ਸਾਡੇ ਨਾਲ ਸ਼ਾਮਲ

Follow us

25.4 C
Chandigarh
Friday, February 27, 2026
More
    Home Breaking News ਡੇਰਾ ਸ਼ਰਧਾਲੂ ਹ...

    ਡੇਰਾ ਸ਼ਰਧਾਲੂ ਹਰਵੰਤ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

    Body Donation After Death
    Body Donation After Death: ਡੇਰਾ ਸ਼ਰਧਾਲੂ ਹਰਵੰਤ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

    Body Donation After Death: ਦਿੜ੍ਹਬਾ ਦੇ 8ਵੇਂ ਸਰੀਰਦਾਨੀ ਬਣੇ ਡੇਰਾ ਸ਼ਰਧਾਲੂ

    • ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਕੀਤੀ ਦਾਨ

    Body Donation After Death: ਦਿੜ੍ਹਬਾ ਮੰਡੀ (ਪ੍ਰੇਮ ਸਿੰਘ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਦਿੜ੍ਹਬਾ ਦੇ ਡੇਰਾ ਸ਼ਰਧਾਲੂ ਹਰਵੰਤ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਪ੍ਰੇਮੀ ਸੇਵਕ ਪ੍ਰੇਮ ਇੰਸਾਂ ਨੇ ਦੱਸਿਆ ਕਿ ਡੇਰਾ ਸ਼ਰਧਾਲੂ ਹਰਵੰਤ ਇੰਸਾਂ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਅਨੁਸਾਰ ਲਾਗਾਤਾਰ ਮਾਨਵਤਾ ਦੀ ਸੇਵਾ ’ਚ ਮੋਹਰੀ ਰਹਿੰਦੇ ਸਨ। ਉਨ੍ਹਾਂ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਮਰਨ ਉਪਰੰਤ ਸਰੀਰਦਾਨ ਕਰਨ ਦਾ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਸੀ।

    ਜਿਸ ਤਹਿਤ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰਕ ਮੈਂਬਰ ਪਤਨੀ ਅਮਰਜੀਤ ਕੌਰ ਪੁੱਤਰ ਜਗਸੀਰ ਇੰਸਾਂ, ਹਰਦੀਪ ਕੌਰ ਨੂੰਹ, ਬੇਟੀਆਂ ਹਰਜੀਤ ਕੌਰ ਸੋਨਿਕਾ ਰਾਣੀ, ਨਿਰਮਲਾ ਰਾਣੀ ਵੱਲੋਂ ਹਰਵੰਤ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਸ੍ਰੀ ਦਇਆਵੰਤੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਚੰਡੀਗੜ੍ਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। ਇਸ ਮੌਕੇ ਹਰਵੰਤ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਐਬੂਲੈਂਸ ’ਚ ਰੱਖ ਕੇ ਅੰਤਿਮ ਯਾਤਰਾ ਕੱਢੀ ਗਈ ਤੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਧੀਆਂ ਤੇ ਨੂੰਹ ਨੇ ਦਿੱਤਾ।

    Read Also : ਚੌਕੀਦਾਰਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ

    ਇਸ ਮੌਕੇ ਸੱਚੇ ਨਿਮਰ ਸੇਵਾਦਾਰ ਮਲਕੀਤ ਇੰਸਾਂ, ਨੇਕ ਇੰਸਾਂ, ਰਾਮਪਾਲ ਇੰਸਾਂ, ਪ੍ਰਗਟ ਇੰਸਾਂ, ਜੋਰਾ ਇੰਸਾਂ ਤੇ ਵਿੱਕੀ ਇੰਸਾਂ ਤੇ ਵੱਡੀ ਗਿਣਤੀ ਸਾਧ-ਸੰਗਤ, ਰਿਸ਼ਤੇਦਾਰ ਅੰਤਿਮ ਯਾਤਰਾ ’ਚ ਸ਼ਾਮਲ ਹੋਏ। ਇਸ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਤੇ ਸਾਧ-ਸੰਗਤ ਨੇ ਮ੍ਰਿਤਕ ਦੇਹ ਵਾਲੀ ਐਬੂਲੈਂਸ ਤੇ ਫੁੱਲਾਂ ਦੀ ਵਰਖਾ ਕੀਤੀ ਤੇ ‘ਜਦ ਤੱਕ ਸੂਰਜ ਚਾਂਦ ਰਹੇਗਾ ਹਰਵੰਤ ਸਿੰਘ ਇੰਸਾਂ ਤੇਰਾ ਨਾਂਅ ਰਹੇਗਾ’, ਸਰੀਰਦਾਨੀ ਹਰਵੰਤ ਸਿੰਘ ਇੰਸਾਂ ਅਮਰ ਰਹੇ, ਅਮਰ ਰਹੇ’ ਦੇ ਨਾਰਿਆਂ ਨਾਲ ਅਸਮਾਨ ਗੂੰਜ ਉੱਠਿਆ।

    ਇਸ ਮੌਕੇ ਸਤਪਾਲ ਟੋਨੀ ਇੰਸਾਂ, ਕਰਨੈਲ ਇੰਸਾਂ ਭੂਰਾ ਇੰਸਾਂ, ਰਾਜੇਸ਼ ਗੱਗੀ ਇੰਸਾਂ, ਸੰਮੀ ਇੰਸਾਂ ਦੇਵ ਇੰਸਾਂ, ਜਗਤਾਰ ਇੰਸਾਂ, ਹਰਭਜਨ ਇੰਸਾਂ, ਸਤਿਗੁਰ ਇੰਸਾਂ, ਸ਼ਿੰਦਰਪਾਲ ਇੰਸਾਂ, ਗੁਰਚਰਨ ਇੰਸਾਂ, ਰਾਮਸਰੂਪ ਇੰਸਾਂ, ਬਲਦੇਵ ਇੰਸਾਂ ਤੋਂ ਇਲਾਵਾ ਐਮ ਸੀ ਰਾਜੇਜ਼ ਕੁਮਾਰ ਗੋਪ ਤੇ ਸੱਚੀ ਪ੍ਰੇਮੀ ਸੰਮਤੀਆਂ ਤੇ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਤੇ ਵੱਡੀ ਗਿਣਤੀ ਸਾਧਸੰਗਤ ਹਾਜ਼ਰ ਸੀ।

    ਬਹੁਤ ਹੀ ਮਹਾਨ ਕਾਰਜ : ਪਤਵੰਤੇ | Body Donation After Death

    ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਮੈਨ ਸ੍ਰੀਮਤੀ ਜਸਵੀਰ ਕੌਰ ਸ਼ੇਰਗਿੱਲ ਨੇ ਕਿਹਾ ਕਿ ਇਹ ਬਹੁਤ ਹੀ ਮਹਾਨ ਕੰਮ ਹੈ ਜੋ ਕਿ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਇਸ ਮੌਕੇ ਸਾਬਕਾ ਪ੍ਰਧਾਨ ਬਿੱਟੂ ਖਾਨ ਨੇ ਵੀ ਇਸ ਮਹਾਨ ਕਾਰਜ ਲਈ ਪਰਿਵਾਰ ਦਾ ਬਹੁਤ ਹੌਸਲਾ ਵਧਾਇਆ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਰਣਧੀਰ ਸਿੰਘ ਕਲੇਰ ਕੈਂਪਰ ਨੇ ਕਿਹਾ ਕਿ ਸਰੀਰ ਦਾਨ ਤੋਂ ਹੋਰ ਕੋਈ ਵੱਡਾ ਦਾਨ ਨਹੀਂ ਜੋ ਕਿ ਪ੍ਰੇਮੀ ਬੇਝਿਜਕ ਹੋ ਕੇ ਕਰ ਰਹੇ ਹਨ।