Punjab News: ਨਸ਼ੇ ਅਤੇ ਹੋਰ ਬੁਰਾਈਆਂ ਖਿਲਾਫ ਡਟਣਗੇ ਡੇਰਾ ਸ਼ਰਧਾਲੂ ਸਰਪੰਚ

Punjab News
Punjab News: ਨਸ਼ੇ ਅਤੇ ਹੋਰ ਬੁਰਾਈਆਂ ਖਿਲਾਫ ਡਟਣਗੇ ਡੇਰਾ ਸ਼ਰਧਾਲੂ ਸਰਪੰਚ

Punjab News: ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਲੰਘੀ ਦੇਰ ਰਾਤ ਤੱਕ ਜ਼ਿਲ੍ਹਾ ਸੰਗਰੂਰ ’ਚ ਪੰਚਾਇਤੀ ਚੋਣਾਂ ਦੇ ਨਤੀਜੇ ਆਉਂਦੇ ਰਹੇ। ਜ਼ਿਲ੍ਹਾ ਸੰਗਰੂਰ ਵਿੱਚ ਚੁਣੇ ਗਏ ਸਰਪੰਚਾਂ ’ਚ ਕਈ ਪਿੰਡਾਂ ਦੇ ਸਰਪੰਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਨ ਜਿਹੜੇ ਬਗੈਰ ਕਿਸੇ ਨਸ਼ਾ ਵੰਡੇ ਤੇ ਬਿਨਾਂ ਸ਼ਰਾਬ ਪਿਆਇਆਂ ਤੋਂ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਆਪੋ ਆਪਣੇ ਪਿੰਡਾਂ ਦੇ ਸਰਪੰਚ ਚੁਣੇ ਗਏ ਹਨ। ਅੱਜ ਸੱਚ ਕਹੂੰ ਦੀ ਟੀਮ ਵੱਲੋਂ ਕਈ ਪਿੰਡਾਂ ’ਚ ਦੌਰਾ ਕੀਤਾ ਤਾਂ ਇਨ੍ਹਾਂ ਪ੍ਰੇਮੀ ਸਰਪੰਚਾਂ ਨੇ ਕਿਹਾ ਕਿ ਉਹ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਪਿੰਡ ’ਚ ਭਾਈਚਾਰਕ ਸਾਂਝ ਦੇ ਨਾਲ ਨਾਲ ਵਿਕਾਸ ਕੰਮਾਂ ਨੂੰ ਤਰਜੀਹ ਦੇਣਗੇ।

ਸੰਗਰੂਰ ਧੂਰੀ ਰੋਡ ’ਤੇ ਥੋੜ੍ਹੀ ਦੂਰੀ ’ਤੇ ਵਸਿਆ ਇਤਿਹਾਸਕ ਪਿੰਡ ਅਕੋਈ ਸਾਹਿਬ ਦੀ ਸਰਪੰਚ ਡੇਰਾ ਸੱਚਾ ਸੌਦਾ ਦੀ ਸ਼ਰਧਾਲੂ ਬੀਬੀ ਕਰਮਜੀਤ ਕੌਰ ਇੰਸਾਂ ਪਤਨੀ ਕਰਮਜੀਤ ਕੁਮਾਰ ਇੰਸਾਂ ਚੁਣੀ ਗਈ ਹੈ। ਅਕੋਈ ਸਾਹਿਬ ਵਿਖੇ ਪਈਆਂ 1035 ਵੋਟਾਂ ’ਚੋਂ ਕਰਮਜੀਤ ਕੌਰ ਇੰਸਾਂ 536 ਵੋਟਾਂ ਹਾਸਲ ਕਰਕੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਹੀ ਉਹ ਪਿੰਡ ’ਚ ਸਾਂਝੇ ਕੰਮ ਕਰਨਗੇ।

Read Also : Supreme Court: ਵਧਦੇ ਹਵਾ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ, ਹਰਿਆਣਾ-ਪੰਜਾਬ ਦੇ ਮੁੱਖ ਸਕੱਤਰ ਤਲਬ

ਇਸੇ ਤਰ੍ਹਾਂ ਨੇੜਲੇ ਪਿੰਡ ਬਲਵਾੜ ਖੁਰਦ, ਜਿਸ ਨੂੰ ਹਕੀਕਤਪੁਰਾ ਵੀ ਕਿਹਾ ਜਾਂਦਾ ਹੈ। ਇਸ ਪਿੰਡ ਦੀ ਸਰਪੰਚ ਬੀਬੀ ਸਿਮਰਨ ਕੌਰ ਇੰਸਾਂ ਪਤਨੀ ਅਵਤਾਰ ਸਿੰਘ 81 ਵੋਟਾਂ ਨਾਲ ਪਿੰਡ ਵਿੱਚ ਜਿੱਤ ਕੇ ਸਰਪੰਚ ਬਣੇ। ਸਿਮਰਨ ਕੌਰ ਇੰਸਾਂ ਨੇ ਦੱਸਿਆ ਕਿ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਉਹ ਵੱਡੇ ਪੱਧਰ ’ਤੇ ਯਤਨ ਕਰਨਗੇ।

Punjab News

ਇਸੇ ਤਰ੍ਹਾਂ ਪਿੰਡ ਸੋਹੀਆਂ ਵਿਖੇ ਵੀ ਬੀਬੀ ਕੁਲਵੰਤ ਕੌਰ ਇੰਸਾਂ ਪਤਨੀ ਰਣਜੀਤ ਸਿੰਘ ਇੰਸਾਂ ਨੂੰ ਵੀ ਪਿੰਡ ਦੀ ਸਰਪੰਚ ਚੁਣਿਆ ਗਿਆ ਹੈ। ਬੀਬੀ ਕੁਲਵੰਤ ਕੌਰ ਇੰਸਾਂ ਨੂੰ 394 ਵੋਟਾਂ ਹਾਸਲ ਹੋਈਆਂ ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 70 ਵੋਟਾਂ ਦੇ ਫਰਕ ਨਾਲ ਹਰਾ ਕੇ ਸਰਪੰਚੀ ਦਾ ਅਹੁਦਾ ਹਾਸਲ ਕੀਤਾ ਹੈ।

ਗੋਬਿੰਦਗੜ੍ਹ ਜੇਜੀਆਂ ਤੋਂ ਭੀਮ ਸੈਨ ਇੰਸਾਂ ਅਨੁਸਾਰ: ਨੇੜਲੇ ਪਿੰਡ ਖੋਖਰ ਖੁਰਦ ਵਿਖੇ ਪ੍ਰੇਮੀ ਬਲਦੀਪ ਸਿੰਘ ਇੰਸਾਂ ਨੇ ਵਿਰੋਧੀ ਉਮੀਦਵਾਰ ਨੂੰ 150 ਵੋਟਾਂ ਨਾਲ ਹਰਾਇਆ। ਪਿੰਡ ਰੋੜੇ ਵਾਲੇ ਦੇ ਜਸਵੰਤ ਸਿੰਘ ਇੰਸਾਂ ਜੱਸੀ ਨੇ 33 ਵੋਟਾਂ ਨਾਲ ਜਿੱਤ ਹਾਸਲ ਕਤੀ। ਪਿੰਡ ਮੌਜੋਵਾਲ ਵਿਖੇ ਸੁਖਪਾਲ ਕੌਰ ਇੰਸਾਂ ਨੇ 200 ਵੋਟਾਂ ਨਾਲ ਵਿਰੋਧੀ ਨੂੰ ਹਰਾ ਕੇ ਸਰਪੰਚ ਬਣਨ ਦਾ ਮਾਣ ਹਾਸਲ ਕੀਤਾ। ਇਸੇ ਤਰ੍ਹਾਂ ਹੀ ਪੰਚੀ ਦੀ ਚੋਣ ’ਚ ਅਮਰਜੀਤ ਕੌਰ ਇੰਸਾਂ ਪਤਨੀ ਦਰਸ਼ਨ ਸਿੰਘ ਇੰਸਾਂ ਪਿੰਡ ਖੋਖਰ ਖੁਰਦ, ਮਨਪ੍ਰੀਤ ਕੌਰ ਇੰਸਾਂ ਪਤਨੀ ਗੁਰਜੀਤ ਸਿੰਘ ਇੰਸਾਂ ਖੋਖਰ ਖੁਰਦ ਨੇ ਜਿੱਤ ਹਾਸਲ ਕੀਤੀ। ਜਿੱਤੇ ਹੋਏ ਡੇਰਾ ਸ਼ਰਧਾਲੂ ਉਮੀਦਵਾਰਾਂ ਨੇ ਕਿਹਾ ਕਿ ਉਹ ਆਪੋ ਆਪਣੇ ਪਿੰਡਾਂ ’ਚ ਜ਼ੋਰ ਸ਼ੋਰ ਨਾਲ ਕੰਮ ਕਰਨਗੇ ਤੇ ਨਸ਼ਿਆਂ ਨੂੰ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਜੜ੍ਹੋਂ ਖ਼ਤਮ ਕਰਨਗੇ।

ਸੁਨਾਮ ਊਧਮ ਸਿੰਘ ਵਾਲਾ ਤੋਂ ਕਰਮ ਥਿੰਦ ਅਨੁਸਾਰ: ਪੰਚਾਇਤੀ ਚੋਣਾਂ ਵਿੱਚ ਸੁਨਾਮ ਬਲਾਕ ’ਚ ਪੈਂਦੇ ਪਿੰਡ ਚੱਠਾ ਨਨਹੇੜਾ ਦੇ ਡੇਰਾ ਸ਼ਰਧਾਲੂ ਕੁਲਵੰਤ ਕੌਰ ਇੰਸਾਂ ਪਤਨੀ ਬਿਰਜ ਲਾਲ ਇੰਸਾਂ ਆਪਣੇ ਵਿਰੋਧੀ ਉਮੀਦਵਾਰ ਤੋਂ ਵੋਟਾਂ ਦੇ ਵੱਡੇ ਫਰਕ ਨਾਲ ਸਰਪੰਚੀ ਦੀ ਚੋਣ ਜਿੱਤੀ ਹੈ। ਸਰਪੰਚ ਕੁਲਵੰਤ ਕੌਰ ਇੰਸਾਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਪੱਖਪਾਤ ਤੋਂ ਪਿੰਡ ਦਾ ਵਿਕਾਸ ਕਰਵਾਉਣਗੇ।

LEAVE A REPLY

Please enter your comment!
Please enter your name here