ਮੁਲਾਜ਼ਮਾਂ ਦੇ ਸੇਵਾਕਾਲ ਵਿੱਚ ਇਛੁੱਕ ਵਾਧੇ ਨੂੰ ਖਤਮ ਕਰਨ ਦਾ ਫੈਸਲਾ

ਮੁੱਖ ਮੰਤਰੀ ਨੇ ਮੰਤਰੀਆਂ ਨੂੰ ਆਪਣੇ ਵਿਭਾਗਾਂ ਵਿੱਚ ਭ੍ਰਿਸ਼ਟ ਤੇ ਨਿਕੰਮੇ ਮੁਲਾਜ਼ਮਾਂ ਦੀ ਸ਼ਨਾਖਤ ਕਰਨ ਕੇ ਛਾਂਟੀ ਕਰਨ ਲਈ ਕਿਹਾ

ਚੰਡੀਗੜ,(ਅਸ਼ਵਨੀ ਚਾਵਲਾ)। ਬਜਟ ਪੇਸ਼ ਕਰਨ ਮੌਕੇ ਮੁਲਾਜ਼ਮਾਂ (Employee tenure) ਲਈ ਪਹਿਲਾਂ ਵਾਲੀ ਸੇਵਾਮੁਕਤੀ ਉਮਰ ਲਾਗੂ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਾਸਤੇ ਸੇਵਾ ਮੁਕਤੀ ਤੋਂ ਬਾਅਦ ਮੁਲਾਜ਼ਮਾਂ ਨੂੰ ਦਿੱਤੇ ਜਾਂਦੇ ਇਛੁੱਕ (ਆਪਸ਼ਨਲ) ਵਾਧੇ ਦੀ ਨੀਤੀ ਅੱਜ ਨੋਟੀਫੀਕੇਸ਼ਨ ਜਾਰੀ ਕਰ ਦਿੱਤੀ ਹੈ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਸੋਮਵਾਰ ਨੂੰ ਲੋੜੀਂਦੀ ਨੀਤੀ ਬਦਲਣ ਲਈ ਪੰਜਾਬ ਸਿਵਲ ਸਰਵਿਸਜ਼ ਰੂਲਜ਼ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਜਿਵੇਂ ਕਿ ਵਿੱਤ ਮੰਤਰੀ ਨੇ 28 ਫਰਵਰੀ, 2020 ਨੂੰ ਬਜਟ ਭਾਸ਼ਣ ਦੌਰਾਨ ਐਲਾਨ ਕੀਤਾ ਸੀ।

ਇਸ ਫੈਸਲੇ ਨਾਲ ਜਿਹੜੇ ਮੁਲਾਜ਼ਮ ਮੌਜੂਦਾ ਸਮੇਂ ਇਛੁੱਕ ਵਾਧੇ ਦੇ ਦੂਜੇ ਸਾਲ ਵਿੱਚ ਹਨ ਜਾਂ ਫੇਰ ਉਨਾਂ ਦੀ ਉਮਰ 59 ਜਾਂ 61 ਸਾਲ ਦੀ ਹੈ। ਇਸ ਤੋਂ ਇਲਾਵਾ ਜਿਨਾਂ ਮੁਲਾਜ਼ਮਾਂ ਦਾ ਦੂਜਾ ਇਛੁੱਕ ਵਾਧਾ ਪਹਿਲੀ ਅਪਰੈਲ, 2020 ਤੋਂ ਸ਼ੁਰੂ ਹੋਣ ਵਾਲਾ ਸੀ, ਉਹ ਸਾਰੇ 31 ਮਾਰਚ 2020 ਨੂੰ ਸੇਵਾ ਮੁਕਤ ਹੋਣਗੇ।

ਇਸੇ ਤਰਾਂ ਜਿਨਾਂ ਮੁਲਾਜ਼ਮਾਂ ਦਾ ਪਹਿਲੇ ਸਾਲ ਦਾ ਇਛੁੱਕ ਵਾਧਾ ਚੱਲ ਰਿਹਾ ਹੈ ਜਾਂ ਫੇਰ ਉਨਾਂ ਦੀ ਉਮਰ 58 ਜਾਂ 60 ਸਾਲ ਦੀ ਹੈ। ਇਸ ਤੋਂ ਇਲਾਵਾ ਜਿਨਾਂ ਮੁਲਾਜ਼ਮਾਂ ਦਾ ਪਹਿਲਾ ਇਛੁੱਕ ਵਾਧਾ ਅੰਤਰਾਲ ਦੇ ਸਮੇਂ ਵਿੱਚ ਸ਼ੁਰੂ ਹੋਣਾ ਸੀ, ਉਹ ਸਾਰੇ 30 ਸਤੰਬਰ, 2020 ਨੂੰ ਸੇਵਾ ਮੁਕਤ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here