ਭ੍ਰਿਸ਼ਟਾਚਾਰ ਹੈ ਬਿਹਤਰ ਦੁਨੀਆ ਬਣਾਉਣ ’ਚ ਵੱਡਾ ਅੜਿੱਕਾ

Corruption Sachkahoon

ਭ੍ਰਿਸ਼ਟਾਚਾਰ ਹੈ ਬਿਹਤਰ ਦੁਨੀਆ ਬਣਾਉਣ ’ਚ ਵੱਡਾ ਅੜਿੱਕਾ

ਭ੍ਰਿਸ਼ਟਾਚਾਰ ਇੱਕ ਘੁਣ ਵਾਂਗ ਹੈ ਜੋ ਦੇਸ਼ ਅਤੇ ਦੁਨੀਆ ਨੂੰ, ਉਸ ਦੀ ਅਰਥਵਿਵਸਥਾ ਨੂੰ ਅਤੇ ਕੁੱਲ ਮਿਲਾ ਕੇ ਨੈਤਿਕਤਾ ਅਤੇ ਕਦਰਾਂ-ਕੀਮਤਾਂ ਨੂੰ ਖੋਖਲਾ ਕਰ ਰਿਹਾ ਹੈ ਇਹ ਉੱਨਤ ਅਤੇ ਕਦਰਾਂ-ਕੀਮਤਾਂ ਅਧਾਰਿਤ ਸਮਾਜ ਦੇ ਵਿਕਾਸ ਵਿਚ ਵੱਡਾ ਅੜਿੱਕਾ ਹੈ ਦੁਨੀਆ ਦਾ ਲਗਭਗ ਹਰ ਦੇਸ਼ ਇਸ ਸਮੱਸਿਆ ਤੋਂ ਗ੍ਰਸਤ ਹੈ ਇਸੇ ਲਈ 31 ਅਕਤੂਬਰ 2003 ਨੂੰ ਸੰਯੁਕਤ ਰਾਸ਼ਟਰ ਨੇ ਇੱਕ ਭ੍ਰਿਸ਼ਟਾਚਾਰ-ਰੋਕੂ ਸਮਝੌਤਾ ਪਾਸ ਕੀਤਾ ਸੀ ਅਤੇ ਉਦੋਂ ਤੋਂ ਇਹ ਦਿਨ ਮਨਾਇਆ ਜਾਂਦਾ ਹੈ।

ਆਸਾਨ ਸ਼ਬਦਾਂ ’ਚ ਕਹੀਏ ਤਾਂ ਭ੍ਰਿਸ਼ਟਾਚਾਰ ਉਨ੍ਹਾਂ ਲੋਕਾਂ ਵੱਲੋਂ ਜਿਨ੍ਹਾਂ ’ਚ ਪਾਵਰ ਹੁੰਦੀ ਹੈ ਇੱਕ ਤਰ੍ਹਾਂ ਦਾ ਬੇਈਮਾਨ ਜਾਂ ਧੋਖੇਬਾਜ਼ ਆਚਰਨ ਨੂੰ ਦਰਸਾਉਂਦਾ ਹੈ ਇਹ ਸਮਾਜ ਦੀ ਬਨਾਵਟ ਨੂੰ ਵੀ ਖਰਾਬ ਅਤੇ ਭਿ੍ਰਸ਼ਟ ਕਰਦਾ ਹੈ ਇਹ ਲੋਕਾਂ ਤੋਂ ਉਨ੍ਹਾਂ ਦੀ ਅਜ਼ਾਦੀ, ਸਿਹਤ, ਧਨ ਅਤੇ ਕਦੇ-ਕਦੇ ਉਨ੍ਹਾਂ ਦੇ ਜੀਵਨ ਨੂੰ ਹੀ ਖ਼ਤਮ ਕਰ ਦਿੰਦਾ ਹੈ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਭ੍ਰਿਸ਼ਟਾਚਾਰ ਇੱਕ ਮਿੱਠਾ ਜ਼ਹਿਰ ਹੈ ਵਿਸ਼ਵ ਭਰ ’ਚ ਹਰ ਸਾਲ ਖਰਬਾਂ ਡਾਲਰ ਦੀ ਰਕਮ ਜਾਂ ਤਾਂ ਰਿਸ਼ਵਤਖੋਰੀ ਜਾਂ ਫ਼ਿਰ ਭਿ੍ਰਸ਼ਟ ਤਰੀਕਿਆਂ ਦੀ ਭੇਂਟ ਚੜ੍ਹ ਜਾਂਦੀ ਹੈ ਜਿਸ ਨਾਲ ਕਾਨੂੰਨ ਦੇ ਸ਼ਾਸਨ ਦੀ ਅਹਿਮੀਅਤ ਤਾਂ ਘੱਟ ਹੁੰਦੀ ਹੀ ਹੈ, ਨਾਲ ਹੀ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਲੋਕਾਂ ਦੀ ਨਜਾਇਜ਼ ਤਸਕਰੀ, ਹਿੰਸਾ, ਅਪਰਾਧਿਕ ਰਾਜਨੀਤੀ ਅਤੇ ਅੱਤਵਾਦ ਨੂੰ ਵੀ ਹੱਲਾਸ਼ੇਰੀ ਮਿਲਦੀ ਹੈ।

ਹਰ ਸਾਲ ਭਿ੍ਰਸ਼ਟਾਚਾਰ ਦੀ ਭੇਂਟ ਚੜ੍ਹਨ ਵਾਲੀ ਖਰਬਾਂ ਡਾਲਰ ਦੀ ਇਹ ਰਕਮ ਸੰਸਾਰਕ ਘਰੇਲੂ ਉਤਪਾਦ (ਜੀਡੀਪੀ) ਦੇ ਲਗਭਗ 5 ਫੀਸਦੀ ਦੇ ਬਰਾਬਰ ਹੈ ਇਸ ਕਾਰਨ ਰਾਸ਼ਟਰਾਂ ਦੀ ਖੁਸ਼ਹਾਲੀ ਤੋਂ ਜ਼ਿਆਦਾ ਸਾਖ ਖਤਰੇ ’ਚ ਪਈ ਹੈ ਅੱਜ ਸਾਡੇ ਮੋਢੇ ਵੀ ਇਸ ਲਈ ਝੁਕ ਗਏ ਕਿ ਭ੍ਰਿਸ਼ਟਾਚਾਰ ਦਾ ਬੋਝ ਸਹਿਣਾ ਸਾਡੀ ਆਦਤ ਹੋ ਗਈ ਹੈ ਭਿ੍ਰਸ਼ਟਾਚਾਰ ਦੇ ਨਸ਼ੀਲੇ ਅਹਿਸਾਸ ’ਚ ਰਸਤੇ ਗਲਤ ਫੜ ਲਏ ਅਤੇ ਇਸ ਲਈ ਭਿ੍ਰਸ਼ਟਾਚਾਰ ਦੀ ਭੀੜ ’ਚ ਸਾਡੇ ਨਾਲ ਗਲਤ ਸਾਥੀ, ਸੰਸਕਾਰ, ਸਲਾਹ, ਸਹਿਯੋਗ ਜੁੜਦੇ ਗਏ ਜਦੋਂ ਸਾਰਾ ਕੁਝ ਗਲਤ ਹੋਵੇ ਜਾਂ ਕਿਸਮਤ ਦਾ ਫਲ ਸਹੀ ਕਿਵੇਂ ਆਵੇਗਾ? ਫ਼ਿਰ ਭਿ੍ਰਸ਼ਟਾਚਾਰ ਨਾਲ ਇੱਕ ਬਿਹਤਰ ਦੁਨੀਆ ਬਣਾਉਣ ਦੇ ਯਤਨਾਂ ਦੇ ਰਸਤੇ ’ਚ ਭਾਰੀ ਰੁਕਾਵਟ ਪੈਦਾ ਹੋ ਰਹੀ ਹੈ।

ਦੁਖ਼ਦਾਈ ਸਥਿਤੀ ਹੈ ਕਿ ਭਾਰਤ ਆਪਣੀ ਅਜ਼ਾਦੀ ਦੇ ਅੰਮਿ੍ਰਤ ਮਹਾਂਉਤਸਵ ਤੱਕ ਪਹੁੰਚਦਿਆਂ ਵੀ ਖੁਦ ਨੂੰ ਇਮਾਨਦਾਰ ਨਹੀਂ ਬਣਾ ਸਕਿਆ, ਚਰਿੱਤਰ ਸੰਪੰਨ ਰਾਸ਼ਟਰ ਨਹੀਂ ਬਣ ਸਕਿਆ ਇਹ ਸੱਚ ਹੈ ਕਿ ਜਦੋਂ ਰਾਜਨੀਤੀ ਭਿ੍ਰਸ਼ਟ ਹੁੰਦੀ ਹੈ ਤਾਂ ਇਸ ਦੀ ਪਰਛਾਵਾਂ ਦੂਰ-ਦੂਰ ਤੱਕ ਜਾਂਦਾ ਹੈ ਸਾਡੀ ਅਜ਼ਾਦੀ ਦੀ ਲੜਾਈ ਸਿਰਫ਼ ਅਜ਼ਾਦੀ ਲਈ ਸੀ- ਇਮਾਨਦਾਰ ਅਤੇ ਆਦਰਸ਼ ਵਿਵਸਥਾ ਲਈ ਨਹੀਂ ਸੀ ਇਹੀ ਕਾਰਨ ਹੈ ਕਿ ਅਜ਼ਾਦੀ ਤੋਂ ਬਾਅਦ ਬਣੀਆਂ ਸਰਕਾਰਾਂ ਦੇ ਭਿ੍ਰਸ਼ਟਾਚਾਰ ਦਾ ਜ਼ਹਿਰ ਪੀਂਦਿਆਂ-ਪੀਂਦਿਆਂ ਭਾਰਤ ਦੀ ਜਨਤਾ ਬੇਹਾਲ ਹੋ ਗਈ ਹਜ਼ਾਰਾਂ ਲੋਕ ਬੇਕਸੂਰ ਜੇਲ੍ਹਾਂ ’ਚ ਪਏ ਹਨ ਰੋਟੀ ਲਈ, ਸਿੱਖਿਆ ਲਈ, ਇਲਾਜ ਲਈ, ਰੁਜ਼ਗਾਰ ਲਈ ਤਰਸਦੇ ਹਨ ਇਲਾਜ ਲਈ ਹਸਪਤਾਲਾਂ ਦੇ ਧੱਕੇ ਖਾਂਦੇ ਹਨ ਆਯੂਸ਼ਮਾਨ ਵਰਗੀਆਂ ਯੋਜਨਾ ਵੀ ਭਾਰਤ ’ਚ ਭਿ੍ਰਸ਼ਟਾਚਾਰ ਦੀ ਸ਼ਿਕਾਰ ਹੋ ਗਈ ਤਰੱਕੀਸ਼ੀਲ ਕਦਮ ਚੁੱਕਣ ਵਾਲਿਆਂ ਨੇ ਅਤੇ ਸਮਾਜ ਸੁਧਾਰਕਾਂ ਨੇ ਜੇਕਰ ਵਿਵਸਥਾ ਸੁਧਾਰਨ ’ਚ ਖੁੱਲ੍ਹੇ ਦਿਲ ਨਾਲ ਸਹਿਯੋਗ ਨਾ ਦਿੱਤਾ ਤਾਂ ਅਜ਼ਾਦੀ ਦੇ ਕਿੰਨੇ ਹੀ ਸਾਲ ਬੀਤ ਜਾਣ, ਸਾਨੂੰ ਜਿਹੋ-ਜਿਹੇ ਹੋਣਾ ਚਾਹੀਦਾ, ਉਹੋ-ਜਿਹੇ ਨਹੀਂ ਹੋ ਸਕਾਂਗੇ, ਲਗਾਤਾਰ ਭਿ੍ਰਸ਼ਟ ਹੁੰਦੇ ਚਲੇ ਜਾਵਾਂਗੇ।

ਭਾਰਤ ਹਾਲੇ ਵੀ ਵਿਕਾਸਸ਼ੀਲ ਦੇਸ਼ਾਂ ’ਚੋਂ ਇੱਕ ਹੈ ਪੂਰਨ ਤੌਰ ’ਤੇ ਵਿਕਸਿਤ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਇੱਥੇ ਦੇਸ਼ ’ਚ ਵਧਦਾ ਭਿ੍ਰਸ਼ਟਾਚਾਰ ਹੀ ਹੈ ਭਿ੍ਰਸ਼ਟਾਚਾਰ ਦੀ ਵਧਦੀ ਭਿਆਨਕਤਾ ਨੂੰ ਕੰਟਰੋਲ ਕਰਨ ਲਈ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ ਇਸ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ ਦੇਸ਼ ’ਚ ਭਿ੍ਰਸ਼ਟਾਚਾਰ ਘੱਟ ਹੋ ਰਿਹਾ ਹੈ ਇਹ ਗੱਲ ਭਰੋਸੇਯੋਗ ਨਹੀਂ ਲੱਗਦੀ, ਪਰ ‘ਟਰਾਂਸਪੇਰੈਂਸੀ ਇੰਟਰਨੈਸ਼ਨਲ ਇੰਡੀਆ’ (ਟੀਆਈਆਈ) ਨੇ ਆਪਣੀ ‘ਇੰਡੀਆ ਕਰੱਪਸ਼ਨ ਸਰਵੇ- 2019’ ਨਾਂਅ ਨਾਲ ਜਾਰੀ ਰਿਪੋਰਟ ’ਚ ਇਹੀ ਦਾਅਵਾ ਕੀਤਾ ਹੈ ਇਹ ਇੱਕ ਗੈਰ- ਸਰਕਾਰੀ ਸੰਗਠਨ ਹੈ, ਜੋ ਭਿ੍ਰਸ਼ਟਾਚਾਰ ਰੋਕੂ ਮੁਹਿੰਮ ਚਲਾਉਣ ਦੇ ਨਾਲ, ਭਿ੍ਰਸ਼ਟਾਚਾਰ ਦੀ ਸਥਿਤੀ ’ਤੇ ਸਾਲਾਨਾ ਸਰਵੇ ਕਰਕੇ ਰਿਪੋਰਟ ਵੀ ਦਿੰਦਾ ਹੈ ਇਸ ਸੰਗਠਨ ਨੇ ਪਹਿਲੀ ਵਾਰ ਭਿ੍ਰਸ਼ਟਾਚਾਰ ਘੱਟ ਹੋਣ ਦੀ ਰਿਪੋਰਟ ਦਿੱਤੀ ਹੈ ਇਹ ਸੁਖਦ ਸਥਿਤੀ ਹੈ।

ਭ੍ਰਿਸ਼ਟਾਚਾਰ ਰੋਕੂ ਦਿਵਸ ਮਨਾਉਂਦਿਆਂ ਸ਼ਾਸਨ ਵਿਵਸਥਾ ਦੇਣ ਦੀ ਉਦਾਹਰਨ ਪੇਸ਼ ਕੀਤੀ ਹੈ, ਜਿਨ੍ਹਾਂ ’ਚ ਭਾਰਤ ’ਚ ਨਰਿੰਦਰ ਮੋਦੀ ਕੇਂਦਰ ਸਰਕਾਰ ਨੇ ਦੇਸ਼ ’ਚ ਇੱਕ ਨਵੇਂ ਚੁਸਤ-ਦਰੁਸਤ, ਪਾਰਦਰਸ਼ੀ, ਜਵਾਬਦੇਹ ਅਤੇ ਭਿ੍ਰਸ਼ਟਾਚਾਰ ਮੁਕਤ ਕੰਮ ਸੱਭਿਆਚਾਰ ਨੂੰ ਜਨਮ ਦਿੱਤਾ ਹੈ, ਇਸ ਤੱਥ ਤੋਂ ਚਾਹ ਕੇ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ‘ਨਾ ਖਾਵਾਂਗਾ’ ਦਾ ਪ੍ਰਧਾਨ ਮੰਤਰੀ ਦਾ ਦਾਅਵਾ ਆਪਣੀ ਥਾਂ ਕਾਇਮ ਹੈ ਪਰ ‘ਨਾ ਖਾਣ ਦਿਆਂਗਾ’ ਵਾਲੀ ਲਲਕਾਰ ਹਾਲੇ ਆਪਣਾ ਅਸਰ ਨਹੀਂ ਦਿਖਾ ਰਹੀ ਹੈ ਸਰਕਾਰ ਨੂੰ ਭਿ੍ਰਸ਼ਟਾਚਾਰ ਨੂੰ ਸਮਾਪਤ ਕਰਨ ਲਈ ਸਖਤੀ ਦੇ ਨਾਲ-ਨਾਲ ਵਿਹਾਰਿਕ ਕਦਮ ਚੁੱਕਣ ਦੀ ਲੋੜ ਹੈ ਪਿਛਲੇ 75 ਸਾਲਾਂ ਦੇ ਭਿ੍ਰਸ਼ਟ ਕੰਮ ਸੱਭਿਆਚਾਰ ਨੇ ਦੇਸ਼ ਦੇ ਵਿਕਾਸ ਨੂੰ ਅੜਿੱਕਾ ਲਾਇਆ ਅਜ਼ਾਦੀ ਦੇ ਬਾਅਦ ਤੋਂ ਹੁਣ ਤੱਕ ਦੇਸ਼ ’ਚ ਹੋਏ ਭਿ੍ਰਸ਼ਟਾਚਾਰ ਅਤੇ ਘਪਲਿਆਂ ਦਾ ਹਿਸਾਬ ਜੋੜਿਆ ਜਾਵੇ ਤਾਂ ਦੇਸ਼ ’ਚ ਵਿਕਾਸ ਦੀ ਗੰਗਾ ਵਗਾਈ ਜਾ ਸਕਦੀ ਸੀ ਗੰਧਲੀ ਰਾਜਨੀਤਕ ਵਿਵਸਥਾ, ਕਮਜ਼ੋਰ ਵਿਰੋਧੀ ਧਿਰ ਅਤੇ ਖੇਤਰੀ ਪਾਰਟੀਆਂ ਦੀ ਵਧਦੀ ਤਾਕਤ ਨੇ ਪੂਰੀ ਵਿਵਸਥਾ ਨੂੰ ਭਿ੍ਰਸ਼ਟਾਚਾਰ ਦੇ ਹਨ੍ਹੇਰੇ ਖੂਹ ’ਚ ਧੱਕਣ ਦਾ ਕੰਮ ਕੀਤਾ ਦੇਖਣਾ ਇਹ ਹੈ ਕਿ ਕੀ ਅਸਲ ਵਿਚ ਸਾਡਾ ਦੇਸ਼ ਭਿ੍ਰਸ਼ਟਾਚਾਰ ਮੁਕਤ ਹੋਵੇਗਾ? ਇਹ ਸਵਾਲ ਅੱਜ ਦੇਸ਼ ਦੇ ਹਰ ਨਾਗਰਿਕ ਦੇ ਦਿਮਾਗ ’ਚ ਵਾਰ-ਵਾਰ ਉੱਠ ਰਿਹਾ ਹੈ ਕਿ ਕਿਸ ਤਰ੍ਹਾਂ ਦੇਸ਼ ਦੀਆਂ ਰਗਾਂ ’ਚ ਵਗ ਰਹੇ ਭਿ੍ਰਸ਼ਟਾਚਾਰ ਦੇ ਦੂਸ਼ਿਤ ਖੂਨ ਤੋਂ ਮੁਕਤੀ ਮਿਲੇਗੀ?

ਭਾਰਤ ਵਿਸ਼ਵ ’ਚ ਆਪਣੀ ਲੋਕਤੰਤਰਿਕ ਵਿਵਸਥਾ ਲਈ ਪ੍ਰਸਿੱਧ ਹੈ ਪਰ ਭਿ੍ਰਸ਼ਟਾਚਾਰ ਦੀ ਵਜ੍ਹਾ ਨਾਲ ਇਸ ਨੂੰ ਭਾਰੀ ਨੁਕਸਾਨ ਪਹੁੰਚਦਾ ਰਿਹਾ ਹੈ ਇਸ ਲਈ ਸਭ ਤੋਂ ਜ਼ਿਆਦਾ ਜਿੰਮੇਵਾਰ ਸਾਡੇ ਇੱਥੋਂ ਦੇ ਸਿਆਸੀ ਲੋਕ ਹਨ ਜਿਨ੍ਹਾਂ ਨੂੰ ਅਸੀਂ ਆਪਣੀਆਂ ਢੇਰਾਂ ਉਮੀਦਾਂ ਦੇ ਨਾਲ ਵੋਟ ਦਿੰਦੇ ਹਾਂ, ਚੋਣਾਂ ਦੌਰਾਨ ਇਹ ਵੀ ਸਾਨੂੰ ਵੱਡੇ-ਵੱਡੇ ਸੁਫ਼ਨੇ ਦਿਖਾਉਂਦੇ ਹਨ ਪਰ ਚੋਣਾਂ ਲੰਘਦਿਆਂ ਹੀ ਇਹ ਆਪਣੇ ਅਸਲੀ ਰੰਗ ’ਚ ਆ ਜਾਂਦੇ ਹਨ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਤੋਂ ਭਿ੍ਰਸ਼ਟਾਚਾਰ ਮੁਕਤੀ ਦੀ ਆਸ ਕਰਨਾ, ਹਨ੍ਹੇਰੇ ’ਚ ਸੂਈ ਭਾਲਣਾ ਹੈ ਸਾਨੂੰ ਯਕੀਨ ਹੈ ਕਿ ਜਿਸ ਦਿਨ ਇਹ ਸਿਆਸੀ ਲੋਕ ਆਪਣੇ ਲਾਲਚ ਨੂੰ ਛੱਡ ਦੇਣਗੇ, ਉਸ ਦਿਨ ਤੋਂ ਸਾਡਾ ਦੇਸ਼ ਭਿ੍ਰਸ਼ਟਾਚਾਰ ਮੁਕਤ ਹੋ ਜਾਵੇਗਾ ਲੋਕਤੰਤਰ ’ਚ ਲੋਕ ਵਿਸ਼ਵਾਸ, ਲੋਕ ਸਨਮਾਨ ਜਦੋਂ ਊਰਜਾ ਨਾਲ ਭਰ ਜਾਣ ਤਾਂ ਲੋਕਤੰਤਰ ਦੀ ਸੱਚੀ ਕਲਪਨਾ ਆਕਾਰ ਲੈਣ ਲੱਗਦੀ ਹੈ।

ਪਰ ਸਵਾਲ ਇਹ ਹੈ ਕਿ ਲੋਕ ਹੁਣ ਤੱਕ ਭਿ੍ਰਸ਼ਟਾਚਾਰ ਖਿਲਾਫ ਜਾਗਿ੍ਰਤ ਕਿਉਂ ਨਹੀਂ ਹੋ ਰਹੇ ਹਨ? ਜਨ -ਜਾਗਰੂਕਤਾ ਦੇ ਬਿਨਾਂ ਭਿ੍ਰਸ਼ਟਾਚਾਰ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਲੋਕਾਂ ਦੀ ਲਾਲਸਾ, ਸਵਾਰਥ ਅਤੇ ਸੱਤਾ ਪਾਉਣ ਦੀ ਚਾਹਤ, ਮਨੁੱਖ ਨੂੰ ਭਿ੍ਰਸ਼ਟਾਚਾਰ ਵੱਲ ਧੱਕਦੀ ਹੈ ਸਾਨੂੰ ਆਪਣੇ ਦੇਸ਼ ਲਈ ਭਿ੍ਰਸ਼ਟਾਚਾਰ ਮੁਕਤ ਸ਼ਾਸਨ ਵਿਵਸਥਾ ਨੂੰ ਸਥਾਪਿਤ ਕਰਨ ਲਈ ਸਰਦਾਰ ਪਟੇਲ, ਲਾਲ ਬਹਾਦਰ ਸ਼ਾਸਤਰੀ ਵਰਗੇ ਇਮਾਨਦਾਰ ਅਤੇ ਭਰੋਸੇਮੰਦ ਆਗੂ ਨੂੰ ਚੁਣਨਾ ਚਾਹੀਦਾ ਕਿਉਂਕਿ ਕੇਵਲ ਉਨ੍ਹਾਂ ਵਰਗੇ ਆਗੂਆਂ ਨੇ ਹੀ ਭਾਰਤ ’ਚ ਭਿ੍ਰਸ਼ਟਾਚਾਰ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਵੀ ਭਿ੍ਰਸ਼ਟਾਚਾਰ ਨਾਲ ਲੜਨ ਲਈ ਅੱਗੇ ਆਉਣਾ ਚਾਹੀਦਾ ਹੈ ਨਾਲ ਹੀ ਵਧਦੇ ਭਿ੍ਰਸ਼ਟਾਚਾਰ ’ਤੇ ਲਗਾਮ ਲਾਉਣ ਲਈ ਕਿਸੇ ਠੋਸ ਕਦਮ ਦੀ ਜ਼ਰੂਰਤ ਹੈ।

ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ