ਫ਼ਸਲਾਂ ’ਤੇ ਬੇਮੌਸਮੀ ਵਰਖਾ ਦੀ ਕਰੋਪੀ
ਕਿਸਾਨਾਂ ’ਤੇ ਕੁਦਰਤ ਦਾ ਕਹਿਰ ਇੱਕ ਵਾਰ ਫ਼ਿਰ ਵਰ੍ਹ ਰਿਹਾ ਹੈ ਇਸ ਸਾਲ ਵੀ ਬਿਨਾਂ ਮੰਗੇ ਬਰਸਾਤ ਨੇ ਖੜੀਆਂ ਫ਼ਸਲਾਂ ’ਚ ਬੇਹਿਸਾਬ ਤਬਾਹੀ ਮਚਾਈ ਹੈ ਝੋਨੇ ਦੀ ਕਟਾਈ ਦੇ ਐਨ ਵਕਤ ’ਤੇ ਹੋਈ ਬੇਮੌਸਮੀ ਜ਼ੋਰਦਾਰ ਬਰਸਾਤ ਨੇ ਖੇਤਾਂ ’ਚ ਪੱਕੀ ਖੜੀ ਫਸਲ ਨੂੰ ਪਾਣੀ-ਪਾਣੀ ਕਰ ਦਿੱਤਾ ਹਜਾਰਾਂ-ਲੱਖਾਂ ਹੈਕਟੇਅਰ ਫਸਲ ਤਬਾਹ ਹੋਈ ਉੱਤਰ ਪ੍ਰਦੇਸ਼ ਦਾ ਤਰਾਈ ਖੇਤਰ ਜਿਸ ਨੂੰ ‘ਝੋਨੇ ਦਾ ਭੜੋਲਾ’ ਆਖ਼ਦੇ ਹਨ, ਉਥੇ ਵੱਡੇ ਪੱਧਰ ’ਤੇ ਝੋਨੇ ਦੀ ਫਸਲ ਹੁੰਦੀ ਹੈ ਪਰ ਬੀਤੇ 16-17 ਅਕਤੂਬਰ ਨੂੰ ਹੋਈ ਬਰਸਾਤ ਨੇ ਕਈ ਏਕੜ ਫ਼ਸਲ ਨੂੰ ਪਾਣੀ ’ਚ ਵਹਾ ਦਿੱਤਾ ਖੇਤਾਂ ’ਚ ਉਜੜਦੀ ਫਸਲ ਨੂੰ ਕਿਸਾਨ ਬੇਵੱਸ ਹੋ ਕੇ ਬੱਸ ਦੇਖਦਾ ਹੀ ਰਿਹਾ ਕਰਦੇ ਵੀ ਕੀ, ਆਖ਼ਰ ਕੁਦਰਤ ਦੇ ਕਹਿਰ ਦੇ ਅੱਗੇ ਭਲਾ ਕਿਸ ਦਾ ਜ਼ੋਰ ਬਰਸਾਤ ਵੀ ਅਜਿਹੀ ਜ਼ੋਰਦਾਰ ਹੋਈ ਜਿਸ ਨੇ ਕਿਸਾਨਾਂ ਨੂੰ ਸੰਭਾਲਣ ਤੱਕ ਦਾ ਮੌਕਾ ਨਹੀਂ ਦਿੱਤਾ ਕੁਝ ਫ਼ਸਲ ਕੱਟ ਗਈ ਸੀ,
ਪਰ ਉਸ ਨੂੰ ਸੁੁਰੱਖਿਅਤ ਥਾਵਾਂ ਤੱਕ ਕਿਸਾਨ ਨਹੀਂ ਪਹੁੰਚਾ ਸਕੇ, ਖੇਤਾਂ ’ਚ ਭਰੇ ਪਾਣੀ ’ਚ ਭਿੱਜ ਗਿਆ ਪਾਣੀ ਨਾਲ ਭਿੱਜਿਆ ਅਨਾਜ ਕੁਝ ਹੀ ਘੰਟਿਆਂ ’ਚ ਕਾਲਾ ਪੈ ਜਾਂਦਾ ਹੈ, ਜਿਸ ਨੂੰ ਕੋਈ ਖਰੀਰਦਾ ਵੀ ਨਹੀਂ ਅਤੇ ਨਾ ਖਾਣ ਯੋਗ ਬਚਦਾ ਹੈ ਜ਼ਿਕਰਯੋਗ ਹੈ ਕਿ ਖੇਤੀ ’ਤੇ ਪਹਿਲਾਂ ਹੀ ਕਈ ਦਹਾਕਿਆਂ ਤੋਂ ਸੰਕਟ ਦੇ ਬੱਦਲ ਛਾਏ ਹੋਏ ਹਨ ਬਰਸਾਤ ਨੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ ਜੇਕਰ ਯਾਦ ਹੋਵੇ ਤਾਂ ਇਨੀਂ ਦਿਨੀਂ ਪਿਛਲੇ ਸਾਲ ਵੀ ਬਰਸਾਤ ਹੋਈ ਸੀ, ਉਦੋਂ ਗਨੀਮਤ ਇਹ ਵੀ ਫਸਲ ਤਕਰੀਬਨ ਕੱਟੀ ਗਈ ਸੀ, ਕੁਝ ਹੀ ਬਾਕੀ ਬਚੀ ਸੀ
ਕਿਸਾਨ ਝੋਨਾ ਵਿੱਕਰੀ ਲਈ ਟਰਾਲੀਆਂ ਨਾਲ ਮੰਡੀਆਂ ਦੇ ਬਾਹਰ ਖੜੇ ਸਨ, ਜਿਸ ’ਚ ਰੱਖਿਆ ਝੋਨੇ ਪਾਣੀ ਨਾਲ ਸੜ ਗਿਆ ਸੀ ਉਦੋਂ ਸਰਕਾਰ ਨੇ ਮੁਆਵਜ਼ੇ ਦੇ ਰੂਪ ’ਚ ਕੁਝ ਮਹੀਨਿਆਂ ਬਾਅਦ ਕਿਸਾਨਾਂ ਨੂੰ ਲਾਗਤ ਤੋਂ ਕਿਤੇ ਘੱਟ ਪੈਸਾ ਦਿੱਤਾ ਸੀ ਇਹ ਗੱਲ ਸਾਰੇ ਜਾਣਦੇ ਹਨ ਕਿ ਇਸ ਤਰ੍ਹਾਂ ਦਾ ਮੁਆਵਜ਼ਾ ਖੇਤੀ ਸੰਕਟ ਜਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਸੁਲਝਾ ਸਕਦਾ ਸੌ ਰੁਪਏ ਤੋਂ ਉੱਪਰ ਡੀਜਲ ਦਾ ਭਾਵ ਹੈ ਬਾਕੀ ਯੂਰੀਆ, ਡਾਇਆ, ਪੋਟਾਸ਼ ਵਰਗੀਆਂ ਖਾਦਾਂ ਦੇ ਦੁੱਗਣੇ-ਤਿੱਗਣੇ ਰੇਟਾਂ ਨੇ ਪਹਿਲਾਂ ਹੀ ਅੰਨਦਾਤਾ ਦੀ ਕਮਰ ਤੋੜ ਰੱਖੀ ਹੈ ਕਾਇਦੇ ਅਨੁਸਾਰ ਅਨੁਮਾਨ ਲਾਈਏ ਤਾਂ ਕਿਸਾਨਾਂ ਦੀ ਲਾਗਤ ਦਾ ਮੁੱਲ ਵੀ ਫ਼ਸਲਾਂ ਤੋਂ ਨਹੀਂ ਮਿਲ ਰਿਹਾ ਇਹੀ ਵਜ੍ਹਾ ਹੈ, ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ
ਇਸ ਕਾਰਨ ਕਿਸਾਨਾਂ ਦਾ ਹੌਲੀ-ਹੌਲੀ ਖੇਤੀ ਤੋਂ ਮੋਹਭੰਗ ਹੁੰਦਾ ਜਾ ਰਿਹਾ ਹੈ ਸੱਚਾਈ ਇਹ ਹੈ, ਫ਼ਸਲਾਂ ਦੀ ਬਿਜਾਈ ਦੇ ਵਕਤ ਬੈਂਕਾਂ ਤੋਂ ਲਿਆ ਕਰਜ਼ਾ ਵੀ ਕਿਸਾਨ ਨਹੀਂ ਤਾਰ ਸਕਦਾ ਕਰਜ਼ੇ ਦਾ ਭੁਗਤਾਨ ਨਾ ਕਰਨ ’ਤੇ ਲਗਾਤਾਰ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਨੂੰ ਹੁਣ ਹਕੂਮਤ ਵੀ ਗੰਭੀਰਤਾ ਨਾਲ ਨਹੀਂ ਲੈਂਦੀ ਗੰਭੀਰਤਾ ਨਾਲ ਇਸ ਲਈ ਨਹੀਂ ਲੈਂਦੀ, ਕਿਉਂਕਿ ਇਸ ਦਾ ਤਰੀਕਾ ਉਨ੍ਹਾਂ ਕੋਲ ਹੈ ਨਹੀਂ? ਬੇਮੌਸਮੀ ਬਰਸਾਤ ਨਾਲ ਬੇਹਾਲ ਅਤੇ ਦੁਖੀ ਅੰਨਦਾਤਾ ਦੀਆਂ ਪ੍ਰੇਸ਼ਾਨੀਆਂ ਦਾ ਅਸੀਂ-ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ,
ਇਹ ਅਜਿਹਾ ਵਕਤ ਹੁੰਦਾ ਹੈ ਜਦੋਂ ਝੋਨੇ ਕਟਾਈ ਤੋਂ ਬਾਅਦ ਖੇਤ ’ਚ ਦੂਜੀ ਫ਼ਸਲ ਭਾਵ ਕਣਕ ਦੀ ਬਿਜਾਈ ਕਰਨੀ ਹੁੰਦੀ ਹੈ ਇਸ ਲਈ ਝੋਨੇ ਦੀ ਕਟਾਈ ਦੁਸਹਿਰੇ ਦੇ ਆਸਪਾਸ ਸ਼ੁਰੂ ਹੋ ਜਾਂਦੀ ਹੈ ਅਤੇ ਦੀਵਾਲੀ ਆਉਣ ਤੱਕ ਖੇਤਾਂ ’ਚ ਕਣਕ ਬੀਜੀ ਜਾਂਦੀ ਹੈ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਤੁਰੰਤ ਮੰਡੀਆਂ ’ਚ ਵੇਚਣ ਲਈ ਭੱਜਦੇ ਹਨ, ਪਰ ਉਥੋਂ ਵੀ ਠੱਗੇ ਜਾਂਦੇ ਹਲ ਸਮੱਸਿਆ ਉਥੇ ਉਨ੍ਹਾਂ ਦੇ ਪਿੱਛੇ-ਪਿੱਛੇ ਜਾਂਦੀ ਹੈ
ਉਸ ਸਮੱਸਿਆ ਨਾਲ ਮੰਡੀ ਦੇ ਆੜ੍ਹਤੀਆਂ ਅਤੇ ਦਲਾਲਾਂ ਨੂੰ ਖੂੁਬ ਫਾਇਦਾ ਹੁੰਦਾ ਹੈ ਇਸ ਸਾਲ ਝੋਨੇ ਦਾ ਸਰਕਾਰੀ ਰੇਟ 1940 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਹੈ, ਪਰ ਆੜ੍ਹਤੀਏ 1200-1500 ਦੇ ਹੀ ਆਸਪਾਸ ਖਰੀਦ ਰਹੇ ਹਨ ਕੀ ਇਸ ਘਪਲੇਬਾਜ਼ੀ ਦੀਆਂ ਪ੍ਰਸ਼ਾਸਨ ਨੂੰ ਨਹੀਂ ਪਤਾ ਹੁੰਦਾ? ਚੰਗੀ ਤਰ੍ਹਾਂ ਪਤਾ ਹੈ ਪਰ ਬੋਲਦੇ ਇਸ ਲਈ ਨਹੀਂ ਕਿਉਂਕਿ ਇਸ ’ਚ ਉਨ੍ਹਾਂ ਦੇ ਹਿੱਸੇ ਦਾ ਅਪ੍ਰਤੱਖ ਤੌਰ ’ਤੇ ਮੁਨਾਫਾ ਛੁਪਿਆ ਹੁੰਦਾ ਹੈ ਫ਼ਿਲਹਾਲ, ਬੇਮੌਸਮੀ ਬਰਸਾਤ ਨਾਲ ਕਈ ਸੂਬਿਆਂ ਦੇ ਕਿਸਾਨ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ’ਚ ਸਭ ਤੋਂ ਜਿਆਦਾ ਉੱਤਰ ਪ੍ਰਦੇਸ਼ ਦੇ ਕਿਸਾਨ ਹਨ, ਕਿਉਂਕਿ ਉਥੇ ਝੋਨੇ ਦੀ ਫ਼ਸਲ ਮੁੱਖ ਤੌਰ ’ਤੇ ਉਗਾਈ ਜਾਂਦੀ ਹੈ ਹਾਲਾਂਕਿ ਬਰਸਾਤ ਨਾਲ ਦੂਜੀਆਂ ਫ਼ਸਲਾਂ ਨੂੰ ਵੀ ਜ਼ਬਰਦਸਤ ਨੁਕਸਾਨ ਹੋਇਆ ਹੈ
ਜਿਨ੍ਹਾਂ ’ਚ ਗੰਨਾ, ਦਾਲਾਂ ਅਤੇ ਸਬਜ਼ੀਆਂ ਮੁੱਖ ਹਨ ਬਰਸਾਤ ਨਾਲ ਝੋਨਾ ਤਾਂ ਖਰਾਬ ਹੋਇਆ ਹੀ ਹੈ, ਨਾਲ ਹੀ ਜ਼ਮੀਨ ਤੋਂ ਜਿਆਦਾ ਨਮੀ ਆ ਜਾਣ ਨਾਲ ਅਗਲੀ ਫਸਲ ਕਣਕ ਦੀ ਬਿਜਾਈ ਵੀ ਲੇਟ ਹੋਵੇਗੀ, ਜਦੋਂ ਤੱਕ ਵੱਤ ਨਹੀਂ ਆਉਂਦੀ, ਖੇਤ ਬਿਜਾਈ ਦੇ ਲਾਇਕ ਨਹੀਂ ਹੋਣਗੇ ਨਮੀ ਵਾਲਾ ਜ਼ਮੀਨ ’ਚ ਬਿਜਾਈ ਕਰਨ ਦਾ ਮਤਲਬ ਬੀਜ ਜ਼ਮੀਨ ’ਚ ਹੀ ਸੜ ਸਕਦਾ ਹੈ ਤਰਾਈ ਦੇ ਜਿਲ੍ਹੇ ਪੀਲੀਭੀਤ, ਲਖੀਮਪੁਰ ਖੀਰੀ, ਗੋਂਡਾ, ਕੁਝ ਬਿਹਾਰ ਦੇ ਜਿਲ੍ਹੇ ਅਤੇ ਉਤਰਾਖੰਡੀ ਤਰਾਈ ਖੇਤਰਫ਼ਲ ਤੋਂ ਇਲਾਵਾ ਤਰਾਈ ਨਾਲ ਲੱਗਦੇ ਨੇਪਾਲ ਦੇ ਖੇਤੀਬਾੜੀ ਵਾਲੇ ਖੇਤਰ ’ਚ ਵੀ ਬਿਨ ਮੰਗੀ ਬਰਸਾਤ ਨੇ ਕਹਿਰ ਵਰ੍ਹਾਇਆ ਹੈ
ਯੂਪੀ ’ਚ ਚੁਣਾਵੀ ਮੌਸਮ ਹੈ, ਸ਼ਾਇਦ ਕਿਸਾਨਾਂ ਨੂੰ ਰਾਹਤ ਦੇਣ ਦੇ ਤੁਰੰਤ ਐਲਾਨ ਹੋਣ ਅਤੇ ਮੁਆਵਜ਼ੇ ਦੀ ਵੰਡ ਤੁਰੰਤ ਕੀਤੀ ਜਾਵੇ ਪਰ, ਇਹ ਸਾਰੇ ਕਿਸਾਨਾਂ ਮੌਜੂਦਾ ਸਮੱਸਿਆਵਾਂ ਦਾ ਬਦਲ ਨਹੀਂ ਹੋ ਸਕਦਾ ਕਾਗਜ਼ਾਂ ’ਚ ਕਿਸਾਨਾਂ ਨੂੰ ਸਰਕਾਰੀ ਸੁਵਿਧਾਵਾਂ ਦੀ ਕਮੀ ਨਹੀਂ ਹੈ ਫਸਲਾਂ ਨੂੰ ਐਮਐਸਪੀ ’ਤੇ ਖਰੀਦਣ ਦੀਆਂ ਗੱਲਾਂ ਕਹੀਆਂ ਜਾਂਦੀਆਂ ਹਨ, ਹੋਰ ਫਸਲਾਂ ਦਾ ਸਹੀ ਰੇਟ ਕਾਗਜਾਂ ’ਚ ਦਿੱਤਾ ਜਾਂਦਾ ਹੈ ਪਰ ਧਰਤੀ ’ਤੇ ਸੱਚਾਈ ਕੁਝ ਹੋਰ ਬਿਆਨ ਕਰਦੀ ਹੈ ਦਰਅਸਲ, ਸੱਚਾਈ ਤਾਂ ਇਹ ਹੈ ਕਿਸਾਨ ਬੇਸਹਾਰਾ ਹੋਇਆ ਪਿਆ ਹੈ ਸਬਸਿਡੀ ਵਾਲੀ ਖਾਦਾਂ ਨੂੰ ਵੀ ਬਲੈਕ ’ਚ ਖਰੀਦਣਾ ਪੈ ਰਿਹਾ ਹੈ ਯੂਰੀਆ ਅਜਿਹੀ ਜ਼ਰੂਰੀ ਖਾਦ ਹੈ, ਜਿਸ ਨੂੰ ਜ਼ਮੀਨ ’ਚ ਪਾਉਣ ਤੋਂ ਬਿਨਾਂ ਫਸਲਾਂ ਨੂੰ ਉਗਾਉਣਾ ਸੰਭਵ ਨਹੀਂ? ਉਸ ਦੀ ਕਿੱਲਤ ਨਾਲ ਵੀ ਉਨ੍ਹਾਂ ਨੂੰ ਜੂਝਣਾ ਪੈ ਰਿਹਾ ਹੈ
ਦੇਸ਼ ’ਚ ਦੁਨੀਆ ਦੀ ਕਿੱਲਤ ਇੱਕ ਅੱਧੇ ਸਾਲਾਂ ਤੋਂ ਲਗਾਤਾਰ ਹੈ, ਇਸ ਦੇ ਬਾਵਜੂਦ ਇਸ ਦੇ ਯੂਰੀਆ ਨੂੰ ਗੁਆਂਢੀ ਮੁਲਕ ਨੇਪਾਲ ’ਚ ਬਲੈਕ ਕਰਨ ਦੀਆਂ ਖ਼ਬਰਾਂ ਸਾਹਮਣੇ ਹਨ ਹਾਲੇ ਕੁਝ ਦਿਨ ਪਹਿਲਾਂ ਹੀ ਇੰਡੋ-ਨੇਪਾਲ ਬਾਰਡਰ ’ਤੇ ਬੀਐਸਐਫ਼ ਨੇ ਕਈ ਗੱਟਾ ਖਾਦ ਬਰਾਮਦ ਕੀਤੀ ਸੀ ਫਸਲਾਂ ’ਤੇ ਜਿਸ ਤਰ੍ਹਾਂ ਨਾਲ ਕੁਦਰਤ ਦੀ ਮਾਰ ਪੈ ਰਹੀ ਹੈ ਉਸ ਨੂੰ ਗੰਭੀਰਤਾ ਨਾਲ ਦੇਖਦਿਆਂ ਸਰਕਾਰ ਨੂੰ ਹਰੇਕ ਫ਼ਸਲ ’ਤੇ ਕਿਸਾਨਾਂ ਨੂੰ ਬੀਮੇ ਦੇਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ
ਸਮਾਂ ਵਿਹਾ ਚੁੱਕੀਆਂ ਬੀਮਾ ਤਜਵੀਜ਼ਾਂ ਨੂੰ ਸੁਧਾਰਨ ਕਰਨ ਦੀ ਦਰਕਾਰ ਹੈ, ਬੇਸ਼ੱਕ ਬੀਮਾ ਪਲਾਨ ਦਾ ਚਾਰਜ਼ ਕਿਸਾਨਾਂ ਤੋਂ ਵਸੂਲਿਆ ਜਾਵੇ ਪਰ, ਅਜਿਹੀ ਨੀਤੀ ਨਿਯਮ ਬਣਾਏ ਜਾਣੇ ਚਾਹੀਦੇ ਹਨ ਜਿਸ ਨਾਲ ਕਿਸਾਨ ਬੇਮੌਸਮੀ ਬਰਸਾਤ, ਗੜੇਮਾਰੀ ਅਤੇ ਬਿਜਲੀ ਡਿੱਗਣ ਵਰਗੀਆਂ ਘਟਨਾਵਾਂ ਨਾਲ ਬਰਬਾਦ ਹੋਈਆਂ ਫਸਲਾਂ ਦੇ ਨੁਕਸਾਨ ਤੋਂ ਉੱਭਰ ਸਕੇ
ਇਸ ਨਾਲ ਖੇਤੀ ’ਤੇ ਆਏ ਸੰਕਟ ਨਾਲ ਵੀ ਲੜਿਆ ਜਾਵੇਗਾ ਕਿਉਂਕਿ ਇਸ ਸੈਕਟਰ ਤੋਂ ਨਾ ਸਰਕਾਰ ਮੂੰਹ ਫੇਰ ਸਕਦੀ ਹੈ ਅਤੇ ਨਾ ਹੀ ਕੋਈ ਹੋਰ? ਖੇਤੀ ਸੈਕਟਰ ਸੰਪੂਰਨ ਜੀਡੀਪੀ ’ਚ ਕਰੀਬ ਵੀਹ-ਪੰਜਾਹ ਫੀਸਦੀ ਭੂਮਿਕਾ ਨਿਭਾਉਂਦੇ ਹਨ ਕਾਇਦੇ ਨਾਲ ਦੇਖੀਏ ਤਾਂ ਕੋਰੋਨਾ ਸੰਕਟ ’ਚ ਡਾਵਾਂਡੋਲ ਹੋਈ ਅਰਥਵਿਵਸਥਾ ਨੂੰ ਖੇਤੀ ਸੈਕਟਰ ਨੇ ਹੀ ਉਭਾਰਿਆ ਇਸ ਲਈ ਖੇਤੀ ਨੂੰ ਹਲਕੇ ’ਚ ਨਹੀਂ ਲੈ ਸਕਦੇ ਜੇਕਰ ਲਵਾਂਗੇ ਤਾਂ ਉਸ ਦਾ ਖਾਮਿਆਜ਼ਾ ਭੁਗਤਣ ’ਚ ਸਾਨੂੰ ਦੇਰੀ ਨਹੀਂ ਲੱਗੇਗੀ
ਡਾ. ਰਮੇਸ਼ ਠਾਕੁਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ