Physical Activity: ਸਰੀਰਕ ਸਰਗਰਮੀਆਂ ਦਾ ਘਟਣਾ ਚਿੰਤਾਜਨਕ

Physical Activity
Physical Activity: ਸਰੀਰਕ ਸਰਗਰਮੀਆਂ ਦਾ ਘਟਣਾ ਚਿੰਤਾਜਨਕ

Physical Activity: ਭਾਰਤ ’ਚ ਘਟਦੀਆਂ ਸਰੀਰਕ ਸਰਗਰਮੀਆਂ ਅਤੇ ਆਲਸੀਪਣ ਇੱਕ ਸਮੱਸਿਆ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ, ਲੋਕਾਂ ਦੀ ਸਰਗਰਮੀ ਅਤੇ ਕੰਮ ’ਚ ਕਮੀ ਆਉਣਾ ਅਤੇ ਬਾਲਗਾਂ ’ਚ ਸਰੀਰਕ ਸਰਗਰਮੀਆਂ ਦਾ ਘਟਣਾ ਚਿੰਤਾ ਦਾ ਸਬੱਬ ਹੈ ਇਸ ਦ੍ਰਿਸ਼ਟੀ ਨਾਲ ਪ੍ਰਸਿੱਧ ਲੈਂਸੇਟ ਗਲੋਬਲ ਹੈਲਥ ਜਰਨਲ ਦੀ ਉਹ ਹਾਲੀਆ ਰਿਪੋਰਟ ਸ਼ੀਸ਼ਾ ਦਿਖਾਉਣ ਵਾਲੀ ਹੈ ਜਿਸ ’ਚ 50 ਫੀਸਦੀ ਭਾਰਤੀਆਂ ਨੇ ਸਰੀਰਕ ਮਿਹਨਤ ਨਾ ਕਰਨ ਦਾ ਜ਼ਿਕਰ ਕੀਤਾ ਹੈ ਔਰਤਾਂ ਦੀ ਸਥਿਤੀ ਜ਼ਿਆਦਾ ਚਿੰਤਾ ਵਧਾਉਣ ਵਾਲੀ ਹੈ ਉਨ੍ਹਾਂ ਦਾ ਗੈਰ-ਸਰਗਰਮ ਰਹਿਣ ਦਾ ਫੀਸਦੀ 57 ਹੈ ਇਸ ਸਰਵੇ ’ਚ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਜੇਕਰ ਵਰਤਮਾਨ ’ਚ ਤੇਜ਼ੀ ਨਾਲ ਪਸਰ ਰਿਹਾ ਆਲਸੀਪਣ ਅਤੇ ਸਰੀਰਕ ਮਿਹਨਤ ਦਾ ਘਟਣਾ ਇਸੇ ਤਰ੍ਹਾਂ ਜਾਰੀ ਰਿਹਾ।

ਇਹ ਖਬਰ ਵੀ ਪੜ੍ਹੋ : Farmers News: 14 ਫਰਵਰੀ ਨੂੰ ਮੀਟਿੰਗ ’ਚ ਕੋਈ ਗੱਲ ਨਾ ਬਣੀ, ਤਾਂ 25 ਫਰਵਰੀ ਨੂੰ ਹੋਵੇਗਾ ਮੁੜ ਦਿੱਲੀ ਕੂਚ: ਪੰਧੇਰ

ਤਾਂ 2030 ਤੱਕ ਭਾਰਤ ’ਚ ਲੋੜੀਂਦੀ ਸਰੀਰਕ ਸਰਗਰਮੀ ਵਾਲੇ ਬਾਲਗਾਂ ਦੀ ਗਿਣਤੀ ਵਧ ਕੇ 60 ਫੀਸਦੀ ਤੱਕ ਪਹੁੰਚ ਜਾਵੇਗੀ, ਜੋ ਚਿੰਤਾਜਨਕ ਹੈ ਲੈਂਸੇਟ ਗਲੋਬਲ ਹੈਲਥ ਰਿਪੋਰਟ ਅਨੁਸਾਰ, ਭਾਰਤ ਦੀ ਅੱਧੀ ਬਾਲਗ ਅਬਾਦੀ ਸੰਸਾਰ ਸਿਹਤ ਸੰਗਠਨ (ਡਬਲਯੂਐਚਓ) ਦੇ ਸਰੀਰਕ ਗਤੀਵਿਧੀ ਸਬੰਧੀ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਹੀ ਹੈ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੇ ਬਾਲਗਾਂ ’ਚ ਘੱਟ ਸਰੀਰਕ ਸਰਗਰਮੀ ਦਾ ਪੈਮਾਨਾ 2000 ’ਚ 22.3 ਫੀਸਦੀ ਤੋਂ ਵਧ ਕੇ 2022 ’ਚ 49.4 ਫੀਸਦੀ ਹੋ ਗਿਆ ਹੈ, ਨਾਲ ਹੀ ਇਸ ’ਚ ਦੱਸਿਆ ਗਿਆ ਹੈ ਕਿ ਦੇਸ਼ ’ਚ ਔਰਤਾਂ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਸਰੀਰਕ ਤੌਰ ’ਤੇ ਆਲਸੀ ਹੋਈਆਂ ਹਨ ਇਸ ਗੈਰ-ਸਰਗਰਮ, ਆਲਸੀਪਣ ਅਤੇ ਉਦਾਸੀਨਤਾ ਦਾ ਕਾਰਨ ਵਧਦਾ ਖ਼ਪਤਵਾਦ ਅਤੇ ਸ਼ਹਿਰੀਕਰਨ ਨਾਲ ਪੈਦਾ ਹੋਈਆਂ ਸਹੂਲਤਾਂ ਅਤੇ ਅਰਾਮਦਾਇਕ ਜੀਵਨਸ਼ੈਲੀ ਹੈ ਇਸ ਕਾਰਨ ਬਿਮਾਰੀਆਂ ਵੀ ਵਧ ਰਹੀਆਂ ਹਨ।

ਕਿਉਂਕਿ ਜਦੋਂ ਵਿਅਕਤੀ ਨੂੰ ਸੁਸਤ, ਨਿਢਾਲ ਅਤੇ ਬੁਝਿਆ ਹੋਇਆ ਦੇਖਿਆ ਜਾਂਦਾ ਹੈ ਤਾਂ ਇਸ ਦਾ ਸਿੱਧਾ ਅੰਦਾਜ਼ਾ ਇਹੀ ਲਾਇਆ ਜਾਂਦਾ ਹੈ ਕਿ ਸ਼ਾਇਦ ਉਸ ਦੀ ਤਬੀਅਤ ਠੀਕ ਨਹੀਂ ਹੈ ਵਿਡੰਬਨਾ ਇਹ ਵੀ ਹੈ ਕਿ ਜ਼ਿਆਦਾਤਰ ਲੋਕਾਂ ਦੇ ਰੁਝੇਵੇਂ ਤਾਂ ਵਧੇ ਹਨ, ਪਰ ਉਨ੍ਹਾਂ ਦੀ ਸਰੀਰਕ ਸਰਗਰਮੀ, ਉਤਸ਼ਾਹ ਤੇ ਜੋਸ਼ ’ਚ ਤੇਜ਼ੀ ਨਾਲ ਕਮੀ ਆਈ ਹੈ, ਜੋ ਨਵੇਂ ਬਣਦੇ ਭਾਰਤ ਤੇ ਮਜ਼ਬੂਤ ਭਾਰਤ ਦੇ ਨਿਰਮਾਣ ਦੇ ਸੰਕਲਪ ਸਾਹਮਣੇ ਇੱਕ ਵੱਡੀ ਚੁਣੌਤੀ ਹੈ ਭਵਿੱਖ ਦੇ ਭਾਰਤ ਸਬੰਧੀ ਸਹਿਜ਼ੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਸ਼ ਦੀ 60 ਫੀਸਦੀ ਅਬਾਦੀ ਜੇਕਰ ਸਰੀਰਕ ਤੌਰ ’ਤੇ ਸਰਗਰਮ ਨਾ ਰਹੀ ਤਾਂ ਆਉਣ ਵਾਲੇ ਸਮੇਂ ’ਚ ਇੱਥੋਂ ਦੀ ਆਰਥਿਕ, ਸਮਾਜਿਕ, ਸਿਆਸੀ ਅਤੇ ਸੱਭਿਆਚਾਰਕ ਰੂਪ ’ਚ ਕਿਹੋ-ਜਿਹੀ ਤਸਵੀਰ ਬਣੇਗੀ। Physical Activity

ਜਿਸ ਦੇਸ਼ ਦੀ ਜ਼ਿਆਦਾਤਰ ਅਬਾਦੀ ਦੇ ਸਾਹਮਣੇ ਰੋਜ਼ੀ-ਰੋਟੀ ਦੀ ਸਮੱਸਿਆ ਗੁੰਝਲਦਾਰ ਅਤੇ ਅਹਿਮ ਹੈ, ਉੱਥੋਂ ਦੇ ਲੋਕਾਂ ਨੂੰ ਜੀਵਨ ਚਲਾਉਣ ਲਈ ਸਰੀਰਕ ਤੌਰ ’ਤੇ ਲੋੜ ਤੋਂ ਜ਼ਿਆਦਾ ਸਰਗਰਮ ਰਹਿੰਦਿਆਂ ਮਿਹਨਤ ਕਰਨੀ ਪੈ ਸਕਦੀ ਹੈ ਇਨ੍ਹਾਂ ਸਥਿਤੀਆਂ ’ਚ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਭਾਰਤ ’ਚ ਅਜਿਹੇ ਹਾਲਾਤ ਕਿਵੇਂ ਪੈਦਾ ਹੋ ਰਹੇ ਹਨ ਕਿ ਇੱਥੇ ਐਨੀ ਵੱਡੀ ਅਬਾਦੀ ਸੁਸਤ ਅਤੇ ਆਲਸੀ ਹੁੰਦੀ ਜਾ ਰਹੀ ਹੈ ਬਿਨਾਂ ਸ਼ੱਕ, ਲੈਂਸੇਟ ਗਲੋਬਲ ਹੈਲਥ ਜਰਨਲ ਦੀ ਹਾਲੀਆ ਰਿਪੋਰਟ ਹੈਰਾਨ ਕਰਨ ਵਾਲੀ ਹੈ, ਰਿਪੋਰਟ ਗੰਭੀਰ ਵਿਚਾਰ-ਵਟਾਂਦਰੇ ਦੀ ਲੋੜ ਨੂੰ ਵੀ ਉਜਾਗਰ ਕਰ ਰਹੀ ਹੈ ਇਹ ਜਾਣਦਿਆਂ ਵੀ ਕਿ ਭਾਰਤ ਲਗਾਤਾਰ ਸ਼ੂਗਰ ਅਤੇ ਦਿਲ ਰੋਗ ਵਰਗੀਆਂ ਬਿਮਾਰੀਆਂ ’ਚ ਜਕੜਦਾ ਹੋਇਆ ਬਿਮਾਰ ਰਾਸ਼ਟਰ ਬਣਦਾ ਜਾ ਰਿਹਾ ਹੈ। Physical Activity

ਇਨ੍ਹਾਂ ਲਾਇਲਾਜ ਬਿਮਾਰੀਆਂ ਦਾ ਕਾਰਨ ਕਿਤੇ-ਨਾ-ਕਿਤੇ ਮਿਹਨਤ ਦੀ ਕਮੀ ਅਤੇ ਸੁਵਿਧਾਵਾਦੀ ਜੀਵਨਸ਼ੈਲੀ ਹੀ ਹੈ ਦਰਅਸਲ, ਅਜ਼ਾਦੀ ਤੋਂ ਬਾਅਦ ਦੇਸ਼ ’ਚ ਆਰਥਿਕ ਵਿਕਾਸ ਨੂੰ ਰਫ਼ਤਾਰ ਮਿਲੀ ਹੈ ਹੁਣ ਅਸੀਂ ਦੁਨੀਆ ਦੀ ਤੀਜੀ ਵੱਡੀ ਅਰਥ-ਵਿਵਸਥਾ ਬਣਨ ਵੱਲ ਵਧ ਰਹੇ ਹਾਂ ਔਸਤ ਭਾਰਤੀ ਦੇ ਜੀਵਨ ਪੱਧਰ ’ਚ ਸੁਧਾਰ ਜ਼ਰੂਰ ਆਇਆ ਹੈ ਪਰ ਆਮ ਨਾਗਰਿਕ ਦਾ ਜੀਵਨ ਸੁਵਿਧਾਵਾਦੀ ਵੀ ਬਣਿਆ ਹੈ ਇਸ ਸੰਕਟ ਦੀ ਵਜ੍ਹਾ ਸ਼ਹਿਰੀਕਰਨ ਤੇ ਜੀਵਨ ਲਈ ਜ਼ਰੂਰੀ ਸਹੂਲਤਾਂ ਦਾ ਘਰ ਦੇ ਆਸ-ਪਾਸ ਮੁਹੱਈਆ ਹੋ ਜਾਣਾ ਵੀ ਹੈ, ਆਨਲਾਈਨ ਰੁਝਾਨ ਵੀ ਵੱਡਾ ਕਾਰਨ ਬਣ ਰਿਹਾ ਹੈ ਪਹਿਲਾਂ ਦੇਸ਼ ਦੀ 60 ਫੀਸਦੀ ਤੋਂ ਜਿਆਦਾ ਅਬਾਦੀ ਖੇਤੀ ਅਤੇ ਉਸ ਨਾਲ ਜੁੜੇ ਮਿਹਨਤੀ ਕਾਰਜਾਂ ’ਚ ਸਰਗਰਮ ਸੀ ਪਰ ਹੁਣ ਮਿਹਨਤੀ ਕਿਸਾਨ ਨੂੰ ਕੋਈ ਸਰੀਰਕ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਹੈ, ਖੇਤੀ ਵਾਂਗ ਹੋਰ ਮਿਹਨਤ ਨਾਲ ਜੁੜੇ ਕੰਮਾਂ ’ਚ ਵੀ ਮਿਹਨਤ ਪਹਿਲਾਂ ਦੇ ਮੁਕਾਬਲੇ ਘੱਟ ਕਰਨੀ ਪੈਂਦੀ ਹੈ।

ਕਿਉਂਕਿ ਹੌਲੀ ਹੌਲੀ ਖੇਤੀ ਅਤੇ ਹੋਰ ਖੇਤਰਾਂ ’ਚ ਆਧੁਨਿਕ ਉਪਕਰਨਾਂ ਅਤੇ ਤਕਨੀਕਾਂ ਨੇ ਸਰੀਰਕ ਮਿਹਨਤ ਦਾ ਮਹੱਤਵ ਘੱਟ ਕੀਤਾ ਹੈ ਖੇਤੀ-ਕ੍ਰਾਂਤੀ ਨਾਲ ਵੱਡੀ ਗਿਣਤੀ ਲੋਕਾਂ ਨੇ ਸ਼ਹਿਰਾਂ ਨੂੰ ਆਪਣਾ ਟਿਕਾਣਾ ਬਣਾਇਆ, ਪਰ ਉਹ ਸਰੀਰਕ ਸਰਗਰਮੀਆਂ ਨੂੰ ਬਕਰਰਾਰ ਨਹੀਂ ਰੱਖ ਸਕੇ ਇਨ੍ਹਾਂ ਹਾਲਾਤਾਂ ਨੇ ਵੀ ਵਿਅਕਤੀ ਨੂੰ ਆਲਸੀ ਅਤੇ ਸੁਸਤ ਬਣਾਇਆ ਹੈ ਘਰ-ਪਰਿਵਾਰ ਸੰਭਾਲਣ ਵਾਲੀਆਂ ਔਰਤਾਂ ’ਚ ਵੀ ਵਧਦੇ ਸੁਵਿਧਾ ਦੇ ਸਾਧਨਾਂ ਕਾਰਨ ਮਿਹਨਤ ਘੱਟ ਹੋਈ ਹੈ ਅਜਿਹਾ ਵੀ ਨਹੀਂ ਹੈ ਕਿ ਸ਼ਹਿਰਾਂ ’ਚ ਸਿਹਤ ਚੇਤਨਾ ਦਾ ਵਿਕਾਸ ਨਹੀਂ ਹੋਇਆ, ਪਰ ਇਸ ਦੇ ਬਾਵਜ਼ੂੂਦ ਸ਼ਹਿਰਾਂ ਦੇ ਪਾਰਕਾਂ ’ਚ ਸਵੇਰੇ ਗਿਣੇ-ਚੁਣੇ ਲੋਕ ਹੀ ਨਜ਼ਰ ਆਉਂਦੇ ਹਨ ਕੋਰੋਨਾ ਮਹਾਂਮਾਰੀ ਦੌਰਾਨ ਵਰਕ ਫਰਾਮ ਹੋਮ ਦਾ ਰੁਝਾਨ ਵਧਿਆ, ਉਸ ਨੇ ਵੀ ਲੋਕਾਂ ਨੂੰ ਜ਼ਿਆਦਾ ਗੈਰ-ਸਰਗਰਮ ਹੋਣ ’ਚ ਭੂਮਿਕਾ ਨਿਭਾਈ ਹੈ।

ਦੇਰ ਰਾਤ ਤੱਕ ਜਾਗਣਾ ਅਤੇ ਸਵੇਰੇ ਦੇਰ ਤੱਕ ਸੌਣਾ, ਇਸ ਨਾਲ ਦਿਨ ਭਰ ਆਲਸ ਬਣਿਆ ਰਹਿੰਦਾ ਹੈ ਤਾਜ਼ਾ ਸਰਵੇ ਤੋਂ ਪਤਾ ਲੱਗਦਾ ਹੈ ਕਿ 195 ਦੇਸ਼ਾਂ ’ਚ ਭਾਰਤ ਘੱਟ ਸਰੀਰਕ ਸਰਗਰਮੀਆਂ ਦੇ ਮਾਮਲੇ ’ਚ 12ਵੇਂ ਸਥਾਨ ’ਤੇ ਹੈ ਇਸ ਤੋਂ ਇਲਾਵਾ, ਲੈਂਸੇਟ ਦੀ ਰਿਪੋਰਟ ’ਚ ਕਿਹਾ ਗਿਆ ਹੈ ਸੰਸਾਰ ਪੱਧਰ ’ਤੇ ਇੱਕ ਤਿਹਾਈ ਬਾਲਗ ਲਗਭਗ 1.8 ਬਿਲੀਅਨ ਲੋਕ 2022 ’ਚ ਅਨੁਸ਼ਾਸਿਤ ਸਰੀਰਕ ਸਰਗਰਮੀ ਨੂੰ ਪੂਰਾ ਕਰਨ ’ਚ ਨਾਕਾਮ ਰਹੇ ਜਿਸ ਕਾਰਨ ਸ਼ੂਗਰ ਅਤੇ ਦਿਲ ਰੋਗ ਦਾ ਖਤਰਾ ਮੰਡਰਾ ਰਿਹਾ ਹੈ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ’ਚ ਔਰਤਾਂ ’ਚ ਘੱਟ ਸਰੀਰਕ ਸਰਗਰਮੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। Physical Activity

ਕਿਉਂਕਿ ਉਹ ਪੁੁਰਸ਼ਾਂ ਦੇ ਮੁਕਾਬਲੇ 14-20 ਫੀਸਦੀ ਤੋਂ ਜ਼ਿਆਦਾ ਪਿੱਛੇ ਹਨ ਸਰਵੇ ਅਨੁਸਾਰ, ਬੰਗਲਾਦੇਸ਼, ਭੂਟਾਨ ਤੇ ਨੇਪਾਲ ਵਰਗੇ ਗੁਆਂਢੀ ਦੇਸ਼ਾਂ ’ਚ ਔਰਤਾਂ ਜਿਆਦਾ ਸਰਗਰਮ ਹਨ ਭਾਰਤ ’ਚ ਵਧਦੀ ਸਰੀਰਕ ਗੈਰ-ਸਰਗਰਮੀ, ਆਲਸੀਪਣ ਤੇ ਸੁਸਤੀ ਨੂੰ ਦੂਰ ਕਰਨ ਲਈ ਜਨ-ਜਾਗਰੂਕਤਾ ਲਿਆਉਣੀ ਹੋਵੇਗੀ ਸਰਕਾਰ ਨੂੰ ਵੀ ਸਰੀਰਕ ਮਿਹਨਤ ਦੀਆਂ ਯੋਜਨਾਵਾਂ ਨੂੰ ਬਲ ਦੇਣਾ ਹੋਵੇਗਾ ਸਰੀਰਕ ਸਰਗਰਮੀਆਂ ’ਚ ਕਮੀ ਦੀ ਵਜ੍ਹਾ ਅਤੇ ਨਤੀਜਿਆਂ ’ਤੇ ਜੇਕਰ ਗੌਰ ਨਾ ਕੀਤੀ ਗਈ ਤਾਂ ਇਹ ਸਭ ਆਖ਼ਰ ਵਿਅਕਤੀ ਨੂੰ ਵਿਚਾਰ, ਕਰਮ, ਸਰੀਰ ਤੋਂ ਕਮਜ਼ੋਰ ਹੀ ਨਹੀਂ ਸਗੋਂ ਬਿਮਾਰ ਬਣਾਏਗਾ, ਜੋ ਅਜ਼ਾਦੀ ਦੇ ਅੰਮ੍ਰਿਤਕਾਲ ਨੂੰ ਧੁੰਦਲਾ ਕਰਨ ਦਾ ਵੱਡਾ ਕਾਰਨ ਬਣ ਸਕਦਾ ਹੈ।

ਲਲਿਤ ਗਰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

LEAVE A REPLY

Please enter your comment!
Please enter your name here