ਵਾਤਾਵਰਨ ਦੀ ਸੰਭਾਲ ‘ਚ ਡੇਰਾ ਸ਼ਰਧਾਲੂ ਮੋਹਰੀ

Leading Dera Pilgrims, Environmental, Protection

ਜ਼ਿਲ੍ਹਾ ਬਠਿੰਡਾ ਦੀ ਸਾਧ-ਸੰਗਤ ਨੇ ਲਗਾਏ 22,816 ਪੌਦੇ

ਬਠਿੰਡਾ (ਸੁਖਨਾਮ)। ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਕਿਸੇ ਦੀ ਮਦਦ ਲਈ ਤਿਆਰ ਬਰ ਤਿਆਰ ਰਹਿੰਦੇ ਹਨ, ਚਾਹੇ ਉਹ ਢਿੱਡੋਂ ਭੁੱਖਾ ਹੋਵੇ, ਆਰਥਿਕ ਪੱਖੋਂ ਕਮਜ਼ੋਰ ਹੋਵੇ, ਇਲਾਜ ਕਰਵਾਉਣ ਤੋਂ ਲਾਚਾਰ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਉਡੀਕ ‘ਚ ਹੋਵੇ ਹਰ ਕਿਸੇ ਦੀ ਮਦਦ ਲਈ ਤਿਆਰ ਡੇਰਾ ਸ਼ਰਧਾਲੂ ਦਿਨੋਂ ਦਿਨ ਗੰਧਲੇ ਹੋ ਰਹੇ ਵਾਤਾਵਰਨ ਪ੍ਰਤੀ ਵੀ ਪੂਰੀ ਤਰ੍ਹਾਂ ਗੰਭੀਰ ਹਨ ਤੇ ਇਸ ਨੂੰ ਹੋਰ ਖਰਾਬ ਹੋਣ ਤੋਂ ਬਚਾਉਣ ਲਈ ਸਾਧ-ਸੰਗਤ ਨੇ ਕਮਰ ਕਸੀ ਹੋਈ ਹੈ।

ਚਾਹੇ ਕੋਈ ਵੀ ਖੁਸ਼ੀ ਜਾਂ ਗਮੀ ਦਾ ਮੌਕਾ ਹੋਵੇ ਤਾਂ ਡੇਰਾ ਸ਼ਰਧਾਲੂ ਇਸ ਮੌਕੇ ‘ਤੇ ਪੌਦੇ ਲਾ ਕੇ ਤੇ ਹੋਰ ਭਲਾਈ ਕਾਰਜ ਕਰਨੇ ਨਹੀਂ ਭੁੱਲਦੇ 15 ਅਗਸਤ ਨੂੰ ਵੀ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਵਸ ਮਨਾਇਆ, ਤਾਂ ਇਸ ਦਿਨ ਦੀ ਖੁਸ਼ੀ ‘ਚ ਪੌਦੇ ਲਾਉਣ ਵਾਲਿਆਂ ‘ਚ ਹਰ ਉਮਰ ਵਰਗ ਦੇ ਡੇਰਾ ਸ਼ਰਧਾਲੂ ਸ਼ਾਮਲ ਹੋਏ ਇਨ੍ਹਾਂ ਸ਼ਰਧਾਲੂਆਂ ਨੇ ਪੌਦੇ ਲਾਏ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸੰਭਾਲਣ ਦੀ ਜਿੰਮੇਵਾਰੀ ਵੀ ਲਈ ਹੈ।

ਜ਼ਿਲ੍ਹੇ ਭਰ ‘ਚ ਸਾਧ-ਸੰਗਤ ਵੱਲੋਂ 22,816 ਪੌਦੇ ਲਾਏ ਗਏ ਬਠਿੰਡਾ ਸ਼ਹਿਰ ‘ਚ ਡਾ. ਅਸ਼ਵਨੀ ਮਿੱਤਲ ਤੇ ਸੇਵਾਮੁਕਤ ਐੱਸਡੀਓ ਈਸ਼ਵਰ ਇੰਸਾਂ ਵੱਲੋਂ ਪੌਦਾ ਲਾਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਮੌਕੇ ਡੇਰਾ ਸੱਚਾ ਸੌਦਾ ਸਰਸਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਜਿਨ੍ਹਾਂ ਨੇ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਦੀ ਵਧਾਈ ਦਿੱਤੀ ਤੇ ਮਾਨਵਤਾ ਭਲਾਈ ਕਾਰਜਾਂ ਨੂੰ ਪਹਿਲਾਂ ਤੋਂ ਵੀ ਵੱਧ ਜੋਰ ਸ਼ੋਰ ਨਾਲ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਰਣਜੀਤ ਸਿੰਘ ਇੰਸਾਂ, ਨੈਸ਼ਨਲ ਮੈਂਬਰ ਯੂਥ ਊਸ਼ਾ ਇੰਸਾਂ ਤੇ 45 ਮੈਂਬਰ ਅਮਰਜੀਤ ਕੌਰ ਇੰਸਾਂ ਤੋਂ ਇਲਾਵਾ ਯੂਥ ਦੇ ਜਿੰਮੇਵਾਰ ਸੇਵਾਦਾਰ ਵੀਰ ਤੇ ਭੈਣਾਂ, ਜ਼ਿਲ੍ਹਾ 25 ਮੈਂਬਰ, ਜ਼ਿਲ੍ਹਾ ਸੁਜਾਨ ਭੈਣਾਂ, ਬਲਾਕ ਪੰਦਰਾਂ ਮੈਂਬਰ, ਸੁਜਾਨ ਭੈਣਾਂ, ਸਹਿਯੋਗੀ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਸੇਵਾਦਾਰ ਵੀਰ ਤੇ ਭੈਣਾਂ, ਭੰਗੀਦਾਸ ਵੀਰ ਤੇ ਭੈਣਾਂ ਨੇ ਆਪਣੀ ਸੇਵਾ ਤਨਦੇਹੀ ਨਾਲ ਨਿਭਾਈ।

ਪੌਦਿਆਂ ਨੂੰ ਬੱਚਿਆਂ ਵਾਂਗ ਪਾਲਣਾ ਵੱਡੀ ਗੱਲ : ਮਿੱਤਲ

ਡੇਰਾ ਸੱਚਾ ਸੌਦਾ ਦੀ ਇਸ ਪੌਦੇ ਲਾਉਣ ਦੀ ਮੁਹਿੰਮ ਤੋਂ ਡਾ. ਅਸ਼ਵਨੀ ਮਿੱਤਲ ਕਾਫੀ ਪ੍ਰਭਾਵਿਤ ਵਿਖਾਈ ਦਿੱਤੇ ਉਨ੍ਹਾਂ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਗਲੋਬਲ ਵਾਰਮਿੰਗ ਨੇ ਕੌਮਾਂਤਰੀ ਪੱਧਰ ‘ਤੇ ਬੜੇ ਮਾੜੇ ਹਾਲਾਤ ਪੈਦਾ ਕਰ ਦਿੱਤੇ ਹਨ, ਜਿਨ੍ਹਾਂ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ ਡਾ. ਮਿੱਤਲ ਨੇ ਆਖਿਆ ਕਿ ਸਾਧ-ਸੰਗਤ ਪੌਦੇ ਲਾਉਂਦੀ ਤਾਂ ਹੈ ਹੀ ਪਰ ਪੌਦਿਆਂ ਨੂੰ ਬੱਚਿਆਂ ਵਾਂਗ ਪਾਲਣਾ ਵੱਡੀ ਗੱਲ ਹੈ ਉਨ੍ਹਾਂ ਸਾਧ-ਸੰਗਤ ਵੱਲੋਂ ਚਲਾਏ ਜਾ ਰਹੇ ਮਾਨਵਾਤਾ ਭਲਾਈ ਦੇ ਹੋਰ ਕਾਰਜਾਂ ਦੀ ਵੀ ਸ਼ਲਾਘਾ ਕੀਤੀ।