ਅਪਰਾਧ ਹੁਣ ਸਿਆਸਤ ਬਣ ਗਏ
ਕਾਨ੍ਹਪੁਰ ਵਾਲੇ ਗੈਂਗਸਟਰ ਵਿਕਾਸ ਦੂਬੇ ਦੇ ਅਪਰਾਧਾਂ ਦੀ ਕਹਾਣੀ ਲੰਮੀ ਹੈ ਉਸ ਉੱਪਰ 60 ਤੋਂ ਜ਼ਿਆਦਾ ਮਾਮਲੇ ਚੱਲ ਰਹੇ ਸਨ ਅਤੇ ਬੀਤੇ ਸ਼ੁੱਕਰਵਾਰ ਨੂੰ ਪੁਲਿਸ ਮੁਕਾਬਲੇ ‘ਚ ਉਸ ਦਾ ਖਾਤਮਾ ਹੋ ਗਿਆ ਜਦੋਂ ਪੁਲਿਸ ਉਸ ਨੂੰ ਉੱਜੈਨ ਤੋਂ ਕਾਨ੍ਹਪੁਰ ਲਿਆ ਰਹੀ ਸੀ ਅਤੇ ਰਸਤੇ ‘ਚ ਉਸ ਨੇ ਭੱਜਣ ਦਾ ਯਤਨ ਕੀਤਾ ਇਸ ਤੋਂ ਪਹਿਲਾਂ ਵਿਕਾਸ ਦੂਬੇ ਨੇ 8 ਪੁਲਿਸ ਮੁਲਾਜ਼ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਰੰਤੂ ਇਸ ਦੇ ਅੱਠ ਦਿਨਾਂ ਦੇ ਅੰਦਰ ਉਸ ਦਾ ਵੀ ਖਾਤਮਾ ਹੋ ਗਿਆ ਹੈ ਕੋਈ ਮੂਰਖ਼ ਵਿਅਕਤੀ ਹੀ ਇਸ ਗੱਲ ‘ਤੇ ਵਿਸ਼ਵਾਸ ਕਰੇਗਾ ਕਿ ਪੁਲਿਸ ਵੱਲੋਂ ਦੂਬੇ ਨੂੰ ਆਤਮਰੱਖਿਆ ‘ਚ ਮਾਰਿਆ ਗਿਆ ਜਦੋਂ ਦੂਬੇ ਪੁਲਿਸ ‘ਤੇ ਗੋਲੀ ਚਲਾ ਕੇ ਭੱਜਣ ਦਾ ਯਤਨ ਕਰ ਰਿਹਾ ਸੀ ਇਸ ਮੁਕਾਬਲੇ ਬਾਰੇ ਇਹ ਸਪੱਸ਼ਟੀਕਰਨ ਹਾਸੋਹੀਣਾ ਹੈ ਤੇ ਇਸ ‘ਚ ਉੱਤਰ ਦੇ ਬਜਾਇ ਕਈ ਸਵਾਲ Àੁੱਠਦੇ ਹਨ
ਦੂਬੇ ਦਿੱਲੀ, ਹਰਿਆਣਾ ਅਤੇ ਰਾਜਸਥਾਨ ਦੇ ਸੀਲ ਬਾਰਡਰ ਨੂੰ ਪਾਰ ਕਰਕੇ ਇਨ੍ਹਾਂ ਸੂਬਿਆਂ ‘ਚ ਕਿਵੇਂ ਆਇਆ ਜਦੋਂਕਿ ਪੁਲਿਸ ਉਸ ਦੇ ਪਿੱਛੇ ਪਈ ਹੋਈ ਸੀ ਕੀ ਉਸ ਦਾ ਆਤਮ-ਸਮੱਰਪਣ ਇੱਕ ਨਾਟਕ ਸੀ? ਉਸ ਨੂੰ ਹੱਥਕੜੀ ਕਿਉਂ ਨਹੀਂ ਲਾਈ ਗਈ? ਅੱਠ ਪੁਲਿਸ ਮੁਲਾਜ਼ਮਾਂ ਨੂੰ ਮਾਰਨ ਬਾਰੇ ਉਸ ਦੀਆਂ ਫੜ੍ਹਾਂ ਕੀ ਦੱਸਦੀਆਂ ਹਨ? ਸਵਾਲ ਇਹ ਵੀ ਉੱਠਦਾ ਹੈ ਕਿ ਕੀ ਇਹ ਮੁਕਾਬਲਾ ਸਿਆਸਤ ਦੀ ਵੱਡੀ ਮੱਛੀ ਨੂੰ ਬਚਾਉਣ ਲਈ ਕੀਤਾ ਗਿਆ? ਕੀ ਇਹ ਮੁਕਾਬਲਾ ਉਨ੍ਹਾਂ ਸਬੂਤਾਂ ਨੂੰ ਨਸ਼ਟ ਕਰਨ ਲਈ ਕੀਤਾ ਗਿਆ ਜੋ ਉਸ ਦੇ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂਆਂ ਨਾਲ ਸਬੰਧਾਂ ਨੂੰ ਦੱਸਦੇ ਸਨ?
ਕੌਣ ਚਾਹੁੰਦਾ ਸੀ ਕਿ ਦੂਬੇ ਨਾਲ ਉਨ੍ਹਾਂ ਦੇ ਸਬੰਧਾਂ ਦਾ ਖੁਲਾਸਾ ਨਾ ਹੋਵੇ? ਦੂਬੇ ਦੀ ਕਾਲ ਰਿਕਾਰਡ ਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ? ਉੱਜੈਨ ਤੋਂ ਕਾਨ੍ਹਪੁਰ ਲਿਆਉਂਦੇ ਹੋਏ ਦੂਬੇ ਦੀ ਕਾਰ ਨੂੰ ਕਿਉਂ ਬਦਲਿਆ ਗਿਆ? ਮੁਕਾਬਲੇ ਤੋਂ ਕੁਝ ਮਿੰਟ ਪਹਿਲਾਂ ਪੁਲਿਸ ਵੱਲੋਂ ਮੀਡੀਆ ਦੀਆਂ ਗੱਡੀਆਂ ਨੂੰ ਕਿਉਂ ਰੋਕਿਆ ਗਿਆ?
ਅੱਜ ਕੋਈ ਵੀ ਦੂਬੇ ਦੇ ਅਪਰਾਧਾਂ ਅਤੇ ਉਸ ਨੂੰ ਸੁਰੱਖਿਆ ਦੇਣ ਵਾਲੇ ਆਗੂਆਂ ਬਾਰੇ ਕੁਝ ਨਹੀਂ ਬੋਲਣਾ ਚਾਹੁੰਦਾ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਦੂਬੇ ਖਾਦੀ ਅਤੇ ਖਾਕੀ ਵਾਲਿਆਂ ਦੇ ਬਹੁਤ ਸਾਰੇ ਰਾਜ਼ ਜਾਣਦਾ ਸੀ ਅਤੇ ਇਨ੍ਹਾਂ ਰਾਜਾਂ ‘ਤੇ ਪਰਦਾ ਪਿਆ ਰਹੇ ਇਸ ਲਈ ਉਸ ਨੂੰ ਮਾਰ ਦਿੱਤਾ ਗਿਆ ਇਸ ਗੱਲ ਦੀ ਪੁਸ਼ਟੀ ਦੂਬੇ ਵੱਲੋਂ ਮਾਰੇ ਗਏ ਡੀਐਸਪੀ ਵੱਲੋਂ ਮਾਰਚ ‘ਚ ਕਾਨ੍ਹਪੁਰ ਦੇ ਐਸਐਸਪੀ ਨੂੰ ਲਿਖਿਆ ਗਿਆ ਪੱਤਰ ਕਰਦਾ ਹੈ ਜਿਸ ‘ਚ ਉਨ੍ਹਾਂ ਨੇ ਚਿਤਾਵਨੀ ਦਿੱਤੀ ਸੀ ਕਿ ਖਾਕੀ ਅਤੇ ਗੈਂਗਸਟਰ ਵਿਚਕਾਰ ਗਠਜੋੜ ਹੈ ਅਤੇ ਪੁਲਿਸ ‘ਚ ਉਸ ਦੇ ਮੁਖ਼ਬਰ ਹਨ ਕੁਝ ਲੋਕਾਂ ਦਾ ਮੰਨਣਾ ਸੀ ਕਿ ਇਸ ਦਾ ਕਾਰਨ ਸੂਬੇ ਦੀ ਸਿਆਸਤ ‘ਚ ਹੋਂਦ ਲਈ ਬ੍ਰਾਹਮਣ, ਠਾਕੁਰ ਟਕਰਾਅ ਕਾਰਨ ਇਹ ਹੋਇਆ ਕਿਉਂਕਿ ਸੂਬੇ ਦੇ ਮੁਖੀਆ ਠਾਕੁਰ ਯੋਗੀ ਅਦਿੱਤਿਆਨਾਥ ਹਨ ਅਤੇ ਦੂਬੇ ਨੂੰ ਰਾਬਿਨਹੁੱਡ ਮੰਨਿਆ ਜਾਂਦਾ ਸੀ
ਜਿਸ ਦਾ ਕਾਨ੍ਹਪੁਰ ‘ਚ ਵੱਖ-ਵੱਖ ਚੋਣ ਹਲਕਿਆਂ ‘ਚ ਇੱਕ ਲੱਖ ਤੋਂ ਜ਼ਿਆਦਾ ਬ੍ਰਾਹਮਣ ਵੋਟ ਬੈਂਕ ‘ਤੇ ਪ੍ਰਭਾਵ ਸੀ ਆਪਣੇ ਪਿੰਡ ਵਿਕਰੂ ਦੀ ਪੰਚਾਇਤ ‘ਤੇ ਦੂਬੇ ਦਾ ਪਿਛਲੇ 18 ਸਾਲ ਤੋਂ ਕਬਜ਼ਾ ਸੀ ਪਹਿਲਾਂ ਉਹ ਪ੍ਰਧਾਨ ਰਿਹਾ ਅਤੇ ਫ਼ਿਰ ਉਸ ਦੇ ਪਰਿਵਾਰ ਦੇ ਜੀਅ ਪੰਚਾਇਤ ਮੈਂਬਰ ਰਹੇ ਉਸ ਦੀ ਪਤਨੀ ਸਮਾਜਵਾਦੀ ਪਾਰਟੀ ਦੀ ਮੈਂਬਰ ਸੀ ਦੂਬੇ ਦੀਆਂ ਸਿਆਸੀ ਆਗੂਆਂ ਤੇ ਉੱਚ ਸਰਕਾਰੀ ਅਧਿਕਾਰੀਆਂ ਨਾਲ ਫੋਟੋਆਂ ਹਨ
1990 ‘ਚ ਇੱਕ ਹੱਤਿਆ ਦੇ ਮਾਮਲੇ ‘ਚ ਸਾਰੇ ਗਵਾਹ ਜਿਨ੍ਹਾਂ ‘ਚੋਂ ਜਿਆਦਾਤਰ ਪੁਲਿਸ ਮੁਲਾਜ਼ਮ ਸਨ ਆਪਣੀ ਗਵਾਹੀ ਤੋਂ ਮੁੱਕਰ ਗਏ ਇਸ ਤਰ੍ਹਾਂ 2001 ‘ਚ ਭਾਜਪਾ ਦੇ ਰਾਜ ਮੰਤਰੀ ਦੇ ਮਾਮਲੇ ‘ਚ ਸਾਰੇ ਗਵਾਹ ਪਲਟ ਗਏ ਅਤੇ ਭਾਜਪਾ ਸਰਕਾਰ ਨੇ ਇਸ ਮਾਮਲੇ ‘ਚ ਅਪੀਲ ਵੀ ਨਹੀਂ ਕੀਤੀ 2006 ‘ਚ ਉਸ ਖਿਲਾਫ਼ 50 ਮਾਮਲੇ ਸਨ ਅਤੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ 2017 ‘ਚ ਉਸ ਨੂੰ ਹੱਤਿਆ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਪਰੰਤੂ ਗਵਾਹ ਨਾ ਮਿਲਣ ਕਾਰਨ 2019 ‘ਚ ਉਸ ਨੂੰ ਰਿਹਾਅ ਕੀਤਾ ਗਿਆ
ਸਪੈਸ਼ਲ ਟਾਸਕ ਫੋਰਸ ਦੀ ਸੂਬੇ ‘ਚ 30 ਵੱਡੇ ਅਪਰਾਧੀਆਂ ਦੀ ਸੂਚੀ ‘ਚ ਉਸ ਦਾ ਨਾਂਅ ਨਹੀਂ ਸੀ ਇੱਥੋਂ ਤੱਕ ਕਿ ਜਿਲ੍ਹੇ ਦੇ 10 ਵੱਡੇ ਅਪਰਾਧੀਆਂ ਦੀ ਸੁਚੀ ‘ਚ ਵੀ ਉਸ ਦਾ ਨਾਂਅ ਨਹੀਂ ਸੀ 2001 ‘ਚ ਬਸਪਾ ਦੀ ਸੁਰੱਖਿਆ ‘ਚ ਉਹ ਸਿਆਸੀ ਤੌਰ ‘ਤੇ ਦਬੰਗ ਬਣ ਗਿਆ 2012 ‘ਚ ਉਹ ਸਮਾਜਵਾਦੀ ਪਾਰਟੀ ਦੀ ਪਨਾਹ ‘ਚ ਗਿਆ ਅਤੇ ਵਰਤਮਾਨ ‘ਚ ਕਥਿਤ ਤੌਰ ‘ਤੇ ਉਸ ਦੇ ਭਾਜਪਾ ਨਾਲ ਸਬੰਧ ਸਨ ਅਤੇ ਉਹ 2022 ‘ਚ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਸੀ ਦੂਬੇ ਦਾ ਮਾਮਲਾ ਸਾਡੀ ਡਿੱਗਦੀ ਸਿਆਸੀ ਸੰਸਕ੍ਰਿਤੀ ਅਤੇ ਸਿਆਸੀ ਆਗੂਆਂ, ਅਪਰਾਧੀਆਂ ਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਗਠਜੋੜ ਦਾ ਪ੍ਰਤੀਕ ਹੈ ਜੋ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਸਿਆਸਤ ਦਾ ਅਨਿੱਖੜਵਾਂ ਅੰਗ ਹੈ
ਇੱਥੇ ਬਾਹੂਬਲੀ ਸਾਰੀਆਂ ਸਿਆਸੀ ਪਾਰਟੀਆਂ ‘ਚ ਆਪਣੇ ਸਿਆਸੀ ਮਾਈ-ਬਾਪ ਨੂੰ ਆਰਥਿਕ ਸਹਾਇਤਾ ਦਿੰਦੇ ਹਨ ਤੇ ਉਸ ਦੇ ਬਦਲੇ ਸੁਰੱਖਿਆ ਪ੍ਰਾਪਤ ਕਰਦੇ ਹਨ ਅਤੇ ਮਹਾਂਰਾਸ਼ਟਰ ਦੇ ਅਰੁਣ ਗਵਲੀ ਵਾਂਗ ਉਨ੍ਹਾਂ ‘ਚੋਂ ਕਈ ਵਿਧਾਇਕ ਬਣ ਜਾਂਦੇ ਹਨ ਤੇ ਉਨ੍ਹਾਂ ਨੂੰ ਬੁਲੇਟ ਫਰੂਫ਼ ਜੈਕੇਟ ਵੀ ਮਿਲ ਜਾਂਦੀ ਹੈ ਕਮਜ਼ੋਰ ਪੁਲਿਸ ਅਤੇ ਕਾਨੂੰਨ ਵਿਵਸਥਾ ਕਾਰਨ ਮਾਫ਼ੀਆ ਤੋਂ ਆਗੂ ਬਣੇ ਲੋਕ ਹੱਤਿਆ ਦੇ ਮਾਮਲਿਆਂ ‘ਚੋਂ ਬਰੀ ਹੋ ਜਾਂਦੇ ਹਨ
ਉਹ ਕਾਨੂੰਨ ਨਾਲ ਸ਼ਾਸਨ ਕਰਦੇ ਹਨ, ਬਿਨਾਂ ਡਰ ਦੇ ਬਲ ਦਾ ਪ੍ਰਯੋਗ ਕਰਦੇ ਹਨ, ਵਸੂਲੀ ਕਰਦੇ ਹਨ ਅਤੇ ਖੁਦ ਮਾਮਲਿਆਂ ਦਾ ਫੈਸਲਾ ਕਰਦੇ ਹਨ ਇਮਾਨਦਾਰ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚੋਂ ਹਟਾਉਣ ਲਈ ਪੈਸੇ ਦੀ ਵਰਤੋਂ ਕਰਦੇ ਹਨ ਜੋ ਜਿੱਤਿਆ ਉਹੀ ਸਿਕੰਦਰ ਦੇ ਇਸ ਵਾਤਾਵਰਨ ‘ਚ ਅਪਰਾਧੀਆਂ ਅਤੇ ਪੁਲਿਸ ਵਿਚਕਾਰ ਲੈਣ-ਦੇਣ ਦਾ ਸਬੰਧ ਬਣ ਜਾਂਦਾ ਹੈ ਅੱਜ ਸਾਡੇ ਦੇਸ਼ ‘ਚ ਸਿਆਸੀ ਪਾਰਟੀਆਂ ਅਪਰਾਧੀਆਂ ਨੂੰ ਆਪਣਾ ਚੋਣ ਉਮੀਦਵਾਰ ਬਣਾਉਂਦੀਆਂ ਹਨ ਤੇ ਜਿਸ ਦੇ ਚੱਲਦਿਆਂ ਸੱਤਾ ਦੇ ਗਲਿਆਰਿਆਂ ‘ਚ ਇਹ ਅਪਰਾਧੀ ਵਿਧਾਇਕ ਅਤੇ ਸਾਂਸਦ ਬਣ ਕੇ ਪਹੁੰਚ ਜਾਂਦੇ ਹਨ
ਇੱਕ ਮੁਲਾਂਕਣ ਅਨੁਸਾਰ ਕਿਸੇ ਵੀ ਸੂਬੇ ‘ਚ ਮੋਟੇ ਤੌਰ ‘ਤੇ ਕਿਸੇ ਵੀ ਚੋਣ ‘ਚ 20 ਫੀਸਦੀ ਉਮੀਦਵਾਰ ਅਪਰਾਧਿਕ ਪਿੱਠਭੂਮੀ ਦੇ ਹੁੰਦੇ ਹਨ ਉੱਤਰ ਪ੍ਰਦੇਸ਼ ‘ਚ 403 ਵਿਧਾਇਕਾਂ ‘ਚੋਂ 143 ਅਰਥਾਤ 36 ਫੀਸਦੀ ਵਿਧਾਇਕਾਂ ਦੀ ਅਪਰਾਧਿਕ ਪਿੱਠਭੂਮੀ ਹੈ ਇਸ ਤਰ੍ਹਾਂ ਬਿਹਾਰ ‘ਚ 243 ਵਿਧਾਇਕਾਂ ‘ਚੋਂ 142 ਅਰਥਾਤ 58 ਫੀਸਦੀ ਵਿਧਾਇਕਾਂ ਦੀ ਅਪਰਾਧਿਕ ਪਿੱਠਭੂਮੀ ਹੈ ਤੇ ਉਨ੍ਹਾਂ ‘ਚੋਂ 70 ਦੇ ਵਿਰੁੱਧ ਦੋਸ਼ ਪੱਤਰ ਦਾਇਰ ਕਰ ਦਿੱਤੇ ਗਏ ਹਨ ਜਦੋਂ ਅਜਿਹੇ ਲੋਕ ਵਿਧਾਇਕ ਬਣਨਗੇ ਤਾਂ ਫ਼ਿਰ ਅਸੀਂ ਦੇਸ਼ ‘ਚੋਂ ਅਪਰਾਧਾਂ ਦੇ ਖਾਤਮੇ ਦੀ ਉਮੀਦ ਕਿਵੇਂ ਕਰ ਸਕਦੇ ਹਾਂ?
ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਅਪਰਾਧੀ ਰਾਸ਼ਟਰੀ ਜਾਂ ਸੂਬਾ ਪੱਧਰ ਦੀਆਂ ਚੋਣਾਂ ‘ਚ ਇਮਾਨਦਾਰ ਉਮੀਦਵਾਰਾਂ ਨੂੰ ਖਦੇੜ ਦਿੰਦੇ ਹਨ ਇੱਕ ਹਾਲੀਆ ਰਿਪੋਰਟ ਅਨੁਸਾਰ 24.7 ਫੀਸਦੀ ਇਮਾਨਦਾਰ ਉਮੀਦਵਾਰਾਂ ਦੀ ਤੁਲਨਾ ‘ਚ 45.5 ਫੀਸਦੀ ਅਪਰਾਧਿਕ ਪਿੱਠਭੂਮੀ ਵਾਲੇ ਉਮੀਦਵਾਰ ਜੇਤੂ ਹੁੰਦੇ ਹਨ ਤੇ ਇਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਭਾਰਤ ‘ਚ ਮੱਧ ਵਰਗ ਨੂੰ ਅਪਰਾਧੀਆਂ ਨੂੰ ਚੁਣਨ ‘ਚ ਕੋਈ ਇਤਰਾਜ਼ ਨਹੀਂ ਹੈ ਬਸ਼ਰਤੇ ਕਿ ਉਹ ਉਨ੍ਹਾਂ ਦੇ ਸਰਪ੍ਰਸਤ ਬਣਨ ਅਤੇ ਕੁਝ ਕੰਮ ਕਰਨ ਅਜਿਹੇ ਵਾਤਾਵਰਨ ‘ਚ ਜਿੱਥੇ ਸੱਤਾ ਗਿਣਤੀ ਦੀ ਖੇਡ ਬਣ ਗਈ ਹੋਵੇ
ਉੱਥੇ ਇਸ ਗੱਲ ‘ਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਮਾਫ਼ੀਆ ਡਾਨ ਆਗੂ ਦਾ ਟੈਗ ਪ੍ਰਾਪਤ ਕਰਨ ਲਈ ਭਾਰੀ ਰਾਸ਼ੀ ਕਿਉਂ ਖਰਚ ਕਰਦਾ ਹੈ ਕਿਉਂਕਿ ਇਹ ਸਿਆਸੀ ਸੱਤਾ ਦੀ ਵਰਤੋਂ ਕਰਕੇ ਵਸੂਲੀ ਜਾਰੀ ਰੱਖਣ ਦੀ ਟਿਕਟ ਬਣ ਜਾਂਦੀ ਹੈ ਉਨ੍ਹਾਂ ਦਾ ਪ੍ਰਭਾਵ ਵਧ ਜਾਂਦਾ ਹੈ ਅਤੇ ਇਹ ਯਕੀਨੀ ਕਰਦਾ ਹੈ ਕਿ ਉਨ੍ਹਾਂ ਖਿਲਾਫ਼ ਮਾਮਲੇ ਖ਼ਤਮ ਕੀਤੇ ਜਾਣ ਇਸ ਤੋਂ ਇਲਾਵਾ ਸਿਆਸੀ ਨਿਵੇਸ਼ ‘ਤੇ ਪ੍ਰਤੀਫ਼ਲ ਏਨਾ ਜ਼ਿਆਦਾ ਹੈ ਕਿ ਅਪਰਾਧੀ ਕਿਸੇ ਹੋਰ ਜਗ੍ਹਾ ਨਿਵੇਸ਼ ਕਰਨ ਦੇ ਇੱਛੁਕ ਨਹੀਂ ਰਹਿੰਦੇ ਹਨ
ਕੁੱਲ ਮਿਲਾ ਕੇ ਸਾਡੀ ਵਿਵਸਥਾ ਨੇ ਜਾਣੇ-ਅਣਜਾਣੇ ਅਪਰਾਧੀਆਂ ਨੂੰ ਸਿਆਸਤ ‘ਚ ਦਾਖ਼ਲ ਹੋਣ ਲਈ ਵੱਡੀ ਹੱਲਾਸ਼ੇਰੀ ਦਿੱਤੀ ਹੈ ਜਿਸ ਦੇ ਚੱਲਦਿਆਂ ਅੱਜ ਸਥਿਤੀ ਇਹ ਬਣ ਗਈ ਹੈ ਕਿ ਸਾਡੇ ਜਨਸੇਵਕ ਜਨਤਾ ਦੀ ਕੀਮਤ ‘ਤੇ ਆਪਣੇ ਅੰਡਰਵਰਲਡ ਆਕਾ ਦੀ ਧੁਨ ‘ਤੇ ਨੱਚਦੇ ਹਨ ਅਤੇ ਅਪਰਾਧੀ ਬਣੇ ਆਗੂਆਂ ਕਾਰਨ ਲੋਕਤੰਤਰ ਤਿੰਨ ਬੌਕਸ ‘ਚ ਸੀਮਤ ਹੋ ਗਿਆ ਹੈ ਮਾਫ਼ੀਆ ਬੌਕਸ, ਕਾਟਰਿਜ਼ ਬੌਕਸ ਅਤੇ ਬੈਲੇਟ ਬੌਕਸ ਅਪਰਾਧੀਆਂ ਅਤੇ ਸਿਆਸੀ ਪਾਰਟੀਆਂ ਦੇ ਗਠਜੋੜ ਨਾਲ ਇੱਕ-ਦੂਜੇ ਨੂੰ ਲਾਭ ਹੁੰਦਾ ਹੈ ਤੁਸੀਂ ਅਪਰਾਧ ਦੇ ਇਸ ਸਿਆਸੀਕਰਨ ਨੂੰ ਸਾਡੀ ਲੋਕਤੰਤਰਿਕ ਪ੍ਰਕਿਰਿਆ ਦੇ ਵਿਕਾਸ ਦਾ ਇੱਕ ਗੇੜ ਕਹਿ ਸਕਦੇ ਹੋ ਪਰੰਤੂ ਤ੍ਰਾਸਦੀ ਇਹ ਹੈ ਕਿ ਸਾਡੀ ਲੋਕਤੰਤਰਿਕ ਪ੍ਰਣਾਲੀ ਨੂੰ ਅਪਰਾਧੀਆਂ ਨੇ ਹੜੱਪ ਲਿਆ ਹੈ
ਚਾਹੇ ਉਹ ਛੋਟੇ-ਮੋਟੇ ਠੱਗ ਹੋਣ, 10 ਨੰਬਰੀ ਹੋਣ ਜਾਂ ਮਾਫ਼ੀਆ ਡੌਨ ਅੱਜ ਮਹੱਤਵਪੂਰਨ ਸਿਰਫ਼ ਇਹ ਗੱਲ ਰਹਿ ਗਈ ਹੈ ਕਿ ਅਪਰਾਧੀ ਕਿਸ ਵੱਲ ਹਨ ਉਨ੍ਹਾਂ ਵੱਲ ਜਾਂ ਸਾਡੇ ਵੱਲ ਸਾਰੇ ਇੱਕੋ-ਜਿਹੇ ਹਨ ਸਿਰਫ਼ 19-20 ਦਾ ਫਰਕ ਹੈ ਇਸ ਸਬੰਧ ‘ਚ ਚੋਣ ਕਮਿਸ਼ਨ ਧੰਨਵਾਦ ਦਾ ਪਾਤਰ ਹੈ ਜੋ ਹਾਈਕੋਰਟ ਦੇ ਫ਼ਰਵਰੀ ਦੇ ਆਦੇਸ਼ ਨੂੰ ਲਾਗੂ ਕਰਨ ਜਾ ਰਿਹਾ ਹੈ ਜਿਸ ‘ਚ ਪਾਰਟੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਗਰਿਮਾਪੂਰਨ ਨਾਗਰਿਕਾਂ ਦੀ ਬਜਾਇ ਅਪਰਾਧਿਕ ਪਿੱਠਭੂਮੀ ਦੇ ਉਮੀਦਵਾਰਾਂ ਨੂੰ ਕਿਉਂ ਟਿਕਟ ਦੇ ਰਹੀਆਂ ਹਨ
ਸਿਰਫ਼ ਉਮੀਦਵਾਰ ਦੀ ਜਿੱਤ ਦੀ ਸੰਭਾਵਨਾ ਨਾਲ ਉਸ ਨੂੰ ਟਿਕਟ ਨਹੀਂ ਦਿੱਤੀ ਜਾਣੀ ਚਾਹੀਦੀ ਉਸ ਨੂੰ ਲੋਕਾਂ ਨੂੰ ਪ੍ਰਕਾਸ਼ਿਤ ਸਮੱਗਰੀ ਦੁਆਰਾ ਸਮਝਾਉਣਾ ਹੋਵੇਗਾ ਕਿ ਉਸ ਦੀ ਯੋਗਤਾ, ਪ੍ਰਾਪਤੀ ਤੇ ਗੁਣ ਕੀ ਹਨ ਉਸ ਖਿਲਾਫ਼ ਕਿੰਨੇ ਅਪਰਾਧਿਕ ਮਾਮਲੇ ਚੱਲ ਰਹੇ ਹਨ ਤੇ ਵੋਟਰਾਂ ਨੂੰ ਇੱਕ ਸਪੱਸ਼ਟ ਤਸਵੀਰ ਪੇਸ਼ ਕਰਨੀ ਹੋਵੇਗੀ
ਦੂਬੇ ਦੀ ਮੌਤ ਨਾਲ ਇੱਕ ਬਾਹੂਬਲੀ ਦੀ ਕਹਾਣੀ ਦਾ ਅੰਤ ਹੋ ਗਿਆ ਹੈ ਪਰੰਤੂ ਸਮਾਂ ਆ ਗਿਆ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਅਜਿਹੇ ਲੋਕਾਂ ਦੇ ਗੈਂਗ ਬਿਨਾਂ ਡਰ ਦੇ ਕਿਸ ਤਰ੍ਹਾਂ ਵਧ-ਫੁੱਲ ਰਹੇ ਹਨ ਅਤੇ ਇਸ ਲਈ ਪੁਲਿਸ ਅਤੇ ਚੋਣ ਕਾਨੂੰਨਾਂ ‘ਚ ਬਦਲਾਅ ਕੀਤਾ ਜਾਣਾ ਚਾਹੀਦਾ ਤਾਂ ਕਿ ਸਿਆਸਤ ਦਾ ਅਪਰਾਧੀਕਰਨ ਰੁਕੇ
ਪੂਨਮ ਆਈ ਕੌਸ਼ਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ