ਬੰਗਾਲ ਦੀ ਖਾੜੀ ਦੇ ਉੱਪਰ ਚੱਕਰਵਾਤੀ ਤੂਫ਼ਾਨ ’ਯਾਸ’ ਨੇ ਤੇਜ਼ੀ ਫੜੀ
ਨਵੀਂ ਦਿੱਲੀ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਸੋਮਵਾਰ ਨੂੰ ਕਿਹਾ ਕਿ ਚੱਕਰਵਾਤੀ ਤੂਫ਼ਾਨ ‘ਯਾਸ’ ਪਿਛਲੇ ਛੇ ਘੰਟਿਆਂ ਦੌਰਾਨ ਦੋ ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬੰਗਾਲ ਦੀ ਪੂਰਬ ਮੱਧ ਖਾੜੀ ਦੇ ਉੱਪਰੋਂ ਅੱਗੇ ਵਧ ਰਿਹਾ ਹੈ ਤੇ ਇਹ ਤੇਜ਼ੀ ਫੜਨ ਦੀ ਪ੍ਰਕਿਰਿਆ ’ਚ ਹੈ ਆਈਐਮਡੀ ਅਧਿਕਾਰੀ ਨੇ ਕਿਹਾ ਕਿ ਚੱਕਰਵਾਤੀ ਯਾਸ 16.4 ਡਿਗਰੀ ਉੱਤਰੀ ਦਿਸ਼ਾ ਤੇ 89.6 ਡਿਗਰੀ ਪੂਰਬੀ ਦਿਸ਼ਾ ਕੋਲ ਬੰਗਾਲ ਦੀ ਪੂਰਵ ਮੱਧ ਖਾੜੀ ’ਚ ਕੇਂਦਰਿਤ ਹੈ। ਜੋ ਸੋਮਵਾਰ ਸਵੇਰੇ ਸਾਢੇ 8 ਵਜੇ ਅੰਡੇਮਾਨ ਦੀਪ ਦੇ ਪੋਰਟ ਬਲੇਅਰ ਤੋਂ 620 ਕਿਲੋਮੀਟਰ ਉੱਤਰ ਪੱਛਮ ’ਚ ਓਡੀਸ਼ਾ ਦੇ ਪਾਰਾਦੀਪ ਤੋਂ 530 ਕਿਮੀ ਦੱਖਣੀ ਪੂਰਬ ’ਚ, ਬਾਲਾਸੋਰ ਦੇ 630 ਕਿਮੀ ਦੱਖਣ ਪੂਰਬ ’ਚ ਤੇ ਪੱਛਮੀ ਬੰਗਾਲ ਦੇ ਦੀਘਾ ਦੇ 620 ਕਿਮੀ ਦੱਖਣੀ-ਦੱਖਣੀ ਪੂਰਬ ’ਚ ਕੇਂਦਰਿਤ ਹੈ।
ਉਨਾਂ ਕਿਹਾ ਕਿ ਮੌਸਮੀ ਦਸ਼ਾਵਾਂ ਦੇ ਅਗਲੇ 12 ਘੰਟਿਆਂ ’ਚ ਗੰਭੀਰ ਚੱਕਰਵਾਤੀ ਤੂਫ਼ਾਨ ’ਚ ਬਦਲਣ ਦੀ ਸੰਭਾਵਨਾ ਹੈ ਤੇ ਇਸ ਤੋਂ ਬਾਅਦ ਇਹ 26 ਮਈ ਦੀ ਸਵੇਰ ਤੱਕ ਬੇਹੱ ਗੰਭੀਰ ਚੱਕਰਵਾਤੀ ਤੂਫਾਨ ’ਚ ਬਦਲ ਜਾਵੇਗਾ ਮੌਸਮ ਵਿਭਾਗ ਨੇ ਦੱਸਿਆ ਕਿ ਉੱਤਰ-ਉੱਤਰ-ਪੱਛਮ ਵੱਲ ਵਧਣਾ ਜਾਰੀ ਰਹੇਗਾ ਤੇ ਤੇਜ਼ ਹੋਵੇਗਾ ਤੇ 26ਮਈ ਦੀ ਸਵੇਰ ਤੱਕ ਉੱਤਰੀ ਓਡੀਸ਼ਾ ਤੇ ਪੱਛਮੀ ਬੰਗਾਲ ਦੇ ਤੱਟਾਂ ਕੋਲ ਉੱਤਰੀ ਪੱਛਮੀ ਬੰਗਾਲ ਦੀ ਖਾੜੀ ਤੱਕ ਪਹੁੰਚ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।