ਸਾਡੇ ਨਾਲ ਸ਼ਾਮਲ

Follow us

29.3 C
Chandigarh
Friday, February 27, 2026
More
    Home ਸੂਬੇ ਪੰਜਾਬ ਟਾਹਲੀ ਨਾਲ ਟਕਰ...

    ਟਾਹਲੀ ਨਾਲ ਟਕਰਾਉਣ ਤੋਂ ਬਾਅਦ ਕਰੇਟਾ ਕਾਰ ਪਲਟੀ

    Accident Sachkahoon

    ਭਿਆਨਕ ਹਾਦਸੇ ’ਚ ਇੱਕ ਦੀ ਮੌਕੇ ’ਤੇ ਮੌਤ, ਤਿੰਨ ਗੰਭੀਰ ਰੂਪ ’ਚ ਜਖਮੀ Accident

    (ਮਨੋਜ) ਬਾਦਸ਼ਾਹਪੁਰ, ਘੱਗਾ। ਸੜਕ ਦੁਰਘਟਨਾ ਦੌਰਾਨ ਵਾਪਰੇ ਭਿਆਨਕ ਹਾਦਸੇ (Accident) ਦੌਰਾਨ ਇੱਕ ਦੀ ਮੌਤ ਅਤੇ ਤਿੰਨ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ। ਜੋ ਕਿ ਅਮਰ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਾਦਸ਼ਾਹਪੁਰ ਚੌਂਕੀ ਇੰਚਾਰਜ ਸਬ ਇੰਸਪੈਕਟਰ ਮੈਡਮ ਅਮਨਦੀਪ ਕੌਰ ਅਤੇ ਤਫਤੀਸ਼ੀ ਅਫਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬਾਦਸ਼ਾਹਪੁਰ ਆਪਣੇ ਪਰਿਵਾਰ ਸਮੇਤ ਆਪਣੀ ਕਰੇਟਾ ਕਾਰ ’ਚ ਸਵਾਰ ਹੋ ਕੇ ਵਿਆਹ ਤੋਂ ਵਾਪਸ ਘਰ ਆ ਰਿਹਾ ਸੀ।

    ਅਚਾਨਕ ਸਮਾਣਾ-ਪਾਤੜਾਂ ਰੋਡ ’ਤੇ ਕਸਬਾ ਬਾਦਸ਼ਾਹਪੁਰ ਦੇ ਨਜ਼ਦੀਕ ਪਿੰਡ ਬਕਰਾਹਾ ਵਿਖੇ ਅਚਾਨਕ ਗੱਡੀ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਗੱਡੀ ਟਾਹਲੀ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਵਾਪਰੇ ਇਸ ਦਿਲ ਦਹਿਲਾਉਣ ਵਾਲੇ ਹਾਦਸੇ (Accident) ਦੌਰਾਨ ਸਵਰਨ ਕੌਰ (55) ਪਤਨੀ ਗਿਆਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜੋ ਕਿ ਲੜਕੇ ਦਿਲਬਾਗ ਸਿੰਘ ਦੀ ਮਾਤਾ ਸੀ। ਦਿਲਬਾਗ ਸਿੰਘ, ਪਤਨੀ ਕਮਲਜੀਤ ਕੌਰ ਅਤੇ ਛੋਟਾ ਬੱਚਾ ਗੁਰਨੂਰ ਸਿੰਘ ਜੋ ਕਿ ਗੰਭੀਰ ਜਖਮੀ ਹੋਣ ਕਾਰਨ ਐਂਬੂਲੈਂਸ ਦੁਬਾਰਾ ਸਿਵਲ ਹਸਪਤਾਲ ਸਮਾਣਾ ਵਿਖੇ ਲਿਜਾਇਆ ਗਿਆ। ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਜ਼ਖ਼ਮੀਆਂ ਨੂੰ ਐਂਬੂਲੈਂਸ ਦੁਆਰਾ ਅਮਰ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ ਗਿਆ। ਜਿੱਥੇ ਕਿ ਤਿੰਨੋਂ ਹੀ ਜ਼ਖਮੀ ਜੇਰੇ ਇਲਾਜ ਹਨ ਅਤੇ ਬੱਚੇ ਦੀ ਹਾਲਤ ’ਚ ਕੁਝ ਸੁਧਾਰ ਦੱਸਿਆ ਜਾ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here