ਚੰਡੀਗੜ੍ਹ ਦਾ ਹਾਲ ਵੀ ਮਾੜਾ, ਅੱਠਵੇਂ ਨੰਬਰ ‘ਤੇ ਰਹੀ ਪੰਜਾਬ ਦੀ ਰਾਜਧਾਨੀ
ਏਜੰਸੀ/ਨਵੀਂ ਦਿੱਲੀ। ਪਾਈਪਾਂ ਰਾਹੀਂ ਘਰਾਂ ‘ਚ ਆਉਣ ਵਾਲੇ ਪੀਣ ਦੇ ਪਾਣੀ ਦੀ ਗੁਣਵੱਤਾ ਜਾਂਚ ‘ਚ ਮੁੰਬਈ ਦਾ ਪਾਣੀ ਸਭ ਤੋਂ ਵਧੀਆ ਪਾਇਆ ਗਿਆ ਹੈ ਜਦੋਂਕਿ ਦਿੱਲੀ ‘ਚ ਅਨੈਕਾਂ ਥਾਵਾਂ ਦਾ ਪਾਣੀ ਪੀਣ ਲਾਇਕ ਨਹੀਂ ਹੈ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਅੱਜ ਕਾਨਫਰੰਸ ‘ਚ ਦੱਸਿਆ ਕਿ ਭਾਰਤੀ ਮਾਪਦੰਡ ਬਿਊਰੋ ਨੇ ਦਿੱਲੀ ਦੇ ਨਾਲ ਹੀ 20 ਸੂਬਿਆਂ ਦੀਆਂ ਰਾਜਧਾਨੀਆਂ ਦੇ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਵਾਈ ਹੈ ਉਨ੍ਹਾਂ ‘ਚੋਂ ਮੁੰਬਈ ਦਾ ਪਾਣੀ ਸਭ ਤੋਂ ਵਧੀਆ ਪਾਇਆ ਗਿਆ ਹੈ ਕੌਮੀ ਰਾਜਧਾਨੀ ‘ਚ 11 ਥਾਵਾਂ ਤੋਂ ਪਾਈਪ ਰਾਹੀਂ ਆਉਣ ਵਾਲੇ ਪਾਣੀ ਦੇ ਨਮੂਨੇ ਲਏ ਗਏ ਸਨ। ਜਿਨ੍ਹਾਂ ‘ਚੋਂ ਜ਼ਿਆਦਾਤਰ ਪਾਣੀ ਘੱਟੋ-ਘੱਟ ਮਾਪਦੰਡਾਂ ਨੂੰ ਪੂਰਾ ਕਰਨ ‘ਚ ਨਾਕਾਮ ਰਿਹਾ। Delhi
ਦਿੱਲੀ ਦੀ ਪਾਣੀ ‘ਚ ਹੋਰ ਘਾਤਕ ਪਦਾਰਥਾਂ ਤੋਂ ਇਲਾਵਾ ਬੈਕਟੀਰੀਆ ਵੀ ਪਾਏ ਗਏ ਜ਼ਿਕਰਯੋਗ ਹੈ ਕਿ ਪਾਣੀ ਦੇ ਨਮੂਨਿਆਂ ਨੂੰ 48 ਬਿੰਦੂਆਂ (ਪੈਰਾਮੀਟਰ) ‘ਤੇ ਜਾਂਚਿਆ ਜਾਂਦਾ ਹੈ ਦਿੱਲੀ ਦਾ ਪਾਣੀ 19 ਮਾਪਦੰਡਾਂ ਨੂੰ ਪੂਰਾ ਕਰਨ ‘ਚ ਨਾਕਾਮ ਸਾਬਤ ਹੋਇਆ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਸ਼ੁੱਧ ਪਾਣੀ ਦੀ ਸਮੱਸਿਆ ਸਬੰਧੀ ਉਹ ਕੋਈ ਸਿਆਸਤ ਨਹੀਂ ਕਰ ਰਹੇ ਲੋਕਾਂ ਨੂੰ ਸ਼ੁੱਧ ਪਾਣੀ ਪੀਣ ਦਾ ਅਧਿਕਾਰ ਹੈ ਗੰਦੇ ਪਾਣੀ ਨਾਲ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਛੋਟੇ ਬੱਚਿਆਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ ਕੇਂਦਰ ਸਰਕਾਰ ਨੇ ਸਾਲ 2024 ਤੱਕ ਹਰ ਘਰ ਨੂੰ ਟੂਟੀ ਦਾ ਪਾਣੀ ਮੁਹੱਈਆ ਕਰਵਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ। Delhi
ਜਾਰੀ ਰਹੇਗਾ ਗੁਣਵੱਤਾ ਪ੍ਰੀਖਣ
ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਗੁਣਵੱਤਾ ਪ੍ਰੀਖਣ ਅੱਗੇ ਵੀ ਜਾਰੀ ਰਹੇਗਾ ਪਾਸਵਾਨ ਨੇ ਦੱਸਿਆ ਕਿ ਅੱਗੇ ਪੀਣ ਦੇ ਪਾਣੀ ਦੀ ਜਾਂਚ ਤਿੰਨ ਗੇੜਾਂ ‘ਚ ਕੀਤੀ ਜਾਵੇਗੀ ਪਹਿਲੇ ਗੇੜ ‘ਚ ਸਾਰੀਆਂ ਰਾਜਧਾਨੀਆਂ ਦੇ ਪਾਣੀ ਦੀ ਜਾਂਚ ਕੀਤੀ ਜਾਵੇਗੀ ਦੂਜੇ ਗੇੜ ‘ਚ ਸਮਾਰਟ ਸਿਟੀ ਦੇ ਪਾਣੀ ਦੀ ਜਾਂਚ ਕੀਤੀ ਜਾਵੇਗੀ ਤੀਜੇ ਗੇੜ ‘ਚ ਸਾਰੇ ਜ਼ਿਲ੍ਹਿਆ ‘ਚ ਪੀਣ ਵਾਲੇ ਪਾਣੀ ਦੀ ਜਾਂਚ ਕੀਤੀ ਜਾਵੇਗੀ।
ਰੈਂਕ ਸ਼ਹਿਰ
1. ਮੁੰਬਈ 10 ਗਾਂਧੀਨਗਰ
2. ਹੈਦਰਾਬਾਦ 11. ਲਖਨਊ
3. ਭੁਵਨੇਸ਼ਵਰ 12. ਜੰਮੂ
4. ਰਾਂਚੀ 13. ਜੈਪੁਰ
5. ਰਾਏਪੁਰ 14. ਦੇਹਰਾਦੂਨ
6. ਅਮਰਾਵਤੀ 15. ਚੇਨੱਈ
7. ਸ਼ਿਮਲਾ 16 ਕੋਲਕਾਤਾ
8. ਚੰਡੀਗੜ੍ਹ 17. ਦਿੱਲੀ
9 ਤ੍ਰਿਵੇਂਦਰਮ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।