ਕੋਰੋਨਾ ਘਟਿਆ ਹੈ, ਗਿਆ ਨਹੀਂ
ਕੋਰੋਨਾ ਮਹਾਂਮਾਰੀ (Coronavirus) ਭਾਰਤ ਤਾਂ ਕੀ ਅਜੇ ਦੁਨੀਆ ਦੇ ਕਈ ਦੇਸ਼ਾਂ ’ਚ ਸਮੱਸਿਆ ਬਣਿਆ ਹੋਇਆ ਹੈ ਸਾਡੇ ਦੇਸ਼ ਅੰਦਰ ਵੀ ਬੇਸ਼ੱਕ ਮਾਮਲਿਆਂ ’ਚ ਵੱਡੀ ਗਿਰਾਵਟ ਆਈ ਹੈ ਪਰ ਜਿਸ ਤਰ੍ਹਾਂ ਲੋਕ ਮਾਸਕ ਪਹਿਨਣ ’ਚ ਲਾਪਰਵਾਹੀ ਵਰਤਣ ਲੱਗੇ ਹਨ ਉਹ ਕਾਫ਼ੀ ਚਿੰਤਾਜਨਕ ਹੈ ਦੂਜੀ ਲਹਿਰ ’ਚ ਭਾਰੀ ਜਾਨੀ ਨੁਕਸਾਨ ਹੋਇਆ ਸੀ ਤਾਂ ਲੋਕਾਂ ਨੇ ਧੜਾ ਧੜ ਮਾਸਕ ਪਹਿਨੇ, ਹੱਥ ਸੈਨੀਟਾਈਜ਼ ਕੀਤੇ ਤੇ ਦੂਰੀ ਵੀ ਰੱਖੀ ਪਰ ਮਾਮਲੇ ਘਟਦੇ ਵੇਖ ਕੇ ਲੋਕ ਇੱਕਦਮ ਲਾਪਰਵਾਹ ਹੁੰਦੇ ਜਾ ਰਹੇ ਹਨ ਇਸ ਨੂੰ ਸਿਹਤ ਕਲਚਰ ਨਹੀਂ ਕਿਹਾ ਜਾ ਸਕਦਾ ਤੇ ਨਾ ਹੀ ਆਧੁਨਿਕ ਹੋਣ ਦਾ ਸਬੂਤ ਹੈ ਅਸਲ ’ਚ ਸਾਡੇ ਦੇਸ਼ ਅੰਦਰ ਲਾਪਰਵਾਹੀ ਵਾਲੀ ਮਾਨਸਿਕਤਾ ਹੈ।
ਸਿਰਫ਼ ਮੁਸੀਬਤ ਵੇਖ ਕੇ ਹੀ ਸਾਵਧਾਨੀ ਵਰਤੀ ਜਾਂਦੀ ਹੈ ਜਿਉਂ ਹੀ ਮੁਸੀਬਤ ਥੋੜ੍ਹੀ ਜਿਹੀ ਘਟੀ ਨਹੀਂ ਕਿ ਲਾਪਰਵਾਹੀ ਦਾ ਆਲਮ ਸ਼ੁਰੂ ਹੋ ਜਾਂਦਾ ਹੈ ਅਸਲ ’ਚ ਸਿਹਤ ਸਬੰਧੀ ਇੱਕ ਸੰਸਕ੍ਰਿਤੀ ਦਾ ਨਿਰਮਾਣ ਹੋਣਾ ਜ਼ਰੂਰੀ ਹੈ ਕੋਰੋਨਾ (Coronavirus) ਤੋਂ ਪਹਿਲਾਂ ਵੀ ਬਹੁਤ ਸਾਰੀਆਂ ਬਿਮਾਰੀਆਂ ਸਪੱਰਸ਼ ਤੇ ਮਾਸਕ ਨਾ ਹੋਣ ਕਾਰਨ ਲੱਗਦੀਆਂ ਆਈਆਂ ਹਨ ਤਪਦਿਕ (ਟੀਬੀ) ਬਿਮਾਰੀ ਇਸ ਦੀ ਮਿਸਾਲ ਹੈ। ਪਰਿਵਾਰ ’ਚ ਕਿਸੇ ਇੱਕ ਮੈਂਬਰ ਨੂੰ ਟੀਬੀ ਹੋਣ ’ਤੇ ਪਤਾ ਨਾ ਹੋਣ ਕਰਕੇ ਦੂਜੇ ਮੈਂਬਰ ਵੀ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਸਨ ਪਤਾ ਲੱਗਣ ’ਤੇ ਮਰੀਜ਼ ਤੇ ਉਸ ਨੂੰ ਸੰਭਾਲਣ ਵਾਲੇ ਮੈਂਬਰਾਂ ਲਈ ਮਾਸਕ ਪਹਿਨਣਾ ਜ਼ਰੂਰੀ ਹੈ ਜਨਤਕ ਥਾਵਾਂ ’ਤੇ ਵੀ ਟੀਬੀ ਦਾ ਅਣਜਾਣ ਮਰੀਜ਼ ਸੰਪਰਕ ’ਚ ਆ ਕੇ ਬਿਮਾਰੀ ਫੈਲਾ ਸਕਦਾ ਹੈ ਬੇਸ਼ੱਕ ਕੱਲ੍ਹ ਨੂੰ ਕੋੋਰੋਨਾ ਖ਼ਤਮ ਵੀ ਜਾਵੇ ਫ਼ਿਰ ਵੀ ਸਾਨੂੰ ਮਾਸਕ ਸਬੰਧੀ ਜਾਗਰੂਕ ਰਹਿਣਾ ਚਾਹੀਦਾ ਹੈ।
ਦੇਸ਼ ਅੰਦਰ ਹਸਪਤਾਲਾਂ ’ਚ ਮਰੀਜਾਂ ਦੇ ਨਾਲ ਆਉਣ ਵਾਲੇ ਕਰੋੜਾਂ ਲੋਕ ਬਿਨਾਂ ਮਾਸਕ ਤੋਂ ਆਉਂਦੇ ਰਹੇ ਹਨ ਇਹ ਕਲਚਰ ਬਣਨੀ ਚਾਹੀਦੀ ਹੈ ਕਿ ਹਸਪਤਾਲ ’ਚ ਜਾਣ ਵਾਲਾ ਹਰ ਵਿਅਕਤੀ ਮਾਸਕ ਪਹਿਨ ਕੇ ਜਾਵੇ ਮਾਸਕ ਦੀ ਜ਼ਰੂਰਤ ਕੋਰੋਨਾ ਕਾਲ ਤੋਂ ਬਾਅਦ ਵੀ ਰਹੇਗੀ ਮਾਸਕ ਕਿਸੇ ਮਜ਼ਬੂਰੀ ਦਾ ਨਾਂਅ ਨਹੀਂ ਸਗੋਂ ਸਿਹਤ ਪ੍ਰਤੀ ਜਾਗਰੂਕਤਾ ਦੀ ਨਿਸ਼ਾਨੀ ਹੈ ਮਾਸਕ ਲਾਉਣ ਲਈ ਜੁਰਮਾਨੇ ਵਰਗੇ ਸ਼ਬਦ ਸਿਰਫ਼ ਏਸ਼ਿਆਈ ਮੁਲਕਾਂ ’ਚ ਹੀ ਸੁਣੇ ਜਾਂਦੇ ਹਨ। ਯੂੁਰਪੀ ਤੇ ਵਿਕਾਸਸ਼ੀਲ ਮੁਲਕਾਂ ਦੇ ਲੋਕ ਹਦਾਇਤਾਂ ਨੂੰ ਦਿਲੋਂ ਚਾਹ ਕੇ ਅਪਣਾਉਂਦੇ ਹਨ ਸਰਕਾਰਾਂ ਨੂੰ ਮਾਸਕ ਸਬੰਧੀ ਜਾਗਰੂਕਤਾ ਲਈ ਹੋਰ ਕੰਮ ਕਰਨਾ ਚਾਹੀਦਾ ਹੈ ਸਿਰਫ਼ ਸਖ਼ਤੀ ਨਹੀਂ ਡੇਰਾ ਸੱਚਾ ਸੌਦਾ ਨੇ ਇਸ ਦਿਸ਼ਾ ’ਚ ਬੇਮਿਸਾਲ ਕਰਦ ਚੁੱਕਿਆ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸੰਗਤ ਲੱਖਾਂ ਲੋਕਾਂ ਨੂੰ ਮਾਸਕ ਪਹਿਨਣ ਲਈ ਜਾਗਰੂਕ ਕਰ ਰਹੀ ਹੈ ਤੇ ਜ਼ਰੂਰਤਮੰਦਾਂ ਨੂੰ ਮਾਸਕ ਵੰਡ ਰਹੀ ਹੈ ਇਹ ਮੁਹਿੰਮ ਪ੍ਰੇਰਨਾ ਦਾ ਸਰੋਤ ਹੈ ਜਿਸ ਨਾਲ ਤੰਦਰੁਸਤੀ ਯਕੀਨੀ ਬਣੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ