ਕੋਰੋਨਾ ਵਾਇਰਸ ਗੰਭੀਰ ਸਥਿਤੀ ਵੱਲ

Corona

ਕੋਰੋਨਾ ਵਾਇਰਸ ਗੰਭੀਰ ਸਥਿਤੀ ਵੱਲ

ਦੇਸ਼ ਅੰਦਰ ਕੋਵਿਡ-19 ਦੀ ਮਹਾਂਮਾਰੀ ਦਾ ਸਮਾਜਿਕ ਫੈਲਾਅ ਹੋਇਆ ਹੈ ਜਾਂ ਨਹੀਂ ਇਸ ਦਾ ਨਿਰਣਾ ਤਾਂ ਜਦੋਂ ਆਏਗਾ, ਆਏਗਾ ਹੀ, ਪਰ ਇਹ ਗੱਲ ਜ਼ਰੂਰ ਸਾਫ਼ ਹੈ ਕਿ ਹਾਲਾਤ ਆਮ ਨਹੀਂ ਹਨ ਸ਼ੁਰੂਆਤੀ ਦੌਰ ‘ਚ 100-200 ਰੋਜ਼ਾਨਾ ਮਰੀਜ਼ ਆਉਂਦੇ ਸਨ ਜੋ ਹੁਣ ਰੋਜ਼ਾਨਾ 40,000 ਤੱਕ ਪਹੁੰਚ ਗਏ ਤਿੰਨ ਦਿਨਾਂ ‘ਚ ਡੇਢ ਲੱਖ ਦੇ ਕਰੀਬ ਮਰੀਜ਼ ਆਉਣਗੇ ਇਸ ਗੱਲ ਤੋਂ ਇਨਕਾਰ ਕਰਨਾ ਔਖਾ ਹੈ ਕਿ ਜੇਕਰ ਕੋਰੋਨਾ ਦੀ ਰਫ਼ਤਾਰ ਇਸੇ ਤਰ੍ਹਾਂ ਰਹੀ ਤਾਂ 10 ਅਗਸਤ ਤੱਕ ਕੁੱਲ ਮਰੀਜ਼ਾਂ ਦਾ ਅੰਕੜਾ 20 ਲੱਖ ਤੋਂ ਪਾਰ ਹੋ ਸਕਦਾ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਇੱਕ ਸੀਨੀਅਰ ਡਾਕਟਰ ਨੇ ਦਿੱਲੀ ‘ਚ ਵਾਇਰਸ ਦੇ ਸਮਾਜਿਕ ਫੈਲਾਅ ਦਾ ਦਾਅਵਾ ਕੀਤਾ ਹੈ ਉਂਜ ਸਰਕਾਰ ਅਜੇ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਰਹੀ ਹਾਲਾਤ ਇਸ ਕਰਕੇ ਨਾਜ਼ੁਕ ਬਣਦੇ ਨਜ਼ਰ ਆ ਰਹੇ ਹਨ ਕਿ ਦੇਸ਼ ਅੱਜ ਪੂਰੀ ਦੁਨੀਆ ‘ਚ ਤੀਜੇ ਨੰਬਰ ‘ਤੇ ਆ ਗਿਆ ਹੈ ਤੇ ਸਾਡੇ ਦੇਸ਼ ‘ਚ ਮਰੀਜ਼ਾਂ ਦੀ ਗਿਣਤੀ ਦੀ ਰਫ਼ਤਾਰ ਅਮਰੀਕਾ ਨਾਲੋਂ ਵੀ ਵਧ ਗਈ ਹੈ

ਫ਼ਿਰ ਵੀ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮ ਤਸੱਲੀ ਵਾਲੇ ਹਨ ਸਰਕਾਰ ਨੇ ਸਮੇਂ ਸਿਰ ਲਾਕਡਾਊਨ ਲਾਇਆ ਹੈ ਜੇਕਰ ਅਜਿਹਾ ਨਾ ਹੁੰਦਾ ਤਾਂ ਮਰੀਜ਼ਾਂ ਦੀ ਗਿਣਤੀ ਹੁਣ ਤੱਕ ਕਰੋੜਾਂ ‘ਚ ਹੋਣੀ ਸੀ ਇਹ ਵੀ ਚੰਗੀ ਗੱਲ ਹੈ ਕਿ ਕੇਂਦਰ ਨੇ ਕਈ ਫੈਸਲੇ ਸੂਬਿਆਂ ਨੂੰ ਆਪਣੇ ਪੱਧਰ ‘ਤੇ ਲੈਣ ਦੀ ਖੁੱਲ੍ਹ ਦਿੱਤੀ ਹੈ ਬਿਹਾਰ ਸਮੇਤ ਕਈ ਸੂਬਿਆਂ ਨੇ ਅਨਲਾਕ ਦੇ ਬਾਵਜੂਦ ਲਾਕਡਾਊਨ ‘ਚ ਵਾਧਾ ਕੀਤਾ ਹੈ

 

ਭਾਵੇਂ ਦੇਸੀ ਵੈਕਸੀਨ ਦੀ ਪਰਖ਼ ਵੀ ਸ਼ੁਰੂ ਹੋ ਚੁੱਕੀ ਹੈ ਪਰ ਟੀਕੇ ਦੇ ਆਉਣ ‘ਚ ਅਜੇ ਕੁਝ ਮਹੀਨੇ ਲੱਗਣ ਦੇ ਆਸਾਰ ਹਨ ਇਸ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਰਲ ਕੇ ਬਿਮਾਰੀ ਤੋਂ ਬਚਾਓ ਲਈ ਕੁਝ ਪਾਬੰਦੀਆਂ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣਾ ਪਵੇਗਾ ਤਾਂ ਕਿ ਕੰਮਕਾਜ ਵੀ ਘੱਟ ਤੋਂ ਘੱਟ ਪ੍ਰਭਾਵਿਤ ਹੋਣ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਬੇਸ਼ੱਕ ਕੋਰੋਨਾ ਪੀੜਤਾਂ ਦੀ ਮੌਤ ਦਰ ਘੱਟ ਹੈ ਪਰ ਜਦੋਂ ਤੱਕ ਇਸ ਦਾ ਟੀਕਾ ਈਜ਼ਾਦ ਨਹੀਂ ਹੋ ਜਾਂਦਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਨਿਯਮਾਂ ਪ੍ਰਤੀ ਲਾਪਰਵਾਹੀ ਤੋਂ ਬਚਣਾ ਪਵੇਗਾ ਸਰਕਾਰਾਂ ਨੂੰ ਗੰਭੀਰ ਰਹਿਣ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਜਾਗਰੂਕ ਰਹਿਣਾ ਪਵੇਗਾ ਬਹੁਤ ਸਾਰੀਆਂ ਪਾਬੰਦੀਆਂ ਹਟਣ ਨਾਲ ਆਮ ਲੋਕਾਂ ‘ਚ ਲਾਪਰਵਾਹੀ ਵਧੀ ਹੈ

ਪੁਲਿਸ ਮਾਸਕ ਨਾ ਪਹਿਨਣ ਵਾਲੇ ਲੋਕਾਂ ਦੇ ਰੋਜ਼ਾਨਾ ਚਾਲਾਨ ਕਰ ਰਹੀ ਹੈ ਪੁਲਿਸ ਸਖਤੀ ਦੇ ਬਾਵਜੂਦ ਲੋਕ ਸੁਧਰਨ ਦਾ ਨਾਂਅ ਨਹੀਂ ਲੈ ਰਹੇ ਸਾਨੂੰ ਹੱਠ ਵਾਲੀ ਮਾਨਸਿਕਤਾ ਬਦਲ ਕੇ ਵਿਗਿਆਨਕ ਨਜ਼ਰੀਆ ਅਪਣਾਉਣ ਦੀ ਜ਼ਰੂਰਤ ਹੈ ਲੋਕ ਸਾਵਧਾਨੀ ਨੂੰ?ਕੈਦ ਵਾਂਗ ਸਮਝਦੇ ਹਨ ਪਰ ਹਸਪਤਾਲਾਂ ‘ਚ ਬੰਦ ਰਹਿਣ ਨਾਲੋਂ ਘਰਾਂ ‘ਚ ਰਹਿਣਾ ਕਿਤੇ ਬਿਹਤਰ ਹੈ ਸਾਵਧਾਨੀ ਵਰਤ ਕੇ ਸਿਰਫ਼ ਆਪਣੀ ਹੀ ਨਹੀਂ ਸਗੋਂ ਦੂਜਿਆਂ ਦੀ ਜਾਨ ਵੀ ਬਚਾਈ ਜਾ ਸਕਦੀ ਹੈ ਕੋਰੋਨਾ ਆਪਣੇ ਸਿਖ਼ਰ ਵੱਲ ਵਧ ਰਿਹਾ ਹੈ ਤਾਂ ਸਾਵਧਾਨੀ ਪ੍ਰਤੀ ਜਾਗਰੂਕਤਾ ਵੀ ਵਧਣੀ ਜ਼ਰੂਰੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ