ਡੇਰੇ ਪ੍ਰਤੀ ਕਰੋੜਾਂ ਦਾ ਲੋਕਾਂ ਦਾ ਵਿਸ਼ਵਾਸ਼ ਸੀ, ਹੈ ਤੇ ਹਮੇਸ਼ਾ ਬਰਕਰਾਰ ਰਹੇਗਾ
ਬਰਨਾਲਾ, (ਜਸਵੀਰ ਸਿੰਘ ਗਹਿਲ) ਡੇਰਾ ਸੱਚਾ ਸੌਦਾ ਇੱਕ ਪਾਕ- ਪਵਿੱਤਰ ਸੰਸਥਾ ਹੈ, ਜਿੱਥੇ ਸਭ ਨੂੰ ਪ੍ਰ੍ਰੇਮ ਪਿਆਰ ਨਾਲ ਰਹਿਣ ਤੇ ਇੱਕ ਦੂਜੇ ਦੇ ਕੰਮ ਆਉਣ ਦਾ ਅਮਲੀ ਸਬਕ ਪੜ੍ਹਾਇਆ ਜਾਂਦਾ ਹੈ। ਖ਼ੁਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮਿਹਨਤ ਦੀ ਕਰਕੇ ਖਾਂਦੇ ਹਨ ਤੇ ਦੂਸਰਿਆਂ ਨੂੰ ਵੀ ਮਿਹਨਤ ਕਰਕੇ ਖਾਣ ਦਾ ਸੰਦੇਸ਼ ਦਿੰਦੇ ਹਨ। ਅਜਿਹੀ ਮਹਾਨ ਸ਼ਖਸੀਅਤ ਦਾ ਨਾਮ ਪਾਕ- ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਨਾਲ ਜੋੜਨਾ ਅਤਿ ਨਿੰਦਣਯੋਗ ਕਾਰਵਾਈ ਹੈ।
ਇਸ ਸਬੰਧੀ ਠੇਕੇਦਾਰ ਹਰਦੀਪ ਸਿੰਘ ਇੰਸਾਂ ਤੇ ਮਹਾਂ ਸਿੰਘ ਇੰਸਾਂ ਨੇ ਕਿਹਾ ਕਿ ਜਦ ਪੰਜ ਸਾਲਾਂ ਦੀ ਜਾਂਚ ਪਿੱਛੋਂ ਸੀਬੀਆਈ ਡੇਰਾ ਤੇ ਡੇਰਾ ਪ੍ਰੇਮੀਆਂ ਨੂੰ ਪਾਕ- ਸਾਫ਼ ਕਰਾਰ ਦੇ ਚੁੱਕੀ ਹੈ ਤਾਂ ਮੁੜ ਕੁੱਝ ਅਰਸੇ ਪਿੱਛੋਂ ਉਨ੍ਹਾਂ ਮਾਮਲਿਆਂ ‘ਚ ਹੀ ਡੇਰਾ ਤੇ ਡੇਰਾ ਸ਼ਰਧਾਲੂਆਂ ਦਾ ਨਾਂਅ ਆਉਣਾ ਇੱਕ ਸੋਚੀ ਸਮਝੀ ਸਾਜਿਸ਼ ਹੈ।
ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸੰਗਤ ਪੂਜਨੀਕ ਗੁਰੂ ਜੀ ਪਾਸੋਂ ਮਿਲੀ ਮਹਾਨ ਸਿੱਖਿਆ ਦੀ ਬਦੌਲਤ ਮੌਜੂਦਾ ਸਮੇਂ ਅੰਦਰ ਮਾਨਵਤਾ ਭਲਾਈ ਦੇ 134 ਮਾਨਵਤਾ ਭਲਾਈ ਕਾਰਜ਼ ਕਰਨ ‘ਚ ਨਿਰਸਵਾਰਥ ਭਾਵਨਾ ਨਾਲ ਜੁਟੀ ਹੋਈ ਹੈ ਜੋ ਕੁੱਝ ਸਵਾਰਥੀ ਕਿਸਮ ਦੇ ਸਮਾਜ ਵਿਰੋਧੀ ਅਨਸਰਾਂ ਨੂੰ ਹਜ਼ਮ ਨਹੀਂ ਹੋ ਰਹੇ ਤੇ ਉਹ ਇੰਨ੍ਹਾਂ ਕਾਰਜਾਂ ਨੂੰ ਬੰਦ ਕਰਵਾਉਣ ਲਈ ਅਜਿਹੀਆਂ ਸਾਜਿਸ਼ਾਂ ਘੜ ਰਹੇ ਹਨ
ਜਿੰਨ੍ਹਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਪਾਕ ਸੀ, ਪਾਕ ਹੈ ਤੇ ਪਾਕ ਹੀ ਰਹੇਗਾ ਜਿਸ ‘ਤੇ ਕਰੋੜਾਂ ਦਾ ਲੋਕਾਂ ਦਾ ਵਿਸ਼ਵਾਸ਼ ਸੀ, ਹੈ ਤੇ ਬਰਕਰਾਰ ਹੀ ਰਹੇਗਾ। ਰਾਜ ਰਾਣੀ ਇੰਸਾਂ ਤੇ ਭੈਣ ਰਮਾ ਇੰਸਾਂ ਨੇ ਕਿਹਾ ਕਿ ਉਹ ਅੱਜ ਜਿਸ ਸਮਾਜ ਅੰਦਰ ਰਹਿ ਰਹੇ ਹਨ ਉੱਥੇ ਹਰ ਪਾਸੇ ਝੂਠ ਦਾ ਪਸਾਰਾ ਹੈ ਤੇ ਕੋਈ ਵੀ ਬਿਨਾਂ ਮਤਲਬ ਕਿਸੇ ਦੇ ਕੋਲ ਖੜ੍ਹਦਾ ਤੱਕ ਨਹੀਂ ਪ੍ਰੰਤੂ ਡੇਰਾ ਪ੍ਰੇਮੀ ਬਿਨਾਂ ਕਿਸੇ ਲਾਲਚ ਦੇ ਨਿਰੰਤਰ ਸਮਾਜ ਭਲਾਈ ‘ਚ ਜੁਟੇ ਹੋਏ ਹਨ।
ਉਹ ਇਹ ਨਹੀਂ ਦੇਖਦੇ ਕਿ ਜਿਸ ਦਾ ਉਹ ਭਲਾ ਕਰਦੇ ਹਨ ਕਿਸ ਜਾਤ ਜਾਂ ਧਰਮ ਨਾਲ ਸਬੰਧ ਰੱਖਦਾ ਹੈ। ਬੱਸ ਭਲਾਈ ਕਰਨਾ ਹੀ ਇੱਕੋ ਇੱਕ ਮਕਸਦ ਬਣਾ ਰੱਖਿਆ ਹੈ। ਇਹ ਸਭ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦਿੱਤੀ ਮਹਾਨ ਪ੍ਰੇਰਣਾ ਦਾ ਹੀ ਕਮਾਲ ਹੈ।
ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ‘ਚ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦਾ ਨਾਂਅ ਪਾਉਣਾ ਇੱਕ ਸੋਚੀ/ ਸਮਝੀ ਸਾਜਿਸ਼ ਹੈ ਜਿਸ ਦਾ ਪਰਦਾਫ਼ਾਸ ਇੱਕ ਨਾ ਇੱਕ ਦਿਨ ਜ਼ਰੂਰ ਹੋਵੇਗਾ। ਉਨ੍ਹਾਂ ਕਿਹਾ ਕਿ ਡੇਰਾ ਤੇ ਡੇਰਾ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਬਾਰੇ ਸੁਫਨੇ ‘ਚ ਵੀ ਨਹੀਂ ਸੋਚ ਸਕਦਾ।
ਕੁਲਵੰਤ ਕੌਰ ਇੰਸਾਂ ਤੇ ਸਿੰਦਰ ਕੌਰ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਨਾਮ ਤੋਂ ਹੀ ਉਨ੍ਹਾਂ ਵਿਚਲੀ ਧਾਰਮਿਕ ਸਦਭਾਵਨਾ ਤੇ ਏਕਤਾ ਦੇ ਪ੍ਰਤੀਕ ਹੋਣ ਦਾ ਸਬੂਤ ਮਿਲ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਪੂਜਨੀਕ ਗੁਰੂ ਜੀ ਹਰੇਕ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਤੇ ਧਰਮਾਂ ਦੀ ਸਿੱਖਿਆ ਨੂੰ ਅਮਲੀ ਰੂਪ ‘ਚ ਗ੍ਰਹਿਣ ਕਰਨ ਦਾ ਸੰਦੇਸ਼ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਇੱਕ ਖੁੱਲ੍ਹੀ ਕਿਤਾਬ ਵਾਂਗ ਹਨ ਜਿਹਨਾਂ ਨੂੰ ਇੱਕ ਸਾਜਿਸ਼ ਤਹਿਤ ਬੇਅਦਬੀ ਮਾਮਲਿਆਂ ‘ਚ ਫ਼ਸਾਇਆ ਜਾਣਾ ਬੇਹੱਦ ਮੰਦਭਾਗਾ ਹੈ। ਅਜਿਹੀਆਂ ਸਾਜਿਸ਼ਾਂ ਉਨ੍ਹਾਂ ਲੋਕਾਂ ਦੀ ਦੇਣ ਹੈ ਜਿੰਨ੍ਹਾਂ ਦੁਆਰਾ ਧਰਮ ਦੇ ਨਾਂਅ ਹੇਠ ਆਪਣੇ ਕਾਰੋਬਾਰ ਚਲਾ ਰੱਖੇ ਹਨ ਜੋ ਨਹੀਂ ਚਾਹੁੰਦੇ ਕਿ ਦੇਸ਼ ‘ਚੋਂ ਨਸ਼ਾ ਤੇ ਹੋਰ ਭੈੜੀਆਂ ਅਲਾਮਤਾਂ ਦਾ ਖਾਤਮਾ ਹੋਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ