ਭਾਦਸੋ (ਸੁਸ਼ੀਲ ਕੁਮਾਰ)। ਭਾਦਸੋਂ-ਨਾਭਾ ਸੜਕਾਂ ’ਤੇ ਕਾਫ਼ੀ ਜ਼ਿਆਦਾ ਗਿਣਤੀ ’ਚ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਡੇਰਾ ਸ਼ਰਧਾਲੂ ਅਤੇ ਕੁਝ ਸਮਾਜ ਸੇਵੀਆਂ ਵੱਲੋਂ ਇੱਕਠੇ ਕਰਕੇ ਗਊਸ਼ਾਲਾ ਪੁੰਚਾਇਆ ਗਿਆ। ਇਸ ਮੌਕੇ ਆਸਰਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਭੰਗੂ, ਸਮਾਜ ਸੇਵੀਆਂ ਸੁਖਵਿੰਦਰ ਸਿੰਘ ਸੁੱਖ ਘੁੰਮਣ ਨੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਨਾਲ ਸੜਕੀ ਹਾਦਸੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। (Gaushala) ਉਨ੍ਹਾਂ ਕਿਹਾ ਕੇ ਅੱਜ ਦੇ ਇਸ ਯੁੱਗ ਵਿੱਚ ਲੋਕੀਂ ਇੰਨੇ ਸਵਾਰਥੀ ਹੋ ਚੁੱਕੇ ਹਨ ਕੇ ਜਦੋਂ ਤੱਕ ਗਾਂ ਉਨ੍ਹਾਂ ਨੂੰ ਦੁੱਧ ਦੇ ਰਹੀ ਹੈ ਉਦੋਂ ਤਕ ਉਹ ਉਸ ਦਾ ਪਾਲਣ ਪੋਸ਼ਣ ਕਰਦੇ ਹਨ ਤੇ ਜਦੋਂ ਉਹ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾਂ ਉਸ ਨੂੰ ਸੜਕਾਂ ਤੇ ਘੁੰਮਣ ਲਈ ਛੱਡ ਦਿੰਦੇ ਹਨ।
ਭਿਆਨਕ ਹਾਦਸੇ | Gaushala
ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਅਵਾਰਾ ਪਸ਼ੂਆਂ ਦਾ ਸੜਕਾਂ ’ਤੇ ਬਹੁਤ ਹੀ ਬੁਰਾ ਹਾਲ ਹੈ, ਉਨ੍ਹਾਂ ਕਿਹਾ ਲੰਘ ਰਹੇ ਵਹੀਕਲ ਇਨ੍ਹਾਂ ਸੜਕਾਂ ਤੇ ਘੁੰਮ ਰਹੇ ਪਸੂਆਂ ਨੂੰ ਟੱਕਰ ਮਾਰ ਕੇ ਲੰਘ ਜਾਂਦੇ ਹਨ ਤੇ ਇਹ ਅਵਾਰਾ ਪਸ਼ੂ ਜਖਮੀ ਹਾਲਤ ਵਿੱਚ ਇਨ੍ਹਾਂ ਸੜਕਾਂ ਤੇ ਘੁੰਮਦੇ ਰਹਿੰਦੇ ਹਨ ਤੇ ਇਨ੍ਹਾਂ ਕਾਰਨ ਰਾਤ ਦੇ ਸਮੇਂ ਵਿੱਚ ਭਿਆਨਕ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਇਨ੍ਹਾਂ ਕਾਰਨ ਬਹੁਤ ਮੌਤਾਂ ਵੀ ਹੁੰਦੀਆਂ ਰਹਿੰਦੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਊ ਸੈੱਸ ਵੀ ਲੱਗਿਆ ਹੋਇਆ ਹੈ। ਇਸ ਕਰਕੇ ਗਊਸ਼ਾਲਾ ਕਮੇਟੀ ਦਾ ਫਰਜ ਬਣਦਾ ਹੈ ਕਿ ਸੜਕਾਂ ’ਤੇ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਪੁੰਚਾਇਆ ਜਾਵੇ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਵੀ ਕੋਈ ਬੀੜਾ ਚੁੱਕਿਆ ਜਾਵੇ ਤਾਂ ਕਿ ਸੜਕਾਂ ’ਤੇ ਹੋ ਰਹੇ ਭਿਆਨਕ ਹਾਦਸੇ ਹੋਣ ਤੋਂ ਬਚ ਸਕਣ। ਇਸ ਮੌਕੇ ਸਮਾਜ ਸੇਵੀਆਂ ਬਲਦੇਵ ਸਿੰਘ, ਗੁਰਧਿਆਨ ਸਿੰਘ, ਉਪਕਾਰ ਸਿੰਘ, ਗੁਰਸੇਵਕ ਸਿੰਘ, ਅਵਤਾਰ ਸਿੰਘ, ਲੱਕੀ, ਹੈਪੀ, ਪ੍ਰਦੀਪ ਜੁਗਨੂੰ, ਕਰਮਜੀਤ ਪੰਮਾ ਭਾਦਸੋਂ ਹਾਜ਼ਰ ਸਨ।