ਅਮਰੀਕੀ ਰਿਸਰਚ ਕੰਪਨੀ ਹਿੰਡਨਬਰਗ ਦੀ 106 ਪੇਜ਼ ਅਤੇ 32000 ਸ਼ਬਦਾਂ ਦੀ ਰਿਪੋਰਟ ਨਾਲ ਭਾਰਤੀ ਸ਼ੇਅਰ ਬਜ਼ਾਰ ’ਚ ਹਲਚਲ ਪੈਦਾ ਹੋ ਗਈ ਹੈ। ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਜਿਸ ਗਰੁੱਪ ਨੂੰ ਅਸੀਂ ਸਭ ਤੋਂ ਤੇਜ਼ੀ ਨਾਲ ਦੁਨੀਆ ’ਚ ਵਧਦੇ ਦੇਖ ਰਹੇ ਸਾਂ, ਉਸ ਦੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਹੀ ਗਿਰਾਵਟ ਦੀ ਅਗਵਾਈ ਕੀਤੀ ਹੈ।
ਇਸ ਦੌਰਾਨ ਅਡਾਨੀ ਗਰੁੱਪ ਦੇ ਸ਼ੇਅਰਾਂ ਤੋਂ ਲੈ ਕੇ ਬੈਂਕਿੰਗ ਸਟਾਕਸ ਤੱਕ ’ਚ ਤਕੜੀ ਗਿਰਾਵਟ ਦੇਖੀ ਗਈ ਤਿੰਨ ਦਿਨਾਂ ’ਚ ਨਿਵੇਸ਼ਕਾਂ ਦੇ ਲਗਭਗ 11.8 ਲੱਖ ਕਰੋੜ ਰੁਪਏ ਡੁੱਬ ਗਏ ਇਕੱਲੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਮਾਰਕਿਟ ਕੈਪ 5 ਲੱਖ ਕਰੋੜ ਰੁਪਏ ਘੱਟ ਹੋ ਗਿਆ ਹੈ। ਗੌਰ ਕਰਨ ਦੀ ਗੱਲ ਹੈ ਕਿ ਕੋਰੋਨਾ ਦੇ ਮਾੜੇ ਦੌਰ ’ਚ ਵੀ ਅਜਿਹੀ ਅਚਾਨਕ ਗਿਰਾਵਟ ਨਹੀਂ ਦੇਖੀ ਗਈ ਸੀ। ਆਖ਼ਰ ਇਸ ਗਿਰਾਵਟ ਦਾ ਕਾਰਨ ਕੀ ਹੈ? ਅਸਲ ਵਿੱਚ, ਇਸ ਲਈ ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ।
ਸ਼ੇਅਰ ਬਜ਼ਾਰ ’ਚ ਗਿਰਾਵਟ (Share Market)
ਉਂਜ ਹਿੰਡਨਬਰਗ ਨੇ ਰਿਪੋਰਟ ’ਚ ਜੋ ਇਸ਼ਾਰੇ ਕੀਤੇ ਹਨ, ਉਨ੍ਹਾਂ ਦੀ ਚਰਚਾ ਪਹਿਲਾਂ ਵੀ ਹੁੰਦੀ ਰਹੀ ਹੈ, ਪਰ ਸ਼ਾਇਦ ਨਿਵੇਸ਼ਕਾਂ ਨੇ ਇਸ ਰਿਪੋਰਟ ਨੂੰ ਗੰਭੀਰਤਾ ਨਾਲ ਲਿਆ ਹੈ। ਦੁਨੀਆ ’ਚ ਅਜਿਹੀਆਂ ਕਈ ਕੰਪਨੀਆਂ ਹਨ, ਜੋ ਕਰਜ਼ੇ ਦੇ ਦਮ ’ਤੇ ਅੱਗੇ ਵਧੀਆਂ ਹਨ। ਕਈ ਕੰਪਨੀਆਂ ਨੇ ਟੈਕਸ ਲਈ ਸਵਰਗ ਮੰਨੇ ਜਾਣ ਵਾਲੇ ਦੇਸ਼ਾਂ ਦਾ ਸਹਾਰਾ ਲਿਆ ਹੈ। ਇਸ ਭਾਰਤੀ ਗਰੁੱਪ ਨੂੰ ਜੇਕਰ ਨਿਸ਼ਾਨੇ ’ਤੇ ਲਿਆ ਗਿਆ ਹੈ, ਤਾਂ ਫਿਰ ਇਸ ਦੀ ਜਾਂਚ-ਪੜਤਾਲ ਹੋਣੀ ਚਾਹੀਦੀ ਹੈ ਇਸ ਗਿਰਾਵਟ ਨਾਲ ਭਾਰਤੀ ਕੰਪਨੀਆਂ ਅਤੇ ਭਾਰਤੀ ਵਪਾਰ ਦੀ ਛਵੀ ਨੂੰ ਨੁਕਸਾਨ ਹੋਵੇਗਾ, ਇਸ ਲਈ ਰੈਗੂਲੇਟਰੀ ਸੰਸਥਾਵਾਂ ਨੂੰ ਆਪਣੇ ਪੱਧਰ ’ਤੇ ਸਰਗਰਮ ਹੋ ਜਾਣਾ ਚਾਹੀਦਾ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਭਾਰਤੀ ਸ਼ੇਅਰ ਬਜ਼ਾਰਾਂ ਦਾ ਵਾਧਾ ਦੁਨੀਆ ’ਚ ਕਈ ਦੇਸ਼ਾਂ ਨੂੰ ਚੁਭਦਾ ਰਿਹਾ ਹੈ।
ਆਰਥਿਕ ਵਿਕਾਸ
ਵਿਸ਼ਵ ਪੱਧਰ ’ਤੇ ਭਾਰਤੀ ਕੰਪਨੀਆਂ ਦੀ ਤਰੱਕੀ ਨਾਲ ਵੀ ਕਈ ਬਹੁਕੌਮੀ ਕੰਪਨੀਆਂ ਸ਼ੰਕੇ ’ਚ ਹੋਣਗੀਆਂ ਗੌਰ ਕਰਨ ਦੀ ਗੱਲ ਹੈ ਕਿ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਸ਼ੇਅਰ ਬਜ਼ਾਰਾਂ ’ਚ ਵਾਧਾ ਕਾਇਮ ਹੈ। ਸਰਕਾਰ ਨੂੰ ਇਸ ਗਿਰਾਵਟ ਦੇ ਸਮੇਂ ’ਚ ਚੌਕਸ ਹੋਣ ਦੀ ਜ਼ਰੂਰਤ ਹੈ ਭਾਰਤੀ ਵਿੱਤੀ ਬਜ਼ਾਰ ਨੂੰ ਬਚਾਉਣਾ ਅਤੇ ਉਸ ’ਤੇ ਲੋਕਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣਾ ਦੇਸ਼ ਦੇ ਆਰਥਿਕ ਵਿਕਾਸ ਲਈ ਬੇਹੱਦ ਜ਼ਰੂਰੀ ਹੈ ਇੱਥੇ ਸਵਾਲ ਕਿਸੇ ਇੱਕ ਵੱਡੀ ਕੰਪਨੀ ਦਾ ਨਹੀਂ ਹੈ, ਉਨ੍ਹਾਂ ਤਮਾਮ ਨਿਵੇਸ਼ਕਾਂ ਦਾ ਹੈ, ਜਿਨ੍ਹਾਂ ਦੇ ਲੱਖਾਂ ਕਰੋੜਾਂ ਰੁਪਏ ਇੱਕ ਦਿਨ ’ਚ ਡੁੱਬ ਗਏ ਹਨ ਕਈ ਨਿਵੇਸ਼ਕ ਅਜਿਹੇ ਵੀ ਹੁੰਦੇ ਹਨ।
ਜੋ ਅਮੀਰ ਬਣਨ ਦੇ ਚੱਕਰ ’ਚ ਕਰਜ਼ੇ ਦਾ ਪੈਸਾ ਇਕੱਠਾ ਕਰਕੇ ਸ਼ੇਅਰ ਬਜ਼ਾਰ ’ਚ ਲਾ ਦਿੰਦੇ ਹਨ, ਤਾਂ ਅਜਿਹੇ ’ਚ ਉਨ੍ਹਾਂ ਲਈ ਇਹ ਨੁਕਸਾਨ ਦੇਸ਼ ’ਚ ਬੇਰੁਜ਼ਗਾਰੀ ਵਧਾਉਣ ਦੇ ਬਰਾਬਰ ਹੈ। ਲੋਕਾਂ ਦਾ ਪੈਸਾ ਡੱੁਬਣਾ ਸਰਕਾਰ ਲਈ ਚਿੰਤਾ ਦਾ ਸਬੱਬ ਤਾਂ ਹੈ ਹੀ, ਉੱਥੇ ਬਜ਼ਾਰ ’ਚ ਸ਼ਾਮਲ ਨੌਜਵਾਨਾਂ ਦੇ ਦਿਲ ’ਤੇ ਕੀ ਬੀਤੇਗੀ। ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਬਿਹਤਰ ਹੋਵੇਗਾ ਜੇਕਰ ਸਰਕਾਰ ਸਮੇਂ ਤੋਂ ਪਹਿਲਾਂ ਬਜ਼ਾਰ ਦੀ ਹਾਲਤ ਨੂੰ ਵੇਖੇ ਅਤੇ ਨਿਵੇਸ਼ਕਾਂ ਨੂੰ ਨਿਵੇਸ਼ ਤੋਂ ਪਹਿਲਾਂ ਜਾਗਰੂਕ ਕਰੇ।