤਾ ਭਲਾਈ ਕਾਰਜਾਂ ਨੂੰ ਅੰਜਾਮ ਦੇਣ ਲਈ ਪ੍ਰੇਰਿਤ ਕੀਤਾ ਇਸ ਸਬੰਧੀ ਜਦੋਂ ਜ਼ਿੰਮੇਵਾਰ ਸੇਵਾਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ 5 ਸਾਲਾਂ ’ਚ ਸਾਧ-ਸੰਗਤ ਵੱਲੋਂ ਬਹੁਤ ਸਾਰੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਗਏ ਹਨ ਪੂਜਨੀਕ ਗੁਰੂ ਜੀ ਵੱਲੋਂ ਜੋ ਵੀ ਕਾਰਜ ਨਵੇਂ ਸ਼ੁਰੂ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਵੀ ਐਡਮ ਬਲਾਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤਾ ਜਾਵੇਗਾ

ਸਫਾਈ ਅਭਿਆਨ: ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਤਹਿਤ ਸੇਵਾਦਾਰਾਂ ਵੱਲੋਂ ਪਿਛਲੇ 5 ਸਾਲਾਂ ’ਚ ਹੁਣ ਤੱਕ 194 ਸਫਾਈ ਅਭਿਆਨ ਚਲਾਏ ਗਏ ਹਨ, ਜਿਸ ’ਚ ਸਾਧ-ਸੰਗਤ ਵੱਲੋਂ 6119 ਬੈਗ ਕਚਰੇ ਦੇ ਭਰ ਕੇ 69 ਟਨ ਕੂੜਾ ਕੱਢਿਆ ਗਿਆ ਹੈ ਸਾਧ-ਸੰਗਤ ਵੱਲੋਂ ਇਹ ਸਫ਼ਾਈ ਅਭਿਆਨ ਲੰਦਨ, ਬਰਮਿੰਘਮ ਅਤੇ ਹੋਰ ਥਾਂਵਾਂ ’ਤੇ ਚਲਾਏ ਗਏ ਸਨ ਜ਼ਿਕਰਯੋਗ ਹੈ ਕਿ ਸਾਧ-ਸੰਗਤ ਵੱਲੋਂ ਇੱਕ ਦਿਨ ਵਿਚ 3 ਜਾਂ 4 ਥਾਵਾਂ ’ਤੇ ਵੀ ਸਫਾਈ ਅਭਿਆਨ ਚਲਾਏ ਗਏ ਸਨ

ਨੇਚਰ ਕੈਂਪੇਨ: ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਵਿਚ ਸਭ ਤੋਂ ਵੱਡਾ ਯੋਗਦਾਨ ਪੌਦਾਰੋਪਣ (ਨੇਚਰ ਕੈਂਪੇਨ) ਤਹਿਤ ਸਾਧ-ਸੰਗਤ ਵੱਲੋਂ 2017 ’ਚ 3250, 2018 ’ਚ 162, 2019 ’ਚ 7513, 2020 ’ਚ 2642, 2021 ’ਚ 818 ਅਤੇ 2022 ’ਚ ਹੁਣ ਤੱਕ 3340 ਪੌਦਿਆਂ ਸਮੇਤ ਕੁੱਲ 17,725 ਪੌਦੇ ਲਾਏ ਜਾ ਚੁੱਕੇ ਹਨ

ਆਸ਼ਿਆਨਾ ਮੁਹਿੰਮ: ਆਪਣੇ ਦੇਸ਼ ਭਾਰਤ ਵਿਚ ਰਹਿੰਦੇ ਜ਼ਰੂਰਤਮੰਦ ਲੋਕਾਂ ਦੀ ਅਵਾਜ਼ ਜਦੋਂ ਹੀ ਵਿਦੇਸ਼ ’ਚ ਬੈਠੇ ਸੇਵਾਦਾਰਾਂ ਕੋਲ ਪਹੁੰਚਦੀ ਹੈ ਤਾਂ ਉਹ ਜ਼ਰੂਰਤਮੰਦਾਂ ਦੀ ਮੱਦਦ ਕਰਨ ’ਚ ਕਦੇ ਵੀ ਪਿੱਛੇ ਨਹੀਂ ਹਟਦੇ ਆਸ਼ਿਆਨਾ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ 2 ਜ਼ਰੂਰਤਮੰਦ ਪਰਿਵਾਰਾਂ ਨੂੰ ਪੂਰੇ ਘਰ ਬਣਾ ਕੇ ਦਿੱਤੇ ਗਏ ਹਨ

ਫੂਡ ਬੈਂਕ: ਅੱਜ ਦੇ ਭੌਤਿਕਤਾਵਾਦੀ ਯੁੱਗ ’ਚ ਜਦੋਂ ਮਹਿੰਗਾਈ ਨੇ ਸਰਦੇ-ਪੁੱਜਦੇ ਘਰਾਂ ਦਾ ਕਚੂੰਬਰ ਕੱਢ ਰੱਖਿਆ ਹੈ ਤਾਂ ਆਮ ਲੋਕਾਂ ਲਈ ਆਪਣਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੋਇਆ ਪਿਆ ਹੈ ਜਰੂਰਤਮੰਦ ਲੋਕਾਂ ਦੀ ਭਾਲ ਕਰਕੇ ਸਾਧ-ਸੰਗਤ ਵੱਲੋਂ 2020 ’ਚ 2, 2021 ’ਚ 5 ਅਤੇ 2022 ’ਚ ਹੁਣ ਤੱਕ 13 ਅਤੇ ਕੁੱਲ 20 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸਾਧ-ਸੰਗਤ ਵੱਲੋਂ ਕੋਵਿਡ-19 ਦੌਰਾਨ ਜ਼ਰੂਰਤਮੰਦਾਂ ਨੂੰ ਮਾਸਕ ਅਤੇ ਲੋੜਵੰਦ ਅਪੰਗਾਂ ਨੂੰ 7 ਵੀਲ੍ਹਚੇਅਰਾਂ ਵੀ ਦਿੱਤੀਆਂ ਗਈਆਂ ਹਨ

ਟ੍ਰਿਊ ਬਲੱਡ ਪੰਪ: ‘ਖ਼ੂਨ ਬਿਨ ਜਾਨੇ ਨਾ ਦੇਂਗੇ ਜਿੰਦਗੀ’ ਤਹਿਤ ਟ੍ਰਿਊ ਬਲੱਡ ਪੰਪ ਸਿਰਫ ਭਾਰਤ ਹੀ ਨਹੀਂ ਦੇਸ਼-ਵਿਦੇਸ਼ ’ਚ ਆਪਣੀ ਵਿਸ਼ੇਸ਼ ਪਛਾਣ ਬਣਾਏ ਹੋਏ ਹਨ ਸਾਧ-ਸੰਗਤ ਵੱਲੋਂ 2017 ’ਚ 21, 2018 ’ਚ 14, 2019 ’ਚ 28, 2020 ’ਚ 11, 2021 ’ਚ 10 ਤੇ 2022 ’ਚ ਹੁਣ ਤੱਕ 12 ਯੂਨਿਟ ਖ਼ੂਨਦਾਨ ਸਮੇਤ ਕੁੱਲ 96 ਯੂਨਿਟ ਖ਼ੂਨਦਾਨ ਕੀਤਾ ਜਾ ਚੁੱਕਾ ਹੈ

ਕੈਂਸਰ ਪੀੜਤਾਂ ਲਈ ਕੀਤੇ ਵਾਲ ਦਾਨ

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਸੇਵਾਦਾਰ ਭੈਣ ਕਿਰਨ ਇੰਸਾਂ ਪੁੱਤਰੀ ਮੁਲਖ ਰਾਜ ਇੰਸਾਂ ਵਾਸੀ ਲੰਦਨ ਵੱਲੋਂ ਕੈਂਸਰ ਪੀੜਤਾਂ ਦੀ ਮੱਦਦ ਲਈ ਲਿਟਲ ਪ੍ਰਿੰਸੇਜ ਟਰੱਸਟ ਦੇ ਜਰੀਏ ਆਪਣੇ ਵਾਲ ਦਾਨ ਕੀਤੇ ਗਏ ਇਸ ਮੌਕੇ ਸੁਸਾਇਟੀ ਵੱਲੋਂ ਸੇਵਾਦਾਰ ਭੈਣ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਯੂਕੇ ਦੇ ਨਾਂਅ ਪ੍ਰਸੰਸਾ ਪੱਤਰ ਜਾਰੀ ਕੀਤਾ ਗਿਆ ਸੰਸਥਾ ਨੇ ਸੇਵਾਦਾਰ ਭੈਣ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ

ਸਫਾਈ ਅਭਿਆਨ ਅਤੇ ਪੌਦਾਰੋਪਣ ਲਈ ਸਾਧ-ਸੰਗਤ ਨੂੰ ਮਿਲੇ ਪ੍ਰਸੰਸਾ ਪੱਤਰ

ਲੰਡਨ ਬੋਰੋ ਆਫ ਰੈੱਡਬ੍ਰਿਜ, ਨਿਊਹੈਮ ਲੰਦਨ ਦੇ ਕਾਊਂਸਲਰ ਸਲੀਮ ਪਾਟੇਲ, ਨਿਊਹੈਮ ਲੰਦਨ ਮੈਨਰ ਪਾਰਕ ਕਮਿਊਨਿਟੀ ਨੇਬਰਹੁੱਡ, ਸੀਨੀਅਰ ਰੇਂਜਰ ਵੈਨੇਸਾ ਹੈਂਪਟਨ ਈÇਲੰਗ ਕਾਉਂਸਿਲ, ਕੈਥੀ ਸਵਿਫਟ ਗਰੁੱਪ ਲੀਡਰ ਲੇਜਰ ਕੈਨ ਈÇਲੰਗ ਰੈਜੀਡੈਂਟਸ ਵੱਲੋਂ ਸਾਧ-ਸੰਗਤ ਨੂੰ ਸਫ਼ਾਈ ਅਭਿਆਨ ਕਰਨ ਲਈ ਸਨਮਾਨਿਤ ਕਰਦਿਆਂ ਡੇਰਾ ਸੱਚਾ ਸੌਦਾ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਨਾਂਅ ਪ੍ਰਸੰਸਾ ਪੱਤਰ ਦਿੱਤੇ ਗਏ ਹਨ

ਇਸ ਤੋਂ ਇਲਾਵਾ ਪੌਦੇ ਲਾਉਣ ਲਈ ਦ ਬਰਮਿੰਘਮ ਸਿਵਿਕ ਸੁਸਾਇਟੀ, ਸਿਟੀ ਆਫ਼ ਬਰਮਿੰਘਮ (ਬਰਮਿੰਘਮ ਟ੍ਰੀਜ਼ ਫਾਰ ਲਾਈਫ) ਅਤੇ ਸਾਊਥਾਲ ਟਰਾਂਜਿਸ਼ਨ ਦੇ ਅਧਿਕਾਰੀ ਮਨੀ ਢਾਂਡਾ ਵੱਲੋਂ ਪ੍ਰਸੰਸਾ ਪੱਤਰ ਜਾਰੀ ਕੀਤੇ ਗਏ ਸੇਵਾਦਾਰਾਂ ਵੱਲੋਂ ਕੀਤੇ ਗਏ ਮਾਨਵਤਾ ਭਲਾਈ ਦੇ ਕਾਰਜਾਂ ਦੀ ਇੱਥੋਂ ਦੇ ਮੂਲ ਨਾਗਰਿਕਾਂ ਵੱਲੋਂ ਭਰਪੂਰ ਪ੍ਰਸੰਸਾ ਕੀਤੀ ਗਈ ਅਤੇ ਉਨ੍ਹਾਂ ਪੂਜਨੀਕ ਗੁਰੂ ਜੀ ਦਾ ਥੈਂਕਸ ਵੀ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ