ਪੁਤਿਨ ਦੇ ਕੱਟੜ ਵਿਰੋਧੀ ਅਲੈਕਸੀ ਨਵੇਲਨੀ ਦੀ ਮੌਤ : ਸੋਸ਼ਲ ਪੋਸਟ ’ਤੇ ਵਧਦੀ ਨਫ਼ਰਤੀ ਤੇ ਹੰਕਾਰੀ ਟਿੱਪਣੀਆਂ | Alexei Navalny
ਰੂੁਸ ’ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਵਿਰੋਧੀ ਅਤੇ ਮੁੱਖ ਵਿਰੋਧੀ ਧਿਰ ਆਗੂ ਅਲੈਕਸੀ ਨਵੇਲਨੀ ਦੀ ਮੌਤ ਹੋ ਗਈ ਹੈ ਉਹ ਅੱਤਵਾਦ ਦੇ ਦੋਸ਼ ’ਚ ਆਰਕਟਿਕ ਸਰਕਿਲ ਜੇਲ੍ਹ ’ਚ ਕੈਦ ਸਨ ਅਲੈਕਸੀ ਦੀ ਮੌਤ ਦੀ ਖ਼ਬਰ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਬੁਰੀ ਤਰ੍ਹਾਂ ਨਾਲ ਭੜਕੇ ਹੋਏ ਹਨ ਉਨ੍ਹਾਂ ਨੇ ਅਲੈਕਸੀ ਦੀ ਮੌਤ ਲਈ ਸਿੱਧਾ ਰਾਸ਼ਟਰਪਤੀ ਪੁਤਿਨ ਨੂੰ ਜਿੰਮੇਵਾਰ ਦੱਸਿਆ ਹੈ ਇਸ ਤੋਂ ਪਹਿਲਾਂ ਜੂਨ 2021 ’ਚ ਵੀ ਬਾਇਡੇਨ ਨੇ ਜਿਨੇਵਾ ’ਚ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਨਵਲਨੀ ਦੀ ਮੌਤ ਨਾਲ ਪੁਤਿਨ ਲਈ ਵਿਨਾਸ਼ਕਾਰੀ ਨਤੀਜੇ ਹੋਣਗੇ 47 ਸਾਲ ਦੇ ਅਲੈਕਸੀ ਨੂੰ ਰਾਸ਼ਟਰਪਤੀ ਪੁਤਿਨ ਦੇ ਕੱਟੜ ਅਲੋਚਕ ਤੇ ਮੁੱਖ ਵਿਰੋਧੀ ਦੇ ਤੌਰ ’ਤੇ ਜਾਣਿਆ ਜਾਂਦਾ ਸੀ ਉਹ ਪੁਤਿਨ ਸਰਕਾਰ ਦੀਆਂ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਕਰਦੇ ਸਨ। (Alexei Navalny)
Russia Ukraine war : ਲਾਚਾਰੀ ਤੇ ਜੰਗ ਦੀ ਭਿਆਨਕਤਾ
ਉਨ੍ਹਾਂ ਨੇ ਸਰਕਾਰ ਖਿਲਾਫ਼ ਵਾਰ ਵਾਰ ਭ੍ਰਿਸ਼ਟਾਚਾਰ ਦੇ ਕੈਂਪੇਨ ਚਲਾਏ ਸਰਕਾਰ ਦੀਆਂ ਕਮੀਆਂ ਤੇ ਉਸ ਦੇ ਭ੍ਰਿਸ਼ਟ ਵਿਹਾਰ ਨੂੰ ਉਜਾਗਰ ਕਰਨ ਦਾ ਸ਼ਾਇਦ ਹੀ ਕੋਈ ਮੌਕਾ ਉਨ੍ਹਾਂ ਛੱਡਿਆ ਹੋਵੇ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਅਲੈਕਸੀ ਤੇ ਪੁਤਿਨ ਵਿਚਕਾਰ ਇੱਕ ਤਰ੍ਹਾਂ ਦਾ ਛੱਤੀ ਦਾ ਅੰਕੜਾ ਸੀ ਉਹ ਪੁਤਿਨ ਦੀ ਪਾਰਟੀ (ਯੂਨਾਈਟਿਡ ਰੂਸ) ਨੂੰ ਬਦਮਾਸ਼ਾਂ ਤੇ ਚੋਰਾਂ ਦੀ ਪਾਰਟੀ ਕਿਹਾ ਕਰਦੇ ਸਨ ਇਹੀ ਵਜ੍ਹਾ ਹੈ ਕਿ ਰੂਸ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਹੋਣ ਦੇ ਬਾਵਜ਼ੂਦ ਪੁਤਿਨ ਅਲੈਕਸੀ ਤੋਂ ਭੈਅ ਖਾਂਦੇ ਸਨ ਸਮਾਵਾਦੀ ਸ਼ਾਸਨ ਵਿਵਸਥਾ ਵਾਲੇ ਦੇਸ਼ਾਂ ’ਚ ਸਰਕਾਰ ਵਿਰੋਧੀ ਆਗੂਆਂ ਤੇ ਅਲੋਚਕਾਂ ਨੂੰ ਜ਼ਹਿਰ ਦੇ ਕੇ ਮਾਰਨਾ ਜਾਂ ਹੋਰ ਤਰੀਕਿਆਂ ਨਾਲ ਹੱਤਿਆਵਾਂ ਕਰਨਾ ਨਵੀਂ ਗੱਲ ਨਹੀਂ ਹੈ ਰੂਸ, ਚੀਨ ਤੇ ਉੱਤਰ ਕੋਰੀਆ ’ਚ ਅਜਿਹੀਆਂ ਕਈ ਉਦਾਹਰਨਾਂ ਹਨ। (Alexei Navalny)
ਜਿੱਥੇ ਸਰਕਾਰ ਤਰਫੋਂ ਵਿਰੋਧੀ ਆਗੂਆਂ ਨੂੰ ਰਸਤੇ ਤੋਂ ਹਟਾਉਣ ਲਈ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਇਸ ਤੋਂ ਪਹਿਲਾਂ ਵੀ ਰੂਸ ’ਚ ਪੁਤਿਨ ਅਤੇ ਉਨ੍ਹਾਂ ਦੀ ਸਰਕਾਰ ’ਤੇ ਸਿਆਸੀ ਵਿਦਰੋਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੇ ਦੋਸ਼ ਲੱਗ ਚੁੱਕੇ ਹਨ ਰੂਸੀ ਖੁਫ਼ੀਆ ਏਜੰਸੀ (ਐੱਫ਼ਐੱਸਬੀ) ਦੇ ਸਾਬਕਾ ਏਜੰਟ ਕਰਨਲ ਅਲੈਕਸਜੇਂਡਰ ਲਿਤਵਿਨਾਂ ਨੂੰ ਵੀ ਜ਼ਹਿਰ ਦੇ ਕੇ ਮਾਰਨ ਦਾ ਮਾਮਲਾ ਵੀ ਸੁਰਖੀਆਂ ’ਚ ਰਿਹਾ ਸੀ 1917 ’ਚ ਵਲਾਦੀਮੀਰ ਲੈਨਿਨ ਦੀ ਅਗਵਾਈ ’ਚ ਪੂੰਜੀਵਾਦ ਦੀ ਧੁਰ ਵਿਰੋਧੀ ਮਾਨਸਿਕਤਾ ਦੀ ਸਰਕਾਰ ਬਣਦੇ ਹੀ ਰੂਸ ’ਚ ਜੋ ਖੂਨੀ ਖੇਡ ਸ਼ੁੁਰੂ ਹੋਈ ਸੀ ਸਮੇਂ ਦੇ ਗੇੜ ਨਾਲ ਰੂਸ ਦੀ ਸੱਤਾ ’ਚ ਆਉਣ ਵਾਲੇ ਸ਼ਾਸਕਾਂ ਨੇ ਉਸ ਨੂੰ ਕਿਸੇ ਨਾ ਕਿਸੇ ਰੂਪ ’ਚ ਦੁਹਰਾਇਆ ਹੈ ਛਲ ਅਤੇ ਬਲ ਨਾਲ ਵਿਰੋਧੀਆਂ ਨੂੰ ਹਟਾਉਣ ਦੀ ਜੋ ਪਰੰਪਰਾ ਲੈਨਿਨ ਦੇ ਸ਼ਾਸਨ ਕਾਲ ’ਚ ਸ਼ੁਰੂ ਹੋਈ। (Alexei Navalny)
ਲੜਕੀ ਦੇ ਵਿਆਹ ’ਚ ਆਰਥਿਕ ਤੌਰ ’ਤੇ ਕੀਤੀ ਮੱਦਦ
ਉਹ ਅੱਜ ਵੀ ਘੱਟ ਜਾਂ ਜਿਆਦਾ ਰੂਸੀ ਸਾਮਵਾਦੀ ਵਿਵਸਥਾ ਦਾ ਹਿੱਸਾ ਬਣੀ ਹੋਈ ਹੈ 1920 ਦੇ ਦਹਾਕੇ ’ਚ ਲੈਨਿਨ ਦੇ ਸ਼ਾਸਨ ਕਾਲ ’ਚ ਸਿਆਸੀ ਵਿਰੋਧੀਆਂ ਦਾ ਸਮੂਹਿਕ ਕਤਲੇਆਮ ਅਤੇ ਜ਼ਹਿਰ ਦੇ ਕੇ ਹੱਤਿਆਵਾਂ ਕਰ ਦੇਣਾ ਆਮ ਗੱਲ ਸੀ ਸਟਾਲਿਨ ਤੋਂ ਬਾਅਦ ਜੋਸੈਫ ਸਟਾਲਿਨ ਨੇ ਵੀ ਇਸ ਪਰੰਪਰਾ ਨੂੰ ਅੱਗੇ ਵਧਾਇਆ ਸੋਵੀਅਤ ਰੂਸ ਤੋਂ ਬਾਹਰ ਪੂਰਬੀ ਯੂਰਪ, ਚੀਨ, ਕੋਰੀਆ ਤੇ ਕੰਬੋਡੀਆ ਵਰਗੇ ਦੇਸ਼ਾਂ ਦਾ ਇਤਿਹਾਸ ਸਿਆਸੀ ਵਿਰੋਧੀਆਂ ਦੀਆਂ ਹੱਤਿਆਵਾਂ ਨਾਲ ਭਰਿਆ ਪਿਆ ਹੈ 1975-1979 ਦਾ ਕੰਬੋਡਿਆਈ ਕਤਲੇਆਮ ਅੱਜ ਵੀ ਇਸ ਗੱਲ ਦੀ ਤਸਦੀਕ ਕਰਦਾ ਹੈ। ਕਿ ਸਿਆਸੀ ਵਿਰੋਧੀਆਂ ਨੂੰ ਰਸਤੇ ਤੋਂ ਹਟਾਉਣ ਲਈ ਸਾਮਵਾਦੀ ਸ਼ਾਸਕ ਕਿਸ ਹੱਦ ਤੱਕ ਜਾ ਸਕਦੇ ਹਨ।
ਦਰਅਸਲ, ਅਲੈਕਸੀ ਅਗਸਤ 2020 ’ਚ ਉਸ ਸਮੇਂ ਸੁਰਖੀਆਂ ’ਚ ਆਏ ਜਦੋਂ ਉਨ੍ਹਾਂ ਨੂੰ ਟਾਮਸਕ ਹਵਾਈ ਅੱਡੇ ਦੇ ਕੈਫੇ ’ਚ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ ਗਿਆ ਸੀ ਉਸ ਸਮੇਂ ਕਿਹਾ ਗਿਆ ਸੀ ਕਿ ਮਾਸਕੋ ਤੋਂ ਟਾਮਸਕ ਪਰਤਦੇ ਸਮੇਂ ਹਵਾਈ ਅੱਡੇ ਦੇ ਇੱਕ ਕੈਫੇ ’ਚ ਉਨ੍ਹਾਂ ਚਾਹ ਪੀਤੀ ਸੀ ਚਾਹ ਪੀਣ ਦੇ ਕੁਝ ਸਮੇਂ ਤੋਂ ਬਾਅਦ ਹੀ ਉਨ੍ਹਾਂ ਦੀ ਤਬੀਅਤ ਵਿਗੜ ਗਈ ਬੇਹੋਸ਼ੀ ਦੀ ਹਾਲਤ ’ਚ ਉਨ੍ਹਾਂ ਨੂੰ ਸਾਈਬੇਰੀਆ ਦੇ ਇੱਕ ਹਸਪਤਾਲ ’ਚ ਭਰਤੀ ਕਰਾਇਆ ਗਿਆ ਸੀ ਬਾਅਦ ’ਚ ਉਨ੍ਹਾਂ ਨੂੰ ਇਲਾਜ ਲਈ ਜਰਮਨੀ ਲਿਆਂਦਾ ਗਿਆ ਸੀ ਜਰਮਨੀ ’ਚ ਅਲੈਕਸੀ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ’ਤੇ ਰੂਸ ’ਚ ਬਣੇ ਨਰਵ ਏਜੰਟ ਨੋਵੀਚੋਕ ਲੈ ਹਮਲਾ ਕੀਤਾ ਗਿਆ ਹੈ ਭ੍ਰਿਸ਼ਟਾਚਾਰ ਖਿਲਾਫ਼ ਲਗਾਤਾਰ ਮੋਰਚਾ ਲੈਂਦੇ ਰਹਿਣ ਕਾਰਨ ਅਲੈਕਸੀ ਰੂਸ ਦੇ ਦੀ ਜਨਤਾ ’ਚ ਤਾਂ ਹਰਮਨਪਿਆਰੇ ਹੋ ਗਏ।
ਸੇਵਾਦਾਰ ਸ਼ਿਮਲਾ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਪਰ ਸਰਕਾਰ ਤੇ ਪੁਤਿਨ ਦੀ ਅੱਖ ’ਚ ਰੜਕਣ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਸਰਕਾਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਤੇ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਸੰਸਦੀ ਚੋਣਾਂ ਦੌਰਾਨ ਉਨ੍ਹਾਂ ਨੇ ਪੁਤਿਨ ਦੀ ਪਾਰਟੀ ’ਤੇ ਵੋਟਾਂ ’ਚ ਘਪਲੇ ਦਾ ਦੋਸ਼ ਲਾਉਂਦਿਆਂ ਵਿਰੋਧ ਪ੍ਰਦਰਸ਼ਨ ਕੀਤਾ ਸੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਇਸ ਤੋਂ ਪਹਿਲਾਂ ਸਾਲ 2011 ਤੇ 2013 ’ਚ ਵੀ ਉਨ੍ਹਾਂ ਨੂੰ ਸਰਕਾਰ ਵਿਰੋਧੀ ਅੰਦੋਲਨਾਂ ਕਾਰਨ ਜੇਲ੍ਹ ਜਾਣਾ ਪਿਆ ਸੀ ਸਾਲ 2017 ’ਚ ਵੀ ਉਨ੍ਹਾਂ ’ਤੇ ਐਂਟੀਸੇਟਿਕ ਡਾਈ ਨਾਲ ਹਮਲਾ ਹੋਣ ਦੀ ਖ਼ਬਰ ਆਈ ਸੀ ਕਿਹਾ ਜਾਂਦਾ ਹੈ ਕਿ ਇਸ ਹਮਲੇ ’ਚ ਉਨ੍ਹਾਂ ਦੀ ਖੱਬੀ ਅੱਖ ਖਰਾਬ ਹੋ ਗਈ ਸੀ ਸਰਕਾਰ ਨੇ ਉਨ੍ਹਾਂ ਦੇ ਐਂਟੀ ਕੁਰੱਪਸ਼ਨ ਫਾਊਂਡੇਸ਼ਨ ’ਤੇ ਸ਼ਿਕੰਜਾ ਕਸਣ ਦੀ ਵੀ ਕੋਸ਼ਿਸ਼ ਕੀਤੀ ਸਰਕਾਰ ਨੂੰ ਸ਼ੱਕ ਹੈ। (Alexei Navalny)
ਕਿ ਅਲੈਕਸੀ ਆਪਣੇ ਫਾਊਂਡੇਸ਼ਨ ਜਰੀਏ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਹਨ ਉਹ ਸਾਲ 2018 ਦੀਆਂ ਰਾਸ਼ਟਰੀ ਚੋਣਾਂ ਵੀ ਲੜਨਾ ਚਾਹੁੰਦੇ ਸਨ ਪਰ ਧੋਖਾਧੜੀ ਦੇ ਦੋਸ਼ਾਂ ਕਾਰਨ ਉਨ੍ਹਾਂ ’ਤੇ ਰੋਕ ਲਾ ਦਿੱਤੀ ਗਈ ਸੀ ਜੁਲਾਈ 2019 ’ਚ ਅਣਅਧਿਕਾਰਤ ਰੂਪ ’ਚ ਵਿਰੋਧ ਪ੍ਰਦਰਸ਼ਨ ਦੀ ਅਪੀਲ ਕਰਨ ਕਾਰਨ ਉਨ੍ਹਾਂ ਨੂੰ 30 ਦਿਨ ਦੀ ਜੇਲ੍ਹ ਹੋਈ ਸੀ ਜੇਲ੍ਹ ’ਚ ਉਨ੍ਹਾਂ ਤਬੀਅਤ ਵਿਗੜ ਗਈ ਸੀ ਉਸ ਸਮੇਂ ਵੀ ਉਨ੍ਹਾਂ ਨੂੰ ਜ਼ਹਿਰ ਦਿੱਤੇ ਜਾਣ ਦੀ ਖ਼ਬਰ ਮੀਡੀਆ ’ਚ ਆਈ ਸੀ ਜੂਨ 2020 ’ਚ ਸੰਵਿਧਾਨ ’ਚ ਜ਼ਰੂਰੀ ਸੋਧਾਂ ’ਤੇ ਜਦੋਂ ਰਾਏਸ਼ੁਮਾਰੀ ਹੋਣੀ ਤਾਂ ਉਦੋਂ ਉਨ੍ਹਾਂ ਇਸ ਨੂੰ ਸੰਵਿਧਾਨ ਦਾ ਉਲੰਘਣ ਦੱਸਿਆ ਸੀ। (Alexei Navalny)
ਕਾਂਗਰਸ ਨੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
ਜਨਮਤ ਸੰੰਗ੍ਰਹਿ ’ਚ ਜਿੱਤ ਤੋਂ ਬਾਅਦ ਪੁਤਿਨ ਹੁਣ ਦੋ ਕਾਰਜਕਾਲ ਲਈ ਰਾਸ਼ਟਰਪਤੀ ਬਣੇ ਰਹਿ ਸਕਦੇ ਹਨ ਐਂਟੀ ਕਰੱਪਸ਼ਨ ਫਾਊਂਡੇਸ਼ਨ ਚਲਾਉਣ ਵਾਲੇ ਅਲੈਕਸੀ ਸਰਕਾਰੀ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦੇ ਰਹਿਣ ਕਾਰਨ ਹਮੇਸ਼ਾ ਤੋਂ ਮੀਡੀਆ ਦੀਆਂ ਸੁਰਖੀਆਂ ’ਚ ਰਹੇ ਸਰਕਾਰ ਵਿਰੋਧੀ ਅੰਦੋਲਨਾਂ ਤੇ ਆਪਣੇ ਬਗਾਵਤੀ ਤੇਵਰਾਂ ਕਰਕੇ ਰੂਸੀ ਜਨਤਾ ਦਾ ਇੱਕ ਵੱਡਾ ਵਰਗ ਉਨ੍ਹਾਂ ਦਾ ਸਮਰੱਥਕ ਵੀ ਮੰਨਿਆ ਜਾਂਦਾ ਸੀ ਸੋਸ਼ਲ ਮੀਡੀਆ ’ਤੇ ਇੱਕ ਵੱਡਾ ਤਬਕਾ ਉਨ੍ਹਾਂ ਦੀ ਹਮਾਇਤ ਕਰਦਾ ਹੈ ਯੂਟਿਊਬ ’ਤੇ ਉਨ੍ਹਾਂ ਦੇ 3.79 ਮਿਲੀਅਨ ਸਬਸਕ੍ਰਾਈਬਰ ਹਨ ਟਵਿੱਟਰ ’ਤੇ ਲਗਭਗ ਢਾਈ ਮਿਲੀਅਨ ਫਾਲੋਵਰਜ਼ ਹਨ। (Alexei Navalny)
ਉਹ ਸਰਕਾਰੀ ਮਹਿਕਮਿਆਂ ’ਚ ਕੁਰੱਪਸ਼ਨ ਨੂੰ ਦਿਖਾਉਣ ਵਾਲੀਆਂ ਵੀਡੀਓਜ਼ ਤੇ ਦੂਜੀਆਂ ਚੀਜ਼ਾਂ ਯੂਟਿਊਬ ਤੇ ਟਵਿੱਟਰ ’ਤੇ ਲਗਾਤਾਰ ਪੋਸਟ ਕਰਦੇ ਰਹਿੰਦੇ ਸਨ ਅਲੈਕਸੀ ਦੀ ਪਤਨੀ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਤੇ ਰਾਸ਼ਟਰਪਤੀ ਪੁਤਿਨ ਦੀ ਭੂਮਿਕਾ ਦਾ ਪਤਾ ਲਾਉਣ ਦੀ ਮੰਗ ਕੀਤੀ ਹੈ ਜਾਂਚ ਏਜੰਸੀਆਂ ਦੀ ਛਾਣਬੀਣ ਜਾਂ ਰਿਪੋਰਟ ਦਾ ਨਤੀਜਾ ਚਾਹੇ ਜੋ ਵੀ ਆਵੇ, ਪਰ ਸਾਮਵਾਦੀ ਤਾਕਤਾਂ ਵੱਲੋਂ ਆਪਣੇ ਵਿਰੁੱਧ ਉੱਠਣ ਵਾਲੀ ਅਵਾਜ਼ ਨੂੰ ਬਲ ਪੂਰਵਕ ਦਬਾਉਂਦੇ ਰਹਿਣ ਦਾ ਜੋ ਇਤਿਹਾਸ ਹੈ, ਉਸ ਦੀ ਇੱਕ ਝਲਕ ਫਿਰ ਰੂਸ ’ਚ ਪ੍ਰਗਟ ਹੁੰਦੀ ਦਿਖ ਰਹੀ ਹੈ। (Alexei Navalny)