ਸਾਡੇ ਨਾਲ ਸ਼ਾਮਲ

Follow us

12.1 C
Chandigarh
Monday, January 19, 2026
More
    Home Breaking News ਡੀਸੀ ਨੇ ਜ਼ਿਲ੍ਹ...

    ਡੀਸੀ ਨੇ ਜ਼ਿਲ੍ਹੇ ਦੇ ਸਕੂਲਾਂ ਨੂੰ ਵੰਡੇ ਲੈਪਟਾਪ, ਵਿਦਿਆਰਥੀ ਹੋਏ ਖੁਸ਼

    Distribute Laptops
    ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਕੂਲਾਂ ਨੂੰ ਲੈਪਟਾਪ ਤਕਸੀਮ ਕਰਦੇ ਹੋਏ।

    ਜ਼ਿਲ੍ਹੇ ਦੇ 94 ਸਕੂਲਾਂ ’ਚ ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ਰਾਹੀਂ ਵਿਦਿਆਰਥੀਆਂ ਨੂੰ ਬਣਾਇਆ ਜਾ ਰਿਹੈ ਸਮੇਂ ਦਾ ਹਾਣੀ : ਸਾਕਸ਼ੀ ਸਾਹਨੀ

    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਚਲਾਏ ਜਾ ਰਹੇ ਵਿਸ਼ੇਸ਼ ਪ੍ਰੋਗਰਾਮ ਮਾਈਂਡ ਸਪਾਰਕ ਦਾ ਅੱਜ ਹੋਰ ਵਿਸਥਾਰ ਕਰਦਿਆਂ ਜ਼ਿਲ੍ਹੇ ਦੇ 15 ਸਕੂਲਾਂ ਨੂੰ 30 ਲੈਪਟਾਪ ਤਕਸੀਮ ਕੀਤੇ ਗਏ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੇ 94 ਸਕੂਲਾਂ ’ਚ ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ਰਾਹੀਂ ਵਿਦਿਆਰਥੀਆਂ ਨੂੰ ਆਡੀਓ-ਵਿਜ਼ਿਉਲ ਤਰੀਕੇ ਨਾਲ ਪੜ੍ਹਾਇਆ ਜਾ ਰਿਹਾ ਹੈ ਤੇ ਹੁਣ ਹੋਰ 15 ਸਕੂਲਾਂ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। (Distribute Laptops)

    ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ਰਾਹੀਂ ਪੜ੍ਹਾਈ ਕਰਕੇ ਆਪਣੀਆਂ ਲਰਨਿੰਗ ਸਕਿਲਜ਼ ਵਿੱਚ ਨਿਖਾਰ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਿਕ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ’ਚ ਅੱਗੇ ਵੱਧਣ ਲਈ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਤਪਰ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਵਿਦਿਆਰਥੀਆਂ ਨੂੰ ਘਰ ਜਾ ਕੇ ਪੜ੍ਹਾਈ ਕਰਨ ਲਈ ਵੀ ਲੈਪਟਾਪ ਦਿੱਤੇ ਜਾਣਗੇ ਤਾਂ ਜੋ ਉਹ ਇਸ ਦਾ ਲਾਭ ਉੱਠਾ ਕੇ ਆਪਣੀਆਂ ਸਕਿੱਲਜ਼ ਨੂੰ ਹੋਰ ਬਿਹਤਰ ਕਰ ਸਕਣ।

    ਲਰਨਿੰਗ ਲੈਵਲ ਸਾਫਟਵੇਅਰ ਦੀ ਵਰਤੋਂ ਕਰਕੇ ਆਪਣੀ ਸਕਿਲਜ਼ ਨੂੰ ਨਿਖਾਰਨ ਵਾਲੇ ਵਿਦਿਆਰਥੀ ਕੀਤੇ ਸਨਮਾਨਿਤ  (Distribute Laptops)

    ਸਮਾਗਮ ਦੌਰਾਨ ਵਿਦਿਆਰਥੀਆਂ ਨੇ ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ’ਤੇ ਆਪਣੇ ਪੜ੍ਹਾਈ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਨਾਲ ਉਨ੍ਹਾਂ ਨੂੰ ਹਿਸਾਬ ਦੇ ਔਖੇ ਤੋਂ ਔਖੇ ਪ੍ਰਸ਼ਨਾਂ ਨੂੰ ਆਸਾਨੀ ਨਾਲ ਸਮਝਣ ਵਿੱਚ ਮੱਦਦ ਮਿਲੀ ਹੈ ਤੇ ਨਾਲ ਹੀ ਆਸਾਨ ਭਾਸ਼ਾ ਵਿੱਚ ਹੋਰਨਾਂ ਵਿਸ਼ਿਆਂ ਨੂੰ ਵੀ ਪੜਨ ਵਿੱਚ ਲਾਭ ਹੋਇਆ ਹੈ। ਸਮਾਗਮ ਦੌਰਾਨ ਵਿਦਿਆਰਥੀ ਗੁਰਪਾਲ ਕੁਮਾਰ, ਜਸ਼ਨਦੀਪ ਸਿੰਘ, ਕੋਮਲ ਕੁਮਾਰੀ ਅਤੇ ਸਹਿਨਾਜ਼ ਨੂੰ ਲਰਨਿੰਗ ਲੈਵਲ ਸਾਫਟਵੇਅਰ ਦੀ ਵਰਤੋਂ ਕਰਕੇ ਆਪਣੀ ਸਕਿਲਜ਼ ਨੂੰ ਨਿਖਾਰਨ ਲਈ ਸਨਮਾਨਤ ਕੀਤਾ ਗਿਆ। (Distribute Laptops)

    Distribute Laptops
    ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਕੂਲਾਂ ਨੂੰ ਲੈਪਟਾਪ ਤਕਸੀਮ ਕਰਦੇ ਹੋਏ।

    ਇਸ ਮੌਕੇ ਮਾਈਂਡ ਸਪਾਰਕ ਪ੍ਰੋਗਰਾਮ ਦੇ ਸਟੇਟ ਹੈਡ ਪਿ੍ਰਆ ਸਿੰਘ ਨੇ ਦੱਸਿਆ ਕਿ ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ਜਰੀਏ ਆਪਣੇ ਸਹਿਪਾਠੀਆਂ ਤੋਂ ਪਿੱਛੇ ਰਹਿ ਗਏ ਵਿਦਿਆਰਥੀਆਂ ਨੂੰ ਅੱਗੇ ਵੱਧਣ ਲਈ ਆਡੀਓ-ਵਿਜ਼ਿਉਲ ਤਰੀਕੇ ਨਾਲ ਪੜ੍ਹਾਇਆ ਜਾ ਰਿਹਾ ਹੈ, ਜਿਸ ਦੇ ਬਹੁਤ ਚੰਗੇ ਨਤੀਜੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ 15 ਹੋਰ ਨਵੇਂ ਸਕੂਲਾਂ ਦੇ ਅਧਿਆਪਕਾਂ ਨੂੰ ਓਰੀਏਂਟੇਸ਼ਨ ਰਾਹੀਂ ਇਸ ਵਿਧੀ ਰਾਹੀਂ ਪੜ੍ਹਾਈ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

    ਇਹ ਵੀ ਪੜ੍ਹੋ : ਐਸਟੀਐਫ ਬਰਨਾਲਾ ਦਾ ਇੰਚਾਰਜ ਰਿਸ਼ਵਤ ਲੈਣ ਦੇ ਦੋਸ਼ ’ਚ ਕਾਬੂ

    ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਹਾਈ ਸਕੂਲ ਘਾਸ ਮੰਡੀ, ਚੀਰਵਾਅ, ਜੰਨਸੂਆ, ਤਫ਼ਜੱਲਪੁਰਾ, ਮਰੌੜੀ, ਘਨੌਰ, ਬਿਹਰਾਚ, ਦੌੜ ਕਲਾਂ, ਘੜਾਮ, ਖੇੜੀ ਗੁੱਜਰਾਂ, ਕੁਲਬੁੱਰਛਾ, ਪਾਤੜਾਂ, ਮਲਟੀਪਰਪਜ਼, ਸ਼ੇਰਮਾਜਰਾ ਅਤੇ ਸਰਕਾਰੀ ਪ੍ਰਾਈਮਰੀ ਸਕੂਲ ਸਾਹਿਬ ਨਗਰ ਥੇੜੀ ਸਕੂਲਾਂ ਨੂੰ ਦੋ ਦੋ ਲੈਪਟਾਪ ਦਿੱਤੇ ਗਏ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਰਚਨਾ ਮਹਾਜਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ, ਮਾਈਂਡਸਪਾਰਕ ਪ੍ਰਾਜੈਕਟ ਯੁਧਵੀਰ ਸਿੰਘ ਵੀ ਮੌਜੂਦ ਸਨ।

    LEAVE A REPLY

    Please enter your comment!
    Please enter your name here