ਹਾਲ ਦੀਆਂ ਘਟਨਾਵਾਂ ਸਬੰਧੀ ਸੰਵਿਧਾਨ ਦੇ ਮਹੱਤਵ ‘ਤੇ ਕੀਤੀ ਟਿੱਪਣੀ
ਨਵੀਂ ਦਿੱਲੀ | ਸੁਪਰੀਮ ਕੋਰਟ ਦੇ ਜੱਜ ਜਸਟਿਸ ਡੀਵਾਈ ਚੰਦਰਚੂਹੜ ਨੇ ਕਿਹਾ ਕਿ ਜਦੋਂ ਕਿਸੇ ਕਾਰਟੂਨਿਸਟ ਨੂੰ ਦੇਸ਼ਧ੍ਰੋਹ ਦੇ ਦੋਸ਼ ‘ਚ ਜੇਲ੍ਹ ‘ਚ ਸੁੱਟ ਦਿੱਤਾ ਜਾਂਦਾ ਹੈ, ਜਦੋਂ ਧਾਰਮਿਕ ਇਮਾਰਤ ਦੀ ਆਲੋਚਨਾ ਕਰਨ ਲਈ ਕਿਸੇ ਬਲਾਗਰ ਨੂੰ ਜ਼ਮਾਨਤ ਦੀ ਬਜਾਇ ਜੇਲ੍ਹ ਮਿਲਦੀ ਹੈ ਤਾਂ ਇਨ੍ਹਾਂ ਸਭ ਦੀ ਵਜ੍ਹਾ ਨਾਲ ਸੰਵਿਧਾਨ ਦਾ ਘਾਣ ਹੁੰਦਾ ਹੈ
ਜਸਟਿਸ ਚੰਦਰਚੂਹੜ ਬੰਬੇ ਹਾਈਕੋਰਟ ‘ਚ ਬੰਬੇ ਬਾਰ ਐਸੋਸੀਏਸ਼ਨ ਵੱਲੋਂ ਕਰਵਾਏ ਜਸਟਿਸ ਦੇਸਾਈ ਮੈਮੋਰੀਅਲ ਲੈਕਚਰ ‘ਚ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ ਹਾਲ ਦੀਆਂ ਘਟਨਾਵਾਂ ਸਬੰਧੀ ਸੰਵਿਧਾਨ ਦੇ ਮਹੱਤਵ ‘ਤੇ ਗੱਲ ਕੀਤੀ ਉਨ੍ਹਾਂ ਕਿਹਾ, ਜਦੋਂ ਧਰਮ ਤੇ ਜਾਤੀ ਦੇ ਅਧਾਰ ‘ਤੇ ਲੋਕਾਂ ਨੂੰ ਪ੍ਰੇਮ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਹੈ, ਤਾਂ ਸੰਵਿਧਾਨ ਨੂੰ ਤਕਲੀਫ਼ ਪਹੁੰਚਦੀ ਹੈ ਠੀਕ ਅਜਿਹਾ ਹੀ ਉਦੋਂ ਹੋਇਆ, ਜਦੋਂ ਇੱਕ ਦਲਿਤ ਲਾੜੇ ਨੂੰ ਘੋੜੇ ‘ਤੇ ਨਹੀਂ ਚੜ੍ਹਨ ਦਿੱਤਾ ਗਿਆ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਦੇ ਹਾਂ ਤਾਂ ਸਾਡਾ ਸੰਵਿਧਾਨ ਰੋਂਦਾ ਹੋਇਆ ਦਿਖਾਈ ਦਿੰਦਾ ਹੈ
ਜਸਟਿਸ ਚੰਦਰਚੂਹੜ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਬਾਲ ਗੰਗਾਧਰ ਤਿਲਕ ਨੂੰ ਯਾਦ ਕਰਦਿਆਂ ਕੀਤੀ, ਜਿਨ੍ਹਾਂ ‘ਤੇ ਉਸੇ ਅਦਾਲਤ ‘ਚ ਸਾਲਾਂ ਪਹਿਲਾਂ ਮੁਕੱਦਮਾ ਚਲਾਇਆ ਗਿਆ ਸੀ ਉਨ੍ਹਾਂ ਕਿਹਾ ਕਿ ਸੰਵਿਧਾਨ ਬ੍ਰਿਟਿਸ਼ ਰਾਜ ਤੋਂ ਗਣਤੰਤਰ ਭਾਰਤ ਨੂੰ ਸੱਤਾ ਦੇ ਦਖਲਅੰਦਾਜ਼ੀ ਦਾ ਸਿਰਫ਼ ਇੱਕ ਦਸਤਾਵੇਜ਼ ਨਹੀਂ ਹੈ ਸੰਵਿਧਾਨ ਇੱਕ ਪਰਿਵਰਤਨਕਾਰੀ ਵਿਜ਼ਨ ਹੈ, ਜੋ ਹਰ ਇੱਕ ਸ਼ਖਸ ਨੂੰ ਮੌਕਾ ਦਿੰਦਾ ਹੈ ਆਪਣੀ ਕਿਸਮਤ ਅਜਮਾਉਣ ਦਾ ਦੇਸ਼ ਦਾ ਹਰ ਇੱਕ ਸ਼ਖਸ ਉਸ ਦੀ ਪੂਰਨ ਇਕਾਈ ਹੈ
ਇੱਕ ਸੰਵਿਧਾਨਿਕ ਸੰਸਕ੍ਰਿਤੀ ਇਸ ਵਿਸ਼ਵਾਸ ‘ਤੇ ਅਧਾਰਿਤ ਹੁੰਦੀ ਹੈ ਕਿ ਉਹ ਜਾਣ-ਪਛਾਣ ਦੇ ਦਾਇਰੇ ਤੋਂ ਪਰ੍ਹੇ ਹਟ ਕੇ ਲੋਕਾਂ ਨੂੰ ਇੱਕ ਸੂਤਰ ‘ਚ ਪਿਰੋਂਦੀ ਹੈ ਉਨ੍ਹਾਂ ਸੰਵਿਧਾਨ ਦੇ ਬੰਧਨ ਮੁਕਤ (ਅਜ਼ਾਦ) ਸਵਰੂਪ ਦਾ ਵੀ ਜ਼ਿਕਰ ਕੀਤਾ, ਜੋ ਹਾਲ ਹੀ ‘ਚ ਸਬਰੀਮਾਲਾ ਮੰਦਰ ਦੇ ਮਾਮਲੇ ‘ਚ ਦੇਖਣ ਨੂੰ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।